ਖੇਤੀਬਾੜੀ ਮੰਤਰਾਲਾ
ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ)/ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) 2 ਤੋਂ 31 ਅਕਤੂਬਰ 2025 ਤੱਕ ਵਿਸ਼ੇਸ਼ ਅਭਿਆਨ 5.0 ਚਲਾਏਗਾ
ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਅਭਿਆਨ
Posted On:
18 SEP 2025 4:05PM by PIB Chandigarh
ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦੇ ਨਿਰਦੇਸ਼ਾਂ ਦੇ ਅਨੁਸਾਰ, ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ)/ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) 2 ਤੋਂ 31 ਅਕਤੂਬਰ, 2025 ਤੱਕ ਵਿਸ਼ੇਸ਼ ਅਭਿਆਨ 5.0 ਵਿੱਚ ਹਿੱਸਾ ਲਵੇਗਾ, ਜਿਸਦਾ ਸ਼ੁਰੂਆਤੀ ਪੜਾਅ 15 ਤੋਂ 30 ਸਤੰਬਰ, 2025 ਤੱਕ ਚੱਲੇਗਾ। ਇਸ ਅਭਿਆਨ ਦੇ ਮੁੱਖ ਉਦੇਸ਼ ਸਵੱਛਤਾ ਨੂੰ ਸੰਸਥਾਗਤ ਬਣਾਉਣਾ, ਲੰਬਿਤ ਮਾਮਲਿਆਂ ਨੂੰ ਘੱਟ ਕਰਨਾ, ਰਿਕਾਰਡ ਪ੍ਰਬੰਧਨ ਅਤੇ ਕਬਾੜ ਅਤੇ ਈ-ਕੂੜੇ ਦੇ ਵਿਗਿਆਨਕ ਨਿਪਟਾਰੇ 'ਤੇ ਕੇਂਦ੍ਰਿਤ ਹੋਣਗੇ।
ਵਿਸ਼ੇਸ਼ ਅਭਿਆਨ 4.0 ਦੌਰਾਨ ਪਿਛਲੇ ਸਾਲ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ)/ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਨੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ, ਫਾਈਲਾਂ ਦੀ ਸਮੀਖਿਆ ਅਤੇ ਨਿਪਟਾਰਾ ਕਰਨ, ਦਫਤਰ ਦੀ ਜਗ੍ਹਾ ਖਾਲੀ ਕਰਨ, ਕਬਾੜ ਅਤੇ ਈ-ਕੂੜੇ ਦਾ ਨਿਪਟਾਰਾ, ਮਾਲੀਆ ਪੈਦਾ ਕਰਨ ਅਤੇ ਆਊਟਰੀਚ ਪ੍ਰੋਗਰਾਮਾਂ ਰਾਹੀਂ ਜਾਗਰੂਕਤਾ ਵਧਾਉਣ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ। ਇਸ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਸਾਰੇ ਆਈਸੀਏਆਰ ਸੰਸਥਾਵਾਂ, ਖੇਤਰੀ ਕੇਂਦਰਾਂ ਅਤੇ ਫੀਲਡ ਦਫਤਰਾਂ ਨੂੰ ਵਿਸ਼ੇਸ਼ ਮੁਹਿੰਮ 5.0 ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਤਾਕੀਦ ਕੀਤੀ ਗਈ ਹੈ।
ਲਾਗੂਕਰਨ ਦੀ ਨਿਗਰਾਨੀ ਕਰਨ, ਰੋਜ਼ਾਨਾ ਰਿਪੋਰਟਿੰਗ ਨੂੰ ਯਕੀਨੀ ਬਣਾਉਣ ਅਤੇ ਵੱਧ ਤੋਂ ਵੱਧ ਵਿਜ਼ੂਅਲ ਪ੍ਰਭਾਵ ਵਾਲੇ ਆਦਰਸ਼ ਅਭਿਆਨ ਸਥਾਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਐੱਸਐੱਮਡੀ-ਵਾਰ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ। ਸ਼ੁਰੂਆਤੀ ਗਤੀਵਿਧੀਆਂ ਵਿੱਚ ਸਵੱਛਤਾ, ਸਥਾਨ ਪ੍ਰਬੰਧਨ, ਈ-ਕੂੜੇ ਦਾ ਨਿਪਟਾਰਾ, ਲੰਬਿਤ ਸੰਦਰਭ ਅਤੇ ਰਿਕਾਰਡ ਪ੍ਰਬੰਧਨ ਲਈ ਟੀਚਾ ਨਿਰਧਾਰਨ ਸ਼ਾਮਲ ਹੈ, ਜਿਸਦਾ ਪੂਰਾ ਲਾਗੂਕਰਨ 2 ਅਕਤੂਬਰ, 2025 ਤੋਂ ਸ਼ੁਰੂ ਹੋਵੇਗਾ।
ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ)/ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਇਸ ਅਭਿਆਨ ਰਾਹੀਂ ਸਪਸ਼ਟ ਨਤੀਜੇ ਪ੍ਰਾਪਤ ਕਰਨ ਅਤੇ ਸਵੱਛਤਾ, ਕੁਸ਼ਲਤਾ ਅਤੇ ਪਬਲਿਕ ਸਰਵਿਸ ਡਿਲੀਵਰੀ ਦੇ ਸੱਭਿਆਚਾਰ ਨੂੰ ਬਣਾਏ ਰੱਖਣ ਦੀ ਯੋਜਨਾ ਬਣਾ ਰਿਹਾ ਹੈ।
**********
ਆਰਸੀ/ਕੇਐੱਸਆਰ/ਏਆਰ/ਬਲਜੀਤ
(Release ID: 2168573)
Visitor Counter : 10