ਸਹਿਕਾਰਤਾ ਮੰਤਰਾਲਾ
ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਆਸ਼ੀਸ਼ ਕੁਮਾਰ ਭੂਟਾਨੀ ਨੇ ਅੱਜ ਸਹਿਕਾਰੀ ਬੈਂਕਾਂ ਨੂੰ ਆਧਾਰ-ਸਮਰੱਥ ਭੁਗਤਾਨ ਸੇਵਾਵਾਂ ਨਾਲ ਜੋੜਨ ਲਈ ਨਵੀਂ ਦਿੱਲੀ ਵਿਖੇ ਆਯੋਜਿਤ ਵਰਕਸ਼ਾਪ ਵਿੱਚ ਹਿੱਸਾ ਲਿਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਪੇਸ਼ ‘ਸਹਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਇਹ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ, ਜਿਸ ਨੂੰ ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨਿਰੰਤਰ ਅੱਗੇ ਵਧਾ ਰਹੇ ਹਨ
ਆਧਾਰ-ਸਮਰੱਥ ਸੇਵਾਵਾਂ ਨੂੰ ਅਪਣਾਉਣ ਤੋਂ ਬਾਅਦ ਸਹਿਕਾਰੀ ਬੈਂਕ ਹੋਰ ਜ਼ਿਆਦਾ ਸਸ਼ਕਤ, ਆਧੁਨਿਕ ਅਤੇ ਸਮਰੱਥ ਸੰਸਥਾਨ ਬਣ ਜਾਣਗੇ
ਸਹਿਕਾਰੀ ਬੈਂਕ ਆਤਮਨਿਰਭਰ ਵਿੱਤੀ ਸੰਸਥਾਨ ਬਣ ਕੇ ਆਧਾਰ-ਸਮਰੱਥ ਡਿਜੀਟਲ ਸੇਵਾਵਾਂ ਦੀ ਸਪਲਾਈ ਸਮਰੱਥਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਗੇ
ਇਸ ਨਾਲ ਗ੍ਰਾਮੀਣ ਅਤੇ ਅਰਧ –ਸ਼ਹਿਰੀ ਭਾਰਤ ਵਿੱਚ ਵਿੱਤੀ ਸਮਾਵੇਸ਼ ਦੀ ਪਹੁੰਚ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ
UIDAI (ਭਾਰਤੀ ਵਿਲੱਖਣ ਪਛਾਣ ਅਥਾਰਿਟੀ) ਨੇ ਸਹਿਕਾਰੀ ਬੈਂਕਾਂ ਨੂੰ ਸ਼ਾਮਲ ਕਰਨ ਅਤੇ ਅੰਤਮ ਸਿਰ੍ਹੇ ਤੱਕ ਬੈਂਕਿੰਗ ਅਤੇ ਡਿਜੀਟਲ ਸਮਾਵੇਸ਼ ਨੂੰ ਹੁਲਾਰਾ ਦੇਣ ਲਈ ਇੱਕ ਨਵਾਂ ਸਰਲ ਢਾਂਚਾ ਪੇਸ਼ ਕੀਤਾ ਹੈ
ਇਸ ਢਾਂਚੇ ਦੇ ਤਹਿਤ ਦੇਸ਼ ਭਰ ਦੇ 34 ਰਾਜ ਸਹਿਕਾਰੀ ਬੈਂਕ ਅਤੇ 351 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਸ਼ਾਮਲ ਹਨ
Posted On:
19 SEP 2025 3:56PM by PIB Chandigarh
ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਆਸ਼ੀਸ਼ ਕੁਮਾਰ ਭੂਟਾਨੀ ਨੇ ਅੱਜ ਸਹਿਕਾਰੀ ਬੈਂਕਾਂ ਨੂੰ ਆਧਾਰ-ਸਮਰੱਥ ਭੁਗਤਾਨ ਸੇਵਾਵਾਂ ਨਾਲ ਜੋੜਨ ਲਈ UIDAI (ਭਾਰਤੀ ਵਿਲੱਖਣ ਪਛਾਣ ਅਥਾਰਿਟੀ) ਦੇ ਸੋਧੇ ਹੋਏ ਢਾਂਚੇ ‘ਤੇ ਨਵੀਂ ਦਿੱਲੀ ਵਿੱਚ ਆਯੋਜਿਤ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ ਵਰਕਸ਼ਾਪ ਵਿੱਚ UIDAI ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਭੁਵਨੇਸ਼ ਕੁਮਾਰ, ਨਾਬਾਰਡ ਦੇ ਚੇਅਰਮੈਨ ਸ਼੍ਰੀ ਸ਼ਾਜੀ ਕੇ.ਵੀ., ਅਤੇ ਸਹਿਕਾਰਤਾ ਮੰਤਰਾਲੇ, UIDAI, NPCI (ਭਾਰਤੀ ਰਾਸ਼ਟਰੀ ਭੁਗਤਾਨ ਨਿਗਮ) ਅਤੇ ਨਾਬਾਰਡ ਦੇ ਅਧਿਕਾਰੀ ਸ਼ਾਮਲ ਹੋਏ। ਦੇਸ਼ ਭਰ ਦੇ ਸਾਰੇ 34 ਰਾਜ ਸਹਿਕਾਰੀ ਬੈਂਕਾਂ (StCBs) ਅਤੇ 351 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ (DCCBs) ਦੇ ਵਫ਼ਦ ਅਤੇ 500 ਤੋਂ ਵੱਧ ਉਮੀਦਵਾਰਾਂ ਨੇ ਵਰਚੁਅਲੀ ਵਰਕਸ਼ਾਪ ਵਿੱਚ ਹਿੱਸਾ ਲਿਆ।

ਮੁੱਖ ਭਾਸ਼ਣ ਦਿੰਦੇ ਹੋਏ, ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਆਸ਼ੀਸ਼ ਕੁਮਾਰ ਭੂਟਾਨੀ ਨੇ ਕਿਹਾ ਕਿ ਇਹ ਪਹਿਲਕਦਮੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਪੇਸ਼ ‘ਸਹਕਾਰ ਸੇ ਸਮ੍ਰਿੱਧ’ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਗਤੀਸ਼ੀਲ ਅਗਵਾਈ ਵਿੱਚ ਸਾਕਾਰ ਕੀਤਾ ਜਾ ਰਿਹਾ ਹੈ। ਇਸ ਪਹਿਲਕਦਮੀ ਨਾਲ ਸਹਿਕਾਰੀ ਬੈਂਕ ਆਧਾਰ-ਸਮਰੱਥ ਸੇਵਾਵਾਂ ਨੂੰ ਅਪਣਾ ਕੇ ਵਧੇਰੇ ਮਜ਼ਬੂਤ, ਆਧੁਨਿਕ ਅਤੇ ਸਮਰੱਥ ਸੰਸਥਾਵਾਂ ਬਣ ਸਕਣਗੇ।

ਡਾ. ਭੂਟਾਨੀ ਨੇ ਕਿਹਾ ਕਿ ਇਹ ਪਹਿਲਕਦਮੀ ਸਹਿਕਾਰੀ ਬੈਂਕਾਂ ਨੂੰ ਆਤਮਨਿਰਭਰ ਅਤੇ ਸਮਰੱਥ ਵਿੱਤੀ ਸੰਸਥਾਵਾਂ ਵਜੋਂ ਉਨ੍ਹਾਂ ਦੀ ਭੂਮਿਕਾ ਦਾ ਵਿਸਤਾਰ ਕਰਨ ਅਤੇ ਆਧਾਰ-ਸਮਰੱਥ ਡਿਜੀਟਲ ਸੇਵਾਵਾਂ ਦੀ ਸਪਲਾਈ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਸਿੱਧ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਗ੍ਰਾਮੀਣ ਅਤੇ ਅਰਧ ਸ਼ਹਿਰੀ ਭਾਰਤ ਵਿੱਚ ਵਿੱਤੀ ਸਮਾਵੇਸ਼ ਦੀ ਪਹੁੰਚ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ, ਜੋ ਸਹਿਕਾਰਤਾ ਜ਼ਰੀਏ ਸਮਾਵੇਸ਼ੀ ਵਿਕਾਸ ਦੇ ਵਿਜ਼ਨ ਦੇ ਅਨੁਸਾਰ ਹੈ।
ਇਸ ਮੌਕੇ ‘ਤੇ ਬੋਲਦੇ ਹੋਏ, UIDAI ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਭੁਵਨੇਸ਼ ਕੁਮਾਰ ਨੇ ਕਿਹਾ ਕਿ ਸੋਧਿਆ ਹੋਇਆ ਢਾਂਚਾ ਇੱਕ ਮਜ਼ਬੂਤ ਅਤੇ ਦੂਰਦਰਸ਼ੀ ਵਿਵਸਥਾ ਹੈ, ਜੋ ਸਹਿਕਾਰੀ ਬੈਂਕਾਂ ਨੂੰ ਆਧਾਰ-ਸਮਰੱਥ ਪ੍ਰਮਾਣੀਕਰਣ ਅਤੇ e-KYC ਸੇਵਾਵਾਂ ਨੂੰ ਅਪਣਾਉਣ ਵਿੱਚ ਵਧੇਰੇ ਸਹੂਲਤ ਪ੍ਰਦਾਨ ਕਰੇਗਾ।

ਨਾਬਾਰਡ ਦੇ ਚੇਅਰਮੈਨ, ਸ਼੍ਰੀ ਸ਼ਾਜੀ ਕੇ.ਵੀ. ਨੇ ਭਰੋਸਾ ਦਿਲਾਇਆ ਕਿ ਨਾਬਾਰਡ ਇਸ ਢਾਂਚੇ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਅਤੇ ਇਸ ਰਾਹੀਂ ਸਹਿਕਾਰੀ ਬੈਂਕਾਂ ਦੇ ਮੈਂਬਰਾਂ ਨੂੰ ਲਾਭ ਪਹੁੰਚਾਉਣ ਲਈ ਪੂਰਾ ਸਹਿਯੋਗ ਦੇਵੇਗਾ।
ਹੁਣ ਤੱਕ, ਤਕਨੀਕੀ ਜ਼ਰੂਰਤਾਂ ਅਤੇ ਲਾਗਤ ਨਾਲ ਜੁੜੀਆਂ ਚੁਣੌਤੀਆਂ ਕਾਰਨ ਸਹਿਕਾਰੀ ਬੈਂਕ ਆਧਾਰ ਪ੍ਰਮਾਣੀਕਰਨ ਦੇ ਦਾਇਰੇ ਤੋਂ ਬਾਹਰ ਸੀ। ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਲਈ, ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਸਹਿਕਾਰਤਾ ਮੰਤਰਾਲੇ, ਨਾਬਾਰਡ, NPCI ਅਤੇ ਸਹਿਕਾਰੀ ਬੈਂਕਾਂ ਨਾਲ ਆਪਸੀ ਸਲਾਹ-ਮਸ਼ਵਰਾ ਕਰਕੇ, ਇੱਕ ਨਵਾਂ, ਸਰਲ ਢਾਂਚਾ ਪੇਸ਼ ਕੀਤਾ ਹੈ ਜੋ ਆਖਰੀ-ਸਿਰ੍ਹੇ ਤੱਕ ਬੈਂਕਿੰਗ ਅਤੇ ਡਿਜੀਟਲ ਸਮਾਵੇਸ਼ ਨੂੰ ਉਤਸ਼ਾਹਿਤ ਕਰੇਗਾ।
ਇਹ ਢਾਂਚਾ ਦੇਸ਼ ਦੇ ਸਾਰੇ 34 ਰਾਜ ਸਹਿਕਾਰੀ ਬੈਂਕਾਂ ਅਤੇ 351 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਕਵਰ ਕਰੇਗਾ। ਸੋਧੀ ਹੋਈ ਪ੍ਰਣਾਲੀ ਦੇ ਤਹਿਤ, ਸਿਰਫ਼ ਰਾਜ ਸਹਿਕਾਰੀ ਬੈਂਕਾਂ ਨੂੰ ਹੀ UIDAI ਨਾਲ ਪ੍ਰਮਾਣਿਕ ਉਪਭੋਗਤਾ ਏਜੰਸੀਆਂ (AUAs) ਅਤੇ eKYC ਉਪਭੋਗਤਾ ਏਜੰਸੀਆਂ (KUAs) ਵਜੋਂ ਰਜਿਸਟਰ ਕੀਤਾ ਜਾਵੇਗਾ। ਇਹ ਰਾਹੀਂ ਸਬੰਧਿਤ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਆਪਣੇ –ਆਪਣੇ ਸਬੰਧਿਤ ਰਾਜ ਸਹਿਕਾਰੀ ਬੈਂਕਾਂ ਦੀਆਂ ਆਧਾਰ ਪ੍ਰਮਾਣੀਕਰਨ ਐਪਲੀਕੇਸ਼ਨਾਂ ਅਤੇ IT ਬੁਨਿਆਦੀ ਢਾਂਚੇ ਦੀ ਨਿਰਵਿਘਨ ਵਰਤੋਂ ਕਰਨ ਦੇ ਯੋਗ ਬਣਾਇਆ ਜਾਵੇਗਾ। ਇਹ ਪ੍ਰਬੰਧ DCCBs ਨੂੰ ਵੱਖੋ-ਵੱਖਰੇ IT ਸਿਸਟਮ ਵਿਕਸਿਤ ਕਰਨ ਅਤੇ ਉਨ੍ਹਾਂ ਦੇ ਰੱਖ-ਰਖਾਅ ਦੀ ਜ਼ਰੂਰਤ ਤੋਂ ਮੁਕਤ ਕਰੇਗਾ, ਜਿਸ ਨਾਲ ਪੂਰੀ ਪ੍ਰਕਿਰਿਆ ਵਧੇਰੇ ਕਿਫਾਇਤੀ,ਪ੍ਰਭਾਵਸ਼ਾਲੀ, ਅਤੇ ਸੁਚਾਰੂ ਬਣ ਜਾਵੇਗੀ।
********
ਆਰਕੇ/ਵੀਵੀ/ਆਰਆਰ/ਪੀਐੱਸ/ਸ਼ੀਨਮ ਜੈਨ
(Release ID: 2168584)