ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ ਨੇ ਅੰਮ੍ਰਿਤਸਰ ਵਿੱਚ ਨੈੱਟਵਰਕ ਗੁਣਵੱਤਾ ਦਾ ਮੁਲਾਂਕਣ ਕੀਤਾ
Posted On:
04 AUG 2025 12:17PM by PIB Chandigarh
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟੀਆਰਏਆਈ) ਨੇ ਜੂਨ 2025 ਵਿੱਚ ਵਿਆਪਕ ਸ਼ਹਿਰੀ ਰੂਟਾਂ ਨੂੰ ਕਵਰ ਕਰਦੇ ਹੋਏ, ਪੰਜਾਬ ਲਾਇਸੈਂਸ ਸੇਵਾ ਖੇਤਰ (ਐੱਲਐੱਸਏ) ਲਈ ਆਪਣੇ ਇੰਡੀਪੈਂਡੈਂਟ ਡ੍ਰਾਈਵ ਟੈਸਟ (ਆਈਡੀਟੀ) ਦੇ ਨਤੀਜੇ ਜਾਰੀ ਕੀਤੇ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ ਖੇਤਰੀ ਦਫ਼ਤਰ, ਦਿੱਲੀ ਦੀ ਨਿਗਰਾਨੀ ਹੇਠ ਆਯੋਜਿਤ ਕੀਤੇ ਗਏ ਡ੍ਰਾਈਵ ਟੈਸਟ, ਵੱਖ-ਵੱਖ ਵਾਤਾਵਰਣਾਂ - ਸ਼ਹਿਰੀ ਖੇਤਰਾਂ, ਸੰਸਥਾਗਤ ਹੌਟਸਪੌਟਸ, ਪਬਲਿਕ ਟ੍ਰਾਂਸਪੋਰਟ ਹਬਸ ਅਤੇ ਹਾਈ-ਸਪੀਡ ਕੋਰੀਡੋਰਾਂ ਵਿੱਚ ਅਸਲ-ਸੰਸਾਰ ਮੋਬਾਈਲ ਨੈੱਟਵਰਕ ਪ੍ਰਦਰਸ਼ਨ ਨੂੰ ਹਾਸਲ ਕਰਨ ਲਈ ਤਿਆਰ ਕੀਤੇ ਗਏ ਸਨ।
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ ਦੀਆਂ ਟੀਮਾਂ ਨੇ 17 ਜੂਨ, 2025 ਤੋਂ 20 ਜੂਨ, 2025 ਦੇ ਵਿਚਕਾਰ 343.1 ਕਿਲੋਮੀਟਰ ਸਿਟੀ ਡ੍ਰਾਈਵ ਟੈਸਟ, 12 ਹੌਟਸਪੌਟ ਲੋਕੇਸ਼ਨ, 2 ਕਿਲੋਮੀਟਰ ਵੌਕ ਟੈਸਟ ਅਤੇ 1 ਲੋਕੇਸ਼ਨ 'ਤੇ ਇੰਟਰ-ਆਪਰੇਟਰ ਕਾਲਿੰਗ ਦੇ ਵਿਸਤ੍ਰਿਤ ਟੈਸਟ ਕੀਤੇ। ਮੁਲਾਂਕਣ ਕੀਤੀਆਂ ਗਈਆਂ ਤਕਨੀਕਾਂ ਵਿੱਚ 2G, 3G, 4G ਅਤੇ 5G ਸ਼ਾਮਲ ਸਨ ਜੋ ਵੱਖ-ਵੱਖ ਹੈਂਡਸੈੱਟ ਸਮਰੱਥਾਵਾਂ ਵਾਲੇ ਉਪਭੋਗਤਾਵਾਂ ਦੇ ਸੇਵਾ ਅਨੁਭਵ ਨੂੰ ਦਰਸਾਉਂਦੇ ਹਨ। ਇੰਡੀਪੈਂਡੈਂਟ ਡ੍ਰਾਈਵ ਟੈਸਟ ਦੇ ਨਤੀਜੇ ਪਹਿਲਾਂ ਹੀ ਸਾਰੇ ਸਬੰਧਤ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀਐੱਸਪੀਜ਼) ਨੂੰ ਦੱਸ ਦਿੱਤੇ ਗਏ ਹਨ।
ਮੁੱਖ ਮਾਪਦੰਡਾਂ ਦਾ ਮੁਲਾਂਕਣ:
ਓ) ਵੌਇਸ ਸੇਵਾਵਾਂ: ਕਾਲ ਸੈਟਅੱਪ ਸਫਲਤਾ ਦਰ (ਸੀਐੱਸਐੱਸਆਰ), ਡ੍ਰੌਪਡ ਕਾਲ ਰੇਟ (ਡੀਸੀਆਰ), ਕਾਲ ਸੈਟਅੱਪ ਸਮਾਂ, ਕਾਲ ਸਾਈਲੈਂਸ ਦਰ, ਵੌਇਸ ਕੁਆਲਿਟੀ (ਐੱਮਓਐੱਸ), ਕਵਰੇਜ।
ਅ) ਡੇਟਾ ਸੇਵਾਵਾਂ: ਡਾਉਨਲੋਡ/ਅੱਪਲੋਡ ਥਰੂਪੁੱਟ, ਲੈਟੇਂਸੀ, ਜਿਟਰ, ਪੈਕੇਟ ਡ੍ਰੌਪ ਰੇਟ ਅਤੇ ਵੀਡੀਓ ਸਟ੍ਰੀਮਿੰਗ ਦੇਰੀ।
ਕਾਲ ਸੈਟਅੱਪ ਸਫਲਤਾ ਦਰ: ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਦੀ ਕਾਲ ਸੈਟਅੱਪ ਸਫਲਤਾ ਦਰ ਆਟੋ-ਸਿਲੈਕਸ਼ਨ ਮੋਡ (5G/4G/3G/2G) ਵਿੱਚ ਕ੍ਰਮਵਾਰ 99.31 ਪ੍ਰਤੀਸ਼ਤ, 98.10 ਪ੍ਰਤੀਸ਼ਤ, 99.83 ਪ੍ਰਤੀਸ਼ਤ ਅਤੇ 98.10 ਪ੍ਰਤੀਸ਼ਤ ਹੈ।
ਡ੍ਰੌਪ ਕਾਲ ਦਰ: ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਦੀ ਆਟੋ-ਸਿਲੈਕਸ਼ਨ ਮੋਡ (5G/4G/3G/2G) ਵਿੱਚ ਕ੍ਰਮਵਾਰ 0.00 ਪ੍ਰਤੀਸ਼ਤ, 3.51 ਪ੍ਰਤੀਸ਼ਤ, 0.17 ਪ੍ਰਤੀਸ਼ਤ ਅਤੇ 0.00 ਪ੍ਰਤੀਸ਼ਤ ਡ੍ਰੌਪ ਕਾਲ ਦਰਾਂ ਹਨ।
ਸੇਵਾ ਦੀ ਗੁਣਵੱਤਾ ਦੇ ਮੁੱਖ ਮਾਪਦੰਡਾਂ ਦੇ ਵਿਰੁੱਧ ਪ੍ਰਦਰਸ਼ਨ
ਸੀਐੱਸਐੱਸਆਰ: ਕਾਲ ਸੈਟਅੱਪ ਸਫਲਤਾ ਦਰ (ਪ੍ਰਤੀਸ਼ਤ ਵਿੱਚ), ਸੀਐੱਸਟੀ: ਕਾਲ ਸੈਟਅੱਪ ਸਮਾਂ (ਸਕਿੰਟਾਂ ਵਿੱਚ), ਡੀਸੀਆਰ: ਡ੍ਰੌਪਡ ਕਾਲ ਰੇਟ (ਪ੍ਰਤੀਸ਼ਤ ਵਿੱਚ) ਅਤੇ ਐੱਮਓਐੱਸ: ਔਸਤ ਔਪੀਨੀਅਨ ਸਕੋਰ।
ਸੰਖੇਪ-ਵੌਇਸ ਸੇਵਾ
ਕਾਲ ਸੈਟਅੱਪ ਸਫਲਤਾ ਦਰ: ਆਟੋ-ਸਿਲੈਕਸ਼ਨ ਮੋਡ (5G/4G/3G/2G) ਵਿੱਚ ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਦੀ ਕਾਲ ਸੈਟਅੱਪ ਸਫਲਤਾ ਦਰ ਕ੍ਰਮਵਾਰ 99.31 ਪ੍ਰਤੀਸ਼ਤ, 98.10 ਪ੍ਰਤੀਸ਼ਤ, 99.83 ਪ੍ਰਤੀਸ਼ਤ ਅਤੇ 98.10 ਪ੍ਰਤੀਸ਼ਤ ਹੈ।
ਕਾਲ ਸੈਟਅੱਪ ਸਮਾਂ: ਆਟੋ-ਸਿਲੈਕਸ਼ਨ ਮੋਡ (5G/4G/3G/2G) ਵਿੱਚ ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਦਾ ਕਾਲ ਸੈਟਅੱਪ ਸਮਾਂ ਕ੍ਰਮਵਾਰ 1.34, 2.62, 0.64 ਅਤੇ 2.05 ਸਕਿੰਟ ਹੈ।
ਡ੍ਰੌਪ ਕਾਲ ਦਰ: ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਲਈ ਆਟੋ-ਸਿਲੈਕਸ਼ਨ ਮੋਡ (5G/4G/3G/2G) ਵਿੱਚ ਡ੍ਰੌਪ ਕਾਲ ਰੇਟ ਕ੍ਰਮਵਾਰ 0.00%, 3.51%, 0.17% ਅਤੇ 0.00% ਹੈ।
ਕਾਲ ਸਾਈਲੈਂਸ/ਮਿਊਟ ਦਰ: ਏਅਰਟੈੱਲ, ਆਰਜੇਆਈਐੱਲ ਅਤੇ ਵੀਆਈਐੱਲ ਲਈ ਪੈਕੇਟ ਸਵਿੱਚਡ ਨੈੱਟਵਰਕ (5G/4G) ਵਿੱਚ ਸਾਈਲੈਂਸ ਕਾਲ ਰੇਟ ਕ੍ਰਮਵਾਰ 0.00%, 0.00% ਅਤੇ 3.00% ਹੈ।
ਔਸਤ ਓਪੀਨੀਅਨ ਸਕੋਰ (ਐੱਮਓਐੱਸ): ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਲਈ ਔਸਤ ਐੱਮਓਐੱਸ ਕ੍ਰਮਵਾਰ 3.98, 2.15, 3.90 ਅਤੇ 3.91 ਹੈ।
|
ਸੰਖੇਪ-ਡਾਟਾ ਸੇਵਾਵਾਂ
ਡਾਟਾ ਡਾਊਨਲੋਡ ਪ੍ਰਦਰਸ਼ਨ (ਸਮੁੱਚਾ): ਏਅਰਟੈੱਲ (5G/4G) ਦੀ ਔਸਤ ਡਾਊਨਲੋਡ ਸਪੀਡ 237.99 ਐੱਮਬੀਪੀਐੱਸ, ਬੀਐੱਸਐੱਨਐੱਲ (4G/3G/2G) 3.78 ਐੱਮਬੀਪੀਐੱਸ, ਆਰਜੇਆਈਐੱਲ (5G/4G) 267.63 ਐੱਮਬੀਪੀਐੱਸ ਅਤੇ ਵੀਆਈਐੱਲ (4G/2G) 28.19 ਐੱਮਬੀਪੀਐੱਸ ਹੈ।
ਡਾਟਾ ਅਪਲੋਡ ਪ੍ਰਦਰਸ਼ਨ (ਸਮੁੱਚਾ): ਏਅਰਟੈੱਲ (5G/4G) ਦੀ ਔਸਤ ਅਪਲੋਡ ਸਪੀਡ 31.90 ਐੱਮਬੀਪੀਐੱਸ, ਬੀਐੱਸਐੱਨਐੱਲ (4G/3G/2G) 3.45 ਐੱਮਬੀਪੀਐੱਸ, ਆਰਜੇਆਈਐੱਲ (5G/4G) 33.48 ਐੱਮਬੀਪੀਐੱਸ ਅਤੇ ਵੀਆਈਐੱਲ (4G/2G) 11.19 ਐੱਮਬੀਪੀਐੱਸ ਹੈ।
ਲੈਟੇਂਸੀ - 50ਵਾਂ ਪ੍ਰਤੀਸ਼ਤ (ਸਮੁੱਚਾ):
ਏਅਰਟੈੱਲ - 25.70 ਐੱਮਐੱਸ
ਬੀਐੱਸਐੱਨਐੱਲ - 29.80 ਐੱਮਐੱਸ
ਆਰਜੇਆਈਐੱਲ - 13.20 ਐੱਮਐੱਸ
ਵੀਆਈਐੱਲ - 38.15 ਐੱਮਐੱਸ
ਨੋਟ- “D/L” ਡਾਊਨਲੋਡ ਸਪੀਡ, “U/L” ਅੱਪਲੋਡ ਸਪੀਡ
ਡਾਟਾ ਪ੍ਰਦਰਸ਼ਨ - ਹੌਟਸਪੌਟ (ਐੱਮਬੀਪੀਐੱਸ ਵਿੱਚ):
ਏਅਰਟੈੱਲ- 4G D/L: 28.75 4G U/L: 10.80
5G D/L: 298.57 5G U/L: 41.08
ਬੀਐੱਸਐੱਨਐੱਲ- 4G D/L: 4.51 4G U/L: 5.05
ਆਰਜੇਆਈਐੱਲ- 4G D/L: 52.10 4G U/L: 10.11
5G D/L: 336.06 5G U/L: 30.99
ਵੀਆਈਐੱਲ- 4G D/L: 22.01 4G U/L: 16.60
ਨੋਟ- “D/L” ਡਾਊਨਲੋਡ ਸਪੀਡ, “U/L” ਅੱਪਲੋਡ ਸਪੀਡ
|

ਅੰਮ੍ਰਿਤਸਰ ਵਿੱਚ ਮੁਲਾਂਕਣ ਵਿੱਚ ਉੱਚ-ਘਣਤਾ ਵਾਲੇ ਖੇਤਰਾਂ ਜਿਵੇਂ ਕਿ ਲੋਹਾਰਕਾ ਕਲਾਂ, ਰਾਜਾ ਸਾਂਸੀ, ਅਟਾਰੀ, ਛੇਹਰਟਾ, ਸਾਂਗਨਾ, ਮੰਡਿਆਲਾ, ਚਾਟੀਵਿੰਡ, ਭਗਤਪੁਰਾ, ਨਵਾਂਪਿੰਡ, ਵੇਰਕਾ, ਅੰਮ੍ਰਿਤਸਰ ਛਾਉਣੀ ਅਤੇ ਕੋਟ ਖਾਲਸਾ ਆਦਿ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ ਨੇ ਅੰਮ੍ਰਿਤਸਰ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਗੋਲਡਨ ਟੈਂਪਲ ਮਾਰਕਿਟ, ਅਟਾਰੀ ਵਾਗਾਹ ਬਾਰਡਰ, ਬਾਬਾ ਦੀਪ ਸਿੰਘ ਗੁਰਦੁਆਰਾ, ਡੀਏਵੀ ਇੰਟਰਨੈਸ਼ਨਲ ਸਕੂਲ, ਦੁਰਗਯਾਣਾ ਮੰਦਿਰ, ਫੋਰਟਿਸ ਐਸਕੋਰਟਸ ਹਸਪਤਾਲ, ਗੋਬਿੰਦਗੜ੍ਹ ਕਿਲ੍ਹਾ, ਗੋਲਡਨ ਟੈਂਪਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਆਈਆਈਐੱਮ ਅੰਮ੍ਰਿਤਸਰ, ਆਈਐੱਸਬੀਟੀ ਅੰਮ੍ਰਿਤਸਰ ਵਿਖੇ ਅਸਲ-ਸੰਸਾਰ ਦੀਆਂ ਸਥਿਤੀਆਂ ਦਾ ਵੀ ਮੁਲਾਂਕਣ ਕੀਤਾ।
20 ਜੂਨ, 2025 ਨੂੰ ਅੰਮ੍ਰਿਤਸਰ ਵਿੱਚ ਕੀਤੇ ਗਏ ਵੌਕ ਟੈਸਟ ਨੇ ਗੋਲਡਨ ਟੈਂਪਲ ਮਾਰਕਿਟ 'ਤੇ ਧਿਆਨ ਕੇਂਦ੍ਰਿਤ ਕੀਤਾ, ਜਿਸ ਵਿੱਚ ਭੀੜ-ਭੜੱਕੇ ਵਾਲੇ ਪੈਦਲ ਯਾਤਰੀਆਂ ਵਿੱਚ ਮੋਬਾਈਲ ਨੈੱਟਵਰਕ ਦੇ ਵਿਵਹਾਰ ਨੂੰ ਕੈਪਚਰ ਕੀਤਾ ਗਿਆ।
ਇਹ ਟੈਸਟ ਟੀਆਰਏਆਈ ਦੁਆਰਾ ਸਿਫ਼ਾਰਸ਼ ਕੀਤੇ ਗਏ ਉਪਕਰਣਾਂ ਅਤੇ ਮਿਆਰੀ ਪ੍ਰੋਟੋਕੋਲ ਦੀ ਵਰਤੋਂ ਕਰਕੇ ਅਸਲ ਸਮੇਂ ਵਿੱਚ ਕੀਤੇ ਗਏ ਸਨ। ਵਿਸਤ੍ਰਿਤ ਰਿਪੋਰਟ ਟੀਆਰਏਆਈ ਦੀ ਵੈੱਬਸਾਈਟ www.trai.gov.in 'ਤੇ ਉਪਲਬਧ ਹੈ। ਕਿਸੇ ਵੀ ਸਪਸ਼ਟੀਕਰਣ/ਜਾਣਕਾਰੀ ਲਈ, ਸ਼੍ਰੀ ਵਿਵੇਕ ਖਰੇ, ਸਲਾਹਕਾਰ (ਖੇਤਰੀ ਦਫ਼ਤਰ, ਦਿੱਲੀ) ਟੀਆਰਏਆਈ ਨਾਲ ਈਮੇਲ: adv.ca@trai.gov.in ਜਾਂ ਫ਼ੋਨ ਨੰਬਰ +91-11-20907772 'ਤੇ ਸੰਪਰਕ ਕੀਤਾ ਜਾ ਸਕਦਾ ਹੈ।
****
ਸਮ੍ਰਾਟ/ਐਲਨ
(Release ID: 2152349)