ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਦਿੱਲੀ ਜ਼ੂ ਵਿੱਚ ਏਵੀਅਨ ਇਨਫਲੂਐਂਜ਼ਾ ਦੀ ਘਟਨਾ ਅਤੇ ਰਾਸ਼ਟਰੀ ਜ਼ੂਲੌਜੀਕਲ ਪਾਰਕ ਦੁਆਰਾ 04.09.2025 ਤੱਕ ਚੁੱਕੇ ਗਏ ਕਦਮਾਂ ਬਾਰੇ ਨਵੀਂ ਅਪਡੇਟ
प्रविष्टि तिथि:
04 SEP 2025 8:04PM by PIB Chandigarh
ਨੈਸ਼ਨਲ ਜ਼ੂਲੌਜੀਕਲ ਪਾਰਕ (NZP) ਨੇ ਸੂਚਿਤ ਕੀਤਾ ਹੈ ਕਿ ਦਿੱਲੀ ਜ਼ੂ ਦੇ ਪਿੰਜਰੇ ਵਿੱਚ ਜਲ ਪੰਛੀਆਂ ਜਾਂ ਤਲਾਬਾਂ ਦੇ ਆਲੇ ਦੁਆਲੇ ਕਿਸੇ ਵੀ ਪ੍ਰਵਾਸੀ ਪੰਛੀ ਦੀ ਮੌਤ ਦੀ ਹੁਣ ਤੱਕ ਕੋਈ ਰਿਪੋਰਟ ਨਹੀਂ ਮਿਲੀ ਹੈ। ਪੰਛੀਆਂ, ਜਾਨਵਰਾਂ ਅਤੇ ਚਿੜੀਆਘਰ ਦੇ ਸਟਾਫ ਦੀ ਸਿਹਤ ਦੀ ਸੁਰੱਖਿਆ ਲਈ ਗਹਿਨ ਸਵੱਛਤਾ ਅਤੇ ਜੈਵ-ਸੁਰੱਖਿਆ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਵਿਸ਼ਵ ਸਿਹਤ ਸੰਗਠਨ (WHO) ਦੇ ਅਧਿਕਾਰੀਆਂ ਨੇ ਜ਼ੂ ਦਾ ਦੌਰਾ ਕੀਤਾ ਅਤੇ ਡਾਇਰੈਕਟਰ ਨਾਲ ਫਰੰਟਲਾਈਨ ਸਟਾਫ ਦੀ ਸਿਹਤ ਦੀ ਜਾਂਚ, ਜਨਤਕ ਸਿਹਤ ਲਈ ਕੀਤੇ ਗਏ ਉਪਾਵਾਂ ਅਤੇ ਹੁਣ ਤੱਕ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੈਂਟਰਲ ਜ਼ੂ ਅਥਾਰਿਟੀ (CZA) ਅਤੇ ਦਿੱਲੀ ਸਰਕਾਰ ਦੇ ਪਸ਼ੂਪਾਲਣ ਵਿਭਾਗ ਦੀ ਇੱਕ ਨਿਗਰਾਨੀ ਟੀਮ ਨੇ NZP ਦਾ ਦੌਰਾ ਕੀਤਾ ਅਤੇ ਅੱਗੇ ਦੀ ਜਾਂਚ ਅਤੇ ਵਿਸ਼ਲੇਸ਼ਣ ਲਈ ਵਾਤਾਵਰਣ ਸਬੰਧੀ ਨਮੂਨੇ ਅਤੇ ਪੰਛੀਆਂ ਦੇ ਨਮੂਨੇ ਇਕੱਠੇ ਕੀਤੇ।
ਰਾਸ਼ਟਰੀ ਜ਼ੂਲੌਜੀਕਲ ਪਾਰਕ ਲਗਾਤਾਰ ਚੌਕਸ ਹੈ ਅਤੇ ਇਸ ਬਿਮਾਰੀ ਨੂੰ ਜਲਦੀ ਤੋਂ ਜਲਦੀ ਕੰਟਰੋਲ ਕਰਨ ਲਈ ਮਿਆਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਜ਼ਰੂਰੀ ਉਪਾਅ ਕਰ ਰਿਹਾ ਹੈ।
***********
ਵੀਐੱਮ/ਏਕੇ
(रिलीज़ आईडी: 2169061)
आगंतुक पटल : 21