ਖੇਤੀਬਾੜੀ ਮੰਤਰਾਲਾ
azadi ka amrit mahotsav

ਫਲਾਂ ਅਤੇ ਸਬਜ਼ੀਆਂ ਦੇ ਲਈ ਉਤਕ੍ਰਿਸ਼ਟਤਾ ਕੇਂਦਰਾਂ ਦਾ ਵਪਾਰੀਕਰਣ

Posted On: 05 AUG 2025 4:43PM by PIB Chandigarh

ਕੇਂਦਰ ਸਰਕਾਰ, ਏਕੀਕ੍ਰਿਤ ਬਾਗਵਾਨੀ ਵਿਕਾਸ ਮਿਸ਼ਨ (ਐੱਮਆਈਡੀਐੱਚ) ਦੇ ਤਹਿਤ, ਦੁਵੱਲੇ ਭਾਗੀਦਾਰਾਂ ਸਹਿਤ ਵਿਭਿੰਨ ਹਿਤਧਾਰਕਾਂ ਦੇ ਸਹਿਯੋਗ ਨਾਲ ਫਲਾਂ ਅਤੇ ਸਬਜ਼ੀਆਂ ਦੇ ਲਈ ਉਤਕ੍ਰਿਸ਼ਟਤਾ ਕੇਂਦਰਾਂ (ਸੀਓਈ) ਦੀ ਸਥਾਪਨਾ ਕਰਨ ਲਈ ਸਹਾਇਤਾ ਪ੍ਰਦਾਨ ਕਰਦੀ ਹੈ। ਬਾਗਵਾਨੀ ਵਿੱਚ ਉਤਕ੍ਰਿਸ਼ਟਤਾ ਕੇਂਦਰਾਂ (ਸੀਓਈ) ਦੀ ਸਥਾਪਨਾ ਬਾਗਵਾਨੀ ਖੇਤਰ ਵਿੱਚ ਸਮਰੱਥਾ ਨਿਰਮਾਣ, ਬੀਜਣ ਵਾਲੀ ਸਮੱਗਰੀ ਦੇ ਉਤਪਾਦਨ ਅਤੇ ਨਵੀਆਂ ਤਕਨੀਕਾਂ ਨੂੰ ਅਪਣਾਉਣ ਨੂੰ ਹੁਲਾਰਾ ਦੇ ਕੇ ਬਾਗਵਾਨੀ ਉਤਪਾਦਨ ਵਿੱਚ ਨਵੀਆਂ ਤਕਨੀਕਾਂ ਦੇ ਪ੍ਰਦਰਸ਼ਨ, ਟ੍ਰੇਨਿੰਗ ਅਤੇ ਪ੍ਰਸਾਰ ਦੇ ਕੇਂਦਰ ਦੇ ਰੂਪ ਵਿੱਚ ਕਾਰਜ ਕਰਨ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ।

ਉਤਕ੍ਰਿਸ਼ਟਤਾ ਕੇਂਦਰਾਂ ਦਾ ਮੁੱਢਲਾ ਉਦੇਸ਼ ਕਿਸਾਨਾਂ, ਉੱਦਮੀਆਂ ਅਤੇ ਵਿਸਤਾਰ ਕਰਮੀਆਂ ਨੂੰ ਗਿਆਨ ਅਤੇ ਵਿਵਹਾਰਕ ਕੌਸ਼ਲ ਟ੍ਰਾਂਸਫਰ ਕਰਨਾ ਹੈ ਤਾਕਿ ਬਾਗਵਾਨੀ ਖੇਤਰ ਵਿੱਚ ਉਤਪਾਦਕਤਾ, ਗੁਣਵੱਤਾ ਅਤੇ ਸਥਿਰਤਾ ਵਿੱਚ ਵਾਧਾ ਹੋਵੇ। ਆਧੁਨਿਕ ਇਨੋਵੇਸ਼ਨਾਂ ਦਾ ਪ੍ਰਦਰਸ਼ਨ ਅਤੇ ਵਿਵਹਾਰਕ ਟ੍ਰੇਨਿੰਗ ਪ੍ਰਦਾਨ ਕਰਕੇ, ਉਤਕ੍ਰਿਸ਼ਟਤਾ ਕੇਂਦਰ ਖੋਜ ਅਤੇ ਖੇਤਰ-ਪੱਧਰੀ ਅਪਣਾਉਣ ਦਰਮਿਆਨ ਪਾੜੇ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਭਾਰਤ ਸਰਕਾਰ ਨੇ ਉਤਕ੍ਰਿਸ਼ਟਤਾ ਕੇਂਦਰਾਂ (ਸੀਓਈ) ਦੀ ਸਥਾਪਨਾ ਦੇ ਲਈ ਇਜ਼ਰਾਈਲ, ਨੀਦਰਲੈਂਡ ਅਤੇ ਨਿਊਜ਼ੀਲੈਂਡ ਦੇ ਨਾਲ ਦੁਵੱਲੇ ਸਹਿਯੋਗ ਸਮਝੌਤੇ ਕੀਤੇ ਹਨ। ਇਸ ਦੇ ਇਲਾਵਾ, ਭਾਰਤੀ ਖੋਜ ਸੰਸਥਾਨਾਂ ਦੀ ਤਕਨੀਕੀ ਸਹਾਇਤਾ ਨਾਲ ਵੀ ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। 

 

ਐੱਮਆਈਡੀਐੱਚ ਦੇ ਤਹਿਤ, ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਕੁੱਲ 58 ਉਤਕ੍ਰਿਸ਼ਟਤਾ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮਿਤੀ 31.07.2025 ਤੱਕ ਹਿਮਾਚਲ ਪ੍ਰਦੇਸ਼ ਸਹਿਤ ਮਨਜ਼ੂਰ ਉਤਕ੍ਰਿਸ਼ਟਤਾ ਕੇਂਦਰਾਂ ਦਾ ਰਾਜ-ਵਾਰ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ:

 

ਲੜੀ ਨੰ.

ਰਾਜ

ਸੀਓਈ ਦੀ ਸੰਖਿਆ

  1.  

ਆਂਧਰ ਪ੍ਰਦੇਸ਼

2

  1.  

ਅਸਾਮ

1

  1.  

ਬਿਹਾਰ

2

  1.  

ਗੋਆ

1

  1.  

ਗੁਜਰਾਤ

4

  1.  

ਹਰਿਆਣਾ

6

  1.  

ਹਿਮਾਚਲ ਪ੍ਰਦੇਸ਼

1

  1.  

ਜੰਮੂ ਅਤੇ ਕਸ਼ਮੀਰ (ਯੂਟੀ)

2

  1.  

ਕਰਨਾਟਕ

5

  1.  

ਕੇਰਲ

1

  1.  

ਲੱਦਾਖ (ਯੂਟੀ)

1

  1.  

ਮਹਾਰਾਸ਼ਟਰ

7

  1.  

ਮੱਧ ਪ੍ਰਦੇਸ਼

2

  1.  

ਮੇਘਾਲਿਆ

1

  1.  

ਮਿਜ਼ੋਰਮ

1

  1.  

ਓਡੀਸ਼ਾ

1

  1.  

ਪੰਜਾਬ

6

  1.  

ਰਾਜਸਥਾਨ

3

  1.  

ਤਮਿਲ ਨਾਡੂ

2

  1.  

ਤੇਲੰਗਾਨਾ

1

  1.  

ਤ੍ਰਿਪੁਰਾ

2

  1.  

ਉੱਤਰਾਖੰਡ

1

  1.  

ਉੱਤਰ ਪ੍ਰਦੇਸ਼

4

  1.  

ਪੱਛਮ ਬੰਗਾਲ

1

 

ਕੁੱਲ

58

 

ਭਾਰਤ ਸਰਕਾਰ ਨੇ ਖੇਤੀਬਾੜੀ ਖੇਤਰ ਵਿੱਚ ਸਹਿਯੋਗ ਦੇ ਲਈ ਇਜ਼ਰਾਈਲ ਸਰਕਾਰ ਦੇ ਨਾਲ ਇੱਕ ਦੁਵੱਲਾ ਸਮਝੌਤਾ ਕੀਤਾ ਹੈ, ਜਿਸ ਵਿੱਚ ਬਾਗਵਾਨੀ ਵਿਕਾਸ ਅਤੇ ਫਲ ਉਤਪਾਦਨ ਸ਼ਾਮਲ ਹੈ। ਇਸ ਸਹਿਯੋਗ ਦੇ ਤਹਿਤ, ਭਾਰਤ-ਇਜ਼ਰਾਈਲ ਖੇਤੀਬਾੜੀ ਪ੍ਰੋਜੈਕਟ (ਆਈਆਈਏਪੀ) ਨੇ ਵਿਭਿੰਨ ਰਾਜਾਂ ਵਿੱਚ ਉਤਕ੍ਰਿਸ਼ਟਤਾ ਕੇਂਦਰਾਂ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ ਹੈ। ਇਹ ਉਤਕ੍ਰਿਸ਼ਟਤਾ ਕੇਂਦਰ ਉਤਪਾਦਕਤਾ ਵਧਾਉਣ, ਜਲ ਉਪਯੋਗ ਸਮਰੱਥਾ ਵਿੱਚ ਸੁਧਾਰ ਲਿਆਉਣ ਅਤੇ ਗੁਣਵੱਤਾਪੂਰਨ ਉਤਪਾਦਨ ਯਕੀਨੀ ਬਣਾਉਣ ਦੇ ਲਈ ਇਜ਼ਰਾਈਲ ਤਕਨੀਕ ਅਤੇ ਗਿਆਨ ਦਾ ਸਮਾਵੇਸ਼ਨ ਕਰਦੇ ਹਨ।

 

ਕਰਨਾਟਕ ਦੇ ਮੰਗਲੁਰੂ ਖੇਤਰ ਵਿੱਚ ਬਾਗਵਾਨੀ ਦੇ ਲਈ ਉਤਕ੍ਰਿਸ਼ਟਤਾ ਕੇਂਦਰ ਦੀ ਸਥਾਪਨਾ ਦਾ ਕੋਈ ਪ੍ਰਸਤਾਵ ਸਰਕਾਰ ਨੇ ਵਿਚਾਰ-ਅਧੀਨ ਨਹੀਂ ਹੈ।

ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******

ਆਰਸੀ/ਕੇਐੱਸਆਰ/ਏਆਰ


(Release ID: 2153123)
Read this release in: English , Urdu , Hindi