ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
azadi ka amrit mahotsav

ਕੇਂਦਰੀ ਅਤੇ ਰਾਜ ਅੰਕੜਾ ਸੰਗਠਨਾਂ (CoCSSO) ਦੀ 29ਵੀਂ ਕਾਨਫਰੰਸ 25-26 ਸਤੰਬਰ, 2025 ਨੂੰ ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਜਾਵੇਗੀ


ਕਾਨਫ਼ਰੰਸ ਦਾ ਵਿਸ਼ਾ: "ਸਥਾਨਕ ਪੱਧਰ ‘ਤੇ ਸ਼ਾਸਨ ਨੂੰ ਮਜ਼ਬੂਤ ​​ਕਰਨਾ"

Posted On: 23 SEP 2025 4:14PM by PIB Chandigarh

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ (MoSPI) 25-26 ਸਤੰਬਰ, 2025 ਨੂੰ  ਚੰਡੀਗੜ੍ਹ ਦੇ ਜੇਡਬਲਿਊ ਮੈਰੀਅਟ, ਵਿਖੇ ਕੇਂਦਰੀ ਅਤੇ ਰਾਜ ਅੰਕੜਾ ਸੰਗਠਨਾਂ (CoCSSO) ਦੀ 29ਵੀਂ ਕਾਨਫਰੰਸ ਦਾ ਆਯੋਜਨ ਕਰ ਰਿਹਾ ਹੈ। ਇਹ ਕਾਨਫਰੰਸ ਭਾਰਤੀ ਅੰਕੜਾ ਪ੍ਰਣਾਲੀ ਦੀ ਕੁਸ਼ਲਤਾ ਨੂੰ ਵਧਾਉਣ ਲਈ ਕੇਂਦਰੀ ਅਤੇ ਰਾਜ ਅੰਕੜਾ ਏਜੰਸੀਆਂ ਦਰਮਿਆਨ ਚਰਚਾ ਅਤੇ ਬਿਹਤਰ ਤਾਲਮੇਲ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦੀ ਹੈ।

ਇਸ ਵਰ੍ਹੇ ਦੀ ਦੋ-ਦਿਨਾਂ ਕਾਨਫਰੰਸ ਦਾ ਵਿਸ਼ਾ ਹੈ "ਸਥਾਨਕ ਪੱਧਰ ਦੇ ਸ਼ਾਸਨ ਨੂੰ ਮਜ਼ਬੂਤ ​​ਬਣਾਉਣਾ" ਜਿਸ ਦਾ ਉਦੇਸ਼ ਸਥਾਨਕ-ਪੱਧਰ ਦੇ ਡੇਟਾ ਦੀ ਗੁਣਵੱਤਾ ਅਤੇ ਉਪਲਬਧਤਾ ਨੂੰ ਬਿਹਤਰ ਬਣਾਉਣ ਲਈ ਕੇਂਦਰੀ ਅਤੇ ਰਾਜ ਅੰਕੜਾ ਵਿਭਾਗਾਂ ਵਿਚਕਾਰ ਸਹਿਯੋਗ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰਨਾ ਹੈ, ਜੋ ਕਿ ਪ੍ਰਭਾਵਸ਼ਾਲੀ ਸ਼ਾਸਨ ਅਤੇ ਸਬੂਤ-ਅਧਾਰਤ ਨੀਤੀ ਨਿਰਮਾਣ ਲਈ ਬਹੁਤ ਜ਼ਰੂਰੀ ਹੈ।

ਕਾਨਫਰੰਸ ਦਾ ਇੱਕ ਮਹੱਤਵਪੂਰਨ ਆਕਰਸ਼ਣ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ (MoSPI) ਦੀਆਂ ਪ੍ਰਮੁੱਖ ਡਿਜੀਟਲ ਪਹਿਲਕਦਮੀਆਂ ਜਿਵੇਂ ਕਿ ਸੁਧਾਰੀ ਗਈ ਐੱਮਓਐੱਸਪੀਆਈ (MoSPI) ਵੈੱਬਸਾਈਟ, ਗੋਓਆਈਸਟੈਟਸ (GoIStats) ਐਪ ਦਾ ਆਈਓਐੱਸ (iOS) ਸੰਸਕਰਣ, ਅਤੇ ਪੈਮਾਨਾ (PAIMANA), ਐੱਨਐੱਮਡੀਐੱਸ (NMDS) 2.0 ਜਿਹੇ ਪੋਰਟਲਾਂ ਦੀ ਸ਼ੁਰੂਆਤ ਹੋਵੇਗੀ, ਨਾਲ ਹੀ ਚਿਲਡਰਨ ਇਨ ਇੰਡੀਆ 2025 (Children in India 2025) ਅਤੇ ਐਨਵਾਇਰਨਮੈਂਟਲ ਅਕਾਉਂਟਿੰਗ ਔਨ ਫੌਰੈਸਟ (Environmental Accounting on Forest)- 2025 ਵਰਗੇ ਮਹੱਤਵਪੂਰਨ ਪ੍ਰਕਾਸ਼ਨਾਂ ਦਾ ਵੀ ਉਦਘਾਟਨ ਹੋਵੇਗਾ। ਇਸ ਤੋਂ ਇਲਾਵਾ, ਕਾਨਫਰੰਸ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਅੰਕੜਾ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ, ਐੱਮਪੀਲੈਡ (MPLAD) ਸਕੀਮ ਲਾਗੂ ਕਰਨ ਵਿੱਚ ਪ੍ਰਗਤੀ ਅਤੇ ਮੁੱਦਿਆਂ, ਕੁੱਲ ਘਰੇਲੂ ਉਤਪਾਦ (GDP), ਉਦਯੋਗਿਕ ਉਤਪਾਦਨ ਸੂਚਕਾਂਕ (IIP) ਅਤੇ ਖਪਤਕਾਰ ਕੀਮਤ ਸੂਚਕਾਂਕ (ਕੰਜ਼ਿਊਮਰ ਪ੍ਰਾਈਸ ਇੰਡੈਕਸ) ਵਰਗੇ ਮੁੱਖ ਮੈਕ੍ਰੋ-ਆਰਥਿਕ ਸੂਚਕਾਂ ਲਈ ਅਧਾਰ ਸਾਲ ਅਭਿਆਸਾਂ ਵਿੱਚ ਸੋਧ, ਐੱਸਡੀਸੀਜ਼ (SDGs) ਦੀ ਉਪ-ਰਾਸ਼ਟਰੀ ਪੱਧਰ ਦੀ ਨਿਗਰਾਨੀ, ਡੇਟਾਸੈੱਟਾਂ ਦਾ ਤਾਲਮੇਲ ਅਤੇ ਮਾਨਕੀਕਰਣ ਵਰਗੇ ਵਿਸ਼ਿਆਂ 'ਤੇ ਚਰਚਾ ਹੋਵੇਗੀ।

ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਰਾਓ ਇੰਦਰਜੀਤ ਸਿੰਘ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਮਾਣਯੋਗ ਰਾਜ ਮੰਤਰੀ (ਸੁਤੰਤਰ ਚਾਰਜ), ਯੋਜਨਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸੱਭਿਆਚਾਰ ਮੰਤਰਾਲੇ ਵਿੱਚ ਰਾਜ ਮੰਤਰੀ; ਸ਼੍ਰੀ ਨਾਇਬ ਸਿੰਘ ਸੈਣੀ, ਮਾਣਯੋਗ ਮੁੱਖ ਮੰਤਰੀ ਹਰਿਆਣਾ; ਸ਼੍ਰੀ ਭਵਾਨੀ ਸਿੰਘ ਪਠਾਨੀਆ, ਮਾਣਯੋਗ ਉਪ ਚੇਅਰਮੈਨ ਰਾਜ ਯੋਜਨਾ ਬੋਰਡ, ਹਿਮਾਚਲ ਪ੍ਰਦੇਸ਼ ਸਰਕਾਰ; ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਅਤੇ ਡਾ. ਸੌਰਭ ਗਰਗ, ਸਕੱਤਰ, ਐੱਮਓਐੱਸਪੀਆਈ (MoSPI) ਸਮੇਤ ਹੋਰ ਪਤਵੰਤੇ ਹਿੱਸਾ ਲੈਣਗੇ। ਕਾਨਫਰੰਸ ਵਿੱਚ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ, ਸੰਯੁਕਤ ਰਾਸ਼ਟਰ ਏਜੰਸੀਆਂ, ਵਿਸ਼ਵ ਬੈਂਕ ਅਤੇ ਹੋਰ ਮੁੱਖ ਸੰਗਠਨਾਂ ਦੇ ਲਗਭਗ 350 ਨੁਮਾਇੰਦਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

*****

ਸਮਰਾਟ/ਮੁਰਲੀ/ਬਲਜੀਤ


(Release ID: 2170215) Visitor Counter : 6
Read this release in: English , Urdu , Hindi