ਸੱਭਿਆਚਾਰ ਮੰਤਰਾਲਾ
ਸੇਵਾ ਪਰਵ 2025: ਵਿਕਸਿਤ ਭਾਰਤ ਕੇ ਰੰਗ, ਕਲਾ ਕੇ ਸੰਗ
Posted On:
28 SEP 2025 7:35PM by PIB Chandigarh
ਭਾਰਤ ਸਰਕਾਰ ਦਾ ਸੱਭਿਆਚਾਰ ਮੰਤਰਾਲੇ ਸੇਵਾ, ਰਚਨਾਤਮਕਤਾ ਅਤੇ ਸੱਭਿਆਚਾਰਕ ਗੌਰਵ ਦੇ ਰਾਸ਼ਟਰਵਿਆਪੀ ਉਤਸਵ ਵਜੋਂ 17 ਸਤੰਬਰ ਤੋਂ 2 ਅਕਤੂਬਰ, 2025 ਤੱਕ ਸੇਵਾ ਪਰਵ 2025 ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਸੇਵਾ ਪਰਵ ਦਾ ਉਦੇਸ਼ ਭਾਈਚਾਰਿਆਂ, ਸੰਸਥਾਨਾਂ ਅਤੇ ਵਿਅਕਤੀਆਂ ਨੂੰ ਸੇਵਾ, ਰਚਨਾਤਮਕਤਾ ਅਤੇ ਸੱਭਿਆਚਾਰਕ ਗੌਰਵ ਦੀ ਸਮੂਹਿਕ ਮੁਹਿੰਮ ਵਿੱਚ ਇਕੱਠਿਆਂ ਲਿਆਉਣਾ ਹੈ।
ਵਰਤਮਾਨ ਵਿੱਚ ਆਯੋਜਿਤ ਕੀਤੇ ਜਾ ਰਹੇ ਸੇਵਾ ਪਰਵ 2025 ਦੇ ਤਹਿਤ ਸੱਭਿਆਚਾਰ ਮੰਤਰਾਲੇ ਨੇ 28 ਸਤੰਬਰ 2025 ਨੂੰ ਚੰਡੀਗੜ੍ਹ, ਕੋਝੀਕੋਡ, ਪਣਜੀ, ਭੂਵਨੇਸ਼ਵਰ, ਪ੍ਰਯਾਗਰਾਜ ਵਿੱਚ ਵਿਭਿੰਨ ਆਰਟ ਵਰਕਸ਼ਾਪਸ ਅਤੇ ਨਵੀਂ ਦਿੱਲੀ ਵਿੱਚ ‘ਵਿਕਸਿਤ ਭਾਰਤ ਕੇ ਰੰਗ, ਕਲਾ ਕੇ ਸੰਗ’ ਵਿਸ਼ੇ ‘ਤੇ ਇੱਕ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ। ਇਨ੍ਹਾਂ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ, ਕਲਾਕਾਰਾਂ, ਅਕਾਦਮਿਕਾਂ, ਪਤਵੰਤੇ ਸੱਜਣਾਂ ਅਤੇ ਭਾਈਚਾਰਕ ਨੇਤਾਵਾਂ ਦੀ ਉਤਸਾਹਜਨਕ ਭਾਗੀਦਾਰੀ ਦੇਖੀ ਗਈ, ਜਿਸ ਨਾਲ ਸੱਭਿਆਚਾਰਕ ਉਤਸਵ ਅਤੇ ਨਾਗਰਿਕ ਜ਼ਿੰਮੇਦਾਰੀ ਪ੍ਰਤੀ ਰਾਸ਼ਟਰਵਿਆਪੀ ਸੰਕਲਪ ਨੂੰ ਬਲ ਮਿਲਿਆ।
ਸੱਭਿਆਚਾਰ ਮੰਤਰਾਲੇ ਦੇ ਸੰਸਥਾਨਾਂ ਰਾਹੀਂ 28 ਸਤੰਬਰ 2025 ਨੂੰ ਆਯੋਜਿਤ ਕਲਾ ਵਰਕਸ਼ਾਪਸ ਅਤੇ ਸਵੱਛਤਾ ਅਭਿਆਨਾਂ ਦੀਆਂ ਮੁੱਖ ਝਲਕੀਆਂ ਇਸ ਪ੍ਰਕਾਰ ਹਨ:
- ਨਵੀਂ ਦਿੱਲੀ-ਐੱਨਜੀਐੱਮਏ ਦਿੱਲੀ, ਜੈਪੁਰ ਹਾਊਸ, ਇੰਡੀਆ ਗੇਟ (ਐੱਲਕੇਏ, ਨਵੀਂ ਦਿੱਲੀ ਦੇ ਸਹਿਯੋਗ ਨਾਲ ਐੱਨਜੀਐੱਮਏ ਦੁਆਰਾ ਆਯੋਜਿਤ)
ਐੱਨਜੀਐੱਮਏ, ਦਿੱਲੀ ਵਿੱਚ ਸੇਵਾ ਪਰਵ 2025 ਦੀਆਂ ਸਭ ਤੋਂ ਵੱਡੀਆਂ ਆਰਟ ਵਰਕਸ਼ਾਪਸ ਵਿੱਚੋਂ ਇੱਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 15 ਹਜ਼ਾਰ ਤੋਂ ਵੱਧ ਵਿਦਿਆਰਥੀਆਂ, ਕਲਾਕਾਰਾਂ ਅਤੇ ਕਲਾ ਭਾਈਚਾਰੇ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਰੇਖਾ ਗੁਪਤਾ (ਮੁੱਖ ਮੰਤਰੀ ਦਿੱਲੀ), ਸ਼੍ਰੀ ਕੁਲਜੀਤ ਸਿੰਘ ਚਹਿਲ (ਮੈਂਬਰ ਅਤੇ ਵਾਈਸ ਚੇਅਰਪਰਸਨ ਐੱਨਡੀਐੱਮਸੀ), ਪਦਮਸ਼੍ਰੀ ਨਾਲ ਸਨਮਾਨਿਤ ਸ਼੍ਰੀ ਸ਼ਿਆਮ ਸ਼ਰਮਾ ਅਤੇ ਸ਼੍ਰੀ ਵਾਸੁਦੇਵ ਕਾਮਥ, ਆਈਜੀਐੱਨਸੀਏ ਦੇ ਮੈਂਬਰ ਸਕੱਤਰ, ਐੱਨਜੀਐੱਮਏ ਦੇ ਡਾਇਰੈਕਟਰ ਜਨਰਲ ਅਤੇ ਸੱਭਿਆਚਾਰ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ, ਜਿਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਭਾਰਤ ਦੀ ਅਨੇਕਤਾ ਵਿੱਚ ਏਕਤਾ ਅਤੇ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਉਸ ਦੀ ਯਾਤਰਾ ਦਾ ਜਸ਼ਨ ਮਨਾਉਣ ਲਈ ਕਲਾ ਨੂੰ ਇੱਕ ਜ਼ਰੀਏ ਦੇ ਰੂਪ ਵਿੱਚ ਉਪਯੋਗ ਕਰਨ ਲਈ ਉਤਸਾਹਿਤ ਕੀਤਾ।



ਚੰਡੀਗੜ੍ਹ- ਕਲਾਗ੍ਰਾਮ, ਮਨੀਮਾਜਰਾ (ਚੰਡੀਗੜ੍ਹ ਲਲਿਤ ਕਲਾ ਅਕਾਦਮੀ ਦੇ ਸਹਿਯੋਗ ਨਾਲ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਦੁਆਰਾ ਆਯੋਜਿਤ)।
ਕਲਾਗ੍ਰਾਮ, ਮਨੀਮਾਜਰਾ ਵਿੱਚ ਇੱਕ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 500 ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਸ਼੍ਰੀ ਨਵੀਨ ਸ਼ਰਮਾ (ਉੱਤਰ ਕਸ਼ੇਤਰ ਪ੍ਰਮੁੱਖ, ਸੰਸਕਾਰ ਭਾਰਤੀ, ਪੰਚਕੂਲਾ) ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਉਸ ਦੀ ਸ਼ੋਭਾ ਵਧਾਈ। ਉਨ੍ਹਾਂ ਨੇ ਨੌਜਵਾਨ ਕਲਾਕਾਰਾਂ ਨੂੰ ਰਚਨਾਤਮਕਤਾ ਰਾਹੀਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਪ੍ਰਤੀਬਿੰਬਤ ਕਰਨ ਲਈ ਪ੍ਰੇਰਿਤ ਕੀਤਾ।

- ਕੋਝਿਕੋਡ, ਕੇਰਲ-ਵੇਦਵਿਆਸ ਵਿਦਿਆਲਯ, ਮੱਲਾਪਾਰਾਮੰਬੂ (ਸਰਸਵਤੀ ਵਿਦਿਆਪੀਠ ਕੋਝਿਕੋਡ ਅਤੇ ਐੱਸਜ਼ੈੱਡਸੀਸੀ, ਤੰਜਾਵੁਰ ਦੁਆਰਾ ਆਯੋਜਿਤ)।
ਕੋਝਿਕੋਡ ਵਿੱਚ, ਇੱਕ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 400 ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਸ਼੍ਰੀ ਐੱਮ.ਸ਼੍ਰੀਹਰਸ਼ਨ (ਲੇਖਕ ਅਤੇ ਕਲਾਕਾਰ), ਡਾ. ਵਿਕ੍ਰਮਨ (ਰਿਟਾਇਰਡ ਪ੍ਰੋਫੈਸਰ ਅਤੇ ਪ੍ਰਿੰਸੀਪਲ ਸੰਸਕ੍ਰਿਤ ਕਾਲਜ, ਕਾਲੀਕਟ), ਸ਼੍ਰੀ ਸਸੀ ਐਡਾਵਰਡ (Sh Sasi Edavarad- ਮੂਰਲ ਪੇਂਟਿੰਗ ਸਪੈਸ਼ਲਿਸਟ), ਸ਼੍ਰੀ ਬਾਲਚੰਦ੍ਰਨ ਏ.ਕੇ. (ਕਲਾਕਾਰ ਅਤੇ ਸਮਾਜਿਕ ਕਾਰਜਕਰਤਾ) ਅਤੇ ਸ਼੍ਰੀ ਕਨਕਦੌਸ (Kankadoss) (ਡਾਇਰੈਕਟਰ, ਮਾਥਾ-ਪੇਰੰਬਰਾ/ MATHA, Perambara) ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਇਸ ਨੂੰ ਸਮ੍ਰਿੱਧ ਕੀਤਾ। ਉਨ੍ਹਾਂ ਨੇ ਰਵਾਇਤੀ ਅਤੇ ਸਮਕਾਲੀ ਕਲਾ ਦੇ ਸੁਮੇਲ ਵਿੱਚ ਪ੍ਰਤੀਭਾਗੀਆਂ ਦਾ ਮਾਰਗਦਰਸ਼ਨ ਕੀਤਾ।

- ਪਣਜੀ, ਗੋਆ- ਸੰਸਕਰੂਤੀ ਭਵਨ, ਪੱਟੋ-ਪਣਜੀ (ਡਬਲਿਊਜ਼ੈੱਡਸੀਸੀ, ਉਦੈਪੁਰ ਦੁਆਰਾ ਆਯੋਜਿਤ)
ਪਣਜੀ ਵਿੱਚ ਵਿਆਪਕ ਭਾਈਚਾਰਕ ਭਾਗੀਦਾਰੀ ਨਾਲ ਇੱਕ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀ ਰਾਜੇਸ਼ ਫਲਦੇਸਾਈ (ਵਿਧਾਇਕ, ਕੁੰਮਭਰਜੁਆ ਚੋਣ ਖੇਤਰ) ਨੇ ਹਿੱਸਾ ਲਿਆ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਕਲਾਤਮਕ ਰਚਨਾਤਮਕਤਾ ਰਾਹੀਂ ਵਿਕਸਿਤ ਭਾਰਤ ਦੇ ਲਈ ਆਪਣੀਆਂ ਇੱਛਾਵਾਂ ਨੂੰ ਵਿਅਕਤ ਕਰਨ ਲਈ ਪ੍ਰੇਰਿਤ ਕੀਤਾ।

- ਭੁਵਨੇਸ਼ਵਰ, ਓਡੀਸ਼ਾ-ਐੱਲਕੇਏ ਖੇਤਰੀ ਕੇਂਦਰ (ਲਲਿਤ ਕਲਾ ਅਕਾਦਮੀ ਖੇਤਰ ਕੇਂਦਰ, ਭੁਵਨੇਸ਼ਵਰ ਦੁਆਰਾ ਆਯੋਜਿਤ)
ਭੁਵਨੇਸ਼ਵਰ ਵਿੱਚ 600 ਤੋਂ ਵੱਧ ਪ੍ਰਤੀਭਾਗੀਆਂ ਦੇ ਨਾਲ ਇੱਕ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀ ਬਾਬੂ ਸਿੰਘ, ਵਿਧਾਇਕ, ਏਕਾਮਰਾ ਚੋਣ ਖੇਤਰ, (ਭੁਵਨੇਸ਼ਵਰ) ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ, ਜਿਨ੍ਹਾਂ ਨੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਵਿਦਿਆਰਥੀਆਂ ਅਤੇ ਕਲਾਕਾਰਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

- Prayagraj, Uttar Pradesh – M.P. Memorial School, Teliarganj (Organised by NCZCC, Prayagraj)
ਪ੍ਰਯਾਗਰਾਜ, ਉੱਤਰ ਪ੍ਰਦੇਸ਼-ਐੱਮ.ਪੀ. ਮੈਮੋਰੀਅਲ ਸਕੂਲ, ਤੈਲਿਆਰਗੰਜ (Teliarganj) (ਐੱਨਸੀਜ਼ੈੱਡਸੀਸੀ, ਪ੍ਰਯਾਗਰਾਜ ਦੁਆਰਾ ਆਯੋਜਿਤ)
ਪ੍ਰਯਾਗਰਾਜ ਵਿੱਚ, ਸੇਵਾ ਪਰਵ ਅਤੇ ਸਵੱਛਤਾ ਹੀ ਸੇਵਾ ਅਭਿਆਨ ਦੇ ਤਹਿਤ ਇੱਕ ਇਨੋਵੇਟਿਵ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੇ ਸਵੱਛਤਾ-ਅਧਾਰਿਤ ਵੇਸਟ ਪਦਾਰਥਾਂ ਤੋਂ ਉਪਯੋਗੀ ਵਸਤੂਆਂ ਬਣਾਈਆਂ। ਇਸ ਗਤੀਵਿਧੀ ਨੇ ਸਥਿਰਤਾ ਅਤੇ ਸੱਭਿਆਚਾਰਕ ਪ੍ਰਗਟਾਵੇ ਦੋਵਾਂ ਨੂੰ ਹੁਲਾਰਾ ਦੇਣ ਵਿੱਚ ਰਚਨਾਤਮਕਤਾ ਦੇ ਮਹੱਤਵ ‘ਤੇ ਚਾਨਣਾ ਪਾਇਆ।


ਮੰਤਰਾਲੇ ਨੇ ਵਿਆਪਕ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸੇਵਾ ਪਰਵ ਪੋਰਟਲ ਰਾਹੀਂ ਡਿਜੀਟਲ ਭਾਗੀਦਾਰੀ ਨੂੰ ਸਮਰੱਥ ਬਣਾਇਆ ਹੈ:
- ਸੰਸਥਾਗਤ ਅਪਲੋਡ : ਸੱਭਿਆਚਾਰ ਮੰਤਰਾਲੇ ਦੇ ਤਹਿਤ ਸਾਰੇ ਸੰਸਥਾਨ ਅਤੇ ਵੱਖ-ਵੱਖ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੇ ਪ੍ਰੋਗਰਾਮਾਂ ਦਾ ਦਸਤਾਵੇਜ਼ੀਕਰਣ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸੇਵਾ ਪਰਵ ਪੋਰਟਲ https://amritkaal.nic.in/sewa-parv.htm ‘ਤੇ ਅਪਲੋਡ ਕਰ ਰਹੇ ਹਨ।
- ਨਾਗਰਿਕ ਯੋਗਦਾਨ : ਲੋਕ ਨਿਜੀ ਤੌਰ ‘ਤੇ ਵੀ ਆਪਣੀ ਕਲਾਕ੍ਰਿਤੀਆਂ, ਤਸਵੀਰਾਂ ਅਤੇ ਰਚਨਾਤਮਕ ਪ੍ਰਗਟਾਵੇ ਸਿੱਧੇ ਪੋਰਟਲ ‘ਤੇ ਅਪਲੋਡ ਕਰ ਸਕਦੇ ਹਨ, ਅਤੇ #SewaParv ਦੀ ਵਰਤੋਂ ਕਰਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਸਕਦੇ ਹਨ।
- ਬ੍ਰਾਂਡਿੰਗ ਅਤੇ ਪ੍ਰਚਾਰ ਸਮੱਗਰੀ ਡਾਊਨਲੋਡ ਲਈ ਇੱਥੇ ਉਪਲਬਧ ਹੈ : ਗੂਗਲ ਡ੍ਰਾਈਵ ਲਿੰਕ
- ਕਿਸ ਤਰ੍ਹਾਂ ਹਿੱਸਾ ਲਈਏ?
- ਨਿਜੀ ਭਾਗੀਦਾਰੀ
ਕੋਈ ਵੀ ਵਿਅਕਤੀ ਆਪਣੀ ਪਸੰਦ ਦੇ ਕਿਸੇ ਵੀ ਮਾਧਿਅਮ ਜਾਂ ਸਮਗੱਰੀ ਨਾਲ ‘ਵਿਕਸਿਤ ਭਾਰਤ ਕੇ ਰੰਗ, ਕਲਾ ਕੇ ਸੰਗ’ ਵਿਸ਼ੇ ‘ਤੇ ਕਲਾਕ੍ਰਿਤੀ ਬਣਾ ਕੇ ਯੋਗਦਾਨ ਦੇ ਸਕਦਾ ਹੈ। ਪ੍ਰਤੀਭਾਗੀ ਆਪਣੀ ਕਲਾਕ੍ਰਿਤੀ ਦੀਆਂ ਤਸਵੀਰਾਂ https://amritkaal.nic.in/sewa-parv-individual-participants ‘ਤੇ ਅਪਲੋਡ ਕਰ ਸਕਦੇ ਹਨ:
2 75 ਵਿੱਚੋਂ ਕਿਸੇ ਇੱਕ ਸਥਾਨ ‘ਤੇ ਪੇਂਟਿੰਗ ਵਰਕਸ਼ਾਪ ਵਿੱਚ ਸ਼ਾਮਲ ਹੋਵੋ
ਪ੍ਰਤੀਭਾਗੀ ਦਿੱਤੇ ਗਏ ਸਥਾਨਾਂ ‘ਤੇ ਸੱਭਿਆਚਾਰ ਮੰਤਰਾਲੇ ਨਾਲ ਸਬੰਧਿਤ ਸੰਸਥਾਨਾਂ ਨਾਲ ਸੰਪਰਕ ਕਰ ਸਕਦੇ ਹਨ। 75 ਸਥਾਨਾਂ ਦੀ ਸੂਚੀ: ਇੱਥੇ ਕਲਿੱਕ ਕਰੋ
ਨਵੀਂ ਦਿੱਲੀ, ਚੰਡੀਗੜ੍ਹ, ਕੋਝਿਕੋਡ, ਪਣਜੀ, ਭੁਵਨੇਸ਼ਵਰ ਅਤੇ ਪ੍ਰਯਾਗਰਾਜ ਵਿੱਚ 28 ਸਤੰਬਰ 2025 ਨੂੰ ਆਯੋਜਿਤ ਆਰਟ ਵਰਕਸ਼ਾਪਸ ਨੇ ਭਾਰਤ ਦੇ ਸੱਭਿਆਚਾਰਕ ਲੋਕਾਚਾਰ ਦੀ ਸਮਾਵੇਸ਼ਿਤਾ ਅਤੇ ਵਿਭਿੰਨਤਾ ਨੂੰ ਪ੍ਰਤੀਬਿੰਬਤ ਕੀਤਾ। ਐੱਨਜੀਐੱਮਏ, ਦਿੱਲੀ ਵਿੱਚ 15 ਹਜ਼ਾਰ ਤੋਂ ਵੱਧ ਵਿਦਿਆਰਥੀਆਂ, ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਇਕੱਠੇ ਲਿਆਉਣ ਵਾਲੇ ਸ਼ਾਨਦਾਰ ਆਯੋਜਨ ਤੋਂ ਲੈ ਕੇ ਚੰਡੀਗੜ੍ਹ ਅਤੇ ਕੋਝਿਕੋਡ ਦੀ ਰਚਨਾਤਮਕ ਊਰਜਾ, ਗੋਆ ਦੀ ਤਟਵਰਤੀ ਜੀਵੰਤਤਾ, ਭੁਵਨੇਸ਼ਵਰ ਦੀ ਸੱਭਿਆਚਾਰਕ ਸਮ੍ਰਿੱਧੀ ਅਤੇ ਪ੍ਰਯਾਗਰਾਜ ਵਿੱਚ ਸਵੱਛਤਾ ਹੀ ਸੇਵਾ ਰਾਹੀਂ ਨਵੀਨਤਾ ਤੱਕ, ਹਰੇਕ ਸਥਾਨ, ਵਿਦਿਆਰਥੀਆਂ, ਕਲਾਕਾਰਾਂ ਅਤੇ ਭਾਈਚਾਰਿਆਂ ਲਈ ਇੱਕ ਅਜਿਹਾ ਮੰਚ ਬਣ ਗਿਆ, ਜਿੱਥੇ ਉਹ ਵਿਕਸਿਤ ਭਾਰਤ @ 2047 ਦੀ ਕਲਪਨਾ ਲਈ ਇਕਜੁੱਟ ਹੋਏ।
Click here to see more photos
****
ਸੁਨੀਲ ਕੁਮਾਰ ਤਿਵਾਰੀ
pibculture[at]gmail[dot]com
(Release ID: 2172761)
Visitor Counter : 2