ਵਿੱਤ ਮੰਤਰਾਲਾ
ਪੀਐੱਫਆਰਡੀਏ ਨੇ ਯੂਨੀਫਾਈਡ ਪੈਨਸ਼ਨ ਸਕੀਮ ਬੇਨਤੀਆਂ ਨੂੰ ਦਸਤਾਵੇਜਾਂ ਦੇ ਨਾਲ 30.09.2025 ਤੱਕ ਨੋਡਲ ਦਫਤਰਾਂ ਵਿੱਚ ਜਮਾਂ ਕਰਨ ਦੀ ਅਨੁਮਤੀ ਦਿੱਤੀ
प्रविष्टि तिथि:
18 SEP 2025 6:45PM by PIB Chandigarh
ਵਿੱਤ ਮੰਤਰਾਲੇ ਨੇ ਭਾਰਤ ਸਰਕਾਰ ਦੀ ਨੋਟੀਫਿਕੇਸ਼ਨ ਨੰਬਰ F. No. FX-1/3/2024- ਪੀਆਰ ਮਿਤੀ 24.01.2025 ਰਾਹੀਂ ਯੋਗ ਕੇਂਦਰੀ ਸਰਕਾਰੀ ਕਰਮਚਾਰੀਆਂ ਲਈ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐੱਸ) ਨੋਟੀਫਾਈਡ ਕੀਤਾ ਸੀ।
ਜਿਵੇਂ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐੱਸ) ਵਿੱਚ ਸਵਿੱਚ ਕਰਨ ਦੇ ਵਿਕਲਪ ਨੂੰ ਵਰਤੋਂ ਕਰਨ ਦੀ ਅੰਤਿਮ ਮਿਤੀ - 30.09.2025 – ਨੇੜੇ ਆ ਰਹੀ ਹੈ। ਅਜਿਹੇ ਵਿੱਚ ਪੀਐੱਫਆਰਡੀਏ ਦੁਆਰਾ ਇਹ ਸੂਚਿਤ ਕੀਤਾ ਗਿਆ ਹੈ ਕਿ ਜੇ ਉਪਭੋਗਤਾ ਕਿਸੇ ਕਾਰਨ ਕਰਕੇ, ਜਿਸ ਵਿੱਚ ਆਨਲਾਈਨ ਪਲੈਟਫਾਰਮ ਦੀ ਅਣਉਪਲਬਧਤਾ ਜਾਂ ਤਕਨੀਕੀ ਸਮੱਸਿਆਵਾਂ ਸ਼ਾਮਲ ਹੈ, ਸੀਆਏ ਪ੍ਰਣਾਲੀ ਰਾਹੀਂ ਯੂਪੀਐੱਸ ਬੇਨਤੀਆਂ ਆਨਲਾਈਨ ਪੇਸ਼ ਕਰਨ ਵਿੱਚ ਅਸਮਰੱਥ ਹਨ, ਤਾਂ ਉਹ ਨਿਰਧਾਰਿਤ ਮਿਤੀ ਤੱਕ ਜਾਂ ਇਸ ਤੋਂ ਪਹਿਲਾਂ ਆਪਣੇ ਸਬੰਧਿਤ ਨੋਡਲ ਦਫ਼ਤਰ ਵਿੱਚ ਪੂਰੀ ਤਰ੍ਹਾਂ ਭਰਿਆ ਹੋਇਆ ਦਸਤਾਵੇਜ਼ੀ ਅਰਜ਼ੀ ਫਾਰਮ ਪੇਸ਼ ਕਰ ਸਕਦੇ ਹਨ। ਅਜਿਹੀਆਂ ਬੇਨਤੀਆਂ 'ਤੇ ਨੋਡਲ ਦਫ਼ਤਰ ਦੁਆਰਾ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਨੋਟ: ਐੱਨਪੀਐੱਸ ਅਧੀਨ ਯੋਗ ਕਰਮਚਾਰੀਆਂ ਅਤੇ ਪਿਛਲੇ ਸੇਵਾਮੁਕਤ ਵਿਅਕਤੀਆਂ ਲਈ ਯੂਪੀਐੱਸ ਚੁਣਨ ਦੀ ਅੰਤਿਮ ਮਿਤੀ 30.09.2025 ਹੈ।
*****
ਐੱਨਬੀ/ਏਡੀ/ਬਲਜੀਤ
(रिलीज़ आईडी: 2168572)
आगंतुक पटल : 32