ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
TRAI ਨੇ ਦੂਰਸੰਚਾਰ (ਪ੍ਰਸਾਰਣ ਅਤੇ ਕੇਬਲ) ਸੇਵਾਵਾਂ ਇੰਟਰਕਨੈਕਸ਼ਨ (ਅਡਰੈੱਸੇਬਲ ਸਿਸਟਮ) (ਸੱਤਵੀਂ ਸੋਧ) ਰੈਗੂਲੇਸ਼ਨਜ਼, 2025 ਦਾ ਖਰੜਾ ਜਾਰੀ ਕੀਤਾ
Posted On:
23 SEP 2025 9:02AM by PIB Chandigarh
ਟੈਲੀਕੌਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਨੇ ਅੱਜ ਦੂਰਸੰਚਾਰ (ਪ੍ਰਸਾਰਣ ਅਤੇ ਕੇਬਲ) ਸੇਵਾਵਾਂ ਇੰਟਰਕਨੈਕਸ਼ਨ (ਅਡਰੈੱਸੇਬਲ ਸਿਸਟਮ) (ਸੱਤਵੀਂ ਸੋਧ) ਰੈਗੂਲੇਸ਼ਨਜ਼, 2025 ਦਾ ਖਰੜਾ ਜਾਰੀ ਕੀਤਾ ਹੈ।
ਅਥਾਰਟੀ ਨੇ ਹਿਤਧਾਰਕਾਂ ਦੇ ਸੁਝਾਅ ਪ੍ਰਾਪਤ ਕਰਨ ਲਈ 9 ਅਗਸਤ 2024 ਨੂੰ 'ਦੂਰਸੰਚਾਰ (ਪ੍ਰਸਾਰਣ ਅਤੇ ਕੇਬਲ) ਸੇਵਾਵਾਂ ਇੰਟਰਕਨੈਕਸ਼ਨ (ਅਡਰੈੱਸੇਬਲ ਸਿਸਟਮ) ਰੇਗੂਲੇਸ਼ਨਜ਼, 2017 ਅਤੇ ਦੂਰਸੰਚਾਰ (ਪ੍ਰਸਾਰਣ ਅਤੇ ਕੇਬਲ) ਸੇਵਾਵਾਂ ਡਿਜੀਟਲ ਅਡਰੈੱਸੇਬਲ ਸਿਸਟਮ ਆਡਿਟ ਮੈਨੂਅਲ' ਦੇ ਆਡਿਟ ਸਬੰਧੀ ਉਪਬੰਧਾਂ ਲਈ ਸਬੰਧਿਤ ਹਿਤਧਾਰਕਾਂ ਤੋਂ ਉਨ੍ਹਾਂ ਦੀਆਂ ਟਿੱਪਣੀਆਂ ਮੰਗੀਆਂ ਹਨ।
ਇਸ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੇ ਅਧਾਰ 'ਤੇ, ਦੂਰਸੰਚਾਰ (ਪ੍ਰਸਾਰਣ ਅਤੇ ਕੇਬਲ) ਸੇਵਾਵਾਂ ਇੰਟਰਕਨੈਕਸ਼ਨ (ਅਡਰੈੱਸੇਬਲ ਸਿਸਟਮ) ਰੈਗੂਲੇਸ਼ਨਜ਼, 2017 ਵਿੱਚ ਸੋਧ ਦਾ ਖਰੜਾ ਜਾਰੀ ਕੀਤਾ ਗਿਆ ਹੈ।
ਇਸ ਖਰੜੇ ਰੈਗੂਲੇਸ਼ਨ ਦਾ ਉਦੇਸ਼ ਪ੍ਰਸਤਾਵਿਤ ਸੋਧਾਂ 'ਤੇ ਸਾਰੇ ਹਿਤਧਾਰਕਾਂ ਦੀਆਂ ਟਿੱਪਣੀਆਂ ਪ੍ਰਾਪਤ ਕਰਨਾ ਹੈ।
ਡਰਾਫਟ ਰੈਗੂਲੇਸ਼ਨ ਦਾ ਪੂਰਾ ਵੇਰਵਾ ਟ੍ਰਾਈ ਦੀ ਵੈੱਬਸਾਈਟ www.trai.gov.in ‘ਤੇ ਉਪਲਬਧ ਹੈ।
ਦੂਰਸੰਚਾਰ (ਪ੍ਰਸਾਰਣ ਅਤੇ ਕੇਬਲ) ਸੇਵਾਵਾਂ ਇੰਟਰਕਨੈਕਸ਼ਨ (ਅਡਰੈੱਸੇਬਲ ਸਿਸਟਮ) (ਸੱਤਵੀਂ ਸੋਧ) ਰੇਗੂਲੇਸ਼ਨਜ਼, 2025 ਦੇ ਖਰੜੇ 'ਤੇ ਹਿਤਧਾਰਕਾਂ ਤੋਂ 06 ਅਕਤੂਬਰ, 2025 ਤੱਕ ਲਿਖਤੀ ਟਿੱਪਣੀਆਂ ਮੰਗੀਆਂ ਗਈਆਂ ਹਨ। ਟਿੱਪਣੀਆਂ, ਤਰਜੀਹੀ ਤੌਰ 'ਤੇ ਇਲੈਕਟ੍ਰੌਨਿਕ ਰੂਪ ਵਿੱਚ, ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਦੀ ਸਲਾਹਕਾਰ (ਬੀ ਐਂਡ ਸੀ ਐੱਸ) ਡਾ. ਦੀਪਾਲੀ ਸ਼ਰਮਾ ਅਤੇ ਸੰਯੁਕਤ ਸਲਾਹਕਾਰ (ਬੀ ਐਂਡ ਸੀ ਐਸ) ਸੁਸ਼੍ਰੀ ਸਪਨਾ ਸ਼ਰਮਾ ਨੂੰ advbcs-2@trai.gov.in ਅਤੇ jtadv-bcs@trai.gov.in 'ਤੇ ਭੇਜੀਆਂ ਜਾ ਸਕਦੀਆਂ ਹਨ।
ਕਿਸੇ ਵੀ ਸਪਸ਼ਟੀਕਰਣ/ਜਾਣਕਾਰੀ ਲਈ, ਡਾ. ਦੀਪਾਲੀ ਸ਼ਰਮਾ, ਸਲਾਹਕਾਰ (ਬੀ ਐਂਡ ਸੀ ਐਸ) ਜਾਂ ਸੁਸ਼੍ਰੀ ਸਪਨਾ ਸ਼ਰਮਾ, ਸੰਯੁਕਤ ਸਲਾਹਕਾਰ (ਬੀ ਐਂਡ ਸੀ ਐਸ), ਟ੍ਰਾਈ, ਨਾਲ ਲੜੀਵਾਰ ਈਮੇਲ ਆਈਡੀ: advbcs-2@trai.gov.in ਜਾਂ ਟੈਲੀਫੋਨ +91-11-20907774 ਜਾਂ jtadv-bcs@trai.gov.in ਜਾਂ ਟੈਲੀਫੋਨ +91-11-26701418 'ਤੇ ਸੰਪਰਕ ਕੀਤਾ ਜਾ ਸਕਦਾ ਹੈ।
**********
ਸਮਰਾਟ / ਐਲਨ/ਬਲਜੀਤ
(Release ID: 2170195)
Visitor Counter : 2