ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਨਵੀਂ ਦਿੱਲੀ ਵਿੱਚ ਸਮੁੰਦਰੀ ਖੁਰਾਕ ਨਿਰਯਾਤਕਾਂ ਦੀ ਬੈਠਕ 2025 ਦੀ ਪ੍ਰਧਾਨਗੀ ਕੀਤੀ; ਗਲੋਬਲ ਮਾਰਕੀਟ ਪਹੁੰਚ ਦਾ ਵਿਸਥਾਰ ਕਰਨ ਦੀ ਰਣਨੀਤੀ ਬਣਾਈ


ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਕਿਹਾ, "ਮੁੱਲ ਵਾਧਾ ਅਤੇ ਰਾਜ-ਵਿਸ਼ੇਸ਼ ਪ੍ਰਜਾਤੀਆਂ ਦੀ ਪਹਿਚਾਣ ਭਾਰਤ ਦੇ ਸਮੁੰਦਰੀ ਖੁਰਾਕ ਨਿਰਯਾਤ ਨੂੰ ਹੁਲਾਰਾ ਦੇਣ ਲਈ ਮਹੱਤਵਪੂਰਨ ਹੈ"

Posted On: 11 AUG 2025 6:41PM by PIB Chandigarh

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਤਹਿਤ ਮੱਛੀ ਪਾਲਣ ਵਿਭਾਗ ਨੇ ਅੱਜ ਨਵੀਂ ਦਿੱਲੀ ਦੇ ਅੰਬੇਡਕਰ ਭਵਨ ਵਿੱਚ ਸਮੁੰਦਰੀ ਖੁਰਾਕ ਨਿਰਯਾਤਕ ਸੰਮੇਲਨ 2025 ਦਾ ਆਯੋਜਨ ਕੀਤਾ। ਇਸ ਬੈਠਕ ਵਿੱਚ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ (ਐੱਮਓਐੱਫਏਐੱਚਐਂਡਡੀ) ਅਤੇ ਪੰਚਾਇਤੀ ਰਾਜ ਮੰਤਰਾਲਾ (ਐੱਮਓਪੀਆਰ) ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ, ਐੱਮਓਐੱਫਏਐੱਚਐਂਡਡੀ ਅਤੇ ਐੱਮਓਪੀਆਰ ਰਾਜ ਮੰਤਰੀ ਪ੍ਰੋਫੈਸਰ ਐੱਸ ਪੀ ਸਿੰਘ ਬਘੇਲ ਅਤੇ ਰਾਜ ਮੰਤਰੀ ਐੱਮਓਐੱਫਏਐੱਚਐਂਡਡੀ ਅਤੇ ਘੱਟ ਗਿਣਤੀ ਮਾਮਲੇ ਮੰਤਰਾਲਾ ਸ਼੍ਰੀ ਜੌਰਜ ਕੁਰੀਅਨ ਵੀ ਮੌਜੂਦ ਸਨ।

ਬੈਠਕ ਵਿੱਚ ਵਣਜ ਵਿਭਾਗ, ਸਮੁੰਦਰੀ ਉਤਪਾਦ ਨਿਰਯਾਤ ਵਿਕਾਸ ਅਥਾਰਟੀ (ਐੱਮਪੀਈਡੀਏ), ਨਿਰਯਾਤ ਨਿਰੀਖਣ ਪ੍ਰੀਸ਼ਦ (ਈਆਈਸੀ), ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਦੇ ਅਧਿਕਾਰੀਆਂ, ਉਦਯੋਗ ਪ੍ਰਤੀਨਿਧੀਆਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨੇ ਹਿੱਸਾ ਲਿਆ। ਇਸ ਵਿੱਚ ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਆਂਧਰ ਪ੍ਰਦੇਸ਼, ਤਮਿਲ ਨਾਡੂ, ਓਡੀਸ਼ਾ ਅਤੇ ਗੁਜਰਾਤ ਦੇ ਮੱਛੀ ਪਾਲਣ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

ਬੈਠਕ ਦੌਰਾਨ, ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਭਾਰਤੀ ਸਮੁੰਦਰੀ ਖੁਰਾਕ ਦੀ ਨਿਰਯਾਤ ਸਮਰੱਥਾ ਨੂੰ ਵਧਾਉਣ ਲਈ ਇਸ ਵਿੱਚ ਮੁੱਲ ਵਾਧੇ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੱਛੀ ਪਾਲਣ ਖੇਤਰ ਵਿੱਚ ਚੱਲ ਰਹੀਆਂ ਸਰਕਾਰੀ ਗਤੀਵਿਧੀਆਂ 'ਤੇ ਚਾਨਣਾ ਪਾਇਆ, ਜਿਸ ਵਿੱਚ ਸਾਰੇ ਹਿਤਧਾਰਕਾਂ ਲਈ ਬਿਹਤਰ ਬਜ਼ਾਰ ਸਬੰਧਾਂ ਲਈ ਸਿੰਗਲ ਵਿੰਡੋ ਸਿਸਟਮ ਦਾ ਵਿਕਾਸ, ਉੱਚ ਪੱਧਰ ਦੇ ਸਮੁੰਦਰਾਂ ਅਤੇ ਵਿਸ਼ੇਸ਼ ਆਰਥਿਕ ਜ਼ੋਨ (ਈਈਜ਼ੈਡ) ਵਿੱਚ ਮੱਛੀ ਪਾਲਣ ਨੂੰ ਮਜ਼ਬੂਤ ਕਰਨਾ ਅਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਸ਼ਾਮਲ ਹੈ। ਇਸ ਦਾ ਉਦੇਸ਼ ਮੱਛੀ ਪਾਲਣ ਖੇਤਰ ਨੂੰ ਹੋਰ ਵਧੇਰੇ ਮਜ਼ਬੂਤ ਕਰਨਾ ਹੈ। ਕੇਂਦਰੀ ਮੰਤਰੀ ਨੇ ਉਦਯੋਗ ਦੇ ਸਾਹਮਣੇ ਆਉਣ ਵਾਲੀਆਂ ਟੈਰਿਫ ਚੁਣੌਤੀਆਂ ਨਾਲ ਨਜਿੱਠਣ ਵਿੱਚ ਐੱਮਪੀਈਡੀਏ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਰਾਜ ਸਰਕਾਰਾਂ ਦੇ ਨਾਲ ਐੱਮਪੀਈਡੀਏ ਤੋਂ ਰਾਜ-ਵਾਰ ਪ੍ਰਜਾਤੀ-ਵਿਸ਼ੇਸ਼ ਨਿਰਯਾਤਾਂ ਦੀ ਸਟੀਕ ਮੈਪਿੰਗ ਅਤੇ ਨਵੇਂ ਨਿਰਯਾਤ ਮੌਕਿਆਂ ਦੀ ਪਹਿਚਾਣ ਲਈ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ ਆਯੋਜਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਹਿਤਧਾਰਕਾਂ ਨੂੰ ਭਾਰਤੀ ਸਮੁੰਦਰੀ ਖੁਰਾਕ ਨਿਰਯਾਤ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਦਾ ਭਰੋਸਾ ਵੀ ਦਿੱਤਾ।

ਪ੍ਰੋਫੈਸਰ ਐੱਸ.ਪੀ. ਸਿੰਘ ਬਘੇਲ ਨੇ ਆਪਣੇ ਸੰਬੋਧਨ ਵਿੱਚ ਦੇਸ਼ ਦੇ ਵਿਸ਼ਾਲ ਮੱਛੀ ਪਾਲਣ ਸਰੋਤਾਂ 'ਤੇ ਚਾਨਣਾ ਪਾਇਆ ਅਤੇ ਹਿਤਧਾਰਕਾਂ ਨੂੰ ਭਾਰਤ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਗਲੋਬਲ ਮਾਰਕੀਟ  ਜੋਖਮਾਂ ਨੂੰ ਘੱਟ ਕਰਨ ਲਈ ਨਵੇਂ ਬਜ਼ਾਰਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਦੋਹਨ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਸਾਰੇ ਹਿਤਧਾਰਕਾਂ ਨੂੰ ਸਮੁੰਦਰੀ ਖੁਰਾਕ ਵੈਲਿਊ ਚੇਨ ਨੂੰ ਮਜ਼ਬੂਤ ਕਰਨ ਅਤੇ ਵਿਸਥਾਰ ਕਰਨ ਲਈ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।

ਸ਼੍ਰੀ ਜੌਰਜ ਕੁਰੀਅਨ ਨੇ "ਵੋਕਲ ਫਾਰ ਲੋਕਲ" ਵਿਜ਼ਨ ਨੂੰ ਦੁਹਰਾਇਆ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਘਰੇਲੂ ਬਜ਼ਾਰਾਂ ਨੂੰ ਮਜ਼ਬੂਤ ਕਰਨ ਨਾਲ ਖਾਸ ਕਰਕੇ ਗਲੋਬਲ ਟੈਰਿਫ ਚੁਣੌਤੀਆਂ ਦੇ ਮੱਦੇਨਜ਼ਰ ਮਛੇਰਿਆਂ ਅਤੇ ਕਿਸਾਨਾਂ ਲਈ ਨਵੇਂ ਮੌਕੇ ਪੈਦਾ ਹੋਣਗੇ।

ਐੱਮਓਐੱਫਏਐੱਚਐਂਡਡੀ ਸਕੱਤਰ (ਮੱਛੀ ਪਾਲਣ) ਡਾ. ਅਭਿਲਕਸ਼ ਲਿਖੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਵੈਲਿਊ ਦੇ ਹਿਸਾਬ ਨਾਲ ਭਾਰਤ ਦੇ ਸਮੁੰਦਰੀ ਖੁਰਾਕ ਨਿਰਯਾਤ ਦੇ ਸਿਰਫ ਲਗਭਗ 10% ਹੀ ਵਰਤਮਾਨ ਵਿੱਚ ਮੁੱਲ-ਵਰਧਿਤ ਉਤਪਾਦ ਹਨ, ਉਨ੍ਹਾਂ ਨੇ ਵਧੇ ਹੋਏ ਘਰੇਲੂ ਉਤਪਾਦਨ ਜਾਂ ਆਯਾਤ-ਅਤੇ-ਮੁੜ-ਨਿਰਯਾਤ ਰਣਨੀਤੀਆਂ ਦੇ ਮਾਧਿਅਮ ਰਾਹੀਂ ਵਿਸ਼ਵਵਿਆਪੀ ਮਾਪਦੰਡਾਂ ਦੇ ਅਨੁਸਾਰ ਇਸ ਹਿੱਸੇ ਨੂੰ 30-60% ਤੱਕ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇੱਕ ਹੀ ਪ੍ਰਜਾਤੀ, ਵ੍ਹਾਈਟਲੇਗ ਸ਼ਰਿੰਪ 'ਤੇ ਭਾਰੀ ਨਿਰਭਰਤਾ 'ਤੇ ਚਿੰਤਾ ਵਿਅਕਤ ਕੀਤੀ, ਜਿਸ ਦਾ ਨਿਰਯਾਤ ਮੁੱਲ 62% ਹੈ, ਪਰ ਮਾਤਰਾ ਸਿਰਫ 38% ਹੈ। ਡਾ. ਲਿਖੀ ਨੇ ਫ਼ਸਲ ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੀ ਤੁਰੰਤ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਭਰੋਸਾ ਦਿੱਤਾ ਕਿ ਟੈਰਿਫ ਅਤੇ ਗੈਰ-ਟੈਰਿਫ ਰੁਕਾਵਟਾਂ ਨਾਲ ਸਬੰਧਿਤ ਮੁੱਦਿਆਂ ਨੂੰ ਵਣਜ ਵਿਭਾਗ, ਵਿਦੇਸ਼ ਮੰਤਰਾਲੇ ਅਤੇ ਹੋਰ ਸਬੰਧਿਤ ਅਧਿਕਾਰੀਆਂ ਦੇ ਨਾਲ ਤਾਲਮੇਲ ਕਰਕੇ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਬੁਨਿਆਦੀ ਢਾਂਚੇ ਦੇ ਅਪਗ੍ਰੇਡੇਸ਼ਨ ਦੀ ਪਹਿਚਾਣ ਅਤੇ ਫਾਇਨਾਂਸਿੰਗ ਲਈ ਨਿਸ਼ਾਨਾਬੱਧ ਇਨਪੁਟਸ ਦਾ ਵੀ ਸੱਦਾ ਦਿੱਤਾ, ਜਿਸ ਨਾਲ ਸਮੁੰਦਰੀ ਖੁਰਾਕ ਨਿਰਯਾਤ ਵੈਲਿਊ ਚੇਨ ਵਿੱਚ ਮੁੱਲ ਵਾਧੇ ਨੂੰ ਜ਼ਿਕਰਯੋਗ ਰੂਪ ਨਾਲ ਹੁਲਾਰਾ ਮਿਲੇਗਾ।

ਬੈਠਕ ਵਿੱਚ ਹਿਤਧਾਰਕਾਂ ਨੇ ਸਮੁੰਦਰੀ ਖੁਰਾਕ ਨਿਰਯਾਤ ਨੂੰ ਹੁਲਾਰਾ ਦੇਣ ਵਿੱਚ ਆਉਣ ਵਾਲੀਆਂ ਪ੍ਰਮੁੱਖ ਚੁਣੌਤੀਆਂ ’ਤੇ ਚਾਨਣਾ ਪਾਇਆ, ਜਿਸ ਵਿੱਚ ਚੀਨ ਜਿਹੇ ਮੁਕਾਬਲੇਬਾਜ਼ ਦੇਸ਼ਾਂ ਦੁਆਰਾ ਸਖ਼ਤ ਪ੍ਰੋਤਸਾਹਨਾਂ ਦੀ ਪੇਸ਼ਕਸ਼ ਦੇ ਬਾਵਜੂਦ ਵਧੇਰੇ ਮੁੱਲ ਜੋੜਨ ਦੀ ਜ਼ਰੂਰਤ, ਅਮਰੀਕਾ ਜਿਹੇ ਪ੍ਰਮੁੱਖ ਬਜ਼ਾਰਾਂ ਵਿੱਚ ਟੈਰਿਫ ਰੁਕਾਵਟਾਂ ਅਤੇ ਯੂਰੋਪੀਅਨ ਸੰਘ ਜਿਹੇ ਉੱਚ-ਮੁੱਲ ਵਾਲੇ ਸਥਾਨਾਂ ਤੱਕ ਪਹੁੰਚਣ ਲਈ ਪ੍ਰਮਾਣੀਕਰਣ ਅਤੇ ਪਾਲਣਾ ਸਬੰਧੀ ਰੁਕਾਵਟਾਂ ਸ਼ਾਮਲ ਹਨ। ਉਨ੍ਹਾਂ ਨੇ ਨਿਜੀ ਟੈਸਟਿੰਗ, ਤੀਜੀ-ਧਿਰ ਮਨਜ਼ੂਰੀ ਅਤੇ ਖੇਤੀ ਪ੍ਰਮਾਣੀਕਰਣ ਜਿਹੀਆਂ ਗੈਰ-ਟੈਰਿਫ ਰੁਕਾਵਟਾਂ ਦੇ ਨਾਲ-ਨਾਲ ਰੇਨਬੋ ਟ੍ਰਾਊਟ ਜਿਹੇ ਵਿਸ਼ੇਸ਼ ਉਤਪਾਦਾਂ ਲਈ ਕੋਲਡ ਚੇਨ ਅਤੇ ਪ੍ਰੋਸੈੱਸਿੰਗ ਬੁਨਿਆਦੀ ਢਾਂਚੇ ਵਿੱਚ ਕਮੀਆਂ ਵੱਲ ਵੀ ਇਸ਼ਾਰਾ ਕੀਤਾ। ਸੁਝਾਵਾਂ ਵਿੱਚ ਵੱਡੇ ਨਿਰਯਾਤਕਾਂ ਨੂੰ ਯੋਜਨਾ ਦੇ ਲਾਭ ਪ੍ਰਦਾਨ ਕਰਨਾ, ਮੁੱਲ ਵਾਧੇ ਲਈ ਪ੍ਰੋਤਸਾਹਨ ਦੇਣਾ, ਸਰਕਾਰ ਦੁਆਰਾ ਸਮਰਥਿਤ ਪ੍ਰਮਾਣੀਕਰਣ ਸਹਾਇਤਾ ਨੂੰ ਮਜ਼ਬੂਤ ਕਰਨਾ, ਬੁਨਿਆਦੀ ਢਾਂਚੇ ਨੂੰ ਵਧਾਉਣਾ, ਗਲੋਬਲ ਖਰੀਦਦਾਰਾਂ ਨਾਲ ਬੀ2ਬੀ ਸੰਪਰਕ ਨੂੰ ਸੌਖਾ ਬਣਾਉਣਾ ਅਤੇ ਬੈਂਕਾਂ ਅਤੇ ਐੱਨਬੀਐੱਫਸੀ ਰਾਹੀਂ ਵਿੱਤ ਤੱਕ ਪਹੁੰਚ ਵਿੱਚ ਸੁਧਾਰ ਕਰਨਾ ਸ਼ਾਮਲ ਸੀ। ਵਿਸਥਾਰ ਲਈ ਪਹਿਚਾਣੇ ਗਏ ਵਿਕਲਪਿਕ ਬਜ਼ਾਰਾਂ ਵਿੱਚ ਯੂਕੇ, ਈਯੂ, ਓਮਾਨ, ਯੂਏਈ, ਦੱਖਣ ਕੋਰੀਆ, ਰੂਸ ਅਤੇ ਚੀਨ ਸ਼ਾਮਲ ਸਨ, ਜਿਨ੍ਹਾਂ ਵਿੱਚ ਦੱਖਣ ਕੋਰੀਆ ਦੀ ਸਮਰੱਥਾ ਅਤੇ ਮੱਧ ਪੂਰਬ ਤੋਂ ਵਧਦੀ ਮੰਗ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਸੀ।

ਕੇਂਦਰੀ ਮੰਤਰੀ ਨੇ ਸਲਾਹ-ਮਸ਼ਵਰਾ ਬੈਠਕ ਤੋਂ ਬਾਅਦ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀਆਂ ਨਾਲ ਪ੍ਰੈੱਸ ਨੂੰ ਸੰਬੋਧਨ ਕੀਤਾ ਅਤੇ ਭਾਰਤ ਦੇ ਸਮੁੰਦਰੀ ਖੁਰਾਕਨਿਰਯਾਤ ਦੇ ਭਵਿੱਖ ਨਾਲ ਸਬੰਧਿਤ ਵਿਭਿੰਨ ਮਹੱਤਵਪੂਰਨ ਵਿਸ਼ਿਆਂ 'ਤੇ ਮੀਡੀਆ ਪ੍ਰਤੀਨਿਧੀਆਂ ਨਾਲ ਚਰਚਾ ਕੀਤੀ। ਸ਼੍ਰੀ ਰਾਜੀਵ ਰੰਜਨ ਸਿੰਘ ਨੇ ਹਾਲ ਹੀ ਵਿੱਚ ਅਮਰੀਕੀ ਟੈਰਿਫਾਂ ਤੋਂ ਪੈਦਾ ਹੋਈਆਂ ਚੁਣੌਤੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਨਿਰਯਾਤਕਾਂ ਦੇ ਹਿਤਾਂ ਦੀ ਰੱਖਿਆ ਅਤੇ ਗਲੋਬਲ ਮਾਰਕੀਟਸ ਵਿੱਚ ਭਾਰਤ ਦੀ ਮੁਕਾਬਲੇਬਾਜ਼ੀ ਦੀ ਤਾਕਤ ਬਣਾਈ ਰੱਖਣ ਲਈ ਸਰਕਾਰ ਦੇ ਸਰਗਰਮ ਉਪਾਵਾਂ ਨੂੰ ਰੇਖਾਂਕਿਤ ਕੀਤਾ। ਕੇਂਦਰੀ ਮੰਤਰੀ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਮੱਛੀ ਪਾਲਣ ਖੇਤਰ ਦੀਆਂ ਉਪਲਬਧੀਆਂ 'ਤੇ ਵੀ ਚਾਨਣਾ ਪਾਇਆ ਅਤੇ ਉਤਪਾਦਨ ਵਿੱਚ ਜ਼ਿਕਰਯੋਗ ਵਾਧੇ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਬਜ਼ਾਰ ਵਿਭਿੰਨਤਾ ਨੂੰ ਰੇਖਾਂਕਿਤ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਭਾਰਤ ਵਿੱਚ ਸਮੁੰਦਰੀ ਖੁਰਾਕ ਵੈਲਿਊ ਚੇਨ ਨੂੰ ਮਜ਼ਬੂਤ ਕਰਨ ਲਈ ਲਾਗੂ ਕੀਤੀਆਂ ਜਾ ਰਹੀਆਂ ਵਿਭਿੰਨ ਪ੍ਰਮੁੱਖ ਯੋਜਨਾਵਾਂ ਅਤੇ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਪਿਛੋਕੜ

ਭਾਰਤ ਦੇ ਸਲਾਨਾ ਮੱਛੀ ਉਤਪਾਦਨ ਵਿੱਚ 104% ਦਾ ਜ਼ਿਕਰਯੋਗ ਵਾਧਾ ਦੇਖਿਆ ਗਿਆ ਹੈ, ਜੋ ਵਿੱਤ ਵਰ੍ਹੇ 2013-14 ਵਿੱਚ 95.79 ਲੱਖ ਟਨ ਤੋਂ ਵਧ ਕੇ ਵਿੱਤ ਵਰ੍ਹੇ 2024-25 ਵਿੱਚ 195 ਲੱਖ ਟਨ ਹੋ ਗਿਆ ਹੈ। ਅੰਦਰੂਨੀ ਮੱਛੀ ਪਾਲਣ ਅਤੇ ਜਲ ਖੇਤੀ ਪ੍ਰਮੁੱਖ ਯੋਗਦਾਨ ਪਾਉਣ ਵਾਲਿਆਂ ਵਜੋਂ ਉੱਭਰੇ ਹਨ, ਜਿਨ੍ਹਾਂ ਦਾ ਕੁੱਲ ਉਤਪਾਦਨ ਵਿੱਚ 75% ਤੋਂ ਵੱਧ ਯੋਗਦਾਨ ਹੈ। ਭਾਰਤ ਨੇ ਵਿੱਤ ਵਰ੍ਹੇ 2023-24 ਦੌਰਾਨ 17.81 ਲੱਖ ਮੀਟ੍ਰਿਕ ਟਨ (ਐੱਮਟੀ) ਸਮੁੰਦਰੀ ਖੁਰਾਕ ਨਿਰਯਾਤ ਕੀਤਾ। ਇਨ੍ਹਾਂ ਨਿਰਯਾਤਾਂ ਦਾ ਕੁੱਲ ਮੁੱਲ 60,523.89 ਕਰੋੜ ਰੁਪਏ ਸੀ, ਜੋ 7.38 ਅਰਬ ਅਮਰੀਕੀ ਡਾਲਰ ਦੇ ਬਰਾਬਰ ਹੈ। ਇਹ 2022-23 ਦੇ 17.35 ਲੱਖ ਮੀਟ੍ਰਿਕ ਟਨ ਦੀ ਤੁਲਨਾ ਵਿੱਚ ਨਿਰਯਾਤ ਮਾਤਰਾ ਵਿੱਚ ਮਾਮੂਲੀ ਵਾਧਾ ਦਰਸਾਉਂਦਾ ਹੈ। ਭਾਰਤ ਦੇ ਸਮੁੰਦਰੀ ਖੁਰਾਕ ਨਿਰਯਾਤ ਵਿੱਚ ਫ੍ਰੋਜਨ ਝੀਂਗਾ ਸਭ ਤੋਂ ਮਹੱਤਵਪੂਰਨ ਵਸਤੂ ਬਣਿਆ ਰਿਹਾ। ਇਸ ਨੇ 40,013.54 ਕਰੋੜ ਰੁਪਏ (4.88 ਅਰਬ ਅਮਰੀਕੀ ਡਾਲਰ) ਦੀ ਕਮਾਈ ਕੀਤੀ, ਜੋ ਕੁੱਲ ਨਿਰਯਾਤ ਮਾਤਰਾ ਦਾ 40.19% ਅਤੇ ਡਾਲਰ ਦੇ ਸੰਦਰਭ ਵਿੱਚ ਕੁੱਲ ਕਮਾਈ ਦਾ 66.12% ਹੈ। 2023-24 ਵਿੱਚ, ਭਾਰਤ ਨੇ 7.16 ਲੱਖ ਮੀਟ੍ਰਿਕ ਟਨ ਫ੍ਰੋਜਨ ਝੀਂਗੇ ਦਾ ਨਿਰਯਾਤ ਕੀਤਾ। 2023-24 ਵਿੱਚ, ਭਾਰਤ ਨੇ 7.16 ਲੱਖ ਮੀਟ੍ਰਿਕ ਟਨ ਫ੍ਰੋਜਨ ਝੀਂਗੇ ਦਾ ਨਿਰਯਾਤ ਕੀਤਾ।

****************

ਅਦਿਤੀ ਅੱਗਰਵਾਲ


(Release ID: 2155957)
Read this release in: English , Urdu , Hindi , Gujarati