ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਸਮਰੱਥਾ ਨਿਰਮਾਣ ਕਮਿਸ਼ਨ, ਕਰਮਯੋਗੀ ਭਾਰਤ ਅਤੇ ਛੱਤੀਸਗੜ੍ਹ ਸਰਕਾਰ ਨੇ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ


ਛੱਤੀਸਗੜ੍ਹ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਪਰਿਦ੍ਰਿਸ਼ ਨੂੰ ਰੂਪਾਂਤਰਿਤ ਕਰਨ ਦੀ ਦਿਸ਼ਾ ਵਿੱਚ ਜ਼ਿਕਰਯੋਗ ਕਦਮ

ਮਿਸ਼ਨ ਕਰਮਯੋਗੀ ਸਰਕਾਰੀ ਕਰਮਚਾਰੀਆਂ ਨੂੰ ਰਾਸ਼ਟਰ ਨਿਰਮਾਣ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਦੇ ਸਮਰੱਥ ਬਣਾਏਗਾ: ਛੱਤੀਸਗੜ੍ਹ ਦੇ ਮੁੱਖ ਮੰਤਰੀ

Posted On: 29 JUL 2025 4:58PM by PIB Chandigarh

ਛੱਤੀਸਗੜ੍ਹ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਮਰੱਥਾ ਨਿਰਮਾਣ ਦੇ ਪਰਿਦ੍ਰਿਸ਼ ਨੂੰ ਰੂਪਾਂਤਰਿਤ ਕਰਨ ਦੀ ਦਿਸ਼ਾ ਵਿੱਚ ਜ਼ਿਕਰਯੋਗ ਕਦਮ ਚੁੱਕਦੇ ਹੋਏ, ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ), ਕਰਮਯੋਗੀ ਭਾਰਤ ਅਤੇ ਛੱਤੀਸਗੜ੍ਹ ਸਰਕਾਰ ਨੇ 28 ਜੁਲਾਈ, 2025 ਨੂੰ ਰਾਏਪੁਰ ਵਿੱਚ ਇੱਕ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ। ਹਸਤਾਖਰ ਸਮਾਰੋਹ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਣੂ ਦੇਵ ਸਾਏ ਦੀ ਮੌਜੂਦਗੀ ਵਿੱਚ ਹੋਇਆ।

ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਿਸ਼ਨ ਕਰਮਯੋਗੀ ਇੱਕ ਦੂਰਦਰਸ਼ੀ ਪਹਿਲਕਦਮੀ ਹੈ ਜੋ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਇੱਛਾਵਾਂ ਨੂੰ ਸਾਕਾਰ ਕਰਦੀ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਮਿਸ਼ਨ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਕਰਮਯੋਗੀ ਦੀ ਭਾਵਨਾ ਦਾ ਸੰਚਾਰ ਕਰੇਗਾ, ਜਿਸ ਨਾਲ ਉਹ ਰਾਸ਼ਟਰ ਨਿਰਮਾਣ ਵਿੱਚ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਦੇ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਛੱਤੀਸਗੜ੍ਹ ਵਿੱਚ ਸ਼ਾਸਨ ਅਤੇ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਸੱਭਿਆਚਾਰ ਨੂੰ ਪੋਸ਼ਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਇਸ ਪ੍ਰੋਗਰਾਮ ਵਿੱਚ ਛੱਤੀਸਗੜ੍ਹ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਅਮਿਤਾਭ ਜੈਨ, ਸਮਰੱਥਾ ਨਿਰਮਾਣ ਕਮਿਸ਼ਨ ਦੇ ਮੈਂਬਰ (ਪ੍ਰਸ਼ਾਸਨ) ਡਾ. ਅਲਕਾ ਮਿੱਤਲ, ਛੱਤੀਸਗੜ੍ਹ ਪ੍ਰਸ਼ਾਸਨ ਅਕਾਦਮੀ ਦੇ ਡਾਇਰੈਕਟਰ ਜਨਰਲ ਸ਼੍ਰੀ ਸੁਬ੍ਰਤ ਸਾਹੂ, ਸਮਰੱਥਾ ਨਿਰਮਾਣ ਕਮਿਸ਼ਨ ਦੇ ਸਕੱਤਰ ਅਤੇ ਕਰਮਯੋਗੀ ਭਾਰਤ ਦੀ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਮਤੀ ਵੀ. ਲਲਿਤਾਲਕਸ਼ਮੀ ਅਤੇ ਸਮਰੱਥਾ ਨਿਰਮਾਣ ਕਮਿਸ਼ਨ ਦੇ ਸੰਯੁਕਤ ਸਕੱਤਰ ਸ਼੍ਰੀ ਐੱਸਪੀ ਰਾਏ ਸਮੇਤ ਸੀਨੀਅਰ ਪਤਵੰਤੇ ਮੌਜੂਦ ਸਨ।

ਇਹ ਸਹਿਮਤੀ ਪੱਤਰ ਛੱਤੀਸਗੜ੍ਹ ਵਿੱਚ ਸਰਕਾਰੀ ਅਧਿਕਾਰੀਆਂ ਲਈ ਯੋਗਤਾ-ਅਧਾਰਿਤ, ਟੈਕਨੋਲੋਜੀ-ਕੇਂਦ੍ਰਿਤ ਅਤੇ ਨਿਰੰਤਰ ਸਿੱਖਣ ਦੇ ਮਾਹੌਲ ਦੇ ਮਿਸ਼ਨ ਕਰਮਯੋਗੀ ਦੇ ਵਿਜ਼ਨ ਨੂੰ ਲਾਗੂ ਕਰਨ ਲਈ ਇੱਕ ਸੰਸਥਾਗਤ ਸਾਂਝੇਦਾਰੀ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਪਹਿਲਕਦਮੀ ਦੇ ਤਹਿਤ, ਛੱਤੀਸਗੜ੍ਹ ਦੇ ਲਗਭਗ ਚਾਰ ਲੱਖ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰੰਤਰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ ਅਤੇ ਇਹ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਹੁਣ ਤੱਕ, ਲਗਭਗ 50,000 ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਫ਼ਲਤਾਪੂਰਵਕ ਔਨਲਾਈਨ ਸਿਖਲਾਈ ਪੂਰੀ ਕਰ ਲਈ ਹੈ।  

ਇਸ ਆਯੋਜਨ ਦੇ ਇੱਕ ਹਿੱਸੇ ਵਜੋਂ ਸਕੱਤਰਾਂ, ਵਿਭਾਗਾਂ ਦੇ ਮੁਖੀਆਂ ਅਤੇ ਵਿਭਾਗੀ ਨੋਡਲ ਅਧਿਕਾਰੀਆਂ ਲਈ ਇੱਕ ਓਰੀਐਂਟੇਸ਼ਨ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਵਿੱਚ ਡਿਜੀਟਲ ਸਿਖਲਾਈ, ਭੂਮਿਕਾ-ਅਧਾਰਿਤ ਸਿਖਲਾਈ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਰਾਹੀਂ ਭਵਿੱਖ ਲਈ ਤਿਆਰ ਅਤੇ ਨਾਗਰਿਕ-ਕੇਂਦ੍ਰਿਤ ਪ੍ਰਸ਼ਾਸਨਿਕ ਸੇਵਾ ਦੇ ਨਿਰਮਾਣ ਦੇ ਮਿਸ਼ਨ ਕਰਮਯੋਗੀ ਦੇ ਵਿਜ਼ਨ ’ਤੇ ਚਾਨਣਾ ਪਾਇਆ ਗਿਆ। ਕਰਮਯੋਗੀ ਭਾਰਤ ਦੇ ਮੁੱਖ ਸੰਚਾਲਨ ਅਧਿਕਾਰੀ ਸ਼੍ਰੀ ਰਾਕੇਸ਼ ਵਰਮਾ ਨੇ ਆਈਜੀਓਟੀ ਕਰਮਯੋਗੀ ਪਲੈਟਫਾਰਮ ਦਾ ਲਾਈਵ ਪ੍ਰਦਰਸ਼ਨ ਕੀਤਾ, ਜਿਸ ਵਿੱਚ ਮੌਡਿਊਲਰ, ਸਵੈ-ਗਤੀਸ਼ੀਲ ਅਤੇ ਭੂਮਿਕਾ-ਸੰਯੋਜਿਤ ਸਿਖਲਾਈ ਨੂੰ ਸਮਰੱਥ ਬਣਾਉਣ ਵਾਲੀਆਂ ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਇਸ ਪਲੈਟਫਾਰਮ ਦੇ ਵਧਦੇ ਪ੍ਰਭਾਵ 'ਤੇ ਵੀ ਜ਼ੋਰ ਦਿੱਤਾ, ਜਿਸ ਦੇ ਤਹਿਤ ਦੇਸ਼ ਭਰ ਵਿੱਚ 1.26 ਕਰੋੜ ਤੋਂ ਜ਼ਿਆਦਾ ਸਿਖਿਆਰਥੀ ਲਚਕਦਾਰ, ਜ਼ਰੂਰਤ-ਅਧਾਰਿਤ ਸਮਰੱਥਾ-ਨਿਰਮਾਣ ਦੇ ਮੌਕਿਆਂ ਤੋਂ ਲਾਭ ਲੈ ਰਹੇ ਹਨ।

 

ਚਰਚਾਵਾਂ ਦਾ ਮੁੱਖ ਨਤੀਜਾ ਛੱਤੀਸਗੜ੍ਹ ਸਰਕਾਰ ਦੁਆਰਾ ਵਿਭਿੰਨ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਈਜੀਓਟੀ ਪਲੈਟਫਾਰਮ 'ਤੇ ਲਿਆਉਣ ਅਤੇ ਉਨ੍ਹਾਂ ਦੀ ਢਾਂਚਾਗਤ ਸਿਖਲਾਈ ਯਾਤਰਾ ਸ਼ੁਰੂ ਕਰਨ ਲਈ ਪ੍ਰਤੀਬੱਧਤਾ ਜਤਾਉਣ ਦੇ ਰੂਪ ਵਿੱਚ ਸਾਹਮਣੇ ਆਇਆ। ਰਾਜ ਨੇ ਆਪਣੀਆਂ ਖਾਸ ਸ਼ਾਸਨ ਜ਼ਰੂਰਤਾਂ ਦੇ ਅਨੁਸਾਰ ਸਿੱਖਣ ਸਮੱਗਰੀ ਦੇ ਸਹਿ-ਨਿਰਮਾਣ ਵਿੱਚ ਵੀ ਦਿਲਚਸਪੀ ਵਿਅਕਤ ਕੀਤੀ।

ਇਹ ਸਹਿਮਤੀ ਪੱਤਰ ਇੱਕ ਗਤੀਸ਼ੀਲ, ਜਵਾਬਦੇਹ ਅਤੇ ਨਾਗਰਿਕ-ਕੇਂਦ੍ਰਿਤ ਨੌਕਰਸ਼ਾਹੀ ਬਣਾਉਣ ਲਈ ਮਿਸ਼ਨ ਕਰਮਯੋਗੀ ਅਤੇ ਛੱਤੀਸਗੜ੍ਹ ਸਰਕਾਰ ਦੇ ਸਾਂਝੇ ਵਿਜ਼ਨ ਨੂੰ ਦ੍ਰਿੜ੍ਹ ਬਣਾਉਂਦਾ ਹੈ।

 

*********


(Release ID: 2152121) Visitor Counter : 2
Read this release in: English , Urdu , Hindi