ਆਯੂਸ਼
azadi ka amrit mahotsav

ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ, ਪੰਚਕੂਲਾ ਨੇ ਰਾਸ਼ਟਰੀ ਖੇਡ ਦਿਵਸ ਮਨਾਇਆ

Posted On: 29 AUG 2025 4:52PM by PIB Chandigarh

ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ (ਐਨ.ਆਈ..), ਪੰਚਕੂਲਾ ਨੇ ਮੇਜਰ ਧਿਆਨ ਚੰਦ ਰਾਸ਼ਟਰੀ ਖੇਡ ਮਹੋਤਸਵ ਦੇ ਮੌਕੇ ਰਾਸ਼ਟਰੀ ਖੇਡ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ | ਸਮਾਗਮ ਦੀ ਸ਼ੁਰੂਆਤ ਪ੍ਰੋ: ਸਤੀਸ਼ ਗੰਧਰਵਾ, ਡੀਨ ਵੱਲੋਂ ਦੀਪਕ ਜਗਾ ਕੇ ਕੀਤੀ

 

 

ਇਸ ਸਮਾਗਮ ਵਿੱਚ ਡਾ: ਗੌਰਵ ਗਰਗ (ਡੀ.ਐੱਮ.ਐੱਸ. ਕੋਆਰਡੀਨੇਟਰ), ਪ੍ਰੋ: ਪ੍ਰਹਿਲਾਦ ਰਘੂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਵਾਲੀਬਾਲ, ਬੈਡਮਿੰਟਨ, ਕੈਰਮ ਅਤੇ ਸ਼ਤਰੰਜ ਸਮੇਤ ਵੱਖ-ਵੱਖ ਖੇਡ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ

ਸਪੋਰਟਸ ਕਮੇਟੀ ਵੱਲੋਂ ਡਾ: ਸਮੀਤ ਮਸੰਦ ਦੇ ਵਿਸ਼ੇਸ਼ ਯਤਨਾਂ ਨਾਲ ਇਹ ਸਮਾਗਮ ਸਫ਼ਲਤਾਪੂਰਵਕ ਕਰਵਾਇਆ ਗਿਆ|

ਇੰਸਟੀਟਿਊਟ ਵਲੋਂ ਮਾਣਯੋਗ ਵਾਈਸ ਚਾਂਸਲਰ ਪ੍ਰੋ. ਸੰਜੀਵ ਸ਼ਰਮਾ ਅਤੇ , ਪ੍ਰੋ. ਗੁਲਾਬ ਪਮਨਾਨੀ, ਡੀਨ ਦੇ  ਮਾਰਗਦਰਸ਼ਨ ਅਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ

*********

ਪੀਆਈਬੀ ਚੰਡੀਗੜ੍ਹ: ਰੂਸ/ ਏ.ਕੇ.


(Release ID: 2161878) ਵਿਜ਼ੀਟਰ ਕਾਊਂਟਰ : 28
Read this release in: English