ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸਮਾਵੇਸ਼, ਗਰਿਮਾ ਅਤੇ ਸਸ਼ਕਤੀਕਰਣ ਦਾ ਉਤਸਵ- ਪਰਪਲ ਫੈਸਟ 2025

Posted On: 11 SEP 2025 11:40AM by PIB Chandigarh

ਭਾਰਤੀ ਸੰਕੇਤਕ ਭਾਸ਼ਾ ਖੋਜ ਅਤੇ ਸਿਖਲਾਈ ਕੇਂਦਰ (ਆਈਐੱਸਐੱਲਆਰਟੀਸੀ), ਨਵੀਂ ਦਿੱਲੀ ਨੇ ਐਮਿਟੀ ਯੂਨੀਵਰਸਿਟੀ, ਉੱਤਰ ਪ੍ਰਦੇਸ਼ (ਨੋਇਡਾ) ਦੇ ਸਹਿਯੋਗ ਨਾਲ 10-11 ਸਤੰਬਰ 2025 ਨੂੰ ਪਰਪਲ ਫੈਸਟ 2025 ਦਾ ਆਯੋਜਨ ਕੀਤਾ। 

ਉਦਘਾਟਨ ਸਮਾਰੋਹ ਵਿੱਚ ਦਿਵਯਾਂਗਜਨਾਂ ਦੇ ਸਸ਼ਕਤੀਕਰਣ ਵਿਭਾਗ ਦੀ ਐਡੀਸ਼ਨਲ ਸਕੱਤਰ ਸੁਸ਼੍ਰੀ ਮਨਮੀਤ ਕੌਰ ਨੰਦਾ ਅਤੇ ਐਮਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਵਿੰਦਰ ਸ਼ੁਕਲਾ ਮੌਜੂਦ ਸਨ। ਆਪਣੇ ਸੰਬੋਧਨ ਵਿੱਚ, ਡਾ. ਬਲਵਿੰਦਰ ਸ਼ੁਕਲਾ ਨੇ ਕਿਹਾ ਕਿ ਪਰਪਲ ਕਲਰ ਸਿਰਫ਼ ਇੱਕ ਕਲਰ ਨਹੀਂ ਹੈ, ਸਗੋਂ ਸਮਾਨਤਾ, ਸਨਮਾਨ ਅਤੇ ਆਤਮ-ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਨੇ ਮੌਜੂਦਾ ਲੋਕਾਂ ਨੂੰ ਯਾਦ ਦਿਵਾਇਆ ਕਿ ਦਿਵਯਾਂਗਜਨ ਕਮਜ਼ੋਰ ਨਹੀਂ ਹਨ ਪਰ ਉਨ੍ਹਾਂ ਵਿੱਚ ਵਿਲੱਖਣ ਪ੍ਰਤਿਭਾਵਾਂ ਹਨ ਜੋ ਸਮਾਜ ਨੂੰ ਸਰੀਰਕ ਸੀਮਾਵਾਂ ਤੋਂ ਪਰ੍ਹੇ ਦੇਖਣ ਲਈ ਪ੍ਰੇਰਿਤ ਕਰਦੀਆਂ ਹਨ।

ਸੁਸ਼੍ਰੀ ਮਨਮੀਤ ਕੌਰ ਨੰਦਾ ਨੇ ਆਪਣੇ ਸੰਬੋਧਨ ਵਿੱਚ ਸਮਾਵੇਸ਼ੀ, ਸਹਾਇਕ ਉਪਕਰਣਾਂ ਬਾਰੇ ਵਿੱਚ ਜਾਗਰੂਕਤਾ ਅਤੇ ਦਿਵਯਾਂਗਜਨਾਂ ਦੇ ਪ੍ਰਤੀ ਆਮ ਵਿਵਹਾਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਹਾਇਕ ਉਪਕਰਣ ਕੋਈ ਦਾਨ ਨਹੀਂ, ਸਗੋਂ ਇੱਕ ਅਧਿਕਾਰ ਹੈ, ਜੋ ਦਿਵਯਾਂਗਜਨਾਂ ਨੂੰ ਸੁਤੰਤਰਤਾ ਅਤੇ ਸਵੈ- ਮਾਣ ਪ੍ਰਦਾਨ ਕਰਦਾ ਹੈ। 

ਪ੍ਰੋਗਰਾਮ ਦੀ ਸ਼ੁਰੂਆਤ ਆਈਐੱਸਐੱਲਆਰਟੀਸੀ ਦੇ ਡਾਇਰੈਕਟਰ ਸ਼੍ਰੀ ਕੁਮਾਰ ਰਾਜੂ ਦੇ ਸੁਆਗਤੀ ਭਾਸ਼ਣ ਨਾਲ ਹੋਈ ਅਤੇ ਇਸ ਤੋਂ ਬਾਅਦ ਸੱਭਿਆਚਾਰਕ ਅਤੇ ਅਕਾਦਮਿਕ ਸੈਸ਼ਨ ਆਯੋਜਿਤ ਕੀਤੇ ਗਏ। 

ਉਦਘਾਟਨ ਸਮਾਰੋਹ ਦੇ ਦੌਰਾਨ, ਸੁਸ਼੍ਰੀ ਗੁਰਦੀਪ ਕੌਰ ਵਾਸੁ ਨੂੰ ਇੱਕ ਦਿਵਯਾਂਗਜਨ ਵਜੋਂ ਉਨ੍ਹਾਂ ਦੀਆਂ ਜ਼ਿਕਰਯੋਗ ਪ੍ਰਾਪਤੀਆਂ ਅਤੇ ਦ੍ਰਿੜ੍ਹਤਾ ਦੇ ਸਨਮਾਨ ਵਿੱਚ ਇੱਕ ਪ੍ਰਸ਼ੰਸਾ ਪੱਤਰ ਭੇਟ ਕੀਤਾ ਗਿਆ। ਉਹ ਮੱਧ ਪ੍ਰਦੇਸ਼ ਦੇ ਕਮਰਸ਼ੀਅਲ ਟੈਕਸ ਡਿਪਾਰਟਮੈਂਟ ਵਿੱਚ ਬਹੁ-ਦਿਵਯਾਂਗ ਸ਼੍ਰੇਣੀ ਦੇ ਤਹਿਤ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਾਲੀ ਪਹਿਲੀ ਦਿਵਯਾਂਗ ਭਾਰਤੀ ਹੈ।

ਪਰਪਲ ਫੈਸਟ 2025 ਦਿਵਯਾਂਗਜਨਾਂ ਦੀ ਰਚਨਾਤਮਕਤਾ, ਪ੍ਰਤਿਭਾ ਅਤੇ ਸਸ਼ਕਤੀਕਰਣ ਦੇ ਇੱਕ ਜੀਵੰਤ ਉਤਸਵ ਦਾ ਪ੍ਰਤੀਕ ਹੈ। ਇਸ ਪ੍ਰੋਗਰਾਮ ਦੀਆਂ ਹਾਈਲਾਈਟਸ ਇਸ ਤਰ੍ਹਾਂ ਹਨ:

-ਕਲਾ ਅਤੇ ਸ਼ਿਲਪ ਪ੍ਰਦਰਸ਼ਨੀ- ਦਿਵਯਾਂਗਜਨਾਂ ਦੁਆਰਾ ਬਣਾਏ ਗਏ ਉਤਪਾਦਾਂ ਦਾ ਪ੍ਰਦਰਸ਼ਨ।

-ਉੱਦਮਤਾ ਸਟਾਲ (22 ਸਟਾਲਾਂ)- ਦਿਵਯਾਂਗਜਨ ਉੱਦਮੀਆਂ ਲਈ ਮੌਕੇ ਪ੍ਰਦਾਨ ਕਰਨਾ।

-ਸੱਭਿਆਚਾਰਕ ਪ੍ਰੋਗਰਾਮ ਅਤੇ ਖੇਡ ਪ੍ਰੋਗਰਾਮ - ਵਿਭਿੰਨਤਾ, ਰਚਨਾਤਮਕਤਾ ਅਤੇ ਭਾਗੀਦਾਰੀ ਦਾ ਪ੍ਰਦਰਸ਼ਨ।

-ਨਿਰੰਤਰ ਪੁਨਰਵਾਸ ਸਿੱਖਿਆ (ਸੀਆਰਈ-CRE) ਪ੍ਰੋਗਰਾਮ - ਭਾਰਤੀ ਸੰਕੇਤਕ ਭਾਸ਼ਾ (ਆਈਐੱਸਐੱਲ-ISL) 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਿੱਤਾਮੁਖੀ ਗਿਆਨ ਨੂੰ ਮਜ਼ਬੂਤ ਬਣਾਉਣਾ।

ਪਰਪਲ ਫੈਸਟ 2025 ਇਹ ਸੰਦੇਸ਼ ਦਿੰਦਾ ਹੈ ਕਿ ਦਿਵਯਾਂਗ ਹੋਣਾ ਕੋਈ ਕਮਜ਼ੋਰੀ ਨਹੀਂ ਹੈ, ਸਹਾਇਕ ਉਪਕਰਣ ਦਾਨ ਨਹੀਂ ਹਨ ਅਤੇ ਸਨਮਾਨ ਕੋਈ ਉਪਕਾਰ ਨਹੀਂ ਹੈ - ਇਹ ਇੱਕ ਅਧਿਕਾਰ ਹੈ।

*****

ਕੇਵੀ


(Release ID: 2166022) Visitor Counter : 2
Read this release in: English , Urdu , Hindi