ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਮੋਟਾਪਾ ਘਟਾਉਣ ਲਈ ਚੁੱਕੇ ਗਏ ਕਦਮ

Posted On: 12 AUG 2025 3:05PM by PIB Chandigarh

ਵੱਧ ਭਾਰ ਅਤੇ ਮੋਟਾਪੇ ਦੀ ਪਛਾਣ ਅਤੇ ਪ੍ਰਬੰਧਨ ਲਈ 1.77 ਲੱਖ ਤੋਂ ਵੱਧ ਸਿਹਤ ਕੇਂਦਰਾਂ 'ਤੇ ਕਮਿਊਨਿਟੀ-ਅਧਾਰਿਤ ਮੁਲਾਂਕਣ ਚੈੱਕਲਿਸਟਾਂ ਦੀ ਵਰਤੋਂ ਕਰਦੇ ਹੋਏ ਐੱਨਪੀ-ਐੱਨਸੀਡੀ ਪ੍ਰੋਗਰਾਮ ਰਾਹੀਂ ਸਮੂਹਿਕ ਜਾਂਚ ਅਤੇ ਸ਼ੁਰੂਆਤੀ ਨਿਦਾਨ ਕੀਤਾ ਜਾਂਦਾ ਹੈ

ਆਯੁਸ਼ ਮੰਤਰਾਲੇ ਦੁਆਰਾ ਈਟ ਰਾਈਟ ਇੰਡੀਆ, ਫਿਟ ਇੰਡੀਆ ਮੂਵਮੈਂਟ ਅਤੇ ਯੋਗਾ-ਅਧਾਰਿਤ ਪਹਿਲਕਦਮੀਆਂ ਵਰਗੀਆਂ ਅੰਤਰ-ਮੰਤਰਾਲਾ ਮੁਹਿੰਮਾਂ ਦੇਸ਼ ਭਰ ਵਿੱਚ ਸਿਹਤਮੰਦ ਖਾਣ-ਪੀਣ ਅਤੇ ਸਰੀਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀਆਂ ਹਨ

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐੱਚਐੱਸ-5, 2019-21) ਦੇ ਅਨੁਸਾਰ, 24 ਪ੍ਰਤੀਸ਼ਤ ਮਹਿਲਾਵਾਂ ਅਤੇ 23 ਪ੍ਰਤੀਸ਼ਤ ਪੁਰਸ਼ ਜ਼ਿਆਦਾ ਭਾਰ ਅਤੇ ਮੋਟਾਪੇ ਤੋਂ ਪੀੜਤ ਹਨ। ਗੈਰ-ਸਿਹਤਮੰਦ ਖੁਰਾਕ, ਗਤੀਹੀਣ ਜੀਵਨ ਸ਼ੈਲੀ ਅਤੇ ਵਾਤਾਵਰਣ ਸਬੰਧੀ ਕਾਰਕ ਮੋਟਾਪੇ ਦੇ ਵਧਦੇ ਪ੍ਰਸਾਰ ਦੇ ਮੁੱਖ ਕਾਰਨ ਹਨ। ਪ੍ਰੋਸੈੱਸਡ ਭੋਜਨ ਦੀ ਵਧਦੀ ਖਪਤ, ਘੱਟ ਸਰੀਰਕ ਗਤੀਵਿਧੀਆਂ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਨੇ ਇਸ ਵਧ ਰਹੇ ਸੰਕਟ ਨੂੰ ਹੋਰ ਵਧਾ ਦਿੱਤਾ ਹੈ, ਜੋ ਸ਼ਹਿਰੀ ਅਤੇ ਪੇਂਡੂ ਆਬਾਦੀ ਦੋਵਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ (ਐੱਨਪੀ-ਐੱਨਸੀਡੀ) ਦੇ ਤਹਿਤ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਦਾ ਹੈ ਤਾਂ ਜੋ ਰਾਜਾਂ ਦੇ ਯਤਨਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਨਾਲ ਹੀ ਬੁਨਿਆਦੀ ਢਾਂਚੇ, ਮਨੁੱਖੀ ਸਰੋਤਾਂ, ਸ਼ੁਰੂਆਤੀ ਨਿਦਾਨ, ਰੈਫਰਲ, ਇਲਾਜ ਅਤੇ ਜਾਗਰੂਕਤਾ, ਜਿਸ ਵਿੱਚ ਮੋਟਾਪਾ ਵੀ ਸ਼ਾਮਲ ਹੈ, ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ।

ਭਾਰਤ ਸਰਕਾਰ (ਐੱਨਪੀ-ਐੱਨਸੀਡੀ) ਦੇ ਤਹਿਤ ਸਿਹਤਮੰਦ ਜੀਵਨ ਲਈ ਹੇਠ ਲਿਖੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ:

  •  ਆਯੁਸ਼ਮਾਨ ਆਰੋਗਯ ਮੰਦਿਰਾਂ (ਏਏਐੱਮ) ਰਾਹੀਂ ਵਿਆਪਕ ਪ੍ਰਾਇਮਰੀ ਹੈਲਥਕੇਅਰ ਅਧੀਨ ਭਾਈਚਾਰਕ ਪੱਧਰ 'ਤੇ ਤੰਦਰੁਸਤੀ ਗਤੀਵਿਧੀਆਂ ਅਤੇ ਨਿਸ਼ਾਨਾਬੱਧ ਸੰਚਾਰ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।

  • ਯੋਗਾ ਨਾਲ ਸਬੰਧਿਤ ਗਤੀਵਿਧੀਆਂ ਆਯੁਸ਼ ਮੰਤਰਾਲੇ ਦੁਆਰਾ ਕੀਤੀਆਂ ਜਾਂਦੀਆਂ ਹਨ।

  • ਐੱਨਪੀ-ਐੱਨਸੀਡੀ ਅਧੀਨ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ (IEC) ਲਈ ਵਿੱਤੀ ਸਹਾਇਤਾ।

  • ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰੇਕ ਏਏਐੱਮ 'ਤੇ ਸਿਹਤ ਮੇਲੇ ਆਯੋਜਿਤ ਕੀਤੇ ਜਾਂਦੇ ਹਨ। ਰਾਸ਼ਟਰੀਯ ਬਾਲ ਸਵਾਸਥਯ ਕਾਰਯਕ੍ਰਮ ਟੀਮਾਂ ਦੁਆਰਾ ਸਿਹਤ ਜਾਂਚ ਅਤੇ ਸਲਾਹ ਦੌਰਾਨ ਚੀਨੀ ਅਤੇ ਤੇਲ ਦੀ ਮਾਤਰਾ ਘਟਾਉਣ ਬਾਰੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਬਣਾਇਆ ਜਾਂਦਾ ਹੈ।

  • ਕਿਸ਼ੋਰ ਅਨੁਕੂਲ ਸਿਹਤ ਕਲੀਨਿਕਾਂ ਵਿੱਚ ਸਹਿਕਰਮੀ ਸਿੱਖਿਅਕਾਂ ਅਤੇ ਹੈਲਥਕੇਅਰ ਪ੍ਰੋਵਾਈਡਰਸ ਨੂੰ ਰਾਸ਼ਟਰੀਯ ਕਿਸ਼ੋਰ ਸਵਾਸਥਯ ਕਾਰਯਕ੍ਰਮ ਅਧੀਨ ਸੈਸ਼ਨਾਂ ਵਿੱਚ ਇਨ੍ਹਾਂ ਸੰਦੇਸ਼ਾਂ ਨੂੰ ਸ਼ਾਮਲ ਕਰਨ ਲਈ ਟ੍ਰੇਂਡ ਕੀਤਾ ਜਾਂਦਾ ਹੈ।

  • ਮਹਿਲਾ ਅਰੋਗਯ ਸਮਿਤੀਆਂ ਅਤੇ ਜਨ ਅਰੋਗਯ ਸਮਿਤੀਆਂ ਵਰਗੇ ਕਮਿਊਨਿਟੀ ਪਲੈਟਫਾਰਮਸ ਘਰੇਲੂ ਪਹੁੰਚ, ਕਮਿਊਨਿਟੀ ਈਵੈਂਟ ਅਤੇ ਮੀਟਿੰਗਾਂ ਰਾਹੀਂ ਸਥਾਨਕ ਜਾਗਰੂਕਤਾ ਲਈ ਐਨਐੱਚਐੱਮ ਅਧੀਨ ਲਗੇ ਹੋਏ ਹਨ।

  • ਐੱਨਪੀ-ਐੱਨਸੀਡੀ ਦੇ ਹਿੱਸੇ ਵਜੋਂ, 30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਕਮਿਊਨਿਟੀ-ਅਧਾਰਿਤ ਮੁਲਾਂਕਣ ਚੈੱਕਲਿਸਟ (ਸੀਬੀਏਸੀ) ਦੀ ਵਰਤੋਂ ਕਰਦੇ ਹੋਏ 1.77 ਲੱਖ ਤੋਂ ਵੱਧ ਏਏਐੱਮ 'ਤੇ ਆਬਾਦੀ-ਅਧਾਰਿਤ ਸਕ੍ਰੀਨਿੰਗ ਕੀਤੀ ਜਾਂਦੀ ਹੈ। ਸੀਬੀਏਸੀ ਦੁਆਰਾ ਦਰਜ ਕੀਤਾ ਗਿਆ ਇੱਕ ਮਹੱਤਵਪੂਰਨ ਮਾਪਦੰਡ ਕਮਰ ਦਾ ਘੇਰਾ ਹੈ, ਜੋ ਵੱਧ ਭਾਰ ਅਤੇ ਮੋਟੇ ਵਿਅਕਤੀਆਂ ਦੀ ਸ਼ੁਰੂਆਤੀ ਪਛਾਣ ਨੂੰ ਸਮਰੱਥ ਬਣਾਉਂਦਾ ਹੈ।

ਸਿਹਤਮੰਦ ਜੀਵਨ ਸ਼ੈਲੀ, ਸ਼ੁਰੂਆਤੀ ਨਿਦਾਨ ਅਤੇ ਸ਼ੂਗਰ ਦੀ ਰੋਕਥਾਮ ਨੂੰ ਉਤਸ਼ਾਹਿਤ ਕਰਨ ਲਈ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਅਤੇ ਵਿਵਹਾਰ ਤਬਦੀਲੀ ਸੰਚਾਰ (ਬੀਸੀਸੀ) ਮੁਹਿੰਮਾਂ ਅਧੀਨ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਪ੍ਰੋਗਰਾਮ ਲਾਗੂ ਕਰਨ ਦੀਆਂ ਯੋਜਨਾਵਾਂ ਅਨੁਸਾਰ ਐੱਨਐੱਚਐੱਮ ਅਧੀਨ ਜਾਗਰੂਕਤਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਨਾਂ ਦੀ ਵਰਤੋਂ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਮੁੱਖ ਸੰਦੇਸ਼ਾਂ ਦਾ ਪ੍ਰਸਾਰ ਕਰਨ ਲਈ ਕੀਤੀ ਜਾਂਦੀ ਹੈ।

ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (ਐੱਫਡੀਏ) "ਈਟ ਰਾਈਟ ਇੰਡੀਆ" ਅਤੇ "ਆਜ ਸੇ ਥੋੜ੍ਹਾ ਕੰਮ"( Aaj Se Thoda Kum) ਵਰਗੀਆਂ ਪਹਿਲਕਦਮੀਆਂ ਰਾਹੀਂ ਸਿਹਤਮੰਦ ਖੁਰਾਕ ਨੂੰ ਉਤਸ਼ਾਹਿਤ ਕਰਦੀ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰਾਲਾ "ਫਿਟ ਇੰਡੀਆ ਮੂਵਮੈਂਟ" ਅਤੇ "ਖੇਲੋ ਇੰਡੀਆ" ਵਰਗੀਆਂ ਮੁਹਿੰਮਾਂ ਰਾਹੀਂ ਲੋਕਾਂ ਵਿੱਚ ਸਰੀਰਕ ਗਤੀਵਿਧੀ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ। ਆਯੁਸ਼ ਮੰਤਰਾਲਾ ਭਾਈਚਾਰਕ ਪੱਧਰ 'ਤੇ ਵੱਖ-ਵੱਖ ਯੋਗਾ-ਅਧਾਰਿਤ ਗਤੀਵਿਧੀਆਂ ਰਾਹੀਂ ਤੰਦਰੁਸਤੀ ਅਤੇ ਰੋਕਥਾਮ ਸਿਹਤ ਨੂੰ ਉਤਸ਼ਾਹਿਤ ਕਰਦਾ ਹੈ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਤਹਿਤ ਜੀਵਨ ਚੱਕਰ ਵਿੱਚ ਪ੍ਰਜਨਨ, ਜੱਚਾ, ਨਵਜੰਮਿਆ, ਬੱਚਾ, ਕਿਸ਼ੋਰ ਸਿਹਤ ਅਤੇ ਪੋਸ਼ਣ (ਆਰਐੱਮਐੱਨਸੀਏਐੱਚ+ਐੱਨ) ਰਣਨੀਤੀ ਲਾਗੂ ਕਰਦਾ ਹੈ। ਇਸ ਵਿੱਚ ਦੇਸ਼ ਭਰ ਵਿੱਚ ਮਹਿਲਾਵਾਂ ਵਿੱਚ ਪੋਸ਼ਣ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਦਖਲੰਦਾਜ਼ੀ ਸ਼ਾਮਲ ਹੈ, ਜਿਸ ਵਿੱਚ ਮੋਟਾਪਾ ਵੀ ਸ਼ਾਮਲ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

 

****

ਐੱਮਵੀ

HFW/PQ/Steps taken to Reduce Obesity/12th August, 2025/1


(Release ID: 2155954)