ਗ੍ਰਹਿ ਮੰਤਰਾਲਾ
azadi ka amrit mahotsav

ਬਿਊਰੋ ਆਫ਼ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (ਬੀਪੀਆਰ ਐਂਡ ਡੀ) ਨੇ ਕਾਨੂੰਨ ਲਾਗੂ ਕਰਨ ਅਤੇ ਡਿਜੀਟਲ ਫੌਰੈਂਸਿਕਸ ਵਿੱਚ ਨਵੀਨਤਾ ਨੂੰ ਮਜ਼ਬੂਤ ​​ਕਰਨ ਲਈ ਸੀਸੀਟੀਵੀ ਨਿਗਰਾਨੀ ਹੈਕਾਥੌਨ 2.0 ਸਮਾਪਨ ਕੀਤਾ


Posted On: 30 SEP 2025 6:56PM by PIB Chandigarh

ਬਿਊਰੋ ਆਫ਼ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (ਬੀਪੀਆਰਐਂਡਡੀ) ਨੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਅਤੇ ਸਾਈਬਰਪੀਸ ਫਾਊਂਡੇਸ਼ਨ ਦੇ ਸਹਿਯੋਗ ਨਾਲ, ਨਵੀਂ ਦਿੱਲੀ ਵਿਖੇ ਸੀਸੀਟੀਵੀ ਨਿਗਰਾਨੀ, ਸੁਰੱਖਿਆ ਅਤੇ ਫੌਰੈਂਸਿਕ ਹੈਕਾਥੌਨ 2.0 ਦੇ ਗ੍ਰੈਂਡ ਫਿਨਾਲੇ ਦਾ ਸਫਲਤਾਪੂਰਵਕ ਆਯੋਜਨ ਕੀਤਾ।

 

ਬੀਪੀਆਰ ਐਂਡ ਡੀ ਦੇ ਡਾਇਰੈਕਟਰ ਜਨਰਲ ਸ਼੍ਰੀ ਆਲੋਕ ਰੰਜਨ ਦੁਆਰਾ ਇਸ ਦੋ-ਦਿਨਾਂ ਸਮਾਗਮ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ ਸੀਨੀਅਰ ਅਧਿਕਾਰੀਆਂ, ਸਿੱਖਿਆ ਜਗਤ ਅਤੇ ਉਦਯੋਗ ਜਗਤ ਦੇ ਮਾਹਰ ਇਕੱਠਿਆਂ ਸ਼ਾਮਲ ਹੋਏ। ਪ੍ਰੋਗਰਾਮ ਦਾ ਉਦੇਸ਼ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਵਦੇਸ਼ੀ, ਸੁਰੱਖਿਅਤ, ਸਕੇਲੇਬਲ ਅਤੇ ਲਾਗਤ-ਪ੍ਰਭਾਵਸ਼ਾਲੀ ਸੀਸੀਟੀਵੀ ਸਮਾਧਾਨਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ। 768 ਟੀਮਾਂ (739 ਅਕਾਦਮਿਕ ਅਤੇ 29 ਉਦਯੋਗ ਜਗਤ ਤੋਂ) ਦੀ ਭਾਰੀ ਭਾਗੀਦਾਰੀ ਨਾਲ, ਹੈਕਾਥੌਨ ਨੇ ਮਹਿਲਾਵਾਂ ਦੀ ਭਾਗੀਦਾਰੀ ਨਾਲ ਸਮਾਵੇਸ਼ ਨੂੰ ਉਜਾਗਰ ਕੀਤਾ ਅਤੇ ਚਾਰ ਮੁੱਖ ਖੇਤਰਾਂ ਵਿੱਚ ਨਵੀਨਤਾਕਾਰੀ ਪਹੁੰਚਾਂ ਦਾ ਪ੍ਰਦਰਸ਼ਨ ਕੀਤਾ। ਜਿਨ੍ਹਾਂ ਵਿੱਚ ਏਆਈ-ਸਮਰੱਥ ਨਿਗਰਾਨੀ, ਨਿਗਰਾਨੀ ਨੈੱਟਵਰਕਾਂ ਦੀ ਸਾਈਬਰ ਸੁਰੱਖਿਆ, ਲਾਗਤ-ਪ੍ਰਭਾਵਸ਼ਾਲੀ ਮਾਡਲ, ਅਤੇ ਸਵਦੇਸ਼ੀ ਹਾਰਡਵੇਅਰ ਹੱਲ ਸ਼ਾਮਲ ਸਨ। ਸਖ਼ਤ ਸ਼ੌਰਟਲਿਸਟਿੰਗ ਤੋਂ ਬਾਅਦ, 10 ਫਾਈਨਲਿਸਟ ਟੀਮਾਂ ਨੇ ਜਿਊਰੀ ਨਾਲ ਡੈਮੋ ਅਤੇ ਪ੍ਰਸ਼ਨ ਅਤੇ ਉੱਤਰ ਸੈਸ਼ਨਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ, ਜੋ ਕਿ ਨੌਜਵਾਨ ਨਵੀਨਤਾਕਾਰਾਂ ਦੀਆਂ ਡਿਜੀਟਲ ਸਬੂਤ ਅਤੇ ਫੌਰੈਂਸਿਕ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ਦੀ ਅਥਾਹ ਸੰਭਾਵਨਾ ਨੂੰ ਦਰਸਾਉਂਦੇ ਹਨ।

 

ਇਸ ਸਮਾਗਮ ਵਿੱਚ ਬੀਪੀਆਰ ਐਂਡ ਡੀ ਦੇ ਡੀਜੀ  ਸ਼੍ਰੀ ਆਲੋਕ ਰੰਜਨ ਨੇ ਜ਼ੋਰ ਦੇ ਕੇ ਕਿਹਾ ਕਿ ਹੈਕਾਥੌਨ ਪੁਲਿਸਿੰਗ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਤਕਨਾਲੋਜੀ ਅਤੇ ਫਰੰਟਲਾਈਨ ਇਨਫੋਰਸਮੈਂਟ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਬੀਪੀਆਰ ਐਂਡ ਡੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਏਡੀਜੀ ਸ਼੍ਰੀ ਰਵੀ ਜੋਸਫ਼ ਲੋਕੂ ਨੇ ਉੱਭਰ ਰਹੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਵਿੱਚ ਨੌਜਵਾਨ ਪ੍ਰਤਿਭਾਵਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ, ਜਦਕਿ ਸਾਈਬਰ ਪੀਸ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਗਲੋਬਲ ਪ੍ਰਧਾਨ ਮੇਜਰ ਵਿਨਿਤ ਕੁਮਾਰ ਨੇ ਜਨਤਕ ਸੁਰੱਖਿਆ ਅਤੇ ਲਚਕੀਲੇਪਣ ਨੂੰ ਸਸ਼ਕਤ ਕਰਨ ਲਈ ਸਮਾਰਟ ਘਰੇਲੂ ਤਕਨਾਲੋਜੀਆਂ ਬਣਾਉਣ ਦੀ ਮਹੱਤਤਾ ਨੂੰ ਦੁਹਰਾਇਆ।  ਬੀਪੀਆਰ ਐਂਡ ਡੀ ਦੇ ਡੀਜੀ ਦੁਆਰਾ ਜੇਤੂ ਟੀਮਾਂ - ਮਨੂ ਸ਼੍ਰੀ, ਸ਼ਲੋਕ ਰਾਵਤ, ਅਤੇ ਵੈਸ਼ਾਲ ਮਾਲੂ, ਜਿਨ੍ਹਾਂ ਨੇ ਚੋਟੀ ਦੇ ਤਿੰਨ ਸਥਾਨ ਪ੍ਰਾਪਤ ਕੀਤੇ ਅਤੇ ਤਿੰਨ ਪ੍ਰੋਤਸਾਹਨ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਸਮਾਧਾਨਾਂ ਲਈ ਪੁਰਸਕਾਰ ਪ੍ਰਦਾਨ ਕਰਨ ਨਾਲ ਪ੍ਰਤੀਯੋਗਿਤਾ ਦਾ ਸਮਾਪਨ ਹੋਇਆ।

ਇਸ ਪਹਿਲਕਦਮੀ ਦੇ ਤਹਿਤ ਭਾਰਤ ਨੂੰ ਆਯਾਤ ਕੀਤੀਆਂ ਨਿਗਰਾਨੀ ਪ੍ਰਣਾਲੀਆਂ 'ਤੇ ਨਿਰਭਰਤਾ ਨੂੰ ਘੱਟ ਕਰਨ ਅਤੇ ਸਵਦੇਸ਼ੀ, ਏਆਈ-ਸੰਚਾਲਿਤ, ਅਤੇ ਸੁਰੱਖਿਅਤ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰੋਗਰਾਮ ਦੌਰਾਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਇੱਕ ਸੁਰੱਖਿਅਤ ਅਤੇ ਜ਼ਿੰਮੇਵਾਰ ਡਿਜੀਟਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਨਿਗਰਾਨੀ ਤਕਨਾਲੋਜੀਆਂ ਵਿੱਚ ਸਾਈਬਰ ਸੁਰੱਖਿਆ, ਗੋਪਨੀਯਤਾ ਅਤੇ ਨੈਤਿਕ ਸੁਰੱਖਿਆ ਨਾਲ ਜੁੜ੍ਹੇ ਉਪਾਵਾਂ ਨੂੰ ਸ਼ਾਮਲ ਕਰਨ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ।

****

ਆਰਕੇ/ਵੀਵੀ/ਆਰਆਰ/ਪੀਐੱਸ


(Release ID: 2173432) Visitor Counter : 8
Read this release in: English , Urdu , Hindi , Assamese