ਵਿੱਤ ਮੰਤਰਾਲਾ
azadi ka amrit mahotsav

ਪੀਐੱਫਆਰਡੀਏ ਨੇ ਭਾਰਤ ਵਿੱਚ ਰਿਟਾਇਰਮੈਂਟ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਐੱਨਪੀਐੱਸ ਦਿਵਸ 2025 ਮਨਾਇਆ


ਵਿੱਤੀ ਸੁਤੰਤਰਤਾ ਅਤੇ ਗਰਿਮਾ ਵਿਕਾਸ ਦਾ ਮੂਲ ਅਧਾਰ ਹੋਣਾ ਚਾਹੀਦਾ ਹੈ: ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ

ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਨੇ ਵਿੱਤੀ ਸਾਖਰਤਾ, ਸੰਸਥਾਗਤ ਸਹਿਯੋਗ ਅਤੇ ਭਵਿੱਖ ਵਿੱਚ ਤਿਆਰ ਪੈਨਸ਼ਨ ਨੈੱਟਵਰਕ ਦੀ ਜ਼ਰੂਰਤ ‘ਤੇ ਜ਼ੋਰ ਦਿਤਾ

ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ ਕਿ ਲੋਕ ਪੈਨਸ਼ਨ ਜਿਹੇ ਵਿੱਤੀ ਉਪਾਵਾਂ ਵਿੱਚ ਨਿਵੇਸ਼ ਕਰਨ: ਮੁੱਖ ਆਰਥਿਕ ਸਲਾਹਕਾਰ ਡਾ. ਵੀ. ਅਨੰਤ ਨਾਗੇਸ਼ਵਰਨ

31 ਅਗਸਤ ਤੱਕ 9 ਕਰੋੜ ਤੋਂ ਵੱਧ ਗ੍ਰਾਹਕਾਂ, 15.5 ਲੱਖ ਕਰੋੜ ਰੁਪਏ ਏਯੂਐੱਮ ਅਤੇ 14 ਵਰ੍ਹਿਆਂ ਵਿੱਚ 9 % ਤੋਂ ਵੱਧ ਸੀਏਜੀਆਰ ਦੇ ਨਾਲ, ਐੱਨਪੀਐੱਸ ਹਰੇਕ ਭਾਰਤੀ ਨਾਗਰਿਕ ਲਈ ਵਿੱਤੀ ਸੁਰੱਖਿਆ ਦਾ ਵਾਅਦਾ ਹੈ: ਪੀਐੱਫਆਰਡੀਏ ਦੇ ਚੇਅਰਪਰਸਨ ਸ਼੍ਰੀ ਐੱਸ. ਰਮਣ

ਪੀਐੱਫਆਰਡੀਏ ਨੇ ਕਈ ਯੋਜਨਾਵਾਂ ਦਾ ਫ੍ਰੇਮਵਰਕ ਲਾਂਚ ਕੀਤਾ ਅਤੇ ਐੱਨਪੀਐੱਸ ਦਿਵਸ 2025 ‘ਤੇ ਨਾਬਾਰਡ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

प्रविष्टि तिथि: 02 OCT 2025 7:45PM by PIB Chandigarh

ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ (ਪੀਐੱਫਆਰਡੀਏ) ਨੇ 1 ਅਕਤੂਬਰ 2025 ਨੂੰ ਨਵੀਂ ਦਿੱਲੀ ਵਿੱਚ “ਸਮਾਵੇਸ਼ੀ ਪੈਨਸ਼ਨ, ਨਵੀਨਤਾਕਾਰੀ ਸਮਾਧਾਨ: ਭਾਰਤ ਵਿੱਚ ਰਿਟਾਇਰਮੈਂਟ ਸੁਰੱਖਿਆ ਨੂੰ ਮਜ਼ਬੂਤ ਕਰਨਾ” ਵਿਸ਼ੇ ‘ਤੇ ਐੱਨਪੀਐੱਸ ਦਿਵਸ 2025 ਮਨਾਇਆ ਗਿਆ। 01 ਅਕਤੂਬਰ ਨੂੰ ਸਲਾਨਾ ਆਯੋਜਿਤ ਹੋਣ ਵਾਲੇ ਪ੍ਰਮੁੱਖ ਪ੍ਰੋਗਰਾਮ ਵਿੱਚ ਸੀਨੀਅਰ ਨੀਤੀ-ਨਿਰਮਾਤਾਵਾਂ, ਰੈਗੂਲੇਟਰਾਂ, ਉਦਯੋਗ ਜਗਤ ਦੇ ਦਿੱਗਜਾਂ ਅਤੇ ਹਿਤਧਾਰਕਾਂ ਨੇ ਪੈਨਸ਼ਨ ਕਵਰੇਜ ਦੇ ਵਿਸਤਾਰ ਅਤੇ ਭਾਰਤ ਦੇ ਰਿਟਾਇਰਮੈਂਟ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਇਸ ਮੌਕੇ ‘ਤੇ ਮੁੱਖ ਭਾਸ਼ਣ ਦਿੰਦੇ ਹੋਏ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ, “ਜਿਵੇਂ-ਜਿਵੇਂ ਭਾਰਤ ਵਿਕਸਿਤ ਭਾਰਤ 2047 ਦੇ ਵਿਜ਼ਨ ਵੱਲ ਵੱਧ ਰਿਹਾ ਹੈ, ਵਿੱਤੀ ਸੁਤੰਤਰਤਾ ਅਤੇ ਗਰਿਮਾ ਸਾਡੀ ਵਿਕਾਸ ਗਾਥਾ ਦਾ ਮੂਲ ਅਧਾਰ ਹੋਣੀ ਚਾਹੀਦੀ ਹੈ। ਪੈਨਸ਼ਨ ਯੋਜਨਾ ਇੱਕ ਵਿਕਲਪ ਨਹੀਂ, ਸਗੋਂ ਹਰੇਕ ਨਾਗਰਿਕ ਦੇ ਲਈ ਆਪਣੇ ਬੁਢਾਪੇ ਨੂੰ ਸੁਰੱਖਿਅਤ ਕਰਨ ਦੀ ਇੱਕ ਜ਼ਰੂਰਤ ਹੈ।”

ਕੇਂਦਰੀ ਮੰਤਰੀ ਨੇ ਕਿਹਾ “ਰਾਸ਼ਟਰੀ ਪੈਨਸ਼ਨ ਪ੍ਰਣਾਲੀ ਨੇ ਭਾਰਤ ਦੇ ਪੈਨਸ਼ਨ ਲੈਂਡਸਕੇਪ ਨੂੰ ਬਦਲ ਦਿੱਤਾ ਹੈ ਅਤੇ ਸਰਕਾਰੀ ਕਰਮਚਾਰੀਆਂ ਤੋਂ ਲੈ ਕੇ ਸਾਰੇ ਨਾਗਰਿਕਾਂ ਤੱਕ ਇਸ ਦਾ ਵਿਸਤਾਰ ਹੋਇਆ ਹੈ, ਨਾਲ ਹੀ ਇਹ ਸਭ ਤੋਂ ਘੱਟ ਲਾਗਤ ਵਾਲੀਆਂ ਯੋਜਨਾਵਾਂ ਵਿੱਚੋਂ ਇੱਕ ਹੈ, ਜਿਸ ਦਾ ਰਿਟਰਨ ਲਗਾਤਾਰ ਉਮੀਦਾਂ ਤੋਂ ਬਿਹਤਰ ਰਿਹਾ ਹੈ। ਐੱਨਪੀਐੱਸ ਨੂੰ ਇੱਕ ਜਨਤਕ ਅੰਦੋਲਨ ਬਣਾਉਣਾ ਚਾਹੀਦਾ ਹੈ, ਜੋ ਸਾਰੇ ਵਰਗਾਂ ਦੇ ਲੋਕਾਂ ਨੂੰ ਜਲਦੀ ਤੋਂ ਜਲਦੀ ਰਿਟਾਇਰਮੈਂਟ ਯੋਜਨਾ ਅਪਣਾਉਣ ਲਈ ਪ੍ਰੋਤਸਾਹਿਤ ਕਰੇ।” ਵਿੱਤ ਮੰਤਰੀ ਨੇ ਮਹਿਲਾਵਾਂ ਨੂੰ ‘ਪੈਨਸ਼ਨ ਸਖੀ’ ਦੇ ਰੂਪ ਵਿੱਚ ਟ੍ਰੇਨਿੰਗ ਕਰਨ ਤੇ ਐੱਲਆਈਸੀ ਦੀ ‘ਬੀਮਾ ਸਖੀ’ ਦੀ ਤਰ੍ਹਾਂ ਨਾਮਾਂਕਣ ਵਿੱਚ ਨਿਰੰਤਰ ਵਾਧੇ ਲਈ ਉਨ੍ਹਾਂ ਨੂੰ ਪ੍ਰੋਤਸਾਹਿਤ ਕਰਨ ਦੀ ਅਪੀਲ ਕੀਤੀ।

ਇਸ ਮੌਕੇ ‘ਤੇ ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਦੇ ਸਕੱਤਰ ਸ਼੍ਰੀ ਐੱਮ. ਨਾਗਰਾਜੂ ਨੇ ਕਿਹਾ ਕਿ ਬਦਲਦੇ ਸਮਾਜਿਕ-ਆਰਥਿਕ ਲੈਂਡਸਕੇਪ ਵਿੱਚ, ਦੇਸ਼ ਲਈ ਇੱਕ ਮਜ਼ਬੂਤ ਪੈਨਸ਼ਨ ਢਾਂਚਾ ਬਣਾਉਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਵਿੱਤੀ ਸਾਖਰਤਾ, ਸੰਸਥਾਗਤ ਸਹਿਯੋਗ ਅਤੇ ਭਵਿੱਖ ਲਈ ਤਿਆਰ ਪੈਨਸ਼ਨ ਨੈੱਟਵਰਕ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੈਨਸ਼ਨ ਪ੍ਰੋਡਕਟਸ ਦੇ ਰੈਗੂਲੇਟਰੀ ਤਾਲਮੇਲ ਅਤੇ ਵਿਕਾਸ ਲਈ ਫੋਰਮ ਦੀ ਸਥਾਪਨਾ ਕੀਤੀ ਗਈ ਹੈ, ਜੋ ਪੈਨਸ਼ਨ ਪ੍ਰੋਡਕਟਸ ਵਿੱਚ ਰੈਗੂਲੇਟਰੀ ਪ੍ਰਕਿਰਿਆਵਾਂ, ਨਿਵੇਸ਼ ਮਿਆਰਾਂ ਨੂੰ ਇਕਸੁਰ ਬਣਾਉਣ ਲਈ ਇੱਕ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰੇਗਾ।

ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਡਾ. ਵੀ. ਅਨੰਤ ਨਾਗੇਸ਼ਵਰਨ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਬਜ਼ੁਰਗ ਲੋਕਾਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ ਕਿਉਂਕਿ ਅੰਕੜੇ ਦੱਸਦੇ ਹਨ ਕਿ 2050 ਤੱਕ 60 ਵਰ੍ਹੇ ਤੋਂ ਵੱਧ ਉਮਰ ਦੀ ਜਨਸੰਖਿਆ ਦੁੱਗਣੀ ਹੋ ਜਾਵੇਗੀ। ਪੈਨਸ਼ਨ ਅਤੇ ਬੱਚਤ ਆਰਥਿਕ ਵਿਕਾਸ ਦੇ ਪ੍ਰਮੁੱਖ ਕਾਰਕ ਹਨ ਅਤੇ ਸਰਕਾਰ ਵੱਖ-ਵੱਖ ਪਹਿਲਕਦਮੀਆਂ ਰਾਹੀਂ ਇਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ ਤਾਂ ਜੋ ਲੋਕਾਂ ਦੇ ਕੋਲ ਬੱਚਤ ਲਈ ਕਾਫ਼ੀ ਪੈਸਾ ਹੋਵੇ ਜਿਸ ਦੀ ਵਰਤੋਂ ਪੈਨਸ਼ਨ ਜਿਹੇ ਵਿੱਤੀ ਉਪਾਵਾਂ ਵਿੱਚ ਨਿਵੇਸ਼ ਲਈ ਕੀਤੀ ਜਾ ਸਕੇ।

ਇਕੱਠ ਦਾ ਸੁਆਗਤ ਕਰਦੇ ਹੋਏ, ਪੀਐੱਫਆਰਡੀਏ ਦੇ ਚੇਅਰਪਰਸਨ ਸ਼੍ਰੀ ਐੱਸ.ਰਮਣ ਨੇ ਕਿਹਾ, “ਰਾਸ਼ਟਰੀ ਪੈਨਸ਼ਨ ਪ੍ਰਣਾਲੀ ਸਿਰਫ਼ ਇੱਕ ਰਿਟਾਇਰਮੈਂਟ ਯੋਜਨਾ ਨਹੀਂ ਹੈ, ਸਗੋਂ ਇਹ ਹਰੇਕ ਭਾਰਤੀ ਨਾਗਰਿਕ ਲਈ ਵਿੱਤੀ ਸੁਰੱਖਿਆ ਦਾ ਵਾਅਦਾ ਹੈ। 31 ਅਗਸਤ ਤੱਕ 9 ਕਰੋੜ ਤੋਂ ਵੱਧ ਗ੍ਰਾਹਕਾਂ ਅਤੇ 15.5 ਲੱਖ ਕਰੋੜ ਰੁਪਏ ਏਯੂਐੱਮ ਦੇ ਨਾਲ, ਐੱਨਪੀਐੱਸ ਨੇ 14 ਵਰ੍ਹਿਆਂ ਵਿੱਚ ਲਗਾਤਾਰ 9% ਤੋਂ ਵੱਧ ਸੀਏਜੀਆਰ ਪ੍ਰਦਾਨ ਕੀਤਾ ਹੈ। ਸਾਡਾ ਫੋਕਸ ਮਲਟੀਪਲ ਸਕੀਮਸ ਫ੍ਰੇਮਵਰਕ ਜਿਹੀਆਂ ਪਹਿਲਕਦਮੀਆਂ ਰਾਹੀਂ ਇਸ ਕਵਰੇਜ ਨੂੰ ਹੋਰ ਅੱਗੇ ਵਧਾਉਣਾ ਹੈ, ਜਿਸ ਨਾਲ ਸਮਾਵੇਸ਼ੀ ਪਹੁੰਚ, ਵਧੇਰੇ ਲਚਕਤਾ ਅਤੇ ਨਿਜੀ ਸਮਾਧਾਨ ਸੰਭਵ ਹੋ ਸਕੇ। ਜਿਵੇਂ-ਜਿਵੇਂ ਭਾਰਤ ਵਿਕਸਿਤ ਭਾਰਤ 2047 ਦੇ ਆਪਣੇ ਵਿਜ਼ਨ ਵੱਲ ਵਧ ਰਿਹਾ ਹੈ, ਇੱਕ ਪੂਰਨ ਪੈਨਸ਼ਨ ਪ੍ਰਾਪਤ ਸਮਾਜ ਦੇ ਨਿਰਮਾਣ ਨਾਲ ਨਾ ਸਿਰਫ਼ ਬੁਢਾਪੇ ਵਿੱਚ ਵਿਅਕਤੀਆਂ ਨੂੰ ਸੁਰੱਖਿਅਤ ਕੀਤਾ ਜਾ ਸਕੇਗਾ, ਸਗੋਂ ਸਾਡੇ ਦੇਸ਼ ਦੀ ਆਰਥਿਕ ਬੁਨਿਆਦ ਵੀ ਮਜ਼ਬੂਤ ਹੋਵੇਗੀ।”

ਇਸ ਸਮਾਰੋਹ ਵਿੱਚ ਕਈ ਇਤਿਹਾਸਿਕ ਪਹਿਲਕਦਮੀਆਂ ਕੀਤੀਆਂ ਗਈਆਂ। ਮਲਟੀਪਲ ਸਕੀਮਸ ਫ੍ਰੇਮਵਰਕ ਲਾਂਚ ਕੀਤਾ ਗਿਆ ਅਤੇ ਸਾਰੇ 10 ਪੈਨਸ਼ਨ ਫੰਡਸ ਨੇ ਪੇਸ਼ੇਵਰਾਂ, ਉੱਦਮੀਆਂ, ਕਾਰਪੋਰੇਟ ਕਰਮਚਾਰੀਆਂ, ਮਹਿਲਾਵਾਂ ਅਤੇ ਪਲੈਟਫਾਰਮ ਵਰਕਰਸ ਜਿਹੇ ਵਿਭਿੰਨ ਵਰਗਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੀਆਂ ਪੈਨਸ਼ਨ ਯੋਜਨਾਵਾਂ ਸ਼ੁਰੂ ਕੀਤੀਆਂ। ਗਿਗ ਇਕੌਨਮੀ ਤੱਕ ਪੈਨਸ਼ਨ ਕਵਰੇਜ ਵਧਾਉਣ ਲਈ, ਜੋਮੈਟੋ ਦੁਆਰਾ ਐੱਚਡੀਐੱਫਸੀ ਪੈਨਸ਼ਨ ਫੰਡ ਅਤੇ ਕੇਸੀਆਰਏ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਇੱਕ ਪਾਇਲਟ ਪ੍ਰੋਜੈਕਟ ਦੇ ਤਹਿਤ ਪਲੈਟਫਾਰਮ ਵਰਕਰਸ ਨੂੰ ਪਰਮਾਨੈਂਟ ਰਿਟਾਇਰਮੈਂਟ ਅਕਾਉਂਟ ਨੰਬਰ (ਪੀਆਰਏਐੱਨ) ਦਿੱਤੇ ਗਏ, ਅਤੇ 60,000 ਤੋਂ ਵੱਧ ਜੋਮੈਟੋ ਪਲੈਟਫਾਰਮ ਵਰਕਰਸ ਨੇ ਐੱਨਪੀਐੱਸ ਖਾਤਾ ਖੋਲ੍ਹਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।

ਪੀਐੱਫਆਰਡੀਏ ਨੇ 45,000 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੇ ਮਾਧਿਅਮ ਨਾਲ 100,000,000  ਕਿਸਾਨ ਮੈਂਬਰਾਂ ਵਿੱਚ ਜਾਗਰੂਕਤਾ ਅਤੇ ਸਮਰੱਥਾ ਨਿਰਮਾਣ ਲਈ ਖੇਤੀਬਾੜੀ ਅਤੇ ਗ੍ਰਾਮੀਣ ਖੇਤਰਾਂ ਤੱਕ ਪਹੁੰਚ ਵਧਾਉਣ ਲਈ ਨਾਬਾਰਡ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਵੀ ਹਸਤਾਖਰ ਕੀਤੇ। ਨਾਲ ਹੀ, ਗੈਰ-ਲਾਭਕਾਰੀ ਸੰਗਠਨ, ਸਮੁੰਨਤੀ ਦੁਆਰਾ ਨਿਯੁਕਤ ਪੈਨਸ਼ਨ ਏਜੰਟਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਵੰਡੇ ਗਏ। ਇਸ ਤੋਂ ਬਾਅਦ ਪੈਨਸ਼ਨ ਖੇਤਰ ਦੀਆਂ ਪਹਿਲਕਦਮੀਆਂ ‘ਤੇ ਇੱਕ ਸੰਗ੍ਰਹਿ, “ਸੰਚਾਇਤਾ’ ਦੀ ਰਿਲੀਜ਼ ਕੀਤੀ ਗਈ। 12 ਰਾਜਾਂ ਦੇ ਕਲੱਸਟਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਐੱਮਐੱਸਐੱਮਈ ਖੇਤਰ ਤੱਕ ਪਹੁੰਚ ਵਧਾਉਣ ਲਈ ਇੱਕ ਕਾਰਜ ਯੋਜਨਾ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਇੱਕ ਪੁਰਸਕਾਰ ਸਮਾਰੋਹ ਰਾਹੀਂ, ਕੰਟੈਂਟ ਕ੍ਰਿਏਸ਼ਨ ਪ੍ਰਤੀਯੋਗਿਤਾ, ਐੱਨਪੀਐੱਸ ਕੁਐਸਟ ਦੇ ਜੇਤੂਆਂ ਨੂੰ ਸਨਮਾਨਿਤ ਕਰਕੇ ਵਿੱਤੀ ਜਾਗਰੂਕਤਾ ਵਿੱਚ ਨਵੀਨਤਾ ਅਤੇ ਰਚਨਾਤਮਕਤਾ ਨੂੰ ਵੀ ਮਾਨਤਾ ਦਿੱਤੀ ਗਈ।

ਇਸ ਤੋਂ ਪਹਿਲਾਂ ਤਿੰਨ ਤਕਨੀਕੀ ਸੈਸ਼ਨਾਂ ਵਿੱਚ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ ਗਈ- ਸਸਟੇਨੇਬਲ ਰਿਟਾਇਰਮੈਂਟ ਪੇਆਊਟ ਦੀ ਰੂਪਰੇਖਾ ਤਿਆਰ ਕਰਨਾ, ਵੰਚਿਤ ਸਮੂਹਾਂ ਲਈ ਸਮਾਵੇਸ਼ੀ ਪੈਨਸ਼ਨ ਸਮਾਧਾਨ ਤਿਆਰ ਕਰਨਾ, ਅਤੇ ਗ੍ਰਾਹਕਾਂ ਲਈ ਫੰਡ ਪ੍ਰਬੰਧਨ ਵਿਕਲਪਾਂ ਦਾ ਵਿਸਤਾਰ ਕਰਨਾ।

 

ਇਸ ਪ੍ਰੋਗਰਾਮ ਤੋਂ ਪਹਿਲਾਂ ਤਿੰਨ ਉੱਚ-ਪੱਧਰੀ ਪੈਨਲ ਚਰਚਾਵਾਂ ਹੋਈਆਂ: “ਡੀ- ਐਕਊਮੂਲੇਸ਼ਨ ਪੜਾਅ ਦੀ ਪੁਨਰ ਕਲਪਨਾ”. “ਐਗਰੀਪ੍ਰੇਨਯੋਰਸ, ਲਘੂ ਉੱਦਮੀ ਅਤੇ ਪਲੈਟਫਾਰਮ ਵਰਕਰਸ ਲਈ ਬੁਢਾਪਾ ਅਵਸਥਾ ਆਮਦਨ ਸੁਰੱਖਿਆ ਨੂੰ ਯਕੀਨੀ ਬਣਾਉਣਾ”, ਅਤੇ “ਮਲਟੀਪਲ ਸਕੀਮਸ ਫ੍ਰੇਮਵਰਕ ਦੇ ਤਹਿਤ ਪੀਐੱਫ ਯੋਜਨਾਵਾਂ ਦੀ ਸ਼ੁਰੂਆਤ।”

ਇਨ੍ਹਾਂ ਸੈਸ਼ਨਾਂ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ, ਉਦਯੋਗ ਪੇਸ਼ੇਵਰ ਅਤੇ ਨੀਤੀ-ਨਿਰਮਾਤਾ ਇੱਕਠੇ ਆਏ, ਜਿਨ੍ਹਾਂ ਨੇ ਰਿਟਾਇਰਮੈਂਟ ਸੁਰੱਖਿਆ  ਨੂੰ ਬਿਹਤਰ ਬਣਾਉਣ ਅਤੇ ਵਿਭਿੰਨ ਕਾਰਜਬਲ ਖੇਤਰਾਂ ਵਿੱਚ ਵਿਆਪਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵਿਵਹਾਰਿਕ ਵਿਚਾਰ ਸਾਂਝੇ ਕੀਤੇ।

ਸਮਾਪਤੀ ਸੈਸ਼ਨ ਵਿੱਚ, ਪੀਐੱਫਆਰਡੀਏ ਦੀ ਪੂਰਨ-ਕਾਲੀ ਮੈਂਬਰ ਸ਼੍ਰੀਮਤੀ ਮਮਤਾ ਸ਼ੰਕਰ ਨੇ ਵਿਚਾਰ-ਵਟਾਂਦਰੇ ਦਾ ਸਾਰ ਪੇਸ਼ ਕੀਤਾ ਅਤੇ ਭਾਰਤ ਦੀ ਬਜ਼ੁਰਗ ਆਬਾਦੀ ਲਈ ਸਰਵ-ਵਿਆਪਕ ਪੈਨਸ਼ਨ ਕਵਰੇਜ ਅਤੇ ਵਿੱਤੀ ਗਰਿਮਾ ਨੂੰ ਯਕੀਨੀ ਬਣਾਉਣ ਦੇ ਪੀਐੱਫਆਰਡੀਏ ਦੇ ਮਿਸ਼ਨ ਦੀ ਪੁਸ਼ਟੀ ਕੀਤੀ।

ਐੱਨਪੀਐੱਸ ਦਿਵਸ ਬਾਰੇ

ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਪਹਿਲ ਦੇ ਤਹਿਤ 2021 ਵਿੱਚ ਪਹਿਲੀ ਵਾਰ ਐੱਨਪੀਐੱਸ ਦਿਵਸ ਮਨਾਇਆ, ਇਹ ਪੀਐੱਫਆਰਡੀਏ ਦੁਆਰਾ ਇੱਕ ਰਾਸ਼ਟਰ ਵਿਆਪੀ ਜਾਗਰੂਕਤਾ ਅਭਿਆਨ ਹੈ ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਰਿਟਾਇਰਮੈਂਟ ਵਿੱਚ ਵਿੱਤੀ ਸੁਤੰਤਰਤਾ ਦੀ ਯੋਜਨਾ ਬਣਾਉਣ ਲਈ ਪ੍ਰੋਤਸਾਹਿਤ ਕਰਨਾ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ, ਇਹ ਭਾਰਤ ਦੇ ਪੈਨਸ਼ਨ ਲੈਂਡਸਕੇਪ ਵਿੱਚ ਸੰਵਾਦ, ਨਵੀਨਤਾ ਅਤੇ ਸੁਧਾਰ ਦੇ ਲਈ ਇੱਕ ਸਹਿਯੋਗ ਪਲੈਟਫਾਰਮ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ।

****

ਐੱਨਬੀ/ਏਡੀ


(रिलीज़ आईडी: 2174518) आगंतुक पटल : 21
इस विज्ञप्ति को इन भाषाओं में पढ़ें: English , Urdu , हिन्दी