ਰੱਖਿਆ ਮੰਤਰਾਲਾ
ਭਾਰਤੀ ਫੌਜ ਅਤੇ ਆਵਾ ਪ੍ਰਧਾਨ ਵੱਲੋਂ ਏ.ਓ.ਆਰ.ਟੀ.ਏ. ਪਹਿਲਕਦਮੀ ਨੂੰ ਹੁਲਾਰਾ।
ਅੰਗ-ਦਾਨ ਦਾ ਲਿਆ ਸੰਕਲਪ ਲਿਆ ।
Posted On:
20 AUG 2025 10:16PM by PIB Chandigarh
ਥਲ ਸੈਨਾ ਮੁਖੀ ਜਨਰਲ ਉਪੇਂਦਰ ਦ੍ਵਿਵੇਦੀ ਅਤੇ ਉਨ੍ਹਾਂ ਦੀ ਪਤਨੀ ਅਤੇ ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ (ਏ.ਡਬਲਿਊ.ਡਬਲਿਊ.ਏ.) ਦੀ ਪ੍ਰਧਾਨ ਸੁਨੀਤਾ ਦ੍ਵਿਵੇਦੀ ਨੇ 20 ਅਗਸਤ, 2025 ਨੂੰ ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ) ਵਿਖੇ ਆਪਣੇ ਅੰਗ ਦਾਨ ਕਰਨ ਦਾ ਸੰਕਲਪ ਲਿਆ। ਉਨ੍ਹਾਂ ਦੇ ਇਸ ਸੰਕਲਪ ਨੇ ਆਰਮਡ ਫੋਰਸਿਜ਼ ਆਰਗਨ ਰੀਟ੍ਰੀਵਲ ਐਂਡ ਟ੍ਰਾਂਸਪਲਾਂਟੇਸ਼ਨ ਅਥਾਰਟੀ (ਏ.ਓ.ਆਰ.ਟੀ.ਏ) ਨੂੰ ਮਹੱਤਵਪੂਰਨ ਹੁਲਾਰਾ ਦਿੱਤਾ। ਇਸ ਪਹਿਲ ਦਾ ਮੰਤਵ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਹਥਿਆਰਬੰਦ ਬਲਾਂ ਦੇ ਭਾਈਚਾਰੇ ਨੂੰ ਅੰਗਦਾਨ ਵਿੱਚ ਰਾਸ਼ਟਰ ਦੀ ਅਗਵਾਈ ਕਰਨ ਲਈ ਪ੍ਰੇਰਿਤ ਕਰਨਾ ਹੈ।
ਡਾਇਰੈਕਟਰ ਜਨਰਲ, ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਡੀ.ਜੀ.ਏ.ਐੱਫ.ਐੱਮ.ਐੱਸ.) ਸਰਜਨ ਵਾਈਸ ਐਡਮਿਰਲ ਆਰਤੀ ਸਰੀਨ ਦੀ ਅਗਵਾਈ ਹੇਠ, , ਏ.ਓ.ਆਰ.ਟੀ.ਏ. ਅੰਗ ਪ੍ਰਾਪਤੀ ਅਤੇ ਟ੍ਰਾਂਸਪਲਾਂਟ ਯਤਨਾਂ ਵਿੱਚ ਇੱਕ ਰਾਸ਼ਟਰੀ ਆਗੂ ਵਜੋਂ ਉਭਰੇ ਹਨ। ਭਾਰਤੀ ਫੌਜ ਪਹਿਲਾਂ ਹੀ ਇੱਕ ਰਿਕਾਰਡ ਬਣਾ ਚੁੱਕੀ ਹੈ, ਜਿਸ ਵਿੱਚ 26,000 ਤੋਂ ਵੱਧ ਕਰਮਚਾਰੀਆਂ ਨੇ ਇੱਕ ਮੁਹਿੰਮ ਵਿੱਚ ਅੰਗ ਦਾਨ ਕਰਨ ਦਾ ਵਾਅਦਾ ਕੀਤਾ ਹੈ।
ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਜਨਰਲ ਉਪੇਂਦਰ ਦ੍ਵਿਵੇਦੀ ਨੇ ਅੰਗ ਦਾਨ ਨੂੰ ਮਨੁੱਖਤਾ ਦੀ ਸੇਵਾ ਅਤੇ ਹਥਿਆਰਬੰਦ ਸੈਨਾਵਾਂ ਦੀ ਕੁਰਬਾਨੀ ਅਤੇ ਹਿੰਮਤ ਦੀ ਭਾਵਨਾ ਦਾ ਵਿਸਥਾਰ ਦੱਸਿਆ। ਉਨ੍ਹਾਂ ਨੇ ਸੈਨਾ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅੱਗੇ ਆਉਣ ਅਤੇ ਸਮਾਜ ਲਈ ਇੱਕ ਉਦਾਹਰਣ ਪੇਸ਼ ਕਰਨ ਦੀ ਅਪੀਲ ਕੀਤੀ। ਸੀ.ਓ.ਏ.ਐੱਸ. ਨੇ ਅੰਗ ਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਅਤੇ ਹਥਿਆਰਬੰਦ ਸੈਨਾਵਾਂ ਦੇ ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਲਈ ਏ.ਓ.ਆਰ.ਟੀ.ਏ. ਦੇ ਨਿਰੰਤਰ ਯਤਨਾਂ ਲਈ ਵੀ ਸ਼ਲਾਘਾ ਕੀਤੀ।
ਫੌਜ ਮੁਖੀ ਨੇ ਸਿਹਤ ਸੰਭਾਲ ਕਰਮਚਾਰੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ, ਅੰਗ ਟ੍ਰਾਂਸਪਲਾਂਟ ਦੇਖਭਾਲ ਵਿੱਚ ਲੱਗੇ ਤਿੰਨ ਮੋਹਰੀ ਸਟਾਫ ਮੈਬਰਾਂ ਨੂੰ ਮੌਕੇ 'ਤੇ ਚੀਫ਼ਸ ਸਿਫ਼ਾਰਸ਼ ਕਾਰਡ ਭੇਟ ਕੀਤੇ, ਜਿਨ੍ਹਾਂ ਵਿੱਚ ਇੱਕ ਹਾਊਸਕੀਪਰ ਵੀ ਸ਼ਾਮਲ ਹੈ ਜਿਸਨੇ ਮਰੀਜ਼ਾਂ ਲਈ ਸਫਾਈ ਅਤੇ ਸਵੱਛਤਾ ਨੂੰ ਪੂਰੀ ਮਿਹਨਤ ਨਾਲ ਬਣਾਈ ਰੱਖਿਆ। ਇਸ ਸੰਕੇਤ ਨੇ ਹਮਦਰਦੀ ਵਾਲੇ ਮਰੀਜ਼ਾਂ ਦੀ ਦੇਖਭਾਲ ਲਈ ਫੌਜ ਮੈਡੀਕਲ ਕੋਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ।
ਇਸ ਸਮਾਗਮ ਵਿੱਚ ਅੰਗਦਾਨ ਰਾਹੀਂ ਜੀਵਨ ਦੇਣ ਵਾਲੇ ਦਾਨੀ ਪਰਿਵਾਰਾਂ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਗਈ। ਇਨ੍ਹਾਂ ਪਰਿਵਾਰਾਂ ਨੂੰ ਉਨ੍ਹਾਂ ਦੀ ਹਮਦਰਦੀ ਅਤੇ ਹਿੰਮਤ ਲਈ ਇੱਕ ਸ਼ਾਨਦਾਰ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ।
VP87.jpg)
JR0H.jpg)
************
ਐਸ.ਆਰ/ਕੇ.ਬੀ
(Release ID: 2159741)