ਆਯੂਸ਼
azadi ka amrit mahotsav

‘ਦੇਸ਼ ਕਾ ਸਵਾਸਥਯ ਪ੍ਰੀਕਸ਼ਣ’ (Desh Ka Swasthya Parikshan) ਨਿਵਾਰਕ ਸਿਹਤ ਪ੍ਰਤੀ ਇੱਕ ਰਾਸ਼ਟਰੀ ਜਾਗ੍ਰਤੀ ਹੈ: ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ


ਸੀਸੀਆਰਏਐੱਸ ਆਪਣੇ ਸੰਸਥਾਨਾਂ ਦੇ ਨੈੱਟਵਰਕ ਰਾਹੀਂ ਪੂਰੇ ਦੇਸ਼ ਵਿੱਚ ਨਾਗਰਿਕ ਸਿਹਤ ਦਾ ਮੁਲਾਂਕਣ ਕਰਨ ਦੇ ਅਭਿਆਨ ਦੀ ਅਗਵਾਈ ਕਰੇਗਾ

ਆਯੁਰਵੇਦ-ਅਧਾਰਿਤ ਮੁਲਾਂਕਣ ਉਪਕਰਣ ਨਾਗਰਿਕਾਂ ਨੂੰ ਸਿਹਤ ਜਾਗਰੂਕਤਾ ਅਤੇ ਨਿਵਾਰਕ ਜੀਵਨਸ਼ੈਲੀ ਅਭਿਆਸਾਂ ਨਾਲ ਸਸ਼ਕਤ ਬਣਾਏਗਾ

ਇਹ ਅਭਿਆਨ ਦੇਸ਼ ਵਿੱਚ ਸਭ ਨਾਲੋਂ ਵੱਡੀ ਨਿਵਾਰਕ ਸਿਹਤ ਜਾਗਰੂਕਤਾ ਪਹਿਲਕਦਮੀਆਂ ਵਿੱਚੋਂ ਇੱਕ ਬਣਨ ਲਈ ਤਿਆਰ ਹੈ

प्रविष्टि तिथि: 06 OCT 2025 5:40PM by PIB Chandigarh

ਆਯੁਰਵੈਦਿਕ ਵਿਗਿਆਨ ਵਿੱਚ ਖੋਜ ਕਰਨ ਲਈ ਆਯੁਸ਼ ਮੰਤਰਾਲੇ ਦੀ ਇੱਕ ਅਪੈਕਸ ਬੌਡੀ, ਕੇਂਦਰੀ ਆਯੁਰਵੈਦਿਕ ਵਿਗਿਆਨ ਖੋਜ ਪ੍ਰੀਸ਼ਦ (ਸੀਸੀਆਰਏਐੱਸ) ਨੇ ‘ਦੇਸ਼ ਕਾ ਸਵਾਸਥਯ ਪ੍ਰੀਕਸ਼ਣ’ ਅਭਿਆਨ ਸ਼ੁਰੂ ਕਰਨ ਦੀ ਯੋਜਨਾ ਤਿਆਰ ਕਰ ਲਈ ਹੈ। ਇਸ ਅਭਿਆਨ ਦੀ ਸ਼ੁਰੂਆਤ ਹਾਲ ਹੀ ਵਿੱਚ ਗੋਆ ਵਿੱਚ ਆਯੋਜਿਤ 10ਵੇਂ ਆਯੁਰਵੇਦ ਦਿਵਸ ਸਮਾਰੋਹ ਦੌਰਾਨ ਕੀਤੀ ਗਈ। ਇਸ ਮੌਕੇ ‘ਤੇ ਗੋਆ ਦੇ ਰਾਜਪਾਲ ਸ਼੍ਰੀ ਅਸ਼ੋਕ ਗਜਪਤੀ ਰਾਜੂ, ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ, ਕੇਂਦਰੀ ਆਯੁਸ਼ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਤਾਪਰਾਓ ਜਾਧਵ, ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੈਸੋ ਨਾਇਕ ਅਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਵੀ ਮੌਜੂਦ ਸਨ।

ਇਸ ਅਭਿਆਨ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਪ੍ਰਤੀ ਜਾਗਰੂਕ ਬਣਾਉਣਾ, ਨਿਵਾਰਕ ਉਪਾਵਾਂ ਨੂੰ ਉਤਸਾਹਿਤ ਕਰਨਾ ਅਤੇ ਦੀਰਘਕਾਲੀ ਸਿਹਤ ਲਈ ਆਯੁਰਵੇਦ –ਅਧਾਰਿਤ ਭੋਜਨ ਅਤੇ ਜੀਵਨਸ਼ੈਲੀ ਅਭਿਆਸਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਨੂੰ ਦੇਸ਼ ਭਰ ਵਿੱਚ ਫੈਲੇ ਸੀਸੀਆਰਏਐੱਸ ਸੰਸਥਾਨਾਂ, ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮਸ ਆਫ ਮੈਡਿਸਿਨ (ਐੱਨਸੀਆਈਐੱਸਐੱਮ), ਦੇ ਤਹਿਤ ਆਯੁਰਵੇਦ ਟੀਚਿੰਗ ਕਾਲਜਾਂ, ਰਾਸ਼ਟਰੀ ਆਯੁਸ਼ ਮਿਸ਼ਨ ਦੇ ਤਹਿਤ ਸਹਿਯੋਗੀ ਸੰਸਥਾਵਾਂ ਅਤੇ ਵੱਖ-ਵੱਖ ਰਾਜ-ਪੱਧਰੀ ਆਯੁਰਵੇਦ ਕੇਂਦਰਾਂ ਦੇ ਜ਼ਰੀਏ ਲਾਗੂ ਕੀਤਾ ਜਾ ਰਿਹਾ ਹੈ। 

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਵਰਾਓ ਜਾਧਵ ਨੇ ਅਭਿਆਨ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਕਿਹਾ: “ਦੇਸ਼ ਕਾ ਸਵਾਸਥਯ ਪ੍ਰੀਕਸ਼ਣ’ ਸਿਰਫ਼ ਇੱਕ ਮੁਲਾਂਕਣ ਨਹੀਂ ਹੈ-ਇਹ ਨਿਵਾਰਕ ਸਿਹਤ ਪ੍ਰਤੀ ਇੱਕ ਰਾਸ਼ਟਰੀ ਜਾਗ੍ਰਤੀ ਹੈ। ਹਰੇਕ ਨਾਗਰਿਕ ਨੂੰ ਆਪਣੀ ਸਿਹਤ ਦੀ ਸਥਿਤੀ ਦਾ ਮੁਲਾਂਕਣ ਕਰਨ ਅਤੇ ਉਸ ਨੂੰ ਸਮਝਣ ਲਈ ਉਤਸਾਹਿਤ ਕਰਕੇ, ਅਸੀਂ ਇੱਕ ਸਿਹਤਮੰਦ ਭਾਰਤ ਦੀ ਨੀਂਹ ਰੱਖ ਰਹੇ ਹਾਂ। ਇਸ ਪਹਿਲ ਰਾਹੀਂ, ਖੁਰਾਕ, ਜੀਵਨਸ਼ੈਲੀ ਅਤੇ ਸੰਤੁਲਨ ‘ਤੇ ਆਯੁਰਵੇਦ ਦੇ ਸਦੀਵੀ ਮਾਰਗਦਰਸ਼ਨ ਨੂੰ ਵਿਗਿਆਨਿਕ ਅਤੇ ਅਸਾਨ ਤਰੀਕੇ ਨਾਲ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਲਿਆਂਦਾ ਜਾ ਰਿਹਾ ਹੈ।”

ਸੀਸੀਆਰਏਐੱਸ ਦੇ ਡਾਇਰੈਕਟਰ ਜਨਰਲ, ਪ੍ਰੋਫੈਸਰ ਰਵਿਨਾਰਾਇਣ ਆਚਾਰਿਆ ਨੇ ਦੱਸਿਆ, “ਸੀਸੀਆਰਏਐੱਸ ਸਿਹਤ ਦਾ ਮੁਲਾਂਕਣ ਪੈਮਾਨਾ ਆਯੁਰਵੇਦ ਨੂੰ ਢਾਂਚਾਗਤ ਸਿਹਤ ਮੁਲਾਂਕਣ ਨਾਲ ਏਕੀਕ੍ਰਿਤ ਕਰਨ ਦੀ ਦਿਸ਼ਾ ਵਿੱਚ ਇੱਕ ਮੋਹਰੀ ਕਦਮ ਹੈ। ਇਹ ਅਭਿਆਨ ਜਨਤਕ ਸਿਹਤ ਰੁਝਾਨਾਂ ਬਾਰੇ ਵਡਮੁੱਲੀ ਅੰਤਰਦ੍ਰਿਸ਼ਟੀ ਪ੍ਰਦਾਨ ਕਰੇਗਾ ਅਤੇ ਨਾਲ ਹੀ ਲੋਕਾਂ ਨੂੰ ਸਰਲ, ਨਿਵਾਰਕ ਜੀਵਨਸ਼ੈਲੀ ਉਪਾਵਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗਾ।”

ਸੰਸਥਾਨਾਂ, ਵਿਦਿਆਰਥੀਆਂ, ਡਾਕਟਰਾਂ ਅਤੇ ਆਮ ਜਨਤਾ ਦੀ ਵਿਆਪਕ ਭਾਗੀਦਾਰੀ ਦੀ ਉਮੀਦ ਨਾਲ, ਇਹ ਅਭਿਆਨ ਦੇਸ਼ ਦੀ ਸਭ ਨਾਲੋਂ ਵੱਡੀ ਨਿਵਾਰਕ ਸਿਹਤ ਜਾਗਰੂਕਤਾ ਪਹਿਲਕਦਮੀਆਂ ਵਿੱਚੋਂ ਇੱਕ ਬਣਨ ਲਈ ਤਿਆਰ ਹੈ। 

 “ਦੇਸ਼ ਕਾ ਸਵਾਸਥਯ ਪ੍ਰੀਕਸ਼ਣ” ਇੱਕ ਅਭਿਆਨ ਨਾਲੋਂ ਕਿਤੇ ਵੱਧ ਹੈ-ਇਹ ਆਯੁਰਵੇਦ ਦੇ ਜ਼ਰੀਏ ਸਿਹਤ ਦੀ ਪੁਨਰ-ਕਲਪਨਾ ਕਰਨ ਦਾ ਇੱਕ ਜਨ ਅੰਦੋਲਨ ਹੈ, ਜੋ ਸਾਰਿਆਂ ਲਈ ਇੱਕ ਸੰਪੂਰਨ ਭਲਾਈ ਦੇ ਭਾਰਤ ਦੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦਾ ਹੈ। ਇਸ ਦੇ ਮੂਲ ਵਿੱਚ ਸੀਸੀਆਰਏਐੱਸ ਸਿਹਤ ਮੁਲਾਂਕਣ ਪੈਮਾਨਾ ਹੈ, ਜੋ ਇੱਕ ਪ੍ਰਮਾਣਿਤ ਸਾਫਟਵੇਅਰ ਉਪਕਰਣ ਹੈ। ਇਸ ਨੂੰ ਸ਼ਾਸਤਰੀ ਆਯੁਰਵੈਦਿਕ ਸਿਧਾਂਤਾਂ ਦੇ ਅਧਾਰ ‘ਤੇ ਕਿਸੇ ਵਿਅਕਤੀ ਦੀ ਸਿਹਤ ਸਥਿਤੀ ਦਾ ਮੁਲਾਂਕਣ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਇਨੋਵੇਟਿਵ ਟੂਲ ਆਯੁਰਵੈਦਿਕ ਡਾਕਟਰਾਂ ਨੂੰ ਪ੍ਰਾਚੀਨ ਗ੍ਰੰਥਾਂ ‘ਤੇ ਅਧਾਰਿਤ ਇੱਕ ਢਾਂਚਾਗਤ ਪ੍ਰਸ਼ਨਾਵਲੀ ਰਾਹੀਂ ਵੱਖ-ਵੱਖ ਸਿਹਤ ਮਾਪਦੰਡਾਂ ਦਾ ਮੁਲਾਂਕਣ ਕਰਨ ਵਿੱਚ ਸਮਰੱਥ ਬਣਾਉਂਦਾ ਹੈ, ਜਿਸ ਨਾਲ ਉਮੀਦਵਾਰਾਂ ਨੂੰ ਪ੍ਰਮੁੱਖ ਸਿਹਤ ਸੰਕੇਤਕਾਂ ਬਾਰੇ ਜਾਗਰੂਕਤਾ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲਦੀ ਹੈ ਅਤੇ ਨਾਲ ਹੀ ਉਚਿਤ ਭੋਜਨ ਅਤੇ ਜੀਵਨਸ਼ੈਲੀ ਅਭਿਆਸਾਂ ਦੇ ਪਾਲਣ ਨੂੰ ਉਤਸਾਹਿਤ ਕੀਤਾ ਜਾਂਦਾ ਹੈ। 

************

ਆਰਟੀ/ਜੀਐੱਸ/ਐੱਸਜੀ/ਏਕੇ


(रिलीज़ आईडी: 2175730) आगंतुक पटल : 33
इस विज्ञप्ति को इन भाषाओं में पढ़ें: English , Urdu , हिन्दी