ਵਿੱਤ ਮੰਤਰਾਲਾ
ਡੀਐੱਫਐੱਸ ਨੇ ਵਿਸ਼ੇਸ਼ ਅਭਿਆਨ 4.0 (2 ਅਕਤੂਬਰ ਤੋਂ 31 ਅਕਤੂਬਰ 2024) ਦਾ ਸਵੱਛਤਾ ਟੀਚਾ ਹਾਸਿਲ ਕੀਤਾ, 5.0 ਲਈ ਤਿਆਰ
ਨਵੰਬਰ 2024 ਤੋਂ ਹੁਣ ਤੱਕ 38,000 ਤੋਂ ਵੱਧ ਥਾਵਾਂ ਦੀ ਸਫਾਈ ਕੀਤੀ ਗਈ, 1,36,000 ਵਰਗ ਫੁੱਟ ਤੋਂ ਵੱਧ ਜਗ੍ਹਾ ਖਾਲੀ ਕਰਵਾਈ ਗਈ, ਸਕ੍ਰੈਪ ਦੇ ਨਿਪਟਾਰੇ ਤੋਂ 54 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਅਤੇ 29,000 ਤੋਂ ਵੱਧ ਜਨਤਕ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਗਿਆ
Posted On:
17 SEP 2025 8:05PM by PIB Chandigarh
ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਅਤੇ ਉਸ ਦੇ ਸੰਗਠਨਾਂ ਨੇ ਲੰਬਿਤ ਕੇਸਾਂ ਨੂੰ ਘਟਾਉਣ ਅਤੇ ਸਵੱਛਤਾ ਨੂੰ ਸੰਸਥਾਗਤ ਰੂਪ ਦੇਣ ਲਈ, 2 ਅਕਤੂਬਰ ਤੋਂ 31 ਅਕਤੂਬਰ 2024 ਤੱਕ ਵਿਸ਼ੇਸ਼ ਅਭਿਆਨ 4.0 ਚਲਾਇਆ ਸੀ। 31 ਅਕਤੂਬਰ 2024 ਨੂੰ ਅਭਿਆਨ ਦੇ ਅੰਤ ਤੱਕ, ਅਭਿਆਨ ਦੇ ਟੀਚੇ ਹਾਸਿਲ ਕਰ ਲਏ ਗਏ। ਦੇਸ਼ ਭਰ ਵਿੱਚ 38,000 ਤੋਂ ਵੱਧ ਥਾਵਾਂ ਦੀ ਸਫਾਈ ਕੀਤੀ ਗਈ ਅਤੇ ਸਕ੍ਰੈਪ ਦੇ ਨਿਪਟਾਰੇ ਤੋਂ 4.54 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ।
ਡੀਐੱਫਐੱਸ ਅਤੇ ਉਸ ਦੇ ਸੰਗਠਨਾਂ ਨੇ ਵਿਸ਼ੇਸ਼ ਅਭਿਆਨ ਦੀ ਗਤੀਵਿਧੀਆਂ ਨੂੰ ਜਾਰੀ ਰੱਖਿਆ ਹੈ, ਉਪਲਬਧੀਆਂ ਦੀ ਮਾਸਿਕ ਰਿਪੋਰਟਿੰਗ ਨਵੰਬਰ 2024 ਤੋਂ ਨਿਯਮਿਤ ਤੌਰ 'ਤੇ ਐੱਸਸੀਡੀਪੀਐੱਮ ਪੋਰਟਲ 'ਤੇ ਅਪਲੋਡ ਕੀਤੀ ਜਾ ਰਹੀ ਹੈ।
ਨਵੰਬਰ 2024 ਤੋਂ ਅਗਸਤ 2025 ਤੱਕ ਦੇ ਵਿਚਕਾਰ ਦੇ ਮਹੀਨਿਆਂ ਵਿੱਚ ਵਿਭਾਗ ਅਤੇ ਉਸ ਦੇ ਸੰਗਠਨਾਂ ਦੀਆਂ ਮੁੱਖ ਉਪਲਬਧੀਆਂ ਇਸ ਪ੍ਰਕਾਰ ਹਨ:
• ਸਵੱਛਤਾ ਅਭਿਆਨ/ਸਾਈਟਾਂ/ਦਫ਼ਤਰਾਂ ਦੀ ਸਫਾਈ ਕੀਤੀ ਗਈ: 1009
• ਖਾਲੀ ਕੀਤਾ ਗਿਆ ਸਥਾਨ: 1,36,051 ਵਰਗ ਫੁੱਟ
• ਸਕ੍ਰੈਪ ਦੇ ਨਿਪਟਾਰੇ ਤੋਂ ਪ੍ਰਾਪਤ ਮਾਲੀਆ: ₹54,39,018
• ਜਨਤਕ ਸ਼ਿਕਾਇਤਾਂ ਦਾ ਨਿਪਟਾਰਾ: 23,095
• ਜਨਤਕ ਸ਼ਿਕਾਇਤ ਅਪੀਲਾਂ ਦਾ ਨਿਪਟਾਰਾ: 5,900
ਹੁਣ ਵਿਭਾਗ ਵਿਸ਼ੇਸ਼ ਅਭਿਆਨ 5.0 ਵਿੱਚ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਉਣ ਵਾਲੇ ਅਭਿਆਨ ਦੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ ਅਤੇ ਸਾਰੇ ਦਫਤਰਾਂ ਅਤੇ ਸੰਗਠਨਾਂ ਨੂੰ ਇਸ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
*****
ਐੱਨਬੀ/ਏਡੀ/ਬਲਜੀਤ
(Release ID: 2168084)