ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਸਵੱਛਤਾ ਪਖਵਾੜਾ 2025 ਮਨਾਇਆ

Posted On: 31 JUL 2025 2:51PM by PIB Chandigarh

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ 16 ਜੁਲਾਈ ਤੋਂ 31 ਜੁਲਾਈ, 2025 ਤੱਕ ਆਪਣੇ ਮੁੱਖ ਦਫਤਰ ਅਤੇ ਦੇਸ਼ ਭਰ ਵਿੱਚ ਆਪਣੇ ਨਾਲ ਸੰਬੰਧ/ਅਧੀਨਸਥ ਦਫਤਰਾਂ ਅਤੇ ਖੁਦਮੁਖਤਿਆਰ ਸੰਸਥਾਵਾਂ ਰਾਹੀਂ ਸਵੱਛਤਾ ਪਖਵਾੜਾ 2025 ਮਨਾਇਆ। ਕੈਬਨਿਟ ਸਕੱਤਰੇਤ ਦੇ ਨਿਰਦੇਸ਼ਾਂ ਅਨੁਸਾਰ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੀ ਅਗਵਾਈ ਹੇਠ ਤਾਲਮੇਲ ਕੀਤਾ ਗਿਆ ਇਹ ਸਾਲਾਨਾ ਉਪਰਾਲਾ ਮਹਾਤਮਾ ਗਾਂਧੀ ਦੇ ਸਵੱਛ ਅਤੇ ਸਿਹਤਮੰਦ ਭਾਰਤ ਦੇ ਸੁਪਨੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਅਤੇ ਸੰਬੰਧਿਤ ਦਫ਼ਤਰਾਂ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ, ਸਵੱਛਤਾ ਪਖਵਾੜੇ 2025 ਦੀ ਸ਼ੁਰੂਆਤ 16 ਜੁਲਾਈ 2025 ਨੂੰ ਐੱਮਐੱਸਡੀਈ ਦੇ ਸਕੱਤਰ ਸ਼੍ਰੀ ਰਜਿਤ ਪੁੰਹਾਨੀ ਦੀ ਅਗਵਾਈ ਵਿੱਚ ਇੱਕ ਸਹੁੰ ਚੁੱਕ ਸਮਾਰੋਹ ਨਾਲ ਹੋਈ। ਇਸੇ ਤਰ੍ਹਾਂ, ਦੇਸ਼ ਭਰ ਦੀਆਂ ਸਾਰੀਆਂ ਸੰਬੰਧਤ/ਅਧੀਨਸਥ ਅਤੇ ਖੁਦਮੁਖਤਿਆਰ ਸੰਸਥਾਵਾਂ ਦੇ ਮੁਖੀਆਂ ਨੇ ਸਾਰੇ ਖੇਤਰੀ ਦਫ਼ਤਰਾਂ ਵਿੱਚ ਸਵੱਛਤਾ ਸਹੁੰ ਚੁਕਾਈ।

SWACHHATA PLEDGE.jpg

ਸਵੱਛਤਾ ਪਖਵਾੜਾ ਮੁਹਿੰਮ ਦੌਰਾਨ, ਸਵੱਛਤਾ ਅਤੇ ਸੰਚਾਲਨ ਕੁਸ਼ਲਤਾ ਨੂੰ ਵਧਾਉਣ ਲਈ, ਕਾਰਜ ਸਥਾਨਾਂ ਅਤੇ ਪਖਾਨਿਆਂ ਸਮੇਤ, ਕੌਸ਼ਲ ਭਵਨ ਦੇ ਸਾਰੇ ਪਰਿਸਰ ਵਿੱਚ ਸਫਾਈ ਗਤੀਵਿਧੀਆਂ ਕੀਤੀਆਂ ਗਈਆਂ। ਕੌਸ਼ਲ ਭਵਨ ਵਿਖੇ ਸਥਿਤ ਐੱਮਐੱਸਡੀਈ ਅਤੇ ਇਸਦੇ ਵੱਖ-ਵੱਖ ਦਫਤਰਾਂ ਦੇ ਸਾਰੇ ਕਰਮਚਾਰੀਆਂ ਨੇ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ।

ਮੰਤਰਾਲੇ ਦੇ ਪਰਿਸਰ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਸਕੱਤਰ ਐੱਮਐੱਸਡੀਈ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਭਾਗੀਦਾਰੀ ਨੇ ਮੁਹਿੰਮ ਨੂੰ ਇੱਕ ਟਿਕਾਊ ਦਿਸ਼ਾ ਦਿੱਤੀ।

TREE PLANTATION.jpg

"ਸਵੱਛਤਾ" ਵਿਸ਼ੇ 'ਤੇ ਪੇਂਟਿੰਗ ਅਤੇ ਸਲੋਗਨ ਲਿਖਣ ਵਰਗੇ ਮੁਕਾਬਲੇ ਆਯੋਜਿਤ ਕੀਤੇ ਗਏ। ਮੰਤਰਾਲੇ ਦੇ ਕਰਮਚਾਰੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨਾਲ ਇਨ੍ਹਾਂ ਪ੍ਰੋਗਰਾਮਾਂ ਨੂੰ ਬਹੁਤ ਸਫਲਤਾ ਮਿਲੀ।

ਉਪਰੋਕਤ ਤੋਂ ਇਲਾਵਾ, ਨੇੜਲੇ ਖੇਤਰਾਂ ਵਿੱਚ ਆਟੋ-ਰਿਕਸ਼ਾ ਚਾਲਕਾਂ ਅਤੇ ਖਾਣ-ਪੀਣ ਦੀਆਂ ਦੁਕਾਨਾਂ ਵਿੱਚ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਗਈਆਂ ਤਾਂ ਜੋ ਸਮੂਹਿਕ ਸਫਾਈ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਕੌਸ਼ਲ ਭਵਨ ਵਿਖੇ ਪਲਾਸਟਿਕ ਦੀ ਸਿੰਗਲ ਵਰਤੋਂ ਨੂੰ ਰੋਕਣ ਲਈ ਇੱਕ ਜਾਗਰੂਕਤਾ ਮੁਹਿੰਮ ਵੀ ਆਯੋਜਿਤ ਕੀਤੀ ਗਈ, ਜਿਸ ਵਿੱਚ ਮੰਤਰਾਲੇ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

food stalls.jpg

ਇਹ ਮੁਹਿੰਮ 31 ਜੁਲਾਈ, 2025 ਨੂੰ ਇੱਕ ਸ਼ਾਨਦਾਰ ਸਮਾਪਨ ਸਮਾਰੋਹ ਨਾਲ ਸੰਪੰਨ ਹੋਈ, ਜਿੱਥੇ ਸ਼ਾਨਦਾਰ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਸਫਾਈ ਮੁਕਾਬਲਿਆਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪੁਰਸਕਾਰ ਦਿੱਤੇ ਗਏ ਅਤੇ ਸਫਾਈ ਮਿੱਤਰਾਂ ਨੂੰ ਉਨ੍ਹਾਂ ਦੇ ਅਨਮੋਲ ਯਤਨਾਂ ਲਈ ਪ੍ਰਸ਼ੰਸਾ ਕਿੱਟਾਂ ਦਿੱਤੀਆਂ ਗਈਆਂ।

************

ਵੀਵੀ/ਐੱਸਐੱਚ


(Release ID: 2151424)
Read this release in: English , Urdu , Hindi , Tamil