ਆਯੂਸ਼
azadi ka amrit mahotsav

ਪੱਤਰ ਸੂਚਨਾ ਦਫ਼ਤਰ ਭਲਕੇ ਸ਼ਾਸਤਰੀ ਭਵਨ ਅਤੇ ਰਾਸ਼ਟਰੀ ਮੀਡੀਆ ਸੈਂਟਰ ਵਿੱਚ ਨਿਵਾਰਕ ਸਿਹਤ ਜਾਂਚ ਅਤੇ ਕੰਸਲਟੇਸ਼ਨ ਕੈਂਪ ਦਾ ਆਯੋਜਨ ਕਰੇਗਾ; ਏਆਈਆਈਏ ਅਤੇ ਆਰਐੱਮਐੱਲ ਹਸਪਤਾਲ ਦੇ ਸਹਿਯੋਗ ਨਾਲ ਹੋਵੇਗਾ ਆਯੋਜਨ


ਸਵੱਛਤਾ ਹੀ ਸੇਵਾ ਅਭਿਆਨ 2025 ਦੇ ਤਹਿਤ ਏਕੀਕ੍ਰਿਤ ਸਿਹਤ ਕੈਂਪ, ਸਫਾਈ ਮਿੱਤਰਾਂ ਅਤੇ ਪੀਆਈਬੀ ਅਧਿਕਾਰੀਆਂ ਲਈ ਲਾਭਕਾਰੀ ਹੋਵੇਗਾ

प्रविष्टि तिथि: 30 SEP 2025 9:45PM by PIB Chandigarh

ਪੱਤਰ ਸੂਚਨਾ ਦਫ਼ਤਰ (ਪੀਆਈਬੀ) ਭਲਕੇ ਸਵੇਰੇ 10.00 ਵਜੇ ਸ਼ਾਸਤਰੀ ਭਵਨ ਅਤੇ ਰਾਸ਼ਟਰੀ ਮੀਡੀਆ ਸੈਂਟਰ (ਐੱਨਐੱਮਸੀ) ਵਿੱਚ ਸਫਾਈ ਮਿੱਤਰਾਂ ਅਤੇ ਪੀਆਈਬੀ ਅਧਿਕਾਰੀਆਂ ਦੇ ਲਈ ਇੱਕ ਨਿਵਾਰਕ ਸਿਹਤ ਜਾਂਚ ਅਤੇ ਕੰਸਲਟੇਸ਼ਨ ਕੈਂਪ ਦਾ ਆਯੋਜਨ ਕਰੇਗਾ। ਇਹ ਕੈਂਪ ਆਯੁਸ਼ ਮੰਤਰਾਲੇ ਦੇ ਤਹਿਤ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ (AIIA) ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਡਾ. ਰਾਮ ਮਨੋਹਰ ਲੋਹੀਆ (ਆਰਐੱਮਐੱਲ) ਹਸਪਤਾਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। 

ਇਹ ਕੈਂਪ 17 ਸਤੰਬਰ ਤੋਂ 2 ਅਕਤੂਬਰ ਤੱਕ ਆਯੋਜਿਤ ਕੀਤੇ ਜਾ ਰਹੇ ਸਵੱਛਤਾ ਹੀ ਸੇਵਾ ਅਭਿਆਨ 2025 ਦਾ ਹਿੱਸਾ ਹੈ। ਇਸ ਦਾ ਉਦੇਸ਼ ਸਿਹਤ, ਭਲਾਈ ਅਤੇ ਸੇਵਾ-ਮੁਖੀ ਪਹਿਲਕਦਮੀਆਂ ਨੂੰ ਹੁਲਾਰਾ ਦੇਣਾ ਹੈ।

ਸ਼ਾਸਤਰੀ ਭਵਨ ਵਿੱਚ ਏਆਈਆਈਏ ਦੇ, ਡਿਪਾਰਟਮੈਂਟ ਆਫ ਕਾਯਾਚਿਕਿਤਸਾ (Department of Kayachikitsa) ਦੇ ਐਡੀਸ਼ਨਲ ਪ੍ਰੋਫੈਸਰ ਡਾ. ਰਮਾਕਾਂਤ ਯਾਦਵ ਦੀ ਅਗਵਾਈ ਵਿੱਚ ਆਯੁਰਵੇਦ ਸੇਵਾਵਾਂ

ਰਾਸ਼ਟਰੀ ਮੀਡੀਆ ਕੇਂਦਰ (ਐੱਨਐੱਮਸੀ) ਵਿੱਚ ਮੈਡੀਸਨ ਦੇ ਪ੍ਰੋਫੈਸਰ ਡਾ. ਸ਼ੈਲੇਸ਼ ਕੁਮਾਰ ਅਤੇ ਆਰਐੱਮਐੱਲ ਹਸਪਤਾਲ ਦੇ ਐਸੋਸੀਏਟ ਪ੍ਰੋਫੈਸਰ ਅਤੇ ਨੋਡਲ ਅਧਿਕਾਰੀ ਡਾ. ਰਮੇਸ਼ ਚੰਦ ਮੀਣਾ ਦੀ ਅਗਵਾਈ ਵਿੱਚ ਐਲੋਪੈਥੀ ਸੇਵਾਵਾਂ   

 

ਏਆਈਆਈਏ ਅਤੇ ਆਰਐੱਮਐੱਲ ਹਸਪਤਾਲ ਦੀ ਮੈਡੀਕਲ ਟੀਮ ਵਿੱਚ ਸਲਾਹਕਾਰ ਅਤੇ ਨਰਸਿੰਗ ਸਟਾਫ ਸ਼ਾਮਲ ਹਨ। ਉਹ ਸਾਰੇ ਮੌਜੂਦ ਲੋਕਾਂ ਲਈ ਵਿਆਪਕ ਸਿਹਤ ਮੁਲਾਂਕਣ ਅਤੇ ਮਸ਼ਵਰਾ ਪ੍ਰਦਾਨ ਕਰੇਗੀ। 

ਇਹ ਪਹਿਲ ਸਫਾਈ ਮਿੱਤਰਾਂ ਅਤੇ ਪੀਆਈਬੀ ਕਰਮੀਆਂ ਦੀ ਸੰਪੂਰਨ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜੋ ਨਿਵਾਰਕ ਅਤੇ ਏਕੀਕ੍ਰਿਤ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਂਦੀ ਹੈ। 

https://static.pib.gov.in/WriteReadData/userfiles/image/WhatsAppImage2025-09-30at9.38.20PMB0K7.jpeg

***************

 

ਆਰਟੀ/ਜੀਐੱਸ/ਐੱਸਜੀ/ਏਕੇ


(रिलीज़ आईडी: 2173942) आगंतुक पटल : 15
इस विज्ञप्ति को इन भाषाओं में पढ़ें: English , Urdu , हिन्दी