ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਜੀਐੱਸਟੀ ਤਰਕਸੰਗਤ ਕਰਨਾ: ਯੂਨੀਵਰਸਲ ਹੈਲਥਕੇਅਰ ਲਈ ਇੱਕ ਮਹੱਤਵਪੂਰਨ ਉਪਾਅ
ਜੀਐੱਸਟੀ ਦਰਾਂ ਅਤੇ ਪ੍ਰਕਿਰਿਆਤਮਕ ਸੁਧਾਰਾਂ ਦੇ ਵਿਆਪਕ ਤਰਕਸੰਗਤੀਕਰਨ ਲਈ ਵਿਸਤ੍ਰਿਤ ਪ੍ਰਸਤਾਵ ਦਾ ਉਦੇਸ਼ ਆਮ ਨਾਗਰਿਕਾਂ ਦੇ ਜੀਵਨ ਨੂੰ ਸਰਲ ਬਣਾਉਣਾ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨਾ ਹੈ: ਸ਼੍ਰੀ ਨਰੇਂਦਰ ਮੋਦੀ
ਬਹੁਤ ਸਾਰੀਆਂ ਜ਼ਰੂਰੀ ਵਸਤੂਆਂ 'ਤੇ ਟੈਕਸ ਦਰਾਂ ਘਟਾਉਣ ਨਾਲ ਲੋਕਾਂ ਦੇ ਜੀਵਨ ਨੂੰ ਸਰਲ ਬਣਾਇਆ ਜਾਵੇਗਾ, ਪਰਿਵਾਰਾਂ 'ਤੇ ਖਰਚ ਦਾ ਬੋਝ ਘਟੇਗਾ ਅਤੇ ਵੱਖ-ਵੱਖ ਖੇਤਰਾਂ ਨੂੰ ਰਾਹਤ ਮਿਲੇਗੀ: ਸ਼੍ਰੀ ਜੇਪੀ ਨੱਡਾ
ਇਹ ਸੁਧਾਰ ਬਹੁ-ਖੇਤਰੀ ਅਤੇ ਬਹੁ-ਅਨੁਸ਼ਾਸਨੀ ਹਨ। ਇਨ੍ਹਾਂ ਦਾ ਉਦੇਸ਼ ਸਾਰੇ ਨਾਗਰਿਕਾਂ ਲਈ ਜੀਵਨ ਨੂੰ ਆਸਾਨ ਬਣਾਉਣਾ ਅਤੇ ਸਾਰਿਆਂ ਲਈ ਕਾਰੋਬਾਰ ਕਰਨ ਵਿੱਚ ਸਰਲਤਾ ਲਿਆਉਣਾ ਹੈ: ਸ਼੍ਰੀਮਤੀ ਨਿਰਮਲਾ ਸੀਤਾਰਮਨ
ਦਵਾਈਆਂ, ਉਪਕਰਣਾਂ ਅਤੇ ਡਾਇਗਨੌਸਟਿਕ ਪ੍ਰਕਿਰਿਆਵਾਂ 'ਤੇ ਜੀਐੱਸਟੀ ਦਰਾਂ ਵਿੱਚ ਕਮੀ ਨਾਲ ਡਾਕਟਰੀ ਖਰਚੇ ਘੱਟ ਹੋਣਗੇ
ਜੀਐੱਸਟੀ ਤੋਂ ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਮਾਂ ਦੀ ਛੋਟ ਨਾਲ ਵਧੇਰੇ ਲੋਕਾਂ ਦੁਆਰਾ ਬੀਮਾ ਯੋਜਨਾਵਾਂ ਅਪਣਾਉਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ
ਸਿਹਤਮੰਦ ਜੀਵਨ ਸ਼ੈਲੀ ਦੇ ਰੁਝਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਜਿਸ ਵਿੱਚ ਸਾਰੀਆਂ ਦਰਮਿਆਨੀਆਂ ਕੀਮਤਾਂ ਵਾਲੀਆਂ ਐਨਕਾਂ (ਚਸ਼ਮੇ), ਸ਼ੂਗਰ ਰੋਗੀਆਂ ਲਈ ਵਰਤੇ ਜਾਣ ਵਾਲੇ ਪਦਾਰਥ ਅਤੇ ਫਿਟਨੈੱਸ/ਤੰਦਰੁਸਤੀ ਸਬੰਧੀ ਸੇਵਾਵਾਂ ਸ਼ਾਮਲ ਹੋਣਗੀਆਂ
ਤੰਬਾਕੂ, ਪਾਨ ਮਸਾਲੇ ਅਤੇ ਬਹੁਤ ਜ਼ਿਆਦਾ ਮਿੱਠੇ ਪੀਣ ਵਾਲੇ
Posted On:
04 SEP 2025 6:04PM by PIB Chandigarh
ਭਾਰਤ ਸਰਕਾਰ ਨੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਾਲੀ ਟੈਕਸ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਵਿਆਪਕ ਅਤੇ ਤਰਕਸ਼ੀਲ ਜੀਐੱਸਟੀ ਸੁਧਾਰਾਂ ਦੀ ਇੱਕ ਲੜੀ ਦਾ ਐਲਾਨ ਕੀਤਾ ਹੈ। ਇਨ੍ਹਾਂ ਸੁਧਾਰਾਂ ਦਾ ਉਦੇਸ਼ ਲੋਕਾਂ ਨੂੰ ਗੈਰ-ਸਿਹਤਮੰਦ ਖਪਤ ਤੋਂ ਦੂਰ ਕਰਨਾ, ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੀਆਂ ਕੀਮਤਾਂ ਘਟਾਉਣਾ, ਅਤੇ ਰੋਕਥਾਮ ਸਿਹਤ ਸੰਭਾਲ ਅਤੇ ਬੀਮਾ ਅਪਣਾਉਣ ਨੂੰ ਉਤਸ਼ਾਹਿਤ ਕਰਨਾ ਹੈ। ਇਨ੍ਹਾਂ ਸੁਧਾਰਾਂ ਦਾ ਐਲਾਨ ਆਯੁਸ਼ਮਾਨ ਭਾਰਤ, ਪੋਸ਼ਣ ਅਭਿਯਾਨ ਅਤੇ ਫਿੱਟ ਇੰਡੀਆ ਮੂਵਮੈਂਟ ਜਿਹੇ ਰਾਸ਼ਟਰੀ ਪ੍ਰੋਗਰਾਮਾਂ ਦੇ ਸੰਦਰਭ ਵਿੱਚ ਕੀਤਾ ਗਿਆ ਹੈ। ਇਹ ਸੁਧਾਰ "ਸਾਰਿਆਂ ਨੂੰ ਕਿਫਾਇਤੀ ਕੀਮਤ 'ਤੇ ਸਿਹਤ ਸੰਭਾਲ" ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਦਾ ਵੀ ਸਮਰਥਨ ਕਰਨਗੇ।
ਇਸ ਮਹੱਤਵਪੂਰਨ ਫੈਸਲੇ ਨੂੰ ਸਾਂਝਾ ਕਰਦੇ ਹੋਏ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਕਸ (X) 'ਤੇ ਲਿਖਿਆ, "ਕੇਂਦਰ ਸਰਕਾਰ ਨੇ ਆਮ ਆਦਮੀ ਦੇ ਜੀਵਨ ਨੂੰ ਸਰਲ ਬਣਾਉਣ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜੀਐੱਸਟੀ ਦਰਾਂ ਨੂੰ ਵਿਆਪਕ ਤਰਕਸੰਗਤ ਕਰਨ ਅਤੇ ਪ੍ਰਕਿਰਿਆਤਮਕ ਸੁਧਾਰਾਂ ਲਈ ਇੱਕ ਵਿਸਤ੍ਰਿਤ ਪ੍ਰਸਤਾਵ ਬਣਾਇਆ ਹੈ"।
ਕੇਂਦਰੀ ਸਿਹਤ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਵੀ ਇਸ ਸੁਧਾਰ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ, "ਬਹੁਤ ਸਾਰੇ ਜ਼ਰੂਰੀ ਉਤਪਾਦਾਂ 'ਤੇ ਟੈਕਸ ਦਰਾਂ ਘਟਾਉਣ ਨਾਲ ਲੋਕਾਂ ਦਾ ਜੀਵਨ ਆਸਾਨ ਹੋਵੇਗਾ, ਪਰਿਵਾਰਾਂ 'ਤੇ ਖਰਚ ਦਾ ਬੋਝ ਘਟੇਗਾ ਅਤੇ ਵੱਖ-ਵੱਖ ਖੇਤਰਾਂ ਨੂੰ ਰਾਹਤ ਮਿਲੇਗੀ।"
ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਜ਼ਿਕਰ ਕੀਤਾ, "ਇਹ ਸੁਧਾਰ ਬਹੁ-ਖੇਤਰੀ ਅਤੇ ਬਹੁ-ਅਨੁਸ਼ਾਸਨੀ ਹਨ। ਇਨ੍ਹਾਂ ਦਾ ਉਦੇਸ਼ ਹੁਣ ਨਾਗਰਿਕਾਂ ਦੇ ਜੀਵਨ ਨੂੰ ਸਰਲ ਬਣਾਉਣਾ ਅਤੇ ਸਾਰਿਆਂ ਨੂੰ ਇੱਕ ਸੁਚਾਰੂ ਵਪਾਰਕ ਮਾਹੌਲ ਪ੍ਰਦਾਨ ਕਰਨਾ ਹੈ।"
ਮੌਜੂਦਾ ਜੀਐੱਸਟੀ ਪ੍ਰਣਾਲੀ ਵਿੱਚ ਡਾਕਟਰਾਂ, ਹਸਪਤਾਲਾਂ ਅਤੇ ਡਾਇਗਨੌਸਟਿਕ ਸੈਂਟਰਾਂ ਨੂੰ ਪਹਿਲਾਂ ਹੀ ਟੈਕਸ ਛੋਟ ਪ੍ਰਾਪਤ ਹੈ। ਇਸ ਨੂੰ ਮਜ਼ਬੂਤ ਕਰਦੇ ਹੋਏ, ਹੇਠ ਲਿਖੇ ਵੱਡੇ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਦਵਾਈਆਂ ਅਤੇ ਫਾਰਮਾਸਿਊਟੀਕਲ 'ਤੇ ਟੈਕਸ ਵਿੱਚ ਰਾਹਤ -
• ਜ਼ਰੂਰੀ ਦਵਾਈਆਂ 'ਤੇ ਜੀਐੱਸਟੀ ਦਰ 12% ਤੋਂ ਘਟਾ ਕੇ 5% ਜਾਂ ਜ਼ੀਰੋ ਕਰ ਦਿੱਤੀ ਗਈ ਹੈ, ਜਿਸ ਨਾਲ ਮਰੀਜ਼ਾਂ 'ਤੇ ਵਿੱਤੀ ਬੋਝ ਘਟੇਗਾ।
• ਸ਼ੂਗਰ, ਹਾਈਪਰਟੈਨਸ਼ਨ ਅਤੇ ਕੈਂਸਰ ਜਿਹੀਆਂ ਪੁਰਾਣੀਆਂ ਬਿਮਾਰੀਆਂ ਲਈ ਲੰਬੇ ਸਮੇਂ ਦੇ ਇਲਾਜ ਦਾ ਖਰਚਾ ਚੁੱਕਣਾ ਆਸਾਨ ਹੋ ਜਾਵੇਗਾ।
• ਬਾਇਓਮੈਡੀਕਲ ਰਹਿੰਦ-ਖੂੰਹਦ ਦੀ ਟ੍ਰਿਟਮੈਂਟ ਜਾਂ ਨਿਪਟਾਰੇ ਨਾਲ ਸਬੰਧਤ ਸੇਵਾਵਾਂ 'ਤੇ ਟੈਕਸ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।
• ਫਾਰਮਾਸਿਊਟੀਕਲ ਮੈਨੂਫੈਕਚਰਿੰਗ ਵਿੱਚ ਜੌਬ ਵਰਕ 'ਤੇ ਟੈਕਸ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ, ਜਿਸ ਨਾਲ ਉਤਪਾਦਨ ਲਾਗਤਾਂ ਘਟਣਗੀਆਂ ਅਤੇ ਉਲਟ ਟੈਕਸ ਢਾਂਚੇ ਵਿੱਚ ਕਮੀਆਂ ਦੂਰ ਹੋਣਗੀਆਂ।
• ਇਹ "ਦੁਨੀਆ ਦੀ ਫਾਰਮੇਸੀ" ਵਜੋਂ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰਦਾ ਹੈ ਅਤੇ ਘਰੇਲੂ ਮਰੀਜ਼ਾਂ 'ਤੇ ਇਲਾਜ ਦੀ ਲਾਗਤ ਦਾ ਬੋਝ ਘਟਾਉਂਦਾ ਹੈ।
ਮੈਡੀਕਲ ਡਿਵਾਈਸਾਂ ਅਤੇ ਉਪਕਰਣਾਂ 'ਤੇ ਕਟੌਤੀ-
• ਮੁੱਖ ਮੈਡੀਕਲ ਉਤਪਾਦਾਂ 'ਤੇ ਜੀਐੱਸਟੀ ਦਰ 12% ਤੋਂ ਘਟਾ ਕੇ 5% ਕੀਤੀ ਗਈ। ਇਹ ਹਨ- ਬੇਹੋਸ਼ੀ, ਮੈਡੀਕਲ ਗ੍ਰੇਡ ਔਕਸੀਜਨ, ਜਾਲੀਦਾਰ (ਗੌਜ), ਪੱਟੀਆਂ (ਬੈਂਡੇਜ), ਡਾਇਗਨੌਸਟਿਕ ਕਿੱਟਾਂ, ਸਰਜੀਕਲ ਦਸਤਾਨੇ, ਗਲੂਕੋਮੀਟਰ, ਥਰਮਾਮੀਟਰ ਅਤੇ ਹੋਰ ਉਪਕਰਣ।
• ਇਸ ਨਾਲ ਹਸਪਤਾਲਾਂ, ਡਾਇਗਨੌਸਟਿਕ ਸੈਂਟਰਾਂ ਅਤੇ ਕਲੀਨਿਕਾਂ ਲਈ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੀ ਲਾਗਤ ਘਟੇਗੀ।
• ਆਧੁਨਿਕ ਡਾਇਗਨੌਸਟਿਕ ਉਪਕਰਣਾਂ ਦੀ ਵਿਆਪਕ ਵਰਤੋਂ ਨੂੰ ਵਧਾਉਣ ਵਿੱਚ ਮਦਦ ਮਿਲੇਗੀ, ਖਾਸ ਕਰਕੇ ਟੀਅਰ II ਅਤੇ III ਸ਼ਹਿਰਾਂ ਵਿੱਚ।
ਦ੍ਰਿਸ਼ਟੀ ਦੀ ਦੇਖਭਾਲ -
• ਨਜ਼ਰ ਦੇ ਚਸ਼ਮਿਆਂ, ਚਸ਼ਮਿਆਂ ਵਾਲੇ ਲੈਂਸਾਂ ਅਤੇ ਕਾਂਟੈਕਟ ਲੈਂਸਾਂ 'ਤੇ ਟੈਕਸ ਦਰ 12% ਤੋਂ ਘਟਾ ਕੇ 5% ਕੀਤੀ ਗਈ ਹੈ।
• ਇਸ ਨਾਲ ਵਿਦਿਆਰਥੀਆਂ, ਬਜ਼ੁਰਗ ਨਾਗਰਿਕਾਂ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਦ੍ਰਿਸ਼ਟੀ ਸੁਧਾਰ ਦੇ ਉਪਾਵਾਂ ਲਈ ਭੁਗਤਾਨ ਕਰਨਾ ਘੱਟ ਮਹਿੰਗਾ ਹੋ ਗਿਆ ਹੈ।
• ਇਸ ਨਾਲ ਉਤਪਾਦਕਤਾ ਵਿੱਚ ਸੁਧਾਰ ਹੋਵੇਗਾ ਅਤੇ ਐਨਕਾਂ (ਚਸ਼ਮਿਆਂ) ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿਉਂਕਿ ਲਗਭਗ 10 ਕਰੋੜ ਲੋਕਾਂ ਕੋਲ ਸਹੀ ਐਨਕਾਂ (ਚਸ਼ਮੇ) ਤੱਕ ਪਹੁੰਚ ਨਹੀਂ ਹੈ।
ਬੀਮਾ ਦਾ ਅਧਾਰ -
• ਵਿਅਕਤੀਗਤ ਸਿਹਤ ਬੀਮਾ ਪਾਲਿਸੀਆਂ (ਪਰਿਵਾਰਕ ਫਲੋਟਰ ਅਤੇ ਸੀਨੀਅਰ ਸਿਟੀਜ਼ਨ ਯੋਜਨਾਵਾਂ ਸਮੇਤ) ਨੂੰ ਜੀਐੱਸਟੀ ਤੋਂ ਛੋਟ ਦਿੱਤੀ ਗਈ ਹੈ।
• ਇਹ ਮੱਧ ਵਰਗ ਦੇ ਪਰਿਵਾਰਾਂ ਲਈ ਪ੍ਰੀਮੀਅਮ ਨੂੰ ਕਿਫਾਇਤੀ ਬਣਾਏਗਾ ਅਤੇ ਹੋਰ ਲੋਕਾਂ ਨੂੰ ਬੀਮਾ ਪਾਲਿਸੀਆਂ ਖਰੀਦਣ ਲਈ ਉਤਸ਼ਾਹਿਤ ਕਰੇਗਾ।
• ਇਹ ਆਯੁਸ਼ਮਾਨ ਭਾਰਤ ਅਤੇ ਪੀਐੱਮਜੇਏਵਾਈ ਦੇ ਪੂਰਕ ਹੋਵੇਗਾ ਕਿਉਂਕਿ ਇਹ ਨਿਜੀ ਕਵਰੇਜ ਵਧਾਏਗਾ, ਜੇਬ ਤੋਂ ਹੋਣ ਵਾਲੇ ਸਿਹਤ ਖਰਚ ਨੂੰ ਘਟਾਏਗਾ ਅਤੇ "ਸਭ ਲਈ ਸਿਹਤ" ਮਿਸ਼ਨ ਵਿੱਚ ਮਦਦ ਕਰੇਗਾ।
ਜ਼ਰੂਰੀ ਪੋਸ਼ਣ ਅਤੇ ਸੰਪੂਰਨ ਸਿਹਤ -
• ਯੂਐੱਚਟੀ ਦੁੱਧ ਅਤੇ ਪਨੀਰ (ਬ੍ਰਾਂਡਿਡ ਅਤੇ ਨੌਨ-ਬ੍ਰਾਂਡਿਡ) ਨੂੰ ਜੀਐੱਸਟੀ ਮੁਕਤ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰੋਜ਼ਾਨਾ ਪੋਸ਼ਣ ਟੈਕਸ ਮੁਕਤ ਹੋਵੇ।
• ਸਿਹਤਮੰਦ ਭੋਜਨ ਆਦਤਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਕੇ ਮੇਵੇ ਅਤੇ ਸ਼ੂਗਰ ਸਬੰਧੀ ਖਾਸ ਭੋਜਨ 'ਤੇ ਜੀਐੱਸਟੀ 12% ਤੋਂ ਘਟਾ ਕੇ 5% ਕੀਤਾ ਗਿਆ ਹੈ।
• ਸਪੱਸ਼ਟ ਜਾਂ ਸੁਰੱਖਿਅਤ ਮੱਛੀ, ਫਲਾਂ ਦੇ ਗੁੱਦੇ ਜਾਂ ਜੂਸ ਅਧਾਰਿਤ ਪੀਣ ਵਾਲੇ ਪਦਾਰਥਾਂ ਅਤੇ ਦੁੱਧ ਵਾਲੇ ਪੀਣ ਵਾਲੇ ਪਦਾਰਥਾਂ 'ਤੇ ਜੀਐੱਸਟੀ 12% ਤੋਂ ਘਟਾ ਕੇ 5% ਕੀਤਾ ਗਿਆ ਹੈ।
• ਇਨ੍ਹਾਂ ਉਪਾਵਾਂ ਨਾਲ ਪਰਿਵਾਰਕ ਪੋਸ਼ਣ ਵਿੱਚ ਸੁਧਾਰ ਹੋਵੇਗਾ। ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ 'ਤੇ ਲਾਭ ਹੋਵੇਗਾ।
ਫਿਟਨੈੱਸ ਅਤੇ ਰੋਕਥਾਮ ਸਿਹਤ-
• ਜਿੰਮ ਅਤੇ ਤੰਦਰੁਸਤੀ ਕੇਂਦਰਾਂ 'ਤੇ ਜੀਐੱਸਟੀ ਦਰ 18% ਤੋਂ ਘਟਾ ਕੇ 5% ਕੀਤੀ ਗਈ।
• ਤੰਦਰੁਸਤੀ ਗਤੀਵਿਧੀਆਂ ਨੌਜਵਾਨਾਂ ਅਤੇ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਕਿਫਾਇਤੀ ਬਣਾਈਆਂ ਗਈਆਂ।
• "ਫਿਟ ਇੰਡੀਆ ਮੂਵਮੈਂਟ" ਤੰਦਰੁਸਤ ਭਾਰਤ ਅਭਿਯਾਨ ਦੇ ਅਨੁਕੂਲ ਅਤੇ ਇਸ ਨਾਲ ਰੋਕਥਾਮ ਸਿਹਤ ਸੰਭਾਲ ਨੂੰ ਹੁਲਾਰਾ ਮਿਲੇਗਾ।
• ਉਨ੍ਹਾਂ ਚੀਜ਼ਾਂ ਲਈ ਕੋਈ ਰਿਆਇਤਾਂ ਨਹੀਂ ਜੋ ਨਸ਼ੇ/ਐਬ ਦਾ ਕਾਰਨ ਬਣਦੀਆਂ ਹਨ।
ਭਾਰਤ ਸਰਕਾਰ ਦੀ ਗੈਰ- ਸੰਚਾਰੀ ਰੋਗਾਂ ਜਿਵੇਂ- ਸ਼ੂਗਰ/ਡਾਇਬਟੀਜ਼, ਮੋਟਾਪਾ ਅਤੇ ਕੈਂਸਰ ਆਦਿ ਰੋਗਾਂ ਨਾਲ ਲੜਣ ਦੀ ਸਖਤ ਨੀਤੀ ਦੇ ਅਨੁਰੂਪ ਅਜਿਹੀਆਂ ਵਸਤੂਆਂ ‘ਤੇ ਟੈਕਸ ਵਿੱਚ ਕੋਈ ਛੂਟ ਨਹੀਂ ਦਿੱਤੀ ਗਈ ਜਿਨ੍ਹਾਂ ਨੂੰ ਹਾਨੀਕਾਰਕ ਮੰਨਿਆ ਜਾਂਦਾ ਹੈ। ਇਨ੍ਹਾਂ ਵਿੱਚ ਤੰਬਾਕੂ ਜਾਂ ਤੰਬਾਕੂ ਉਤਪਾਦ, ਪਾਨ ਮਸਾਲਾ ਅਤੇ ਚੀਨੀ ਅਧਾਰਿਤ ਮਿੱਠੇ ਡ੍ਰਿੰਕਸ ਸ਼ਾਮਲ ਹਨ।
ਜੀਐੱਸਟੀ ਪ੍ਰਣਾਲੀ ਨੂੰ ਤਰਕਸੰਗਤ ਬਣਾਉਣ ਵਾਲੇ ਪੈਕੇਜ ਵਿੱਚ ਟੈਕਸੇਸ਼ਨ ਨੂੰ ਸੰਤੁਲਿਤ ਅਤੇ ਨਾਗਰਿਕਾਂ ਦੀ ਭਲਾਈ ਦੇ ਲਿਹਾਜ ਨਾਲ ਲਾਗੂ ਕਰਨ ਦੀ ਸਪਸ਼ਟ ਸੋਚ ਦਿਖਾਈ ਦਿੰਦੀ ਹੈ। ਦਵਾਈਆਂ, ਡਾਕਟਰੀ ਉਪਕਰਣਾਂ, ਪੋਸ਼ਣ ਅਤੇ ਬੀਮੇ 'ਤੇ ਬੋਝ ਘਟਾ ਕੇ, ਨੁਕਸਾਨਦੇਹ ਖਪਤ ਨੂੰ ਨਿਰਾਸ਼ ਕਰਦੇ ਹੋਏ, ਸਰਕਾਰ ਨੇ ਸਿਹਤ ਸੰਭਾਲ ਨੂੰ ਵਧੇਰੇ ਪਹੁੰਚਯੋਗ, ਕਿਫਾਇਤੀ ਅਤੇ ਰੋਕਥਾਮ ਵਾਲਾ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ।
************
ਐੱਮਵੀ
(Release ID: 2164365)
Visitor Counter : 4