ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਉਤਸ਼ਾਹ, ਸਮਾਵੇਸ਼ ਅਤੇ ਸਸ਼ਕਤੀਕਰਣ ਦੇ ਪ੍ਰਤੀਕ ਪਰਪਲ ਫੈਸਟ 2025 ਦਾ ਸਮਾਪਨ
Posted On:
12 SEP 2025 11:47AM by PIB Chandigarh
ਪਰਪਲ ਫੈਸਟ 2025 ਅਮਿਟੀ ਯੂਨੀਵਰਸਿਟੀ, ਨੋਇਡਾ ਵਿੱਚ 1,800 ਤੋਂ ਵੱਧ ਰਜਿਸਟਰਡ ਵਿਜ਼ਿਟਰਾਂ ਦੀ ਵੱਡੀ ਭਾਗੀਦਾਰੀ ਨਾਲ 11 ਸਤੰਬਰ 2025 ਨੂੰ ਸਫਲਤਾਪੂਰਵਕ ਸਮਾਪਤ ਹੋਇਆ। ਦਿਵਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਡਿਪਟੀ ਡਾਇਰੈਕਟਰ ਜਨਰਲ ਸੁਸ਼੍ਰੀ ਰਿਚਾ ਸ਼ੰਕਰ ਨੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਸਮਾਜ ਵਿੱਚ ਸਮਾਵੇਸ਼ ਨੂੰ ਹੁਲਾਰਾ ਦੇਣ, ਦਿਵਯਾਂਗਜਨਾਂ ਨੂੰ ਕਮਿਊਨਿਟੀ ਦੇ ਬਰਾਬਰ ਮੈਂਬਰਾਂ ਵਜੋਂ ਸਵੀਕਾਰ ਕਰਨ, ਸਕੂਲਾਂ ਵਿੱਚ ਸਮਾਵੇਸ਼ ਨੂੰ ਯਕੀਨੀ ਬਣਾਉਣ, ਘੱਟ ਸੁਣਨ ਵਾਲੇ ਵਿਅਕਤੀਆਂ ਦੇ ਸੰਘਰਸ਼ਾਂ ਅਤੇ ਉਪਲਬਧੀਆਂ ਦੀ ਸ਼ਲਾਘਾ ਕਰਨ ਅਤੇ ਪਰਪਲ ਫੈਸਟ ਦੁਆਰਾ ਪ੍ਰਦਰਸ਼ਿਤ ਸਮਾਵੇਸ਼ ਦਾ ਉਤਸਵ ਮਨਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਇਸ ਸੈਸ਼ਨ ਵਿੱਚ ਅਮਿਟੀ ਯੂਨੀਵਰਸਿਟੀ ਦੀ ਡਾ. ਜਯੰਤੀ ਪੁਜਾਰੀ ਦੁਆਰਾ ਇੱਕ ਰਿਪੋਰਟ ਪੇਸ਼ ਅਤੇ ਅਮਿਟੀ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਪ੍ਰੋਫੈਸਰ ਸੰਜੀਵ ਬੰਸਲ ਨੇ ਦੱਸਿਆ ਕਿ ਪਰਪਲ ਫੈਸਟ ਦੇ ਉਦੇਸ਼ ਸਫਲਤਾਪੂਰਵਕ ਪ੍ਰਾਪਤ ਕਰ ਲਏ ਗਏ ਹਨ।
ਸੱਭਿਆਚਾਰਕ ਅਤੇ ਖੇਡਣ-ਕੁੱਦਣ ਦੇ ਕਈ ਪ੍ਰੋਗਰਾਮਾਂ ਦੇ ਨਾਲ ਸਮਾਗਮ ਦਾ ਆਖਰੀ ਦਿਨ ਊਰਜਾ ਅਤੇ ਉਤਸ਼ਾਹ ਨਾਲ ਭਰਪੂਰ ਰਿਹਾ। ਸਪੋਰਟਸ ਸੈਗਮੈਂਟ ਦੇ ਤਹਿਤ, ਇਨਡੋਰ ਅਤੇ ਆਊਟਡੋਰ ਤੌਰ ‘ਤੇ ਪੰਜ ਪ੍ਰਮੁੱਖ ਖੇਡਾਂ - ਕ੍ਰਿਕਟ, ਬੈਡਮਿੰਟਨ, ਸ਼ਤਰੰਜ, ਕੈਰਮ ਅਤੇ ਟੇਬਲ ਟੈਨਿਸ ਆਯੋਜਿਤ ਕੀਤੇ ਗਏ। ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਵਿੱਚ ਹਿੱਸਾ ਲਿਆ ਜਿਸ ਨਾਲ ਇਹ ਮੁਕਾਬਲੇ ਜੀਵੰਤ ਅਤੇ ਆਕਰਸ਼ਕ ਬਣ ਗਏ। ਪ੍ਰੋਗਰਾਮ ਦਾ ਇੱਕ ਪ੍ਰਮੁੱਖ ਆਕਰਸ਼ਣ ਸਮਾਵੇਸ਼ੀ ਕ੍ਰਿਕਟ ਮੈਚ ਸੀ, ਜਿਸ ਵਿੱਚ ਅਮਿਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ISLRTC ਦੇ ਘੱਟ ਸੁਣਨ ਵਾਲੇ ਵਿਦਿਆਰਥੀਆਂ ਨਾਲ ਮੁਕਾਬਲਾ ਕੀਤਾ, ਜਿਸ ਨਾਲ ਸਮਾਵੇਸ਼ੀ ਅਤੇ ਦੋਸਤੀ ਦੀ ਸੱਚੀ ਭਾਵਨਾ ਦਾ ਪ੍ਰਦਰਸ਼ਨ ਹੋਇਆ।

ਅਮਰ ਜਯੋਤੀ, ਅਕਸ਼ੈ ਪ੍ਰਤਿਸ਼ਠਾਨ (Amar Jyoti, Akshaya Pratisthan), ਐੱਨਆਈਈਪੀਆਈਡੀ ਅਤੇ ਏਵਾਈਜੇਐੱਨਆਈਐੱਸਐੱਚਡੀ ਨੋਇਡਾ ਜਿਹੇ ਵਿਸ਼ੇਸ਼ ਸਕੂਲ ਅਤੇ ਸੰਸਥਾਨ ਵੀ ਇਸ ਮਹੋਤਸਵ ਵਿੱਚ ਸ਼ਾਮਲ ਹੋਏ, ਜਿਸ ਨਾਲ ਇਹ ਦਿਵਯਾਂਗ ਵਿਅਕਤੀਆਂ ਦੇ ਲਈ ਆਪਣੀ ਪ੍ਰਤਿਭਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਵਿਭਿੰਨ ਪਲੈਟਫਾਰਮ ਬਣ ਗਿਆ।
ਇਸ ਮੌਕੇ 'ਤੇ ਇੱਕ ਨਿਰੰਤਰ ਪੁਨਰਵਾਸ ਸਿੱਖਿਆ (ਸੀਆਰਈ-CRE) ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਪਰਪਲ ਫੈਸਟ ਵਿੱਚ 22 ਉੱਦਮਤਾ ਸਟਾਲ ਵੀ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਅਮਰ ਜਯੋਤੀ, ਡੀਐੱਫਡੀਡਬਲਿਊ ਅਤੇ ਆਰਟ ਬਾਏ ਹਾਰਟ ਜਿਹੇ ਸੰਗਠਨ ਅਤੇ ਸਮੂਹ ਸ਼ਾਮਲ ਸਨ। ਇਨ੍ਹਾਂ ਸਟਾਲਾਂ ਨੂੰ ਲੋਕਾਂ ਤੋਂ ਭਾਰੀ ਸਮਰਥਨ ਮਿਲਿਆ, ਜਿਸ ਨਾਲ ਦਿਵਯਾਂਗਜਨ ਉੱਦਮੀਆਂ ਨੂੰ ਦ੍ਰਿਸ਼ਟੀ ਅਤੇ ਵਿੱਤੀ ਸਸ਼ਕਤੀਕਰਣ ਦਾ ਲਾਭ ਮਿਲਿਆ। ਇਸ ਤੋਂ ਇਲਾਵਾ, ਆਈਐੱਸਐੱਲਆਰਟੀਸੀ ਸਟਾਲ 'ਤੇ ਐੱਨਬੀਟੀ ਦੁਆਰਾ 200 ਪਹੁੰਚਯੋਗ "ਵੀਰਗਾਥਾ" ਕਿਤਾਬਾਂ ਵੰਡੀਆਂ ਗਈਆਂ, ਜਿਸ ਨਾਲ ਕਮਿਊਨਿਟੀ ਲਈ ਪਹੁੰਚਯੋਗ ਸਰੋਤ ਯਕੀਨੀ ਹੋਏ।
ਸ਼੍ਰੀ ਐੱਸਕੇ ਸ੍ਰੀਵਾਸਤਵ ਨੇ ਇਸ ਮੌਕੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਆਈਐੱਸਐੱਲਆਰਟੀਸੀ ਦੇ ਡਾਇਰੈਕਟਰ ਸ਼੍ਰੀ ਕੁਮਾਰ ਰਾਜੂ ਨੇ ਸਮਾਪਤੀ ਸੰਬੋਧਨ ਕਰਦੇ ਹੋਏ ਆਯੋਜਕ ਟੀਮਾਂ ਦੇ ਯਤਨਾਂ ਅਤੇ ਸਾਰੇ ਭਾਗੀਦਾਰਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ।
ਸੁਸ਼੍ਰੀ ਰਿਚਾ ਸ਼ੰਕਰ ਦੁਆਰਾ ਆਯੋਜਕ ਟੀਮ ਅਤੇ ਆਈਐੱਸਐੱਲਆਰਟੀਸੀ ਵਿੱਚ ਮੋਬਾਈਲ ਰਿਪੇਅਰ ਕੋਰਸ ਸਫਲਤਾਪੂਰਵਕ ਪੂਰਾ ਕਰਨ ਵਾਲੇ 16 ਉਮੀਦਵਾਰਾਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਭੇਟ ਕੀਤੇ ਗਏ, ਜੋ ਹੁਨਰ ਵਿਕਾਸ ਅਤੇ ਸਸ਼ਕਤੀਕਰਣ ਦੀ ਦਿਸ਼ਾ ਵੱਲ ਇੱਕ ਕਦਮ ਹੈ।
*****
ਕੇਵੀ
(Release ID: 2166023)
Visitor Counter : 2