ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਜੰਗਲੀ ਜੀਵ ਸਪਤਾਹ 2025 ਦੇ ਮੌਕੇ ‘ਤੇ ਮਾਨੇਸਰ ਵਿੱਚ ‘ਨਮੋ ਵਨ’ ਦਾ ਨੀਂਹ ਪੱਥਰ ਰੱਖਿਆ
Posted On:
02 OCT 2025 12:02PM by PIB Chandigarh
ਇਸ ਮਹੀਨੇ 2 ਤੋਂ 8 ਅਕਤੂਬਰ, 2025 ਤੱਕ ਜੰਗਲੀ ਜੀਵ ਸਪਤਾਹ ਸਮਾਰੋਹ ਦੇ ਤਹਿਤ, ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਹਰਿਆਣਾ ਦੇ ਕੈਬਨਿਟ ਮੰਤਰੀ ਸ਼੍ਰੀ ਰਾਓ ਨਰਬੀਰ ਸਿੰਘ ਦੇ ਨਾਲ ਅੱਜ ਮਾਨੇਸਰ ਵਿਖੇ ‘ਨਮੋ ਵਨ’ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੇ ਤਹਿਤ ਪੌਦਾ ਲਗਾਓ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੀ ਸਰਗਰਮ ਭਾਗੀਦਾਰੀ ਰਹੀ। ਸਕੂਲੀ ਵਿਦਿਆਰਥੀ, ਵਣ ਵਿਭਾਗ ਦੇ ਕਰਮਚਾਰੀ, ਪੱਤਰਕਾਰ, ਸਮਾਜਿਕ ਕਾਰਜਕਰਤਾ ਅਤੇ ਹੋਰ ਹਿਤਧਾਰਕਾਂ ਸਮੇਤ ਵਣ ਅਤੇ ਜੰਗਲੀ ਜੀਵ ਸੰਭਾਲ ਵਿੱਚ ਮਿਸਾਲੀ ਯੋਗਦਾਨ ਦੇਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਯਤਨਾਂ ਲਈ ਸਨਮਾਨਿਆ ਗਿਆ।
ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਯਾਦਵ ਨੇ ਭਾਰਤ ਦੀ ਜੈਵ ਵਿਭਿੰਨਤਾ ਦੀ ਸੰਭਾਲ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੰਗਲੀ ਜੀਵ ਸਪਤਾਹ ਦਾ ਉਦੇਸ਼ ਦੇਸ਼ ਦੀਆਂ ਵਨਸਪਤੀਆਂ ਅਤੇ ਜੀਵਾਂ ਦੀ ਸੁਰੱਖਿਆ ਅਤੇ ਸੰਭਾਲ ਬਾਰੇ ਜਾਗਰੂਕਤਾ ਫੈਲਾਉਣਾ ਹੈ, ਜਿਸ ਨਾਲ ਪੂਰੇ ਦੇਸ਼ ਵਿੱਚ ਹਰੇਕ ਨਾਗਰਿਕ ਇਸ ਤੋਂ ਜਾਣੂ ਹੋ ਸਕੇ।
ਜੰਗਲੀ ਜੀਵ ਸੰਭਾਲ ਅਤੇ ਈਕੋਲੌਜੀਕਲ ਬੈਲੇਂਸ (ਵਾਤਾਵਰਣ ਸੰਤੁਲਨ) ਦੀ ਮਹੱਤਤਾ ਬਾਰੇ ਵਿਆਪਕ ਜਾਗਰੂਕਤਾ ਦੇ ਪ੍ਰਸਾਰ ਲਈ ਹਰ ਵਰ੍ਹੇ 2 ਤੋਂ 8 ਅਕਤੂਬਰ ਤੱਕ ਜੰਗਲੀ ਜੀਵ ਸਪਤਾਹ ਮਨਾਇਆ ਜਾਂਦਾ ਹੈ। ਇਸ ਵਰ੍ਹੇ ਇਹ ਸੇਵਾ ਪਰਵ ਵਿਸ਼ੇ ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਕੁਦਰਤ ਪ੍ਰਤੀ ਸੇਵਾ ਅਤੇ ਜ਼ਿੰਮੇਵਾਰੀ ਦੀ ਵਿਆਪਕ ਭਾਵਨਾ ਪ੍ਰਦਰਸ਼ਿਤ ਕਰਦਾ ਹੈ।
*****
ਵੀਐੱਮ/ਏਕੇ
(Release ID: 2174141)
Visitor Counter : 5