ਜਲ ਸ਼ਕਤੀ ਮੰਤਰਾਲਾ
ਜਲ ਸ਼ਕਤੀ ਮੰਤਰਾਲੇ ਦੇ ਪੇਅਜਲ ਅਤੇ ਸਵੱਛਤਾ ਵਿਭਾਗ ਨੇ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਤਾਲਮੇਲਪੂਰਨ ਮੀਟਿੰਗ ਆਯੋਜਿਤ ਕੀਤੀ
ਤਿਉਹਾਰਾਂ ਦੀ ਰੌਣਕ, ਵਿਰਾਸਤੀ ਕਚਰੇ ਦਾ ਨਿਪਟਾਰਾ ਅਤੇ ਬਿਹਤਰ ਆਵਾਜਾਈ ਪ੍ਰਬੰਧਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ
प्रविष्टि तिथि:
07 OCT 2025 7:53PM by PIB Chandigarh

ਜਲ ਸ਼ਕਤੀ ਮੰਤਰਾਲੇ ਦੇ ਪੇਅਜਲ ਅਤੇ ਸਵੱਛਤਾ ਵਿਭਾਗ (ਡੀਡੀਡਬਲਿਊਐੱਸ) ਨੇ ਵਿਸ਼ੇਸ਼ ਅਭਿਆਨ 5.0 ਦੇ ਤਹਿਤ, ਨਵੀਂ ਦਿੱਲੀ ਸਥਿਤ ਸੀਜੀਓ ਕੰਪਲੈਕਸ ਸਥਿਤ ਦਫ਼ਤਰਾਂ ਦੇ ਨਾਲ ਇੱਕ ਤਾਲਮੇਲਪੂਰਨ ਮੀਟਿੰਗ ਆਯੋਜਿਤ ਕੀਤੀ ਤਾਂ ਜੋ ਇੱਕ ਸਵੱਛ ਅਤੇ ਬਿਹਤਰ ਪ੍ਰਬੰਧਿਤ ਕਾਰਜ ਸਥਲ ਦੇ ਲਈ ਸਮੂਹਿਕ ਤੌਰ ‘ਤੇ ਕਾਰਜ ਯੋਜਨਾ ਬਣਾਈ ਜਾ ਸਕੇ।
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਡੀਡੀਡਬਲਿਊਐੱਸ ਸਕੱਤਰ, ਸ਼੍ਰੀ ਅਸ਼ੋਕ ਕੇ, ਕੇ.ਮੀਣਾ ਨੇ ਵਿਭਾਗਾਂ ਨੂੰ ਅਭਿਆਨ ਦੀ ਮਿਆਦ ਦੀ ਵਰਤੋਂ ਸੀਜੀਓ ਕੰਪਲੈਕਸ ਨੂੰ ਤਿਉਹਾਰਾਂ ਦੇ ਮੌਸਮ ਵਿੱਚ ਆਕਰਸ਼ਕ ਬਣਾਉਣ ਲਈ ਤਾਕੀਦ ਕੀਤੀ, ਜਿਸ ਵਿੱਚ ਪੁਰਾਣੇ ਕਚਰੇ ਨੂੰ ਸਾਫ ਕਰਨਾ, ਪੁਰਾਣੀ ਸਮੱਗਰੀ ਨੂੰ ਹਟਾਉਣਾ ਅਤੇ ਸੰਪੂਰਨ ਰੱਖ-ਰਖਾਅ ਵਿੱਚ ਸੁਧਾਰ ਕਰਨਾ ਸ਼ਾਮਲ ਹੈ, ਤਾਂ ਜੋ ਦੀਵਾਲੀ ਤੱਕ ਸੀਜੀਓ ਕੰਪਲੈਕਸ ਜਗਮਗਾਉਂਦਾ ਰਹੇ।
ਸਾਰੇ ਦਫ਼ਤਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੇ ਸਵੱਛਤਾ ਅਭਿਆਨਾਂ ਦੀਆਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਵਿਸ਼ੇਸ਼ ਅਭਿਆਨ ਪੋਰਟਲ ‘ਤੇ ਅਪਲੋਡ ਕਰਨ ਤਾਂ ਜੋ ਪ੍ਰਗਤੀ ਦਾ ਪ੍ਰਤੱਖ ਦਸਤਾਵੇਜ਼ੀਕਰਣ ਕੀਤਾ ਜਾ ਸਕੇ। ਸਕੱਤਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਰ ਛੋਟਾ ਯਤਨ ਸਾਰਿਆਂ ਲਈ ਬਿਹਤਰ ਕੰਮਕਾਜ ਵਾਲਾ ਵਾਤਾਵਰਣ ਬਣਾਉਣ ਵਿੱਚ ਯੋਗਦਾਨ ਦਿੰਦਾ ਹੈ।
ਮੀਟਿੰਗ ਵਿੱਚ ਸੀਜੀਓ ਕੰਪਲੈਕਸ ਅੰਦਰ ਆਵਾਜਾਈ ਪ੍ਰਬੰਧਨ ਵਿੱਚ ਸੁਧਾਰ ਲਈ ਇੱਕ ਕਮੇਟੀ ਗਠਿਤ ਕਰਨ ਦਾ ਵੀ ਸੁਝਾਅ ਦਿੱਤਾ ਗਿਆ। ਵਿਭਾਗਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਇੱਕ ਸਵੱਛ, ਸੁਚਾਰੂ ਅਤੇ ਸੁਰੱਖਿਅਤ ਕਾਰਜ ਸਥਾਨ ਬਣਾਏ ਰੱਖਣ ਲਈ ਪੁਰਾਣੇ ਵਾਹਨਾਂ ਅਤੇ ਪੁਰਾਣੀ ਸਮੱਗਰੀ ਦੇ ਸਮੇਂ ਸਿਰ ਨਿਪਟਾਰੇ ਲਈ ਜਨਤਕ ਸੂਚਨਾ ਜਾਰੀ ਕਰਨ।
ਇਹ ਪਹਿਲ #SpecialCampaign5.0 ਦੇ ਉਦੇਸ਼ਾਂ ਦੇ ਅਨੁਸਾਰ ਹੈ ਅਤੇ ਸਰਕਾਰੀ ਦਫ਼ਤਰਾਂ ਵਿੱਚ ਸਵੱਛਤਾ ਨੂੰ ਸੰਸਥਾਗਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ।
************
ਐੱਮਏਐੱਮ/ਏਕੇ/ਐੱਸਐੱਮਪੀ/ਏਕੇ
(रिलीज़ आईडी: 2176327)
आगंतुक पटल : 20