ਕਿਰਤ ਤੇ ਰੋਜ਼ਗਾਰ ਮੰਤਰਾਲਾ
ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ: ਈਐੱਸਆਈਸੀ ਹਸਪਤਾਲ ਦੇਸ਼ ਭਰ ਵਿੱਚ ਵਿਆਪਕ ਸਿਹਤ ਕੈਂਪ ਅਤੇ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ
Posted On:
26 SEP 2025 8:52PM by PIB Chandigarh
ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ ਦੇ ਹਿੱਸੇ ਵਜੋਂ, 25 ਸਤੰਬਰ 2025 ਨੂੰ ਈਐੱਸਆਈਸੀ ਹਸਪਤਾਲਾਂ ਅਤੇ ਸੰਸਥਾਵਾਂ ਵਿੱਚ ਸਿਹਤ ਕੈਂਪਾਂ, ਜਾਗਰੂਕਤਾ ਪ੍ਰੋਗਰਾਮਾਂ ਅਤੇ ਰੋਕਥਾਮ ਜਾਂਚ ਦੀ ਇੱਕ ਮੁਹਿੰਮ ਚਲਾਈ ਗਈ। ਇਹਨਾਂ ਪਹਿਲਕਦਮੀਆਂ ਦਾ ਉਦੇਸ਼ ਮਹਿਲਾਵਾਂ ਦੀ ਸਿਹਤ, ਰੋਕਥਾਮ ਦੇਖਭਾਲ ਅਤੇ ਪਰਿਵਾਰਾਂ ਲਈ ਸੰਪੂਰਨ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਮੁਹਿੰਮ ਦੇ ਸਹਿਯੋਗ ਨਾਲ ਈ.ਐੱਸ.ਆਈ. ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਵਿਖੇ World Lung Day ਮਨਾਇਆ ਗਿਆ। ਪਲਮੋਨਰੀ/ਰੈਸਪਿਟ੍ਰੇਰੀ ਮੈਡਿਸਨ ਦੇ ਮੁਖੀ ਡਾ. ਉਧਮ ਚੰਦ ਨੇ ਫੇਫੜਿਆਂ 'ਤੇ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਬਾਰੇ ਇੱਕ ਭਾਸ਼ਣ ਦਿੱਤਾ, ਨਾਲ ਹੀ ਜ਼ਿਲ੍ਹਾ ਟੀਬੀ ਅਫਸਰ ਡਾ. ਅਸ਼ੀਸ਼ ਚਾਵਲਾ ਨੇ ਟੀਬੀ ਦੇ ਨਿਦਾਨ ਚੁਣੌਤੀਆਂ ਅਤੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਛਾਤੀ ਦੇ ਐਕਸ-ਰੇਅ ਅਤੇ ਸਪਾਇਰੋਮੈਟਰੀ ਟੈਸਟਾਂ ਦੇ ਨਾਲ ਇੱਕ ਸਮੂਹਿਕ ਟੀਬੀ ਸਕ੍ਰੀਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 100 ਛਾਤੀ ਦੇ ਐਕਸ-ਰੇਅ ਅਤੇ 30 ਸਪਾਇਰੋਮੈਟਰੀ ਟੈਸਟ ਕੀਤੇ ਗਏ। ਪ੍ਰੋਗਰਾਮ ਦਾ ਉਦਘਾਟਨ ਡਾ. ਇੰਦਰ ਪਵਾਰ, ਡੀਨ, ਅਤੇ ਡਾ. ਅਪਰਾਜਿਤਾ ਸੋਫੀਆ ਡਿਸੂਜ਼ਾ, ਮੈਡੀਕਲ ਸੁਪਰਡੈਂਟ ਨੇ ਫੈਕਲਟੀ, ਡਾਕਟਰਾਂ, ਨਰਸਿੰਗ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੌਜੂਦਗੀ ਵਿੱਚ ਕੀਤਾ, ਜਿਨ੍ਹਾਂ ਨੇ ਜਾਗਰੂਕਤਾ ਸੈਸ਼ਨਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਈਐੱਸਆਈਸੀ ਹਸਪਤਾਲ, ਤਿਰੂਨੇਲਵੇਲੀ ਵਿਖੇ, ਇਨ-ਹਾਊਸ ਅਤੇ ਆਊਟਰੀਚ ਦੋਵੇਂ ਗਤੀਵਿਧੀਆਂ ਕੀਤੀਆਂ ਗਈਆਂ। ਅੰਨਮ ਟ੍ਰੇਡਿੰਗ ਕੰਪਨੀ, ਕੋਟਾਰ ਵਿਖੇ ਇੱਕ ਆਊਟਰੀਚ ਸਿਹਤ ਕੈਂਪ ਵਿੱਚ ਬਲੱਡ ਪ੍ਰੈਸ਼ਰ ਨਿਗਰਾਨੀ, ਬੀਐੱਮਆਈ ਗਣਨਾ, ਹੀਮੋਗਲੋਬਿਨ ਅਤੇ ਬਲੱਡ ਸ਼ੂਗਰ ਟੈਸਟਿੰਗ ਸਮੇਤ ਸਕ੍ਰੀਨਿੰਗ ਪ੍ਰਦਾਨ ਕੀਤੀ ਗਈ, ਨਾਲ ਹੀ ਆਯੁਰਵੇਦ ਅਤੇ ਹੋਮਿਓਪੈਥੀ ਸਲਾਹ-ਮਸ਼ਵਰੇ ਵੀ ਕੀਤੇ ਗਏ। ਇਨ-ਹਾਊਸ ਵਿੱਚ, ਡਾ. ਜਯੰਤ ਦੁਆਰਾ ‘ਵੈਲਨੈੱਸ ਵੌਰੀਅਰਜ਼’ ਸਿਰਲੇਖ ਵਾਲਾ ਇੱਕ ਤੰਦਰੁਸਤੀ ਪ੍ਰੋਗਰਾਮ ਮਹਿਲਾਵਾਂ ਲਈ ਰੋਕਥਾਮ ਦੇਖਭਾਲ, ਤੰਦਰੁਸਤੀ, ਤਣਾਅ ਪ੍ਰਬੰਧਨ ਅਤੇ ਮੁਦਰਾ ਸੁਧਾਰ 'ਤੇ ਜ਼ੋਰ ਦਿੱਤਾ ਗਿਆ। ਡਾ. ਮਧੂਮਿਤਾ ਅਤੇ ਡਾ. ਸ਼ੈਰਿਲ ਦੇ ਮਾਹਿਰ ਭਾਸ਼ਣਾਂ ਨੇ ਗੈਰ-ਸੰਚਾਰੀ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਰੋਕਥਾਮ ਸਿਹਤ ਜਾਂਚਾਂ ਅਤੇ ਜੀਵਨ ਸ਼ੈਲੀ ਵਿੱਚ ਸੋਧਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਕੈਂਪ ਵਿੱਚ ਕੁੱਲ 805 ਲੋਕਾਂ ਨੇ ਹਿੱਸਾ ਲਿਆ, ਜਿਸ ਵਿੱਚ 196 ਸਕ੍ਰੀਨਿੰਗ, 7 ਸਰਜਰੀਆਂ ਅਤੇ ਯੋਗਾ ਪ੍ਰਦਰਸ਼ਨ ਵਰਗੇ ਤੰਦਰੁਸਤੀ ਸੈਸ਼ਨ ਸ਼ਾਮਲ ਹਨ।
ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਾਬਾਦ ਵਿਖੇ, ਪ੍ਰਸੂਤੀ ਅਤੇ ਗਾਇਨੀਕੌਲੋਜੀ ਵਿਭਾਗ ਦੁਆਰਾ ਇੱਕ ਵਿਆਪਕ ਮਹਿਲਾ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਦੀ ਜਾਂਚ, ਪੋਸ਼ਣ ਸਬੰਧੀ ਜਾਂਚ ਅਤੇ ਸਰਵਾਈਕਲ ਕੈਂਸਰ ਜਾਗਰੂਕਤਾ ਦੇ ਨਾਲ-ਨਾਲ ਰੈਂਡਮ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਮਾਪ, ਹੀਮੋਗਲੋਬਿਨ ਅਨੁਮਾਨ, ਮੂੰਹ ਦੇ ਕੈਂਸਰ ਦੀ ਜਾਂਚ, ਵੀਆਈਏ ਟੈਸਟ ਅਤੇ ਪੈਪ ਸਮੀਅਰ ਵਰਗੀਆਂ ਡਾਇਗਨੌਸਟਿਕ ਸੇਵਾਵਾਂ ਸ਼ਾਮਲ ਸਨ। ਪੌਲੀਮੈਡੀਕਿਓਰ ਪ੍ਰਾਈਵੇਟ ਲਿਮਟਿਡ ਵਿਖੇ ਇੱਕ ਸਿਹਤ ਕੈਂਪ ਵਿੱਚ ਮਹਿਲਾ ਕਰਮਚਾਰੀਆਂ ਦੀ ਹਾਈਪਰਟੈਨਸ਼ਨ, ਸ਼ੂਗਰ, ਕੈਂਸਰ, ਟੀਬੀ ਅਤੇ ਅਨੀਮੀਆ ਲਈ ਜਾਂਚ ਕੀਤੀ ਗਈ, ਜਦਕਿ ਅੰਗਦਾਨ ਅਤੇ ਟੀਬੀ ਦੀ ਰੋਕਥਾਮ ਬਾਰੇ ਜਾਗਰੂਕਤਾ ਫੈਲਾਈ ਗਈ। ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਾਬਾਦ ਅਤੇ ਕਪਿਲਾ ਇੰਡਸਟਰੀਜ਼ ਵਿਖੇ ਖੂਨਦਾਨ ਕੈਂਪ ਲਗਾਏ ਗਏ, ਸਵੈ-ਇੱਛਤ ਖੂਨਦਾਨ ਨੂੰ ਉਤਸ਼ਾਹਿਤ ਕਰਨ ਅਤੇ ਸੁਰੱਖਿਅਤ ਖੂਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ।
ਈਐੱਸਆਈਸੀ ਮਾਡਲ ਹਸਪਤਾਲ, ਗੁਰੂਗ੍ਰਾਮ ਵਿਖੇ, ਸ਼ੁਫੈਬ ਇੰਡਸਟਰੀਜ਼ ਵਿੱਚ ਇੱਕ ਆਊਟਰੀਚ ਕੈਂਪ ਲਗਾਇਆ ਗਿਆ ਜਿੱਥੇ 101 ਮਹਿਲਾ ਕਰਮਚਾਰੀਆਂ ਦੀ ਜਾਂਚ ਕੀਤੀ ਗਈ। ਹਸਪਤਾਲ ਵਿੱਚ ਰੋਕਥਾਮ ਜਾਂਚਾਂ ਵਿੱਚ ਹੀਮੋਗਲੋਬਿਨ ਟੈਸਟਿੰਗ, ਹਾਈਪਰਟੈਨਸ਼ਨ ਜਾਂਚ ਅਤੇ ਮੂੰਹ, ਸਰਵਾਈਕਲ ਅਤੇ ਬ੍ਰੈਸਟ ਕੈਂਸਰਾਂ ਦੀ ਜਾਂਚ ਸ਼ਾਮਲ ਸੀ। ਇੱਕ ਡਾਇਟੀਸ਼ੀਅਨ ਦੁਆਰਾ ਗਰਭਵਤੀ ਮਹਿਲਾਵਾਂ ਅਤੇ ਕਿਸ਼ੋਰ ਲੜਕੀਆਂ ਲਈ ਸੰਤੁਲਿਤ ਖੁਰਾਕ 'ਤੇ ਇੱਕ ਜਨਤਕ ਭਾਸ਼ਣ ਦਿੱਤਾ ਗਿਆ, ਜਿਸ ਵਿੱਚ ਪੋਸ਼ਣ, ਅਨੀਮੀਆ ਦੀ ਰੋਕਥਾਮ ਅਤੇ ਕਿਸ਼ੋਰ ਲੜਕੀਆਂ ਅਤੇ ਮਾਵਾਂ ਦੀ ਸਿਹਤ ਲਈ ਜੀਵਨ ਸ਼ੈਲੀ ਦੇ ਵਿਕਲਪਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਤਹਿਤ ਸ਼ੁਰੂ ਕੀਤਾ ਗਿਆ ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ, ਈਐੱਸਆਈਸੀ ਦੇ ਦੇਸ਼ਵਿਆਪੀ ਸਿਹਤ ਸੰਭਾਲ ਨੈੱਟਵਰਕ ਵਿੱਚ ਜਾਗਰੂਕਤਾ, ਰੋਕਥਾਮ ਅਤੇ ਦੇਖਭਾਲ ਨੂੰ ਏਕੀਕ੍ਰਿਤ ਕਰਨਾ ਜਾਰੀ ਰੱਖਦਾ ਹੈ। ਇਹਨਾਂ ਯਤਨਾਂ ਨਾਲ ਜਲਦੀ ਪਤਾ ਲਗਾਉਣਾ, ਜੀਵਨ ਸ਼ੈਲੀ ਵਿੱਚ ਸੋਧ ਅਤੇ ਮਹਿਲਾ ਸਸ਼ਕਤੀਕਰਣ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਉਹ ਸਿਹਤਮੰਦ ਜੀਵਨ ਜੀ ਸਕਣ, ਇਸ ਤਰ੍ਹਾਂ ਪਰਿਵਾਰਾਂ ਨੂੰ ਮਜ਼ਬੂਤ ਬਣਾਇਆ ਜਾ ਸਕੇ ਅਤੇ ਵਿਕਸਿਤ ਭਾਰਤ ਦੇ ਟੀਚੇ ਵਿੱਚ ਯੋਗਦਾਨ ਪਾਇਆ ਜਾ ਸਕੇ।
*****
ਰਿਨੀ ਚੌਧਰੀ/ਐਂਜਲੀਨਾ ਅਲੈਗਜ਼ੈਂਡਰ
(Release ID: 2172315)
Visitor Counter : 2