ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਉੱਤਰੀ ਜ਼ੋਨ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਇੰਟੀਗ੍ਰੇਟਿਡ ਸੈਂਪਲ ਸਰਵੇ ਅਧੀਨ ਈ-ਐੱਲਆਈਐੱਸਐੱਸ ਸੌਫਟਵੇਅਰ 'ਤੇ ਦੋ-ਦਿਨਾ ਟ੍ਰੇਨਿੰਗ ਆਯੋਜਿਤ ਕੀਤੀ ਗਈ

प्रविष्टि तिथि: 01 OCT 2025 6:51PM by PIB Chandigarh

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਅਧੀਨ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (DAHD) ਨੇ 29-30 ਸਤੰਬਰ 2025 ਨੂੰ ਨਵੀਂ ਦਿੱਲੀ ਵਿੱਚ ਇੰਟੀਗ੍ਰੇਟਿਡ ਸੈਂਪਲ ਸਰਵੇ ਅਧੀਨ ਈ-ਐੱਲਆਈਐੱਸਐੱਸ (e-LISS) ਸੌਫਟਵੇਅਰ (ਮੋਬਾਈਲ ਐਪ ਅਤੇ ਡੈਸ਼ਬੋਰਡ) 'ਤੇ ਦੋ ਦਿਨਾਂ ਜ਼ੋਨਲ ਪੱਧਰ ‘ਤੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਵਿੱਚ ਦਿੱਲੀ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਚੰਡੀਗੜ੍ਹ ਦੇ ਰਾਜ ਅਤੇ ਜ਼ਿਲ੍ਹਾ ਨੋਡਲ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ। ਡਾ. ਪ੍ਰਵੀਨ ਮਲਿਕ, ਪਸ਼ੂ ਪਾਲਣ ਕਮਿਸ਼ਨਰ (AHC) ਨੇ ਸ਼੍ਰੀ ਜਗਤ ਹਜ਼ਾਰਿਕਾ, ਸਲਾਹਕਾਰ (ਅੰਕੜਾ), ਡਾ. ਪ੍ਰਾਚੀ ਮਿਸ਼ਰਾ ਸਾਹੂ, ਪ੍ਰਿੰਸੀਪਲ ਸਾਇੰਟਿਸਟ ਅਤੇ ਪ੍ਰਿੰਸੀਪਲ ਇਨਵੈਸਟੀਗੇਟਰ, ICAR-IASRI ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ। ਟ੍ਰੇਨਿੰਗ ਦਾ ਉਦੇਸ਼ ਅਧਿਕਾਰੀਆਂ ਨੂੰ ਈ-ਐੱਲਆਈਐੱਸਐੱਸ ਐਪਲੀਕੇਸ਼ਨ ਵਿੱਚ ਵਿਕਾਸ ਤੋਂ ਜਾਣੂ ਕਰਵਾਉਣਾ, ਮੁੱਖ ਡੇਟਾ ਅੰਤਰਾਂ ਦੀ ਪਹਿਚਾਣ ਕਰਨਾ ਅਤੇ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਦੁੱਧ, ਆਂਡੇ (egg), ਉੱਨ ਅਤੇ ਮਾਸ ਵਰਗੇ ਪ੍ਰਮੁੱਖ ਪਸ਼ੂਧਨ ਉਤਪਾਦਾਂ (MLP) ਦੀ ਸਹੀ ਰਿਪੋਰਟਿੰਗ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਉਪਾਅ ਸੁਝਾਉਣਾ ਸੀ।

 

****************

ਅਦਿਤੀ ਅਗਰਵਾਲ 


(रिलीज़ आईडी: 2174153) आगंतुक पटल : 29
इस विज्ञप्ति को इन भाषाओं में पढ़ें: English , Urdu , हिन्दी