ਵਿੱਤ ਮੰਤਰਾਲਾ
ਪੀਐੱਫਆਰਡੀਏ ਨੇ ਅੱਜ ਨਵੀਂ ਦਿੱਲੀ ਵਿੱਚ ਅਟਲ ਪੈਨਸ਼ਨ ਯੋਜਨਾ ਦੇ ਸਲਾਨਾ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ
8.11 ਕਰੋੜ ਤੋਂ ਵੱਧ ਨਾਮਾਂਕਣਾਂ ਦੇ ਨਾਲ, ਅਟਲ ਪੈਨਸ਼ਨ ਯੋਜਨਾ (ਏਪੀਵਾਈ) ਨੇ ਸਫ਼ਲਤਾ ਦਾ ਇੱਕ ਦਹਾਕਾ ਪੂਰਾ ਕੀਤਾ
ਪੀਐੱਫਆਰਡੀਏ ਨੇ ਪੈਨਸ਼ਨ ਦੀ ਪਹੁੰਚ ਵਿੱਚ ਬੈਂਕਿੰਗ ਭਾਈਚਾਰੇ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ, ਕਿਉਂਕਿ ਬੀਤੇ ਵਰ੍ਹੇ ਵਿੱਚ 1.17 ਕਰੋੜ ਤੋਂ ਵੱਧ ਨਵੇਂ ਮੈਂਬਰ ਜੁੜੇ ਹਨ
Posted On:
25 AUG 2025 5:29PM by PIB Chandigarh
ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ (ਪੀਐੱਫਆਰਡੀਏ) ਨੇ ਅੱਜ ਨਵੀਂ ਦਿੱਲੀ ਵਿੱਚ ਏਪੀਵਾਈ ਸਲਾਨਾ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ, ਵਿੱਤ ਵਰ੍ਹੇ 2024-25 ਦੌਰਾਨ ਏਪੀਵਾਈ ਦੇ ਤਹਿਤ ਸਲਾਨਾ ਟੀਚਾ ਪ੍ਰਾਪਤ ਕਰਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ 44 ਏਪੀਵਾਈ ਐੱਸਪੀ, 10 ਐੱਸਐੱਲਬੀਸੀ ਅਤੇ ਦੇਸ਼ ਭਰ ਦੀਆਂ ਟੌਪ ਪੰਜ ਸ਼ਾਖਾਵਾਂ ਅਤੇ ਸਰਬਸ੍ਰੇਸ਼ਠ ਜ਼ਿਲ੍ਹਾਂ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਗਿਆ।

ਪੀਐੱਫਆਰਡੀਏ ਚੇਅਰਪਰਸਨ ਸ਼੍ਰੀ ਐੱਸ.ਰਮਨ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਹਿਤਧਾਰਕਾਂ ਨੂੰ ਪੈਨਸ਼ਨ ਪਾਉਣ ਵਾਲੇ ਸਮਾਜ ਦੇ ਨਿਰਮਾਣ ਦੇ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਬੈਂਕਿੰਗ ਜਗਤ ਦੇ ਮਹੱਤਵਪੂਰਨ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਆਪਣੇ 10ਵੇਂ ਵਰ੍ਹੇ ਵਿੱਚ, ਏਪੀਵਾਈ ਨੇ ਕਿਸੇ ਇੱਕ ਵਿੱਤ ਵਰ੍ਹੇ ਵਿੱਚ ਹੁਣ ਤੱਕ ਦੇ ਸਭ ਤੋਂ ਤੇਜ਼ 50 ਲੱਖ ਗ੍ਰਾਹਕ ਪ੍ਰਾਪਤ ਕੀਤੇ ਹਨ, ਜਿਸ ਵਿੱਚ 46% ਨਾਮਾਂਕਣ 18-25 ਸਾਲ ਦੀ ਉਮਰ ਦੇ ਨੌਜਵਾਨਾਂ ਦਾ ਹੈ। ਉਨ੍ਹਾਂ ਨੇ ਇਸ ਵਿਸ਼ੇ ‘ਤੇ ਜ਼ੋਰ ਦਿੱਤਾ ਕਿ ₹48,000 ਕਰੋੜ ਰੁਪਏ ਤੋਂ ਵੱਧ ਦੇ ਅਸੈੱਟ ਅੰਡਰ ਮੈਨੇਜਮੈਂਟ ਅਤੇ ਸ਼ੁਰੂਆਤ ਤੋਂ ਹੀ 9.12% ਸੀਏਜੀਆਰ ਦੇ ਨਾਲ, ਏਪੀਵਾਈ ਇੱਕ ਮਜ਼ਬੂਤ ਅਤੇ ਟਿਕਾਊ ਪੈਨਸ਼ਨ ਉਤਪਾਦ ਹੈ, ਅਤੇ ਉਨ੍ਹਾਂ ਨੇ ਸਾਰੇ ਬੈਂਕਾਂ, ਵਿਸ਼ੇਸ਼ ਤੌਰ ‘ਤੇ ਨਿਜੀ ਖੇਤਰ ਦੇ ਬੈਂਕਾਂ ਤੋਂ ਪੈਨਸ਼ਨ ਸੰਤ੍ਰਿਪਤਾ ਪ੍ਰਾਪਤ ਕਰਨ ਲਈ ਯਤਨ ਵਧਾਉਣ, ਨਿਰੰਤਰਤਾ ਵਿੱਚ ਸੁਧਾਰ ਲਿਆਉਣ ਅਤੇ ਵਿੱਤੀ ਸਾਖਰਤਾ ਨੂੰ ਪ੍ਰੋਤਸਾਹਨ ਦੇਣ ਦੀ ਅਪੀਲ ਕੀਤੀ।
ਅਟਲ ਪੈਨਸ਼ਨ ਯੋਜਨਾ (ਏਪੀਵਾਈ) ਨੂੰ ਪੂਰੇ ਦੇਸ਼ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕਰਦੇ ਹੋਏ ਵਿਸਤ੍ਰਿਤ ਤੌਰ ‘ਤੇ ਲਾਗੂ ਕੀਤਾ ਗਿਆ ਹੈ। 21 ਅਗਸਤ 2025 ਤੱਕ ਅਟਲ ਪੈਨਸ਼ਨ ਯੋਜਨਾ ਦੇ ਤਹਿਤ ਕੁੱਲ ਨਾਮਾਂਕਣ 8.11 ਕਰੋੜ ਨੂੰ ਪਾਰ ਕਰ ਗਏ , ਜਿਨ੍ਹਾਂ ਵਿੱਚੋਂ 1.17 ਕਰੋੜ ਤੋਂ ਵੱਧ ਨਵੇਂ ਮੈਂਬਰ ਵਿੱਤ ਵਰ੍ਹੇ 2024-25 ਵਿੱਚ ਨਾਮਜ਼ਦ ਹੋਏ। ਅਟਲ ਪੈਨਸ਼ਨ ਯੋਜਨਾ ਦੇਸ਼ ਦੀ ਮਹਿਲਾ ਆਬਾਦੀ ਅਤੇ ਯੁਵਾ ਪੀੜ੍ਹੀ ਦਰਮਿਆਨ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਵਿੱਤ ਵਰ੍ਹੇ 2024-25 ਵਿੱਚ, ਕੁੱਲ ਨਾਮਾਂਕਣਾਂ ਵਿੱਚੋਂ 55% ਮਹਿਲਾਵਾਂ ਸਨ।
ਵਿੱਤ ਵਰ੍ਹੇ 2024-25 ਵਿੱਚ, ਬੈਂਕਿੰਗ ਜਗਤ ਨੇ ਏਪੀਵਾਈ ਦੀ ਸਫਲਤਾ ਦੇ ਪ੍ਰਤੀ ਉਤਕ੍ਰਿਸ਼ਟ ਪ੍ਰਤੀਬੱਧਤਾ ਦਿਖਾਈ।
ਪਬਲਿਕ ਸੈਕਟਰ ਬੈਂਕਾਂ ਵਿੱਚ, ਬੈਂਕ ਆਫ਼ ਇੰਡੀਆ (126%), ਭਾਰਤੀ ਸਟੇਟ ਬੈਂਕ (123%), ਅਤੇ ਇੰਡੀਅਨ ਬੈਂਕ (118%) ਸਭ ਤੋਂ ਅੱਗੇ ਰਹੇ, ਇਸ ਤੋਂ ਬਾਅਦ ਪੰਜਾਬ ਐਂਡ ਸਿੰਧ ਬੈਂਕ (106%) ਅਤੇ ਯੂਨੀਅਨ ਬੈਂਕ ਆਫ਼ ਇੰਡੀਆ (103%) ਦਾ ਸਥਾਨ ਰਿਹਾ।
ਪ੍ਰਮੁੱਖ ਨਿਜੀ ਬੈਂਕਾਂ ਦੀ ਸ਼੍ਰੇਣੀ ਵਿੱਚ, ਆਈਡੀਬੀਆਈ ਬੈਂਕ ਨੇ 145% ਉਪਲਬਧੀ ਦੇ ਨਾਲ ਸਭ ਤੋਂ ਬਿਹਤਰ ਪ੍ਰਦਰਸ਼ਨ ਕੀਤਾ।
ਖੇਤਰੀ ਗ੍ਰਾਮੀਣ ਬੈਂਕ (ਆਰਆਰਬੀ) ਮੋਹਰੀ ਰਹੇ, ਜਿਨ੍ਹਾਂ ਵਿੱਚ ਝਾਰਖੰਡ ਰਾਜ ਗ੍ਰਾਮੀਣ ਬੈਂਕ (393%) ਅਤੇ ਤ੍ਰਿਪੁਰਾ ਗ੍ਰਾਮੀਣ ਬੈਂਕ (351%) ਨੇ ਮਾਪਦੰਡ ਸਥਾਪਿਤ ਕੀਤੇ, ਨਾਲ ਹੀ ਪੰਜਾਬ ਗ੍ਰਾਮੀਣ ਬੈਂਕ (157%), ਆਂਧਰ ਪ੍ਰਦੇਸ਼ ਗ੍ਰਾਮੀਣ ਬੈਂਕ (152%) ਅਤੇ ਅਸਾਮ ਗ੍ਰਾਮੀਣ ਵਿਕਾਸ ਬੈਂਕ (149%) ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਏਯੂ ਸਮਾਲ ਫਾਇਨੈਂਸ ਬੈਂਕ ਨੇ ਵੀ 109% ਉਪਲਬਧੀ ਦੇ ਨਾਲ ਮਹੱਤਵਪੂਰਨ ਯੋਗਦਾਨ ਦਿੱਤਾ।
ਸਹਿਕਾਰੀ ਬੈਂਕਾਂ ਨੇ ਵੀ ਆਪਣੀ ਛਾਪ ਛੱਡੀ, ਜਿਨ੍ਹਾਂ ਵਿੱਚ ਸ਼੍ਰੀ ਮਹਿਲਾ ਸੇਵਾ ਸਹਿਕਾਰੀ ਬੈਂਕ (400%), ਆਂਧਰ ਪ੍ਰਦੇਸ਼ ਰਾਜ ਸਹਿਕਾਰੀ ਬੈਂਕ (207%), ਸਾਊਥ ਕੇਨਰਾ ਡੀਸੀਸੀ ਬੈਂਕ (142%), ਮਿਜ਼ੋਰਮ ਕੋ-ਔਪ ਐਪੈਕਸ ਬੈਂਕ (125%) ਅਤੇ ਸਾਬਰਕਾਂਠਾ ਡੀਸੀਸੀ ਬੈਂਕ (111%) ਸ਼ਾਮਲ ਹਨ।
ਰਾਜ ਪੱਧਰ ‘ਤੇ ਝਾਰਖੰਡ (184%), ਬਿਹਾਰ (175%), ਅਤੇ ਤ੍ਰਿਪੁਰਾ (158%) ਜਿਹੇ ਰਾਜ ਪੱਧਰੀ ਪਿਛੜਾ ਵਰਗ (ਐੱਸਐੱਲਬੀਸੀ) ਟੌਪ ‘ਤੇ ਰਹੇ, ਜਦਕਿ ਪੱਛਮ ਬੰਗਾਲ (148%) ਅਤੇ ਅਸਾਮ (130%) ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪੱਧਰ ‘ਤੇ, ਟੌਪ 5 ਐੱਲਡੀਐੱਮ ਸਿਵਨੀ, ਮੱਧ ਪ੍ਰਦੇਸ਼ (530%), ਪਾਕੁੜ, ਝਾਰਖੰਡ (509%),ਗਯਾ, ਬਿਹਾਰ (289%), ਮਾਲਦਾ, ਪੱਛਮ ਬੰਗਾਲ (285%),ਅਤੇ ਮੁਰਸ਼ੀਦਾਬਾਦ, ਪੱਛਮ ਬੰਗਾਲ (268%) ਸਨ।
ਸ਼ਾਖਾ ਪੱਧਰ ‘ਤੇ, ਸਭ ਤੋਂ ਵੱਧ ਨਾਮਾਂਕਣ ਇੰਡੀਅਨ ਬੈਂਕ ਦੀ ਮਨਕਾਪੁਰ ਸ਼ਾਖਾ (5,123), ਬੈਂਕ ਆਫ਼ ਇੰਡੀਆ ਦੀ ਸਕਰਾ ਸ਼ਾਖਾ (5,050), ਬੈਂਕ ਆਫ਼ ਇੰਡੀਆ ਦੀ ਕਾਂਤੀ ਟੀ.ਪੀ.ਸੀ ਸ਼ਾਖਾ (4,224), ਪੰਜਾਬ ਨੈਸ਼ਨਲ ਬੈਂਕ ਦੀ ਗੌਰਾਰੂ ਸ਼ਾਖਾ (4,200) ਅਤੇ ਇੰਡੀਅਨ ਬੈਂਕ ਦੀ ਬਾੜਾਗਾਓਂ ਸ਼ਾਖਾ (3,883) ਨਾਲ ਹੋਏ। ਕੁੱਲ ਮਿਲਾ ਕੇ, ਇਹ ਉਪਲਬਧੀਆਂ ਏਪੀਵਾਈ ਦੀ ਪਹੁੰਚ ਬਿਹਤਰ ਕਰਨ ਅਤੇ ਲੱਖਾਂ ਲੋਕਾਂ ਲਈ ਪੈਨਸ਼ਨ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਬੈਂਕਾਂ ਅਤੇ ਸੰਸਥਾਨਾਂ ਦੇ ਅਣਥੱਕ ਯਤਨਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ।
ਲੱਖਾਂ ਲੋਕਾਂ ਲਈ ਏਪੀਵਾਈ ਇੱਕ ਵਿਸ਼ਵ ਪੱਧਰੀ ਰਿਟਾਇਰਮੈਂਟ ਸਮਾਧਾਨ ਦੇ ਰੂਪ ਵਿੱਚ ਉੱਭਰ ਰਿਹਾ ਹੈ, ਅਜਿਹੇ ਵਿੱਚ ਪੀਐੱਫਆਰਡੀਏ ਨੇ ਬੈਂਕਾਂ ਅਤੇ ਡਾਕਘਰਾਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ ਹੈ, ਤਾਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਹਰੇਕ ਯੋਗ ਨਾਗਰਿਕ ਇਸ ਯੋਜਨਾ ਦੇ ਤਹਿਤ ਕਵਰ ਹੋਵੇ ਅਤੇ ਸਾਰਿਆਂ ਲਈ ਸਨਮਾਨਜਨਕ ਭਵਿੱਖ ਯਕੀਨੀ ਹੋਵੇ।
**************
ਐੱਨਬੀ/ਏਡੀ
(Release ID: 2160865)
Visitor Counter : 8