ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਯੁਸ਼ਮਾਨ ਆਰੋਗਯ ਮੰਦਰਾਂ ਰਾਹੀਂ ਸਿਹਤ ਸੰਭਾਲ ਸੇਵਾਵਾਂ ਦੇ ਵਿਸਤਾਰ ਲਈ ਚੁੱਕੇ ਗਏ ਕਦਮ
ਪੂਰੇ ਭਾਰਤ ਵਿੱਚ 1.78 ਲੱਖ ਆਯੁਸ਼ਮਾਨ ਆਰੋਗਯ ਮੰਦਰ ਕਾਰਜਸ਼ੀਲ
ਏਏਐੱਮਜ਼ ਵਿਖੇ 38.13 ਕਰੋੜ ਟੈਲੀਕੰਸਲਟੇਸ਼ਨ ਕੀਤੇ ਗਏ
ਆਯੁਸ਼ਮਾਨ ਆਰੋਗਯ ਮੰਦਰਾਂ ਵਿਖੇ 5.7 ਕਰੋੜ ਤੋਂ ਵੱਧ ਵੈਲਨੈੱਸ ਸੈਸ਼ਨ ਕੀਤੇ ਗਏ ਹਨ
Posted On:
05 AUG 2025 4:24PM by PIB Chandigarh
ਏਏਐੱਮ ਪੋਰਟਲ 'ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਰਿਪੋਰਟ ਅਨੁਸਾਰ, ਭਾਰਤ ਵਿੱਚ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਕੁੱਲ 1,78,154 ਆਯੁਸ਼ਮਾਨ ਆਰੋਗਯ ਮੰਦਰ (ਏਏਐੱਮਜ਼) ਕਾਰਜਸ਼ੀਲ ਹਨ।
ਆਯੁਸ਼ਮਾਨ ਆਰੋਗਯ ਮੰਦਰਾਂ ਰਾਹੀਂ, ਉਪ ਸਿਹਤ ਕੇਂਦਰਾਂ (ਐੱਸਐੱਚਸੀਜ਼) ਅਤੇ ਪ੍ਰਾਇਮਰੀ ਸਿਹਤ ਕੇਂਦਰਾਂ (ਪੀਐੱਚਸੀਜ਼) ਨੂੰ ਮਜ਼ਬੂਤ ਕਰਕੇ ਵਿਆਪਕ ਪ੍ਰਾਇਮਰੀ ਸਿਹਤ ਸੰਭਾਲ ਪ੍ਰਦਾਨ ਕੀਤੀ ਜਾਂਦੀ ਹੈ। ਇਹ ਏਏਐੱਮਜ਼ ਸੰਚਾਰੀ ਬਿਮਾਰੀਆਂ, ਗੈਰ-ਸੰਚਾਰੀ ਬਿਮਾਰੀਆਂ (ਐੱਨਸੀਡੀਜ਼), ਪ੍ਰਜਣਨ ਅਤੇ ਬਾਲ ਸਿਹਤ ਸੰਭਾਲ ਸੇਵਾਵਾਂ ਅਤੇ ਹੋਰ ਸਿਹਤ ਮੁੱਦਿਆਂ ਨੂੰ ਸ਼ਾਮਲ ਕਰਨ ਵਾਲੀਆਂ ਸੇਵਾਵਾਂ ਦੀ ਇੱਕ ਵਿਸਤ੍ਰਿਤ ਸ਼੍ਰੇਣੀ ਲਈ ਰੋਕਥਾਮ, ਪ੍ਰੋਤਸਾਹਨ, ਪੁਨਰਵਾਸ ਅਤੇ ਇਲਾਜ ਸਬੰਧੀ ਦੇਖਭਾਲ ਪ੍ਰਦਾਨ ਕਰਦੇ ਹਨ।
ਜੋਖਮ ਕਾਰਕਾਂ ਦੀ ਪਛਾਣ ਲਈ ਪ੍ਰਾਇਮਰੀ ਹੈਲਥਕੇਅਰ ਟੀਮਾਂ ਦੁਆਰਾ ਘਰ-ਘਰ ਜਾ ਕੇ ਏਏਐੱਮਜ਼ ਵਿਖੇ ਸਕ੍ਰੀਨਿੰਗ ਕਰਨ ਨਾਲ ਐੱਨਸੀਡੀਜ਼ ਦਾ ਜਲਦੀ ਪਤਾ ਲਗਾਉਣਾ ਯਕੀਨੀ ਬਣਦਾ ਹੈ, ਜਿਸ ਤੋਂ ਬਾਅਦ ਮਾਹਿਰ ਡਾਕਟਰਾਂ ਦੁਆਰਾ ਪ੍ਰਬੰਧਨ ਲਈ ਪੀਐੱਚਸੀਜ਼ ਅਤੇ ਉੱਚ ਸ਼੍ਰੇਣੀ ਦੇ ਕੇਂਦਰਾਂ ਨੂੰ ਰੈਫਰ ਕੀਤਾ ਜਾਂਦਾ ਹੈ।
ਗ੍ਰਾਮੀਣ ਖੇਤਰਾਂ ਸਮੇਤ ਦੇਸ਼ ਭਰ ਦੇ ਸਾਰੇ ਕਾਰਜਸ਼ੀਲ ਏਏਐੱਮਜ਼ 'ਤੇ ਉਪਲਬਧ ਟੈਲੀਕੰਸਲਟੇਸ਼ਨ ਸੇਵਾਵਾਂ, ਲੋਕਾਂ ਨੂੰ ਭੌਤਿਕ ਪਹੁੰਚਯੋਗਤਾ, ਸਰਵਿਸ ਪ੍ਰੋਵਾਈਡਰਸ ਦੀ ਘਾਟ ਅਤੇ ਦੇਖਭਾਲ ਦੀ ਨਿਰੰਤਰਤਾ ਦੀ ਸਹੂਲਤ ਦੀਆਂ ਚਿੰਤਾਵਾਂ ਨੂੰ ਦੂਰ ਕਰਦੇ ਹੋਏ, ਆਪਣੇ ਘਰਾਂ ਦੇ ਨੇੜੇ ਮਾਹਿਰ ਸੇਵਾਵਾਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦੀਆਂ ਹਨ। ਏਏਐੱਮ ਵਿਖੇ ਕੀਤੇ ਗਏ ਕੁੱਲ ਟੈਲੀਕੰਸਲਟੇਸ਼ਨ 38.13 ਕਰੋੜ ਹਨ।
ਬਿਮਾਰੀਆਂ ਦੇ ਪ੍ਰਬੰਧਨ ਤੋਂ ਇਲਾਵਾ, ਪ੍ਰੋਤਸਾਹਨ ਅਤੇ ਰੋਕਥਾਮ ਵਾਲੀ ਸਿਹਤ ਵਿਆਪਕ ਪ੍ਰਾਇਮਰੀ ਸਿਹਤ ਸੰਭਾਲ ਦਾ ਇੱਕ ਅਨਿੱਖੜਵਾਂ ਅੰਗ ਹੈ। ਯੋਗਾ, ਸਾਈਕਲਿੰਗ ਅਤੇ ਧਿਆਨ ਵਰਗੀਆਂ ਤੰਦਰੁਸਤੀ ਨਾਲ ਸਬੰਧਤ ਗਤੀਵਿਧੀਆਂ ਏਏਐੱਮਜ਼ ਵਿੱਚ ਕੀਤੀਆਂ ਜਾਂਦੀਆਂ ਹਨ। ਏਏਐੱਮਜ਼ ਵਿੱਚ ਕੁੱਲ 5.79 ਕਰੋੜ ਵੈਲਨੈੱਸ ਸੈਸ਼ਨ ਕਰਵਾਏ ਗਏ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
************
ਐੱਮਵੀ
(Release ID: 2152597)