ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਮਾਲਵਾ ਖੇਤਰ ਨੂੰ ਰਾਜ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੋੜਨ ਲਈ 443 ਕਰੋੜ ਰੁਪਏ ਦੀ ਰਾਜਪੁਰਾ-ਮੋਹਾਲੀ 18 ਕਿਲੋਮੀਟਰ ਰੇਲ ਲਾਈਨ ਨੂੰ ਮਨਜ਼ੂਰੀ ਦਿੱਤੀ
ਰਾਜਪੁਰਾ-ਮੋਹਾਲੀ ਰੇਲ ਲਾਈਨ ਪੰਜਾਬ ਦੇ ਕੱਪੜਾ, ਨਿਰਮਾਣ ਅਤੇ ਖੇਤੀਬਾੜੀ ਨੂੰ ਹੁਲਾਰਾ ਦੇਵੇਗੀ, ਆਵਾਜਾਈ ਦੀਆਂ ਲਾਗਤਾਂ ਘਟਾਏਗੀ, ਅਤੇ ਤੀਰਥ ਯਾਤਰਾ ਅਤੇ ਸੈਰ-ਸਪਾਟਾ ਸੰਪਰਕ ਨੂੰ ਬਿਹਤਰ ਬਣਾਵੇਗੀ,
ਫਿਰੋਜ਼ਪੁਰ ਛਾਉਣੀ-ਬਠਿੰਡਾ-ਪਟਿਆਲਾ-ਦਿੱਲੀ ਵਿਚਕਾਰ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਪ੍ਰਸਤਾਵਿਤ
ਪੰਜਾਬ ਲਈ ਰੇਲਵੇ ਬਜਟ 2009-14 ਦੇ 225 ਕਰੋੜ ਰੁਪਏ ਤੋਂ 24 ਗੁਣਾ ਵਧ ਕੇ 2025-26 ਵਿੱਚ 5,421 ਕਰੋੜ ਰੁਪਏ ਹੋਇਆ: ਅਸ਼ਵਿਨੀ ਵੈਸ਼ਣਵ
ਫਿਰੋਜ਼ਪੁਰ-ਪੱਟੀ ਰੇਲ ਲਾਈਨ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਵੱਡੇ ਸ਼ਹਿਰਾਂ ਅਤੇ ਗੁਜਰਾਤ ਬੰਦਰਗਾਹਾਂ ਨਾਲ ਜੋੜੇਗੀ, ਇੱਕ ਆਰਥਿਕ ਗਲਿਆਰਾ ਬਣਾਏਗੀ ਅਤੇ ਲੌਜਿਸਟਿਕਸ ਲਾਗਤਾਂ ਘਟਾਏਗੀ
30 ਅੰਮ੍ਰਿਤ ਸਟੇਸ਼ਨ, ਮੇਜਰ ਨਵੀਆਂ ਲਾਈਨਾਂ ਅਤੇ ਦੋਹਰੀਕਰਣ ਪ੍ਰੋਜੈਕਟਸ ਪੰਜਾਬ ਵਿੱਚ ਰੇਲਵੇ ਬੁਨਿਆਦੀ ਢਾਂਚੇ ਵਿੱਚ ਬਦਲਾਅ ਲਾ ਰਹੇ ਹਨ
ਛਠ ਅਤੇ ਦੀਵਾਲੀ ਦੌਰਾਨ ਰਿਕਾਰਡ 12000 12,000 ਵਿਸ਼ੇਸ਼ ਟ੍ਰੇਨਾਂ ਚਲਣਗੀਆਂ,ਪਿਛਲੇ ਸਾਲ 7,724 ਟ੍ਰੇਨਾਂ ਤੋਂ ਵੱਧ
ਬਿਹਤਰ ਬੁਨਿਆਦੀ ਢਾਂਚੇ, ਯੋਜਨਾਬੰਦੀ ਅਤੇ ਸੁਚਾਰੂ ਸੰਚਾਲਨ ਦੇ ਕਾਰਨ 29 ਡਿਵੀਜ਼ਨਾਂ ਵਿੱਚ ਰੇਲਵੇ ਸੰਚਾਲਨ 90% ਤੋਂ ਵੱਧ ਨੇ ਸਮੇਂ ਦੀ ਪਾਬੰਦੀ ਪ੍ਰਾਪਤ ਕੀਤੀ ਗਈ , ਕੁਝ ਡਿਵੀਜ਼ਨਾਂ ਨੇ 98% ਤੋਂ ਵੀ ਵੱਧ ਹੈ: ਅਸ਼ਵਿਨੀ ਵੈਸ਼ਣਵ
प्रविष्टि तिथि:
23 SEP 2025 7:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਲਈ ਇੱਕ ਹੋਰ ਵੱਡਾ ਰੇਲਵੇ ਦੀ ਇੱਕ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ। ਪੰਜਾਬ ਵਿੱਚ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਰੇਲ ਲਿੰਕ, ਰਾਜਪੁਰਾ-ਮੋਹਾਲੀ ਨਵੀਂ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ, ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਰੇਲਵੇ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਇਹ ਐਲਾਨ ਕੀਤਾ। ਇਹ ਪੰਜਾਬ ਦੇ ਲੋਕਾਂ ਦੀ 50 ਸਾਲ ਤੋਂ ਵੱਧ ਪੁਰਾਣੀ ਮੰਗ ਨੂੰ ਪੂਰਾ ਕਰਦਾ ਹੈ।
ਇਸ 18 ਕਿਲੋਮੀਟਰ ਰੇਲਵੇ ਲਾਈਨ 'ਤੇ 443 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਮਾਲਵਾ ਖੇਤਰ ਨੂੰ ਸਿੱਧੇ ਤੌਰ 'ਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੋੜੇਗੀ।
ਨਵੀਂ ਲਾਈਨ ਦੇ ਮੁੱਖ ਫਾਇਦੇ
ਸਿੱਧੀ ਕਨੈਕਟੀਵਿਟੀ: ਪਹਿਲਾਂ, ਲੁਧਿਆਣਾ ਤੋਂ ਆਉਣ ਵਾਲੀਆਂ ਟ੍ਰੇਨਾਂ ਨੂੰ ਚੰਡੀਗੜ੍ਹ ਪਹੁੰਚਣ ਲਈ ਅੰਬਾਲਾ ਵਿੱਚੋਂ ਲੰਘਣਾ ਪੈਂਦਾ ਸੀ, ਜਿਸ ਨਾਲ ਵਾਧੂ ਦੂਰੀ ਅਤੇ ਸਮਾਂ ਵੱਧ ਲਗਦਾ ਸੀ। ਹੁਣ ਰਾਜਪੁਰਾ ਅਤੇ ਮੋਹਾਲੀ ਵਿਚਕਾਰ ਸਿੱਧਾ ਸੰਪਰਕ ਹੋਵੇਗਾ, ਜਿਸ ਨਾਲ ਯਾਤਰਾ ਦੀ ਦੂਰੀ ਲਗਭਗ 66 ਕਿਲੋਮੀਟਰ ਘਟ ਜਾਵੇਗੀ।

ਮਾਲਵਾ ਖੇਤਰ ਦੇ ਸਾਰੇ 13 ਜ਼ਿਲ੍ਹੇ ਹੁਣ ਚੰਡੀਗੜ੍ਹ ਨਾਲ ਬਿਹਤਰ ਢੰਗ ਨਾਲ ਜੁੜਣਗੇ। ਇਹ ਮੌਜੂਦਾ ਰਾਜਪੁਰਾ-ਅੰਬਾਲਾ ਰੂਟ 'ਤੇ ਆਵਾਜਾਈ ਨੂੰ ਸੌਖਾ ਬਣਾਏਗਾ ਅਤੇ ਅੰਬਾਲਾ-ਮੋਰਿੰਡਾ ਲਿੰਕ ਨੂੰ ਛੋਟਾ ਕਰੇਗਾ।
ਸਾਰੇ ਉਪਲਬਧ ਵਿਕਲਪਾਂ ਵਿੱਚੋਂ, ਇਹ ਰਸਤਾ ਇਸ ਲਈ ਚੁਣਿਆ ਗਿਆ ਕਿਉਂਕਿ ਇਸ ਲਈ ਘੱਟ ਤੋਂ ਘੱਟ ਖੇਤੀਬਾੜੀ ਜ਼ਮੀਨ ਪ੍ਰਾਪਤੀ ਦੀ ਲੋੜ ਹੁੰਦੀ ਹੈ, ਜਿਸ ਨਾਲ ਖੇਤੀਬਾੜੀ ਗਤੀਵਿਧੀਆਂ 'ਤੇ ਘੱਟ ਤੋਂ ਘੱਟ ਪ੍ਰਭਾਵ ਪੈਂਦਾ ਹੈ।
ਆਰਥਿਕ ਪ੍ਰਭਾਵ
ਇਹ ਪ੍ਰੋਜੈਕਟ ਟੈਕਸਟਾਈਲ, ਨਿਰਮਾਣ ਅਤੇ ਖੇਤੀਬਾੜੀ ਸਮੇਤ ਉਦਯੋਗਾਂ ਨੂੰ ਹੁਲਾਰਾ ਦੇਵੇਗਾ। ਇਹ ਪੰਜਾਬ ਦੇ ਖੇਤੀਬਾੜੀ ਕੇਂਦਰ ਨੂੰ ਪ੍ਰਮੁੱਖ ਵਪਾਰਕ ਕੇਂਦਰਾਂ ਅਤੇ ਬੰਦਰਗਾਹਾਂ ਨਾਲ ਜੋੜਨ ਵਾਲਾ ਇੱਕ ਵਿਆਪਕ ਨੈੱਟਵਰਕ ਬਣਾਏਗਾ, ਜਿਸ ਨਾਲ ਹੇਠ ਲਿਖੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ:
ਖੇਤੀਬਾੜੀ ਉਪਜ ਦੀ ਤੇਜ਼ ਆਵਾਜਾਈ
ਰਾਜਪੁਰਾ ਥਰਮਲ ਪਾਵਰ ਪਲਾਂਟ ਵਰਗੇ ਉਦਯੋਗਾਂ ਲਈ ਘਟੀ ਹੋਈ ਆਵਾਜਾਈ ਲਾਗਤ।
ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਬਿਹਤਰ ਸੰਪਰਕ ਅਤੇ ਸੈਰ-ਸਪਾਟਾ ਸੰਭਾਵਨਾਵਾਂ ਵਧਣਗੀਆਂ
ਗੁਰਦੁਆਰਾ ਫਤਿਹਗੜ੍ਹ ਸਾਹਿਬ, ਸ਼ੇਖ ਅਹਿਮਦ ਅਲ-ਫਾਰੂਕੀ ਅਲ-ਸਰਹਿੰਦੀ ਦੇ ਅਸਥਾਨ, ਹਵੇਲੀ ਟੋਡਰ ਮੱਲ, ਸੰਘੋਲ ਮਿਊਜ਼ੀਅਮ ਆਦਿ ਨਾਲ ਸੰਪਰਕ ਬਣੇਗਾ।
ਨਵੀਂ ਵੰਦੇ ਭਾਰਤ ਐਕਸਪ੍ਰੈੱਸ ਸੇਵਾ
ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦਾ ਪ੍ਰਸਤਾਵ ਰੱਖਿਆ ਗਿਆ ਹੈ ਜੋ ਇਹਨਾਂ ਨੂੰ ਜੋੜਦੀ ਹੈ:
ਰੂਟ: ਫ਼ਿਰੋਜ਼ਪੁਰ ਛਾਉਣੀ → ਬਠਿੰਡਾ → ਪਟਿਆਲਾ → ਦਿੱਲੀ
ਸੇਵਾ: ਹਫ਼ਤੇ ਵਿੱਚ 6 ਦਿਨ (ਬੁੱਧਵਾਰ ਨੂੰ ਛੱਡ ਕੇ)
ਯਾਤਰਾ ਦਾ ਸਮਾਂ: 486 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 6 ਘੰਟੇ 40 ਮਿੰਟ
ਫ੍ਰੀਕੁਐਂਸੀ (Frequency): ਸਰਹੱਦੀ ਜ਼ਿਲ੍ਹੇ ਨੂੰ ਰਾਸ਼ਟਰੀ ਰਾਜਧਾਨੀ ਨਾਲ ਜੋੜਨ ਵਾਲੀ ਰੋਜ਼ਾਨਾ ਸੇਵਾ।

ਪੰਜਾਬ ਵਿੱਚ ਰਿਕਾਰਡ ਰੇਲਵੇ ਨਿਵੇਸ਼
2009-14 ਔਸਤ: 225 ਕਰੋੜ ਰੁਪਏ ਸਲਾਨਾ
2025-26: 5,421 ਕਰੋੜ ਰੁਪਏ ਸਲਾਨਾ
ਪਿਛਲੀ ਸਰਕਾਰ ਨਾਲੋਂ 24 ਗੁਣਾ ਜ਼ਿਆਦਾ ਦਾ ਵਾਧਾ
2014 ਤੋਂ ਬਾਅਦ ਦੀਆਂ ਮੁੱਖ ਪ੍ਰਾਪਤੀਆਂ:
382 ਕਿਲੋਮੀਟਰ ਨਵੇਂ ਟ੍ਰੈਕ ਬਣਾਏ ਗਏ
1,634 ਕਿਲੋਮੀਟਰ ਬਿਜਲੀਕਰਣ - ਪੰਜਾਬ ਹੁਣ 100% ਬਿਜਲੀਕਰਣ ਵਾਲਾ ਰਾਜ ਹੈ।
409 ਰੇਲ ਫਲਾਈਓਵਰ ਅਤੇ ਅੰਡਰ-ਬ੍ਰਿਜ ਬਣਾਏ ਗਏ।
ਮੌਜੂਦਾ ਪ੍ਰੋਜੈਕਟ:
ਪੰਜਾਬ ਵਿੱਚ 25,000 ਕਰੋੜ ਰੁਪਏ ਦਾ ਰੇਲਵੇ ਪ੍ਰੋਜੈਕਟ ਚੱਲ ਰਿਹਾ ਹੈ।
21,926 ਕਰੋੜ ਰੁਪਏ ਦੀ ਲਾਗਤ ਵਾਲੇ 714 ਕਿਲੋਮੀਟਰ ਨੂੰ ਕਵਰ ਕਰਨ ਵਾਲੇ 9 ਨਵੇਂ ਟ੍ਰੈਕ ਪ੍ਰੋਜੈਕਟ।
1,122 ਕਰੋੜ ਰੁਪਏ ਦੀ ਲਾਗਤ ਨਾਲ 30 ਅੰਮ੍ਰਿਤ ਸਟੇਸ਼ਨ ਵਿਕਸਿਤ ਕੀਤੇ ਜਾ ਰਹੇ ਹਨ।
1,238 ਕਰੋੜ ਰੁਪਏ ਦੇ 88 ਆਰ.ਓ.ਬੀ./ਆਰ.ਯੂ.ਬੀ. (ਫਲਾਈਓਵਰ/ਅੰਡਰਪਾਸ)


ਫਿਰੋਜ਼ਪੁਰ-ਪੱਟੀ ਰੇਲ ਲਾਈਨ ਸਰਹੱਦੀ ਜ਼ਿਲ੍ਹਿਆਂ ਅਤੇ ਗੁਜਰਾਤ ਬੰਦਰਗਾਹਾਂ ਵਿਚਕਾਰ ਮਹੱਤਵਪੂਰਨ ਸੰਪਰਕ ਪ੍ਰਦਾਨ ਕਰੇਗੀ। ਇਹ ਸੇਵਾ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ (ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ) ਨੂੰ ਜੋੜਨ ਵਾਲਾ ਇੱਕ ਆਰਥਿਕ ਗਲਿਆਰਾ ਬਣਾਏਗੀ।
ਇਹਨਾਂ ਨੂੰ ਵੱਡੇ ਸ਼ਹਿਰਾਂ ਅਤੇ ਅੰਤ ਵਿੱਚ ਗੁਜਰਾਤ ਦੀਆਂ ਬੰਦਰਗਾਹਾਂ ਨਾਲ ਜੋੜਿਆ ਜਾਵੇਗਾ, ਜਿਸ ਨਾਲ ਲੌਜਿਸਟਿਕਸ ਲਾਗਤਾਂ ਵਿੱਚ ਕਾਫ਼ੀ ਕਮੀ ਆਵੇਗੀ।
ਤਿਉਹਾਰਾਂ ਦਾ ਸੀਜ਼ਨ: ਰਿਕਾਰਡ ਰੇਲ ਸੇਵਾਵਾਂ
ਭਾਰਤੀ ਰੇਲਵੇ ਵਿੱਚ ਹੋਰ ਵੱਡੇ ਅਪਡੇਟਸ ਦਾ ਐਲਾਨ ਕਰਦੇ ਹੋਏ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਛਠ ਅਤੇ ਦੀਵਾਲੀ ਦੇ ਸੀਜ਼ਨ ਲਈ 12,000 ਵਿਸ਼ੇਸ਼ ਟ੍ਰੇਨਾਂ ਚਲਾਉਣ ਦੇ ਰਿਕਾਰਡ ਪ੍ਰਬੰਧ ਨੂੰ ਉਜਾਗਰ ਕੀਤਾ:
ਵਿਸ਼ੇਸ਼ ਰੇਲ ਸੇਵਾਵਾਂ:
ਪਿਛਲੇ ਸਾਲ: 7,724 ਸਪੈਸ਼ਲ ਟ੍ਰੇਨਾਂ
ਇਸ ਸਾਲ ਟੀਚਾ: 12,000 ਸਪੈਸ਼ਲ ਟ੍ਰੇਨਾਂ
ਪਹਿਲਾਂ ਹੀ ਨੋਟੀਫਾਇਡ ਕੀਤਾ ਗਿਆ: 10,000 ਤੋਂ ਵੱਧ ਯਾਤਰਾਵਾਂ
ਅਣਰਿਜ਼ਰਵਡ ਟ੍ਰੇਨਾਂ: 150 ਟ੍ਰੇਨਾਂ ਤੇਜ਼ੀ ਨਾਲ ਤਾਇਨਾਤੀ ਲਈ ਤਿਆਰ
ਵਾਧੂ: 50 ਹੋਰ ਟ੍ਰੇਨਾਂ ਨੂੰ ਜਲਦੀ ਹੀ ਨੋਟੀਫਾਇਡ ਕੀਤਾ ਜਾਵੇਗਾ
ਯਾਤਰੀਆਂ ਦੀ ਵੱਧ ਤੋਂ ਵੱਧ ਆਵਾਜਾਈ ਆਮ ਤੌਰ 'ਤੇ 15 ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ ਹੁੰਦੀ ਹੈ, ਅਤੇ ਰੇਲਵੇ ਭੀੜ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਸੇਵਾ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਇਹ ਵੀ ਐਲਾਨ ਕੀਤਾ ਕਿ ਰੇਲਵੇ ਦੇ ਸੰਚਾਲਨ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ, ਦੇਸ਼ ਭਰ ਦੇ 70 ਰੇਲਵੇ ਡਿਵੀਜ਼ਨਾਂ ਵਿੱਚੋਂ 29 ਵਿੱਚ 90% ਤੋਂ ਵੱਧ ਸਮੇਂ ਦੀ ਪਾਬੰਦੀ ਪ੍ਰਾਪਤ ਕੀਤੀ ਗਈ ਹੈ। ਕੁਝ ਡਿਵੀਜ਼ਨਾਂ 98% ਤੋਂ ਵੱਧ ਦੀ ਪਾਬੰਦੀ ਦਰ ਨਾਲ ਪ੍ਰਦਰਸ਼ਨ ਕਰ ਰਹੀਆਂ ਹਨ।
ਇਹ ਬਿਹਤਰ ਬੁਨਿਆਦੀ ਢਾਂਚੇ, ਯੋਜਨਾਬੰਦੀ ਅਤੇ ਰੇਲਵੇ ਨੈੱਟਵਰਕ ਵਿੱਚ ਸੁਚਾਰੂ ਸੰਚਾਲਨ ਦੇ ਕਾਰਨ ਸੰਭਵ ਹੋਇਆ ਹੈ।
***
ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਮਾਨਿਕ ਸ਼ਰਮਾ
(रिलीज़ आईडी: 2170408)
आगंतुक पटल : 46