ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤ ਆਪਣੇ ਸਭ ਤੋਂ ਵੱਡੇ ਪੈਰਾ-ਐਥਲੈਟਿਕਸ ਆਯੋਜਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਹ ਸਾਡੀਆਂ ਖੇਡਾਂ ਨੂੰ ਇਕਜੁੱਟ ਕਰਨ ਵਾਲੀ ਸ਼ਕਤੀ ਵਜੋਂ ਦੇਖਣ ਦੀ ਵਚਨਬੱਧਤਾ ਦਾ ਪ੍ਰਤੀਕ ਹੈ: ਡਾ. ਮਨਸੁਖ ਮਾਂਡਵੀਆ
ਕੇਂਦਰੀ ਖੇਡ ਮੰਤਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਆਯੋਜਨਾਂ ਦੀ ਮੇਜ਼ਬਾਨੀ ਲਈ ਇੱਕ ਭਰੋਸੇਯੋਗ ਸਥਾਨ ਵਜੋਂ ਉਭਰਿਆ ਹੈ
ਨਵੀਂ ਦਿੱਲੀ ਵਿੱਚ 2025 ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 100 ਤੋਂ ਵੱਧ ਦੇਸ਼ਾਂ ਦੇ ਪੈਰਾ-ਐਥਲੀਟ ਹਿੱਸਾ ਲੈਣਗੇ
ਕੇਂਦਰੀ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖਡਸੇ ਨੇ ਜੇਐੱਲਐੱਨ ਸਟੇਡੀਅਮ ਵਿੱਚ 2025 ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੀਆਂ ਅੰਤਿਮ ਤਿਆਰੀਆਂ ਦੀ ਸਮੀਖਿਆ ਕੀਤੀ
Posted On:
23 SEP 2025 6:32PM by PIB Chandigarh
ਰਾਜਧਾਨੀ ਵਿੱਚ ਪਹਿਲੀ ਵਾਰ ਆਯੋਜਿਤ ਹੋਣ ਵਾਲੀ 2025 ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਤੋਂ ਦੋ ਦਿਨ ਪਹਿਲਾਂ, ਯੁਵਾ ਮਾਮਲੇ ਅਤੇ ਖੇਡ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਜਵਾਹਰ ਲਾਲ ਨਹਿਰੂ (ਜੇਐੱਲਐੱਨ) ਸਟੇਡੀਅਮ ਦਾ ਦੌਰਾ ਕਰਕੇ ਇਸ ਵੱਡੇ ਆਯੋਜਨ ਦੀਆਂ ਅੰਤਿਮ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਭਾਰਤ ਦੇ ਲਈ ਵਿਸ਼ਵ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਦੀ ਯੋਗਤਾ ਵਿੱਚ ਇੱਕ ਨਵਾਂ ਅਧਿਆਇ ਹੈ, ਜੋ ਅੰਤਰਰਾਸ਼ਟਰੀ ਖੇਡਾਂ ਦੇ ਕੇਂਦਰ ਵਜੋਂ ਦੇਸ਼ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਾ ਹੈ।


ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖਡਸੇ ਨੇ ਵੀ ਡਾ. ਮਾਂਡਵੀਆਂ ਦੇ ਨਾਲ ਐਥਲੀਟਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਸਥਾਨਕ ਆਯੋਜਨ ਕਮੇਟੀ, ਭਾਰਤੀ ਪੈਰਾਲੰਪਿਕ ਕਮੇਟੀ (ਪੀਸੀਆਈ) ਅਤੇ ਖੇਡ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀ ਵੀ ਨਿਰੀਖਣ ਦੌਰਾਨ ਮੌਜੂਦ ਸਨ।
ਡਾ. ਮਾਂਡਵੀਆ ਨੇ ਸਟੇਡੀਅਮ ਦਾ ਵਿਸਤ੍ਰਿਤ ਦੌਰਾ ਕੀਤਾ, ਜਿਸ ਵਿੱਚ ਮਾਨਤਾ ਕੇਂਦਰ, ਮੈਡੀਕਲ ਸੈਂਟਰ, ਨਵੇਂ ਵਿਛਾਏ ਗਏ ਵਾਰਮਅੱਪ ਅਤੇ ਮੁੱਖ ਮੋਂਡੋ ਟ੍ਰੈਕ ਜਿਹੇ ਖੇਤਰਾਂ ਦਾ ਨਿਰੀਖਣ ਕੀਤਾ, ਜਿਨ੍ਹਾਂ ਦਾ ਉਨ੍ਹਾਂ ਨੇ 29 ਅਗਸਤ, 2025 ਨੂੰ ਉਦਘਾਟਨ ਕੀਤਾ ਸੀ। ਇਹ ਟ੍ਰੈਕ ਚੈਂਪੀਅਨਸ਼ਿਪ ਦੌਰਾਨ 100 ਤੋਂ ਵੱਧ ਦੇਸ਼ਾਂ ਦੇ ਕੁਝ ਬਿਹਤਰੀਨ ਪੈਰਾ-ਐਥਲੀਟਾਂ ਦੀ ਮੇਜ਼ਬਾਨੀ ਕਰੇਗਾ। ਮੇਜ਼ਬਾਨ ਦੇਸ਼ ਦੇ ਕੁੱਲ 73 ਪੈਰਾ-ਐਥਲੀਟ ਸਿਖਰਲੇ ਸਥਾਨ ਦੇ ਲਈ ਮੁਕਾਬਲਾ ਕਰਨਗੇ।


ਨਿਰੀਖਣ ਦੌਰਾਨ ਡਾ. ਮਾਂਡਵੀਆ ਨੇ ਕਿਹਾ, “ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰ-ਦਰਸ਼ੀ ਅਗਵਾਈ ਵਿੱਚ, ਭਾਰਤ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਆਯੋਜਨਾਂ ਦੀ ਮੇਜ਼ਬਾਨੀ ਦੇ ਲਈ ਇੱਕ ਵਿਸ਼ਵਪੱਧਰੀ ਮੰਜ਼ਿਲ ਦੇ ਰੂਪ ਵਿੱਚ ਉਭਰਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆ ਇੱਕ ਪਰਿਵਾਰ ਹੈ – ‘ਵਸੁਧੈਵ ਕੁਟੁੰਬਕਮ’ –ਇਹ ਸਾਨੂੰ ਦੁਨੀਆ ਭਰ ਦੇ ਐਥਲੀਟਾਂ ਨੂੰ ਭਾਰਤੀ ਧਰਤੀ ‘ਤੇ ਇਕੱਠੇ ਲਿਆਉਣ ਦੇ ਲਈ ਪ੍ਰੇਰਿਤ ਕਰਦਾ ਹੈ।”
ਉਨ੍ਹਾਂ ਨੇ ਅੱਗੇ ਕਿਹਾ, “100 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਦੇ ਨਾਲ, ਇਹ ਨਾ ਸਿਰਫ ਭਾਰਤ ਦੁਆਰਾ ਆਯੋਜਿਤ ਹੁਣ ਤੱਕ ਦਾ ਸਭ ਤੋਂ ਵੱਡਾ ਪੈਰਾ-ਐਥਲੈਟਿਕਸ ਆਯੋਜਨ ਹੈ, ਸਗੋਂ ਸਾਡੀ ਸਮਰੱਥਾ, ਸਮ੍ਰਿੱਧ ਸੱਭਿਆਚਾਰ ਅਤੇ ਖੇਡ ਨੂੰ ਇਕਜੁੱਟ ਕਰਨ ਵਾਲੀ ਸ਼ਕਤੀ ਵਜੋਂ ਸਾਡੀ ਵਚਨਬੱਧਤਾ ਦਾ ਵੀ ਪ੍ਰਤੀਕ ਹੈ। ਸਾਡਾ ਯਤਨ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਪੈਰਾ-ਐਥਲੀਟ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮਿਲੇ ਅਤੇ ਉਹ ਇੱਥੇ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੂਰੀ ਤਰ੍ਹਾਂ ਨਾਲ ਸਮਰਥਿਤ ਮਹਿਸੂਸ ਕਰੇ।”


ਪੈਰਿਸ ਪੈਰਾਲੰਪਿਕ ਮੈਡਲ ਜੇਤੂ ਸ਼ਰਦ ਕੁਮਾਰ, ਸਿਮਰਨ ਸ਼ਰਮਾ ਅਤੇ ਪ੍ਰੀਤੀ ਪਾਲ ਨੇ ਵੀ ਮੋਂਡੋ ਟ੍ਰੈਕ ‘ਤੇ ਅਭਿਆਸ ਕੀਤਾ। ਇਸ ਦੌਰਾਨ ਭਾਰਤੀ ਪੈਰਾਲੰਪਿਕ ਕਮੇਟੀ (ਪੀਸੀਆਈ) ਦੇ ਅਧਿਕਾਰੀ ਵੀ ਮੌਜੂਦ ਰਹੇ, ਜਿਨ੍ਹਾਂ ਵਿੱਚ ਪੀਸੀਆਈ ਦੇ ਪ੍ਰਧਾਨ ਦੇਵੇਂਦਰ ਝਾਝਰੀਆ ਵੀ ਸ਼ਾਮਲ ਸਨ, ਜਿਨ੍ਹਾਂ ਨੇ ਮੰਤਰੀ ਨੂੰ ਭਾਰਤੀ ਟੀਮ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ।
ਦੋਨੋਂ ਮੰਤਰੀਆਂ ਨੇ ਮਾਨਤਾ ਕੇਂਦਰ, ਵਾਰਮਅੱਪ ਟ੍ਰੈਕ, ਜਿੰਮ, ਮੈਡੀਕਲ ਸੈਂਟਰ, ਵਰਗੀਕਰਣ ਖੇਤਰ ਅਤੇ ਲਾਉਂਜ ਜਿਹੀਆਂ ਵੱਖ-ਵੱਖ ਪ੍ਰਮੁੱਖ ਸੁਵਿਧਾਵਾਂ ਦਾ ਵੀ ਨਿਰੀਖਣ ਕੀਤਾ, ਅਤੇ ਦੁਹਰਾਇਆ ਕਿ ਕਰਮਚਾਰੀਆਂ ਅਤੇ ਸੈਵ-ਸੇਵਕਾਂ ਨੂੰ ਪ੍ਰਤੀਭਾਗੀਆਂ ਅਤੇ ਅਧਿਕਾਰੀਆਂ ਦੇ ਲਈ ਨਿਰਵਿਘਨ ਵਿਵਸਥਾ ਯਕੀਨੀ ਬਣਾਉਣੀ ਚਾਹੀਦੀ ਹੈ।
ਇਹ ਟੂਰਨਾਮੈਂਟ 25 ਸਤੰਬਰ ਨੂੰ ਉਦਘਾਟਨ ਸਮਾਰੋਹ ਦੇ ਨਾਲ ਸ਼ੁਰੂ ਹੋਣ ਵਾਲਾ ਹੈ, ਜੋ ਭਾਰਤ ਵਿੱਚ ਪਹਿਲੀ ਵਾਰ ਇਸ ਵੱਕਾਰੀ ਸਮਾਗਮ ਦੀ ਮੇਜ਼ਬਾਨੀ ਦਾ ਪ੍ਰਤੀਕ ਹੈ।
************
Rini Choudhury/Anjelina Alexander
ਰਿਨੀ ਚੌਧਰੀ/ਅੰਜੇਲੀਨਾ ਐਲੇਕਸੈਂਡਰ
(Release ID: 2170983)
Visitor Counter : 5