ਸੱਭਿਆਚਾਰ ਮੰਤਰਾਲਾ
azadi ka amrit mahotsav

ਭਗਵਾਨ ਗਣੇਸ਼ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਉਹ ਗਿਆਨ ਅਤੇ ਸੱਭਿਆਚਾਰ ਦੇ ਰਾਹ 'ਤੇ ਮਾਰਗਦਰਸ਼ਕ ਹਨ - ਸ਼੍ਰੀ ਰਾਮਬਹਾਦੁਰ ਰਾਏ


ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਵਿੱਚ ਲਾਂਸ ਡੇਨ ਸੰਗ੍ਰਹਿ ਤੋਂ ਦੁਰਲੱਭ ਗਣੇਸ਼ ਮੂਰਤੀਆਂ ਅਤੇ ਕੇ. ਵਿਸ਼ਵਨਾਥਨ ਦੀਆਂ ਪੇਂਟਿੰਗਸ ਦੀ ਪ੍ਰਦਰਸ਼ਨੀ

Posted On: 27 AUG 2025 8:43PM by PIB Chandigarh

ਗਣੇਸ਼ ਚਤੁਰਥੀ ਦੇ ਮੌਕੇ 'ਤੇ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ (ਆਈਜੀਐੱਨਸੀਏ) ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਤਹਿਤ ਲਾਂਸ ਡੇਨ ਦੇ ਸੰਗ੍ਰਹਿ ਤੋਂ 12ਵੀਂ ਤੋਂ 20ਵੀਂ ਸਦੀ ਤੱਕ ਦੀਆਂ ਗਣੇਸ਼ ਮੂਰਤੀਆਂ ਦੀ ਪ੍ਰਦਰਸ਼ਨੀ ਆਮ ਜਨਤਾ ਦੇ ਲਈ ਖੋਲ੍ਹੀ ਗਈ। ਨਾਲ ਹੀ ਪ੍ਰਸਿੱਧ ਕਲਾਕਾਰ ਕੇ. ਵਿਸ਼ਵਨਾਥਨ ਦੀਆਂ ਪੇਂਟਿੰਗਸ ਵੀ ਦਰਸ਼ਕਾਂ ਲਈ ਪ੍ਰਦਰਸ਼ਿਤ ਕੀਤੀਆਂ ਗਈਆਂ।

ਇਸ ਮੌਕੇ ’ਤੇ ਆਈਜੀਐੱਨਸੀਏ ਦੇ ਪ੍ਰੈਜ਼ੀਡੈਂਟ ਸ਼੍ਰੀ ਰਾਮ ਬਹਾਦੁਰ ਰਾਏ, ਮੈਂਬਰ ਸਕੱਤਰ ਡਾ. ਸਚਿਦਾਨੰਦ ਜੋਸ਼ੀ, ਸੰਭਾਲ ਅਤੇ ਸੱਭਿਆਚਾਰਕ ਪੁਰਾਲੇਖ ਡਿਵੀਜ਼ਨ ਦੇ ਪ੍ਰਮੁੱਖ ਪ੍ਰੋ. ਅਚਲ ਪੰਡਯਾ ਅਤੇ ਕਲਾ ਦਰਸ਼ਨ ਡਿਵੀਜ਼ਨ ਦੇ ਪ੍ਰਮੁੱਖ ਪ੍ਰੋ. ਰਿਚਾ ਕੰਬੋਜ ਵੀ ਮੌਜੂਦ ਰਹੇ। ਇਹ ਪ੍ਰਦਰਸ਼ਨੀਆਂ ਆਈਜੀਐੱਨਸੀਏ ਦੇ ਸੰਭਾਲ ਅਤੇ ਕਲਾ ਦਰਸ਼ਨ ਡਿਵੀਜ਼ਨ ਦੁਆਰਾ ਸੰਯੁਕਤ ਤੌਰ 'ਤੇ ਆਯੋਜਿਤ ਕੀਤੀਆਂ ਗਈਆਂ ਹਨ ਅਤੇ 5 ਸਤੰਬਰ ਤੱਕ ਦਰਸ਼ਨਮ ਗੈਲਰੀ ਵਿੱਚ ਦਰਸ਼ਕਾਂ ਦੇ ਲਈ ਖੁੱਲ੍ਹੀਆਂ ਰਹਿਣਗੀਆਂ।

ਤੁਹਾਨੂੰ ਦੱਸ ਦੇਈਏ ਕਿ ਲਾਂਸ ਡੇਨ ਇੱਕ ਬ੍ਰਿਟਿਸ਼ ਕਲਾ ਇਤਿਹਾਸਕਾਰ ਅਤੇ ਸੰਗ੍ਰਹਿਕਰਤਾ ਸਨ ਜਿਨ੍ਹਾਂ ਨੇ ਆਪਣਾ ਜੀਵਨ ਕਲਾ ਦੀਆਂ ਸਦੀਵੀ ਕਦਰਾਂ ਕੀਮਤਾਂ ਨੂੰ ਸਮਰਪਿਤ ਕਰ ਦਿੱਤਾ। ਪ੍ਰਦਰਸ਼ਨੀ ਵਿੱਚ ਗਣੇਸ਼ ਦੇ ਵਿਭਿੰਨ ਰੂਪਾਂ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਸ਼ਿਵ-ਪਾਰਵਤੀ ਦੇ ਪੁੱਤਰ ਅਤੇ ਕਾਰਤੀਕੇਯ ਦੇ ਭਰਾ ਵਜੋਂ ਦਰਸਾਇਆ ਗਿਆ ਹੈ। ਇਸੇ ਕਾਰਨ ਆਈਜੀਐੱਨਸੀਏ ਦੇ ਕਨਜ਼ਰਵੇਸ਼ਨ ਡਿਵੀਜ਼ਨ ਨੇ ਇਸ ਪ੍ਰਦਰਸ਼ਨੀ ਦਾ ਸਿਰਲੇਖ 'ਵਿਘਨੇਸ਼ਵਰ ਕੁਟੁੰਬ: ਗਣੇਸ਼ ਅਤੇ ਉਨ੍ਹਾਂ ਦਾ ਪਰਿਵਾਰ' ਰੱਖਿਆ ਹੈ।

ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਆਈਜੀਐੱਨਸੀਏ ਦੇ ਪ੍ਰੈਜ਼ੀਡੈਂਟ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਸ਼੍ਰੀ ਰਾਮ ਬਹਾਦੁਰ ਰਾਏ ਨੇ ਕਿਹਾ ਕਿ ਅਜਿਹੇ ਸਮਾਗਮਾਂ ਦਾ ਅਸਲ ਉਦੇਸ਼ ਉਨ੍ਹਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਨੇ ਖਾਸ ਤੌਰ 'ਤੇ ਨੌਜਵਾਨਾਂ ਨੂੰ ਇਸ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਆਪਣੇ ਸੰਬੋਧਨ ਵਿੱਚ ਸ਼੍ਰੀ ਰਾਏ ਨੇ ਕਿਹਾ ਕਿ "ਗਣੇਸ਼ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਉਹ ਗਿਆਨ ਅਤੇ ਸੱਭਿਆਚਾਰ ਦੇ ਪਥਪ੍ਰਦਰਸ਼ਕ ਹਨ।"

ਸੰਭਾਲ ਅਤੇ ਸੱਭਿਆਚਾਰਕ ਪੁਰਾਲੇਖ ਡਿਵੀਜ਼ਨ ਦੇ ਪ੍ਰਮੁੱਖ ਪ੍ਰੋ. ਅਚਲ ਪੰਡਯਾ ਨੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ ਆਈਜੀਐੱਨਸੀਏ ਨੇ ਆਪਣੇ ਸੰਗ੍ਰਹਿ ਨੂੰ ਜਨਤਾ ਤੱਕ ਪਹੁੰਚਾਉਣ ਦੇ ਯਤਨ ਕੀਤੇ ਹਨ। ਇਸ ਕ੍ਰਮ ਵਿੱਚ ਲਾਂਸ ਡੇਨ ਸੰਗ੍ਰਹਿ ਤੋਂ ਮੂਰਤੀਆਂ ਨੂੰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੂੰ ਪ੍ਰਾਪਤ ਕਰਨਾ ਸਾਡੇ ਲਈ ਸੰਤੁਸ਼ਟੀ ਦਾ ਵਿਸ਼ਾ ਹੈ। ਅਸੀਂ ਹੋਰ ਸੰਗ੍ਰਹਿਆਂ ਤੋਂ ਵੀ ਕਲਾਕ੍ਰਿਤੀਆਂ ਨੂੰ ਜਨਤਾ ਤੱਕ ਲਿਆ ਰਹੇ ਹਾਂ ਤਾਕਿ ਲੋਕ ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨਾਲ ਜੁੜ ਸਕਣ।

ਇਸ ਮੌਕੇ 'ਤੇ ਕਲਾ ਪ੍ਰੇਮੀਆਂ, ਵਿਦਵਾਨਾਂ ਅਤੇ ਵਿਭਿੰਨ ਦਰਸ਼ਕਾਂ ਦੀ ਮੌਜੂਦਗੀ ਨੇ ਸਮਾਗਮ ਨੂੰ ਹੋਰ ਵੀ ਸਮ੍ਰਿੱਧ ਬਣਾਇਆ।

****

ਸੁਨੀਲ ਕੁਮਾਰ ਤਿਵਾਰੀ

pibculture[at]gmail[dot]com


(Release ID: 2161599) Visitor Counter : 6
Read this release in: English , Urdu , Hindi