ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰ ਨੇ ਖਾਣ ਵਾਲੇ ਤੇਲ ਡੇਟਾ ਪਾਲਣਾ ਨੂੰ ਉਤਸ਼ਾਹਿਤ ਕਰਨ ਲਈ ਬਨਸਪਤੀ ਤੇਲ ਉਤਪਾਦ, ਉਤਪਾਦਨ ਅਤੇ ਉਪਲਬਧਤਾ (ਨਿਯਮ) ਆਰਡਰ, 2011 ਵਿੱਚ ਸੋਧ ਕੀਤੀ
Posted On:
07 AUG 2025 1:35PM by PIB Chandigarh
ਭਾਰਤ ਸਰਕਾਰ ਦੇ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਨੇ ਬਨਸਪਤੀ ਤੇਲ ਉਤਪਾਦ, ਉਤਪਾਦਨ ਅਤੇ ਉਪਲਬਧਤਾ (ਨਿਯਮ) ਆਰਡਰ, 2011 (ਵੀਓਪੀਪੀਏ) ਰੈਗੂਲੇਸ਼ਨ ਆਰਡਰ, 2011) ਵਿੱਚ ਸੋਧਾਂ ਨੂੰ ਸੂਚਿਤ ਕੀਤਾ ਹੈ। ਇਹ ਆਰਡਰ, ਅਸਲ ਵਿੱਚ ਜ਼ਰੂਰੀ ਵਸਤਾਂ ਐਕਟ, 1955 ਦੇ ਤਹਿਤ ਜਾਰੀ ਕੀਤਾ ਗਿਆ ਸੀ, ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੁਆਰਾ ਪਹਿਲਾਂ ਦੇ ਨਿਯਮਾਂ ਨੂੰ ਰੱਦ ਕਰਨ ਤੋਂ ਬਾਅਦ ਬਣਾਇਆ ਗਿਆ ਸੀ।
ਇਸ ਸੋਧ ਦਾ ਉਦੇਸ਼ 2014 ਵਿੱਚ ਦੋ ਪ੍ਰਮੁੱਖ ਡਾਇਰੈਕਟੋਰੇਟਾਂ ਦੇ ਰਲੇਵੇਂ ਦੁਆਰਾ ਲਿਆਂਦੀਆਂ ਗਈਆਂ ਸੰਸਥਾਗਤ ਤਬਦੀਲੀਆਂ ਨਾਲ ਆਰਡਰ ਨੂੰ ਇਕਸਾਰ ਕਰਨਾ ਹੈ ਅਤੇ ਅੰਕੜਾ ਸੰਗ੍ਰਹਿ ਐਕਟ, 2008 ਦੇ ਉਪਬੰਧਾਂ ਨੂੰ ਸ਼ਾਮਲ ਕਰਕੇ ਖਾਣ ਵਾਲੇ ਤੇਲ ਖੇਤਰ ਵਿੱਚ ਡੇਟਾ ਸੰਗ੍ਰਹਿ ਵਿਧੀ ਨੂੰ ਮਜ਼ਬੂਤ ਕਰਨਾ ਹੈ।
ਇਹ ਰੈਗੂਲੇਟਰੀ ਵਾਧਾ ਖਪਤਕਾਰਾਂ ਅਤੇ ਖਾਣ ਵਾਲੇ ਤੇਲ ਵੈਲਿਊ ਚੇਨ ਵਿੱਚ ਹਿੱਸੇਦਾਰਾਂ, ਦੋਵਾਂ ਦੇ ਫਾਇਦੇ ਲਈ ਤਿਆਰ ਕੀਤਾ ਗਿਆ ਹੈ। ਘਰੇਲੂ ਉਤਪਾਦਨ, ਆਯਾਤ ਅਤੇ ਸਟਾਕ ਪੱਧਰਾਂ 'ਤੇ ਬਿਹਤਰ ਪ੍ਰਦਰਸ਼ਨ ਦੇ ਨਾਲ, ਸਰਕਾਰ ਸਪਲਾਈ-ਮੰਗ ਅਸੰਤੁਲਨ ਦਾ ਸਮਾਧਾਨ ਕਰਨ ਲਈ ਸਮੇਂ ਸਿਰ ਨੀਤੀਗਤ ਉਪਾਅ - ਜਿਵੇਂ ਕਿ ਆਯਾਤ ਡਿਊਟੀ ਨੂੰ ਸਮਾਯੋਜਿਤ ਕਰਨਾ ਜਾਂ ਆਯਾਤ ਨੂੰ ਸੁਵਿਧਾਜਨਕ ਬਣਾਉਣਾ – ਨੂੰ ਲਾਗੂ ਕਰਨ ਦੇ ਯੋਗ ਹੋਵੇਗੀ। ਇਹ ਰਿਟੇਲ ਕੀਮਤਾਂ ਨੂੰ ਸਥਿਰ ਕਰਨ ਅਤੇ ਦੇਸ਼ ਭਰ ਵਿੱਚ ਖਾਣ ਵਾਲੇ ਤੇਲਾਂ ਦੀ ਉਪਲਬਧਤਾ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰੇਗੀ।
ਇਹ ਸੋਧ ਪਾਰਦਰਸ਼ਤਾ ਨੂੰ ਵਧਾਉਂਦੀ ਹੈ, ਬਿਹਤਰ ਮਾਰਕੀਟ ਇੰਟੈਲੀਜੈਂਸ ਪ੍ਰਦਾਨ ਕਰਦੀ ਹੈ ਅਤੇ ਸਬੂਤ-ਅਧਾਰਿਤ ਨੀਤੀ ਨਿਰਮਾਣ ਨੂੰ ਉਤਸ਼ਾਹਿਤ ਕਰਦੀ ਹੈ। ਇਹ ਉਤਪਾਦਨ ਅਤੇ ਸਟਾਕ ਸਥਿਤੀ ਦੀ ਨੇੜਿਓਂ ਨਿਗਰਾਨੀ ਕਰਨ, ਖਾਣ ਵਾਲੇ ਤੇਲਾਂ ਦੀ ਸਥਿਰ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਸਰਕਾਰ ਦੇ ਰਾਸ਼ਟਰੀ ਖੁਰਾਕ ਸੁਰੱਖਿਆ ਉਦੇਸ਼ਾਂ ਦਾ ਸਮਰਥਨ ਕਰਨ ਦੇ ਯੋਗ ਬਣਾਉਂਦੀ ਹੈ।
ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ (ਐੱਫਐੱਸਐੱਸਏਆਈ), ਪਸ਼ੂ ਪਾਲਣ ਵਿਭਾਗ ਅਤੇ ਵੱਖ-ਵੱਖ ਖਾਣ ਵਾਲੇ ਤੇਲ ਉਦਯੋਗ ਸੰਗਠਨਾਂ ਸਮੇਤ ਪ੍ਰਮੁੱਖ ਸੰਸਥਾਵਾਂ ਨਾਲ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ। ਉਦਯੋਗ ਸੰਗਠਨਾਂ ਨੇ ਇਸ ਪਹਿਲਕਦਮੀ ਲਈ ਜ਼ੋਰਦਾਰ ਸਮਰਥਨ ਪ੍ਰਗਟ ਕੀਤਾ ਹੈ ਅਤੇ ਆਪਣੇ ਮੈਂਬਰਾਂ ਨੂੰ ਰਾਸ਼ਟਰੀ ਸਿੰਗਲ ਵਿੰਡੋ ਸਿਸਟਮ (ਐੱਨਐੱਸਡਬਲਿਊਐੱਸ) ਰਾਹੀਂ ਰਜਿਸਟਰ ਕਰਨ ਅਤੇ ਅਧਿਕਾਰਤ ਵੀਓਪੀਪੀਏ ਪੋਰਟਲ ਰਾਹੀਂ ਮਹੀਨਾਵਾਰ ਰਿਟਰਨ ਜਮ੍ਹਾਂ ਕਰਾਉਣ ਲਈ ਉਤਸ਼ਾਹਿਤ ਕਰ ਰਹੇ ਹਨ।
ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਸਮੇਂ ਸਿਰ ਪਾਲਣਾ ਨੂੰ ਉਤਸ਼ਾਹਿਤ ਕਰਨ ਲਈ, ਵੀਓਪੀਪੀਏ ਪੋਰਟਲ (https://www.edibleoilindia.in ) ਨੂੰ ਇੱਕ ਵਧੇਰੇ ਅਨੁਭਵੀ ਇੰਟਰਫੇਸ ਨਾਲ ਅਪਗ੍ਰੇਡ ਕੀਤਾ ਗਿਆ ਹੈ। ਰਿਟਰਨ ਸਬਮਿਸ਼ਨ ਫਾਰਮ ਨੂੰ ਸਰਲ ਬਣਾਇਆ ਗਿਆ ਹੈ ਅਤੇ ਵਰਤੋਂ ਵਿੱਚ ਅਸਾਨੀ ਲਈ ਦੁਬਾਰਾ ਡਿਜ਼ਾਈਨ ਕੀਤਾ ਗਿਆ ਹੈ।
ਅੰਕੜਾ ਸੰਗ੍ਰਹਿ ਐਕਟ, 2008 ਦਾ ਏਕੀਕਰਣ, ਡੀਐੱਫਪੀਡੀ ਨੂੰ ਡੇਟਾ ਜਮ੍ਹਾਂ ਕਰਨ ਦੀਆਂ ਜ਼ਰੂਰਤਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਯੋਗ ਬਣਾਉਂਦਾ ਹੈ, ਜਿਸ ਦੇ ਤਹਿਤ ਇੱਕ ਮਜ਼ਬੂਤ, ਕਾਰਵਾਈ ਯੋਗ ਡੇਟਾਬੇਸ ਦੇ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ। ਇਹ ਰਣਨੀਤਕ ਨੀਤੀ ਯੋਜਨਾਬੰਦੀ ਵਿੱਚ ਸਹਾਇਤਾ ਕਰੇਗਾ, ਸਪਲਾਈ ਚੇਨ ਦੀਆਂ ਚੁਣੌਤੀਆਂ ਲਈ ਸਮੇਂ ਸਿਰ ਸਰਕਾਰੀ ਜਵਾਬਾਂ ਸਰਲ ਹੋਣਗੀਆਂ ਅਤੇ ਰਾਸ਼ਟਰੀ ਭੋਜਨ ਸੁਰੱਖਿਆ ਟੀਚਿਆਂ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਮਿਲੇਗੀ।
ਸਾਰੇ ਖਾਣ ਵਾਲੇ ਤੇਲ ਪ੍ਰੋਸੈੱਸਰਾਂ, ਨਿਰਮਾਤਾਵਾਂ, ਰੀਪੈਕਰਾਂ ਅਤੇ ਸਬੰਧਿਤ ਸੰਸਥਾਵਾਂ ਨੂੰ ਅਪਡੇਟ ਕੀਤੇ ਨਿਯਮਾਂ ਦੀ ਪਾਲਣਾ ਕਰਨ ਅਤੇ https://www.edibleoilindia.in/. 'ਤੇ ਅਧਿਕਾਰਤ ਪੋਰਟਲ ਰਾਹੀਂ ਆਪਣੇ ਉਤਪਾਦਨ ਰਿਟਰਨ ਔਨਲਾਈਨ ਜਮ੍ਹਾਂ ਕਰਾਉਣ ਦੀ ਤਾਕੀਦ ਕੀਤੀ ਜਾਂਦੀ ਹੈ।
*****
ਅਭਿਸ਼ੇਕ ਦਯਾਲ/ਨਿਹੀ ਸ਼ਰਮਾ
(Release ID: 2154266)