ਖੇਤੀਬਾੜੀ ਮੰਤਰਾਲਾ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 2 ਅਕਤੂਬਰ, 2025 ਤੋਂ ਵਿਸ਼ੇਸ਼ ਅਭਿਆਨ 5.0 ਦਾ ਆਯੋਜਨ ਕੀਤਾ ਜਾਵੇਗਾ
ਅਭਿਆਨ ਦਾ ਉਦੇਸ਼ ਪੂਰੀ ਤਰ੍ਹਾਂ ਸਵੱਛਤਾ ਪ੍ਰਾਪਤ ਕਰਨਾ, ਸਮੁੱਚੀ ਸਵੱਛਤਾ ਵਿੱਚ ਸੁਧਾਰ ਕਰਨਾ ਅਤੇ ਲੰਬਿਤ ਮਾਮਲਿਆਂ ਨੂੰ ਘਟਾਉਣਾ ਹੈ
प्रविष्टि तिथि:
17 SEP 2025 7:26PM by PIB Chandigarh
ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 2 ਅਕਤੂਬਰ ਤੋਂ 31 ਅਕਤੂਬਰ, 2025 ਤੱਕ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਵੱਖ-ਵੱਖ ਗਤੀਵਿਧੀਆਂ ਸੰਚਾਲਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਅਭਿਆਨ ਦਾ ਉਦੇਸ਼ ਸਵੱਛਤਾ ਨੂੰ ਸੰਸਥਾਗਤ ਬਣਾਉਣਾ, ਸਰਕਾਰੀ ਦਫਤਰਾਂ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣਾ ਅਤੇ ਇਨ੍ਹਾਂ ਦਫਤਰਾਂ ਨਾਲ ਆਮ ਜਨਤਾ ਦੇ ਅਨੁਭਵ ਨੂੰ ਬਿਹਤਰ ਬਣਾਉਣਾ ਹੈ। ਅਭਿਆਨ ਦਾ ਮਹੱਤਵਪੁਰਨ ਪਹਿਲੂ ਸਰਕਾਰੀ ਦਫਤਰਾਂ ਵਿੱਚ ਪੈਦਾ ਹੋਣ ਵਾਲੇ ਈ-ਕੂੜੇ ਦਾ ਨਿਯਮਾਂ ਦੇ ਅਨੁਸਾਰ ਨਿਪਟਾਰਾ ਕਰਨਾ ਹੈ।
ਪਿਛਲੇ ਸਾਲ ਵਿਸ਼ੇਸ਼ ਅਭਿਆਨ 4.0 ਦੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਪੂਰੇ ਭਾਰਤ ਵਿੱਚ 1791 ਥਾਵਾਂ ਦੀ ਸਫਾਈ ਕੀਤੀ। ਇਸ ਨਾਲ ਦਫਤਰਾਂ ਵਿੱਚ ਲਗਭਗ 55473 ਵਰਗ ਫੁੱਟ ਜਗ੍ਹਾ ਖਾਲੀ ਕਰਵਾਈ ਗਈ ਅਤੇ 11299 ਕਿਲੋਗ੍ਰਾਮ ਰਹਿੰਦ-ਖੂੰਹਦ ਦਾ ਨਿਪਟਾਰਾ ਕੀਤਾ ਗਿਆ। ਇਸ ਦੇ ਨਾਲ ਹੀ ₹61,07,784 ਦਾ ਮਾਲੀਆ ਪੈਦਾ ਹੋਇਆ। ਇਸ ਤੋਂ ਇਲਾਵਾ 22269 ਜਨ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। 53660 ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ 19241 ਫਾਈਲਾਂ ਨੂੰ ਹਟਾਇਆ ਗਿਆ।
ਵਿਸ਼ੇਸ਼ ਅਭਿਆਨ 5.0 ਲਈ ਵਿਭਾਗ ਨੇ ਪਹਿਲਾਂ ਹੀ ਨੋਡਲ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ। ਇਸ ਵਿਭਾਗ ਦੇ ਸਾਰੇ ਡਿਵੀਜ਼ਨਾਂ ਅਤੇ ਸਾਰੇ ਅਧੀਨ/ਸਬੰਧਿਤ ਦਫ਼ਤਰਾਂ, ਜਨਤਕ ਖੇਤਰ ਦੇ ਅਦਾਰਿਆਂ, ਖੁਦਮੁਖਤਿਆਰ ਸੰਸਥਾਵਾਂ ਅਤੇ DA&FW ਦੇ ਪ੍ਰਸ਼ਾਸਕੀ ਨਿਯੰਤਰਣ ਵਾਲੇ ਅਧਿਕਾਰੀਆਂ ਨੂੰ ਅਭਿਆਨ ਨੂੰ ਸਫਲ ਬਣਾਉਣ ਲਈ ਇਸ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਤਾਕੀਦ ਕੀਤੀ ਗਈ ਹੈ।
ਡੀਏਐਂਡਐੱਫਡਬਲਿਊ ਦੇ ਸਕੱਤਰ ਨੇ ਸਵੱਛਤਾ ਹੀ ਸੇਵਾ ਅਤੇ ਵਿਸ਼ੇਸ਼ ਅਭਿਆਨ 5.0 ਦੌਰਾਨ ਕੀਤੇ ਜਾਣ ਵਾਲੇ ਕੰਮਾਂ ਬਾਰੇ ਚਰਚਾ ਕਰਨ ਲਈ ਇਸ ਵਿਭਾਗ ਦੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਸੰਯੁਕਤ ਸਕੱਤਰ ਦੀ ਪ੍ਰਧਾਨਗੀ ਵਿੱਚ ਵਿਭਾਗ ਦੇ ਨੋਡਲ ਅਫਸਰ ਅਤੇ ਇਸ ਦੇ ਨਾਲ ਸਬੰਧਿਤ ਅਤੇ ਅਧੀਨ ਦਫਤਰਾਂ ਆਦਿ ਦੇ ਨਾਲ ਦੋ ਵਾਰ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ।
ਉਨ੍ਹਾਂ ਨੂੰ ਤਾਕੀਦ ਕੀਤੀ ਗਈ ਕਿ ਉਹ ਤਿਆਰੀ ਦੇ ਸ਼ੁਰੂਆਤੀ ਪੜਾਅ ਦੌਰਾਨ ਸਵੱਛਤਾ ਸਾਈਟਾਂ, ਸਥਾਨ ਪ੍ਰਬੰਧਨ, ਈ-ਕੂੜਾ, ਸਕ੍ਰੈਪ ਅਤੇ ਅਣਉਚਿਤ ਵਸਤੂਆਂ ਦੇ ਨਿਪਟਾਰੇ, ਸਾਂਸਦਾਂ, ਰਾਜ ਸਰਕਾਰਾਂ, ਅੰਤਰ-ਮੰਤਰਾਲਾ ਸੰਦਰਭਾ, ਸੰਸਦੀ ਭਰੋਸੇ, ਪੀਐਮਓ ਸੰਦਰਭਾ, ਜਨਤਕ ਸ਼ਿਕਾਇਤਾਂ ਅਤੇ ਉਨ੍ਹਾਂ ਦੀਆਂ ਅਪੀਲਾਂ ਅਤੇ ਰਿਕਾਰਡ ਪ੍ਰਬੰਧਨ ਆਦਿ ਨਾਲ ਸਬੰਧਿਤ ਟੀਚਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਪੇਸ਼ ਕਰਨ।
ਡੀਏ ਐਂਡ ਐੱਫਡਬਲਿਊ ਦੇ ਪ੍ਰਸ਼ਾਸਕੀ ਨਿਯੰਤਰਣ ਅਧੀਨ ਸਾਰੇ ਡਿਵੀਜ਼ਨਾਂ/ਖੇਤਰੀ ਅਤੇ ਬਾਹਰੀ ਦਫਤਰਾਂ ਦੇ ਸਬੰਧ ਵਿੱਚ ਵਿਸ਼ੇਸ਼ ਅਭਿਆਨ 5.0 ਲਈ ਸ਼ੁਰੂਆਤੀ ਪੜਾਅ ਵਿੱਚ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ 2 ਅਕਤੂਬਰ, 2025 ਤੋਂ ਲਾਗੂਕਰਨ ਪੜਾਅ ਸ਼ੁਰੂ ਕੀਤਾ ਜਾਵੇਗਾ।
****
ਆਰਸੀ/ਕੇਐੱਸਆਰ/ਏਆਰ
(रिलीज़ आईडी: 2168088)
आगंतुक पटल : 15