ਸੱਭਿਆਚਾਰ ਮੰਤਰਾਲਾ
ਮੇਰਾ ਗਾਓਂ ਮੇਰੀ ਧਰੋਹਰ ਸਕੀਮ
Posted On:
04 AUG 2025 5:06PM by PIB Chandigarh
ਦੇਸ਼ ਭਰ ਵਿੱਚ ਲਗਭਗ 6.5 ਲੱਖ ਪਿੰਡਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਲਗਭਗ 4.7 ਲੱਖ ਪਿੰਡਾਂ ਦਾ ਡੇਟਾ ਐੱਮਜੀਐੱਮਡੀ ਪੋਰਟਲ 'ਤੇ ਅਪਲੋਡ ਕੀਤਾ ਗਿਆ ਹੈ। ਤਾਮਿਲ ਨਾਡੂ ਰਾਜ ਵਿੱਚ, 19,219 ਪਿੰਡਾਂ ਵਿੱਚੋਂ, 14,251 ਪਿੰਡਾਂ ਦਾ ਡੇਟਾ ਮੈਪ ਕਰਕੇ ਅੱਪਲੋਡ ਕੀਤਾ ਗਿਆ ਹੈ। ਤਾਮਿਲ ਨਾਡੂ ਲਈ ਰਾਜ-ਵਾਰ ਅਤੇ ਜ਼ਿਲ੍ਹਾ-ਵਾਰ ਵੇਰਵੇ ਕ੍ਰਮਵਾਰ: ਅਨੁਬੰਧ-1 ਅਤੇ ਅਨੁਬੰਧ-2 ਵਿੱਚ ਦਿੱਤੇ ਗਏ ਹਨ।
ਐੱਮਜੀਐੱਮਡੀ ਪ੍ਰੋਗਰਾਮ, ਆਪਣੇ ਵਿਆਪਕ ਪੋਰਟਲ ਰਾਹੀਂ, ਹਰੇਕ ਪਿੰਡ ਦੇ ਵਿਲੱਖਣ ਭਾਸ਼ਾਈ, ਸੱਭਿਆਚਾਰਕ ਅਤੇ ਵਿਰਾਸਤੀ ਅਭਿਆਸਾਂ ਨੂੰ ਧਿਆਨ ਵਿੱਚ ਰੱਖਦਾ ਹੈ, ਜਿਸ ਵਿੱਚ ਮੰਦਰ ਆਰਕੀਟੈਕਚਰ, ਲੋਕ ਕਲਾਵਾਂ ਅਤੇ ਸ਼ਾਸਤਰੀ ਪਰੰਪਰਾਵਾਂ ਸ਼ਾਮਲ ਹਨ। ਇਸ ਵਿੱਚ ਤਾਮਿਲ ਨਾਡੂ ਦੀਆਂ ਵਿਸ਼ੇਸ਼ ਪਰੰਪਰਾਵਾਂ ਜਿਵੇਂ ਕਿ ਸਿੱਧ ਮੈਡੀਸਿਨ ਅਤੇ ਸਥਾਨਕ ਕਲਾ ਰੂਪ ਵੀ ਸ਼ਾਮਲ ਹਨ।
ਐੱਮਜੀਐੱਮਡੀ ਪੋਰਟਲ 'ਤੇ ਕ੍ਰਾਉਡਸੋਰਸਿੰਗ ਦਾ ਵਿਕਲਪ ਉਪਲਬਧ ਹੈ, ਜੋ ਸਥਾਨਕ ਭਾਈਚਾਰਿਆਂ ਨੂੰ ਸੱਭਿਆਚਾਰਕ ਵਿਰਾਸਤ ਦੇ ਦਸਤਾਵੇਜ਼ੀਕਰਣ ਅਤੇ ਸੰਭਾਲ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਵਿੱਚ ਸਮਰੱਥ ਬਣਾਉਂਦਾ ਹੈ। ਪਿੰਡ ਵਾਸੀਆਂ ਨੂੰ ਆਪਣੇ ਪਿੰਡਾਂ ਨਾਲ ਸਬੰਧਤ ਸੱਭਿਆਚਾਰਕ ਜਾਣਕਾਰੀ ਜਮ੍ਹਾਂ ਕਰਾਉਣ ਅਤੇ ਤਸਦੀਕ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਹਾਲਾਂਕਿ, ਇਸ ਪਹਿਲਕਦਮੀ ਦੇ ਤਹਿਤ ਪਿੰਡ ਵਾਸੀਆਂ ਨੂੰ ਕੋਈ ਵੀ ਆਰਥਿਕ ਜਾਂ ਹੁਨਰ ਵਿਕਾਸ ਲਾਭ ਨਹੀਂ ਦਿੱਤਾ ਗਿਆ ਹੈ।
ਕੇਂਦਰ ਸਰਕਾਰ ਸੱਭਿਆਚਾਰਕ ਟੂਰਿਜ਼ਮ, ਡਿਜੀਟਲ ਪਲੈਟਫਾਰਮਾਂ ਅਤੇ ਅਕਾਦਮਿਕ ਪਹਿਲਕਦਮੀਆਂ ਰਾਹੀਂ ਦੇਸ਼ ਭਰ ਦੇ ਵਿਰਾਸਤੀ ਪਿੰਡਾਂ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕ ਰਹੀ ਹੈ। ਇਨ੍ਹਾਂ ਵਿੱਚ ਸੱਭਿਆਚਾਰਕ ਸਮਾਗਮਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ, ਰਵਾਇਤੀ ਕਲਾ ਦੇ ਰੂਪਾਂ ਦਾ ਪ੍ਰਦਰਸਿਤ ਕਰਨਾ ਅਤੇ ਡਿਜੀਟਲ ਅਤੇ ਵਿਦਿਅਕ ਪਹੁੰਚ ਰਾਹੀਂ ਜਾਗਰੂਕਤਾ ਪੈਦਾ ਕਰਨਾ ਸ਼ਾਮਲ ਹੈ। ਹਾਲਾਂਕਿ, ਤਾਮਿਲ ਨਾਡੂ ਦੇ ਪਿੰਡਾਂ ਲਈ ਵਿਸ਼ੇਸ਼ ਤੌਰ 'ਤੇ ਕੋਈ ਪਹਿਲਕਦਮੀ ਨਹੀਂ ਹੈ।
ਇਹ ਜਾਣਕਾਰੀ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
ਅਨੁਬੰਧਾਂ ਨੂੰ ਦੇਖਣ ਦੇ ਲਈ ਇੱਥੇ ਕਲਿੱਕ ਕਰੋ।
************
ਸੁਨੀਲ ਕੁਮਾਰ ਤਿਵਾਰੀ
(Release ID: 2152561)