ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਰਾਸ਼ਟਰੀ ਟੀਬੀ ਖਾਤਮੇ ਸਬੰਧੀ ਪ੍ਰੋਗਰਾਮ ਬਾਰੇ ਨਵੀਨਤਮ ਜਾਣਕਾਰੀ


ਐੱਨਟੀਈਪੀ ਵਲਨਰੇਬਿਲਿਟੀ ਮੈਪਿੰਗ ਅਤੇ ਰੋਕਥਾਮ, ਦੇਖਭਾਲ ਅਤੇ ਇਲਾਜ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ ਟੀਬੀ ਪ੍ਰਤੀਕਿਰਿਆ ਵਿੱਚ ਤੇਜ਼ੀ ਲਿਆਇਆ

ਕਮਿਊਨਿਟੀ ਅਤੇ ਸੰਸਥਾਗਤ ਭਾਗੀਦਾਰੀ ਨਾਲ ਜਨ ਭਾਗੀਦਾਰੀ ਕਾਰਜਾਂ ਨੂੰ ਮਜ਼ਬੂਤ ਕੀਤਾ ਗਿਆ

Posted On: 19 AUG 2025 3:01PM by PIB Chandigarh

ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਸਰਪ੍ਰਸਤੀ ਵਿੱਚ ਰਾਸ਼ਟਰੀ ਟੀਬੀ ਖਾਤਮੇ ਸਬੰਧੀ ਪ੍ਰੋਗਰਾਮ (ਐੱਨਟੀਈਪੀ) ਲਾਗੂ ਕੀਤਾ ਜਾ ਰਿਹਾ ਹੈ। ਟੀਬੀ ਦੇ ਜਿਨ੍ਹਾਂ ਮਾਮਲਿਆਂ ਦੀ ਪਹਿਚਾਣ ਨਹੀਂ ਹੋਈ ਹੈ ਉਨ੍ਹਾਂ ਦੀ ਪਹਿਚਾਣ ਕਰਨ, ਟੀਬੀ ਨਾਲ ਸਬੰਧਿਤ ਮੌਤਾਂ ਨੂੰ ਘਟਾਉਣ ਅਤੇ ਦੇਸ਼ ਭਰ ਵਿੱਚ ਨਵੇਂ ਇਨਫੈਕਸ਼ਨਾਂ ਨੂੰ ਰੋਕਣ ਲਈਐੱਨਟੀਈਪੀ ਨੇ ਇੱਕ ਨਵਾਂ ਦ੍ਰਿਸ਼ਟੀਕੋਣ ਅਪਣਾਇਆ ਹੈ ਜਿਸ ਵਿੱਚ ਵਲਨਰੇਬਲ ਆਬਾਦੀ ਦੀ ਮੈਪਿੰਗਚੈਸਟ ਐਕਸ-ਰੇਅ ਨਾਲ ਸਕ੍ਰੀਨਿੰਗ, ਸਾਰੇ ਸੰਭਾਵਿਤ ਟੀਬੀ ਮਾਮਲਿਆਂ ਲਈ ਪਹਿਲਾਂ ਤੋਂ ਨਿਊਕਲੀਕ ਐਸਿਡ ਐਂਪਲੀਫਿਕੇਸ਼ਨ ਟੈਸਟ (ਐੱਨਏਏਟੀ), ਜਲਦੀ ਅਤੇ ਉਚਿਤ ਇਲਾਜ ਸ਼ੁਰੂ ਕਰਨਾ, ਉੱਚ ਜ਼ੋਖਮ ਵਾਲੇ ਟੀਬੀ ਮਾਮਲਿਆਂ ਦੇ ਪ੍ਰਬੰਧਨ ਲਈ ਵਿਭਿੰਨ ਟੀਬੀ ਦੇਖਭਾਲ ਅਤੇ ਘਰੇਲੂ ਸੰਪਰਕਾਂ ਅਤੇ ਯੋਗ ਸੰਵੇਦਨਸ਼ੀਲ ਆਬਾਦੀ ਨੂੰ ਟੀਬੀ ਰੋਕਥਾਮ ਇਲਾਜ ਪ੍ਰਦਾਨ ਕਰਨਾ ਸ਼ਾਮਲ ਹੈ।

ਐੱਨਟੀਈਪੀ ਦੇ ਅਧੀਨ ਸਾਰੇ ਟੀਬੀ ਮਰੀਜ਼ਾਂ ਨੂੰ ਪਬਲਿਕ ਹੈਲਥ ਸੁਵਿਧਾਵਾਂ ਅਤੇ ਚਿੰਨ੍ਹਿਤ ਨਿਜੀ ਸਿਹਤ ਸੁਵਿਧਾਵਾਂ ਵਿੱਚ ਮੁਫ਼ਤ ਜਾਂਚਨਿਦਾਨ ਅਤੇ ਇਲਾਜ ਪ੍ਰਦਾਨ ਕੀਤਾ ਜਾਂਦਾ ਹੈ। ਟੀਬੀ ਸੇਵਾਵਾਂ ਨੂੰ ਆਯੁਸ਼ਮਾਨ ਅਰੋਗਯ ਮੰਦਿਰ (ਏਏਐੱਮਦੇ ਪੱਧਰ ਤੱਕ ਵਿਕੇਂਦ੍ਰੀਕ੍ਰਿਤ ਕੀਤਾ ਗਿਆ ਹੈ।

ਏਏਐੱਮ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਵਿਆਪਕ ਪ੍ਰਾਇਮਰੀ ਕੇਅਰ ਪੈਕੇਜ ਰਾਹੀਂ ਕਮਿਊਨਿਟੀ ਸ਼ਮੂਲੀਅਤ ਯਕੀਨੀ ਬਣਾਈ ਜਾਂਦੀ ਹੈ। ਜਨਤਾ ਨੂੰ ਸਿੱਖਿਅਤ ਕਰਨ ਅਤੇ ਟੀਬੀ ਦੇ ਲੱਛਣਾਂ, ਰੋਕਥਾਮ ਅਤੇ ਟੀਬੀ ਦੇ ਸਮੇਂ ਤੇ ਇਲਾਜ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਲਈ ਗਹਿਣ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਗਤੀਵਿਧੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ।  ਜਨ ਭਾਗੀਦਾਰੀ ਗਤੀਵਿਧੀਆਂ ਨੂੰ ਸਕੂਲਾਂਪੰਚਾਇਤੀ ਰਾਜ ਸੰਸਥਾਵਾਂਸਵੈ-ਸਹਾਇਤਾ ਸਮੂਹਾਂਆਂਗਣਵਾੜੀਆਂਸਥਾਨਕ ਗੈਰ-ਸਰਕਾਰੀ ਸੰਗਠਨਾਂ ਅਤੇ ਸਿਵਿਲ ਸੁਸਾਇਟੀ ਸੰਗਠਨਾਂ ਦੀ ਭਾਗੀਦਾਰੀ ਨਾਲ ਲਾਗੂ ਕੀਤੀ ਜਾਂਦਾ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

****

ਐੱਮਵੀ


(Release ID: 2158355) Visitor Counter : 5