ਕਾਨੂੰਨ ਤੇ ਨਿਆਂ ਮੰਤਰਾਲਾ
ਵਿਸ਼ੇਸ਼ ਅਭਿਆਨ 5.0
Posted On:
17 SEP 2025 12:04PM by PIB Chandigarh
ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਮਾਰਗਦਰਸ਼ਨ ਵਿੱਚ ਨਿਆਂ ਵਿਭਾਗ, ਲੰਬਿਤ ਮਾਮਲਿਆਂ ਦੇ ਨਿਪਟਾਰੇ ਅਤੇ ਦਫਤਰੀ ਪਰਿਸਰ ਦੀ ਸੱਵਛਤਾ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਇੱਕ ਵਿਸ਼ੇਸ਼ ਅਭਿਆਨ 5.0 ਚਲਾ ਰਿਹਾ ਹੈ। ਇਹ ਅਭਿਆਨ ਦੋ ਪੜਾਵਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਪਹਿਲਾ ਪੜਾਅ 15 ਸਤੰਬਰ, 2025 ਤੋਂ 30 ਸਤੰਬਰ, 2025 ਤੱਕ ਚਲੇਗਾ। ਇਸ ਵਿੱਚ ਨਿਆਂ ਵਿਭਾਗ ਦੇ ਵਿਭਿੰਨ ਲੰਬਿਤ ਮਾਮਲਿਆਂ (ਜਿਵੇਂ ਕਿ ਸਾਂਸਦਾਂ ਦੇ ਸੰਦਰਭ, ਸੰਸਦੀ ਭਰੋਸਾ, ਰਾਜ ਸਰਕਾਰਾਂ ਦੇ ਸੰਦਰਭ, ਅੰਤਰ- ਮੰਤਰਾਲਾ ਸੰਦਰਭ ਆਦਿ) ਦੀ ਪਛਾਣ ਕੀਤੀ ਜਾਵੇਗੀ। ਇਸ ਪੜਾਅ ਦੌਰਾਨ ਉਨ੍ਹਾਂ ਸਥਲਾਂ ਦੀ ਵੀ ਪਹਿਚਾਣ ਕੀਤੀ ਜਾਵੇਗੀ ਜਿੱਥੇ ਸਫਾਈ ਅਤੇ ਸੁਧਾਰ ਦੀ ਜ਼ਰੂਰਤ ਹੈ।
ਦੂਸਰਾ ਪੜਾਅ 02 ਅਕਤੂਬਰ, 2025 ਤੋਂ 31 ਅਕਤੂਬਰ, 2025 ਤੱਕ ਚਲੇਗਾ। ਇਸ ਵਿੱਚ ਸਾਰੇ ਲੰਬਿਤ ਮਾਮਲਿਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਸਥਲਾਂ ਦੀ ਸਫਾਈ ਦਾ ਕਾਰਜ ਕੀਤਾ ਜਾਵੇਗਾ। ਨਿਆਂ ਵਿਭਾਗ ਲੰਬਿਤ ਮਾਮਲਿਆਂ ਦੇ ਸਮੇਂ ‘ਤੇ ਨਜਿੱਠਣ ਦੇ ਲਈ ਪ੍ਰਤੀਬੱਧ ਹੈ। ਵਿਭਾਗ ਵਿਸ਼ੇਸ਼ ਅਭਿਆਨ 5.0 ਦੀ ਪ੍ਰਗਤੀ ਦੀ ਨਿਗਰਾਨੀ ਕਰੇਗਾ ਅਤੇ ਵਿਸ਼ੇਸ਼ ਅਭਿਆਨ 5.0 ਲਈ ਇੱਕ ਵੇਬ-ਪੋਰਟਲ ‘ਤੇ ਰੋਜ਼ਾਨਾ ਅਧਾਰ ‘ਤੇ ਰਿਪੋਰਟ ਅਪਲੋਡ ਕਰੇਗਾ ਜਿਸ ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਜਨ ਸ਼ਿਕਾਇਤ ਵਿਭਾਗ ਦੁਆਰਾ ਵਿਸ਼ੇਸ਼ ਅਭਿਆਨ 5.0 ਦੇ ਉਦੇਸ਼ ਨਾਲ 16 ਸਤੰਬਰ, 2025 ਨੂੰ ਸ਼ੁਰੂ ਕੀਤਾ ਗਿਆ ਹੈ।
ਨਿਆਂ ਵਿਭਾਗ ਵਿਸ਼ੇਸ਼ ਅਭਿਆਨ 5.0 ਨੂੰ ਸਫਲ ਬਣਾਉਣ ਲਈ ਪਹਿਲਾ ਤੋਂ ਹੀ ਕਦਮ ਚੁੱਕ ਰਿਹਾ ਹੈ। ਨਿਆਂ ਵਿਭਾਗ ਦੇ ਸਮੁੱਚੇ ਕੰਮਕਾਜ ਵਿੱਚ ਜ਼ਰੂਰੀ ਕਦਮ ਚੁੱਕਣ ਤੋਂ ਇਲਾਵਾ, ਨੈਸ਼ਨਲ ਜੁਡੀਸ਼ੀਅਲ ਅਕੈਡਮੀ (ਐੱਨਜੇਏ), ਭੋਪਾਲ, ਅਤੇ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਆਫ਼ ਇੰਡੀਆ (ਐੱਨਏਐੱਨਐੱਸਏ) ਨੂੰ ਵੀ ਇਸ ਅਭਿਆਨ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਅਭਿਆਨ ਨੂੰ ਸਫਲ ਬਣਾਉਣ ਲਈ ਨਿਆਂ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ 9 ਸਤੰਬਰ, 2025 ਨੂੰ ਅਭਿਆਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਅਭਿਆਨ ਦੀ ਮਿਆਦ ਦੇ ਹਰੇਕ ਦਿਨ ਇੱਕ ਘੰਟਾ ਅਭਿਆਨ ਨਾਲ ਜੁੜੇ ਮਾਮਲਿਆਂ 'ਤੇ ਵਿਸ਼ੇਸ਼ ਧਿਆਨ ਦੇਣ ਲਈ ਨਿਰਧਾਰਿਤ ਕੀਤਾ ਗਿਆ ਹੈ।
*****
ਸਮਰਾਟ/ਐਲਨ/ ਸ਼ਿਨਮ ਜੈਨ
(Release ID: 2167689)
Visitor Counter : 2