ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਵਿੱਤੀ ਵਰ੍ਹੇ 2024-25 ਵਿੱਚ ਮਿਸ਼ਨ ਵਾਤਸਲਿਆ ਅਧੀਨ ਗੈਰ-ਸੰਸਥਾਗਤ ਦੇਖਭਾਲ ਪ੍ਰੋਗਰਾਮਾਂ ਤਹਿਤ ਸਹਾਇਤਾ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਗਿਣਤੀ ਵਿੱਚ 40 ਫ਼ੀਸਦ ਤੋਂ ਵੱਧ ਦਾ ਵਾਧਾ ਹੋਇਆ

Posted On: 30 JUL 2025 4:48PM by PIB Chandigarh

ਵਿੱਤੀ ਵਰ੍ਹੇ 2023-24 ਦੇ ਮੁਕਾਬਲੇ ਵਿੱਤੀ ਵਰ੍ਹੇ 2024-25 ਵਿੱਚ ਮਿਸ਼ਨ ਵਾਤਸਲਿਆ ਦੀ ਗੈਰ-ਸੰਸਥਾਗਤ ਦੇਖਭਾਲ ਅਧੀਨ ਸਹਾਇਤਾ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਗਿਣਤੀ ਵਿੱਚ 40.23 ਫ਼ੀਸਦ ਦਾ ਵਾਧਾ ਹੋਇਆ ਹੈ। ਵਿੱਤੀ ਵਰ੍ਹੇ 2024-25 ਵਿੱਚ ਮਿਸ਼ਨ ਵਾਤਸਲਿਆ ਯੋਜਨਾ ਦੀਆਂ ਸੰਸਥਾਗਤ ਦੇਖਭਾਲ ਅਤੇ ਗੈਰ-ਸੰਸਥਾਗਤ ਦੇਖਭਾਲ ਸੇਵਾਵਾਂ ਅਧੀਨ ਸਹਾਇਤਾ ਪ੍ਰਾਪਤ ਬੱਚਿਆਂ ਦੀ ਗਿਣਤੀ ਇਸ ਪ੍ਰਕਾਰ ਹੈ:

 

ਵਿੱਤੀ ਵਰ੍ਹੇ 2024-25 ਵਿੱਚ ਸੰਸਥਾਗਤ ਦੇਖਭਾਲ ਅਧੀਨ ਸਹਾਇਤਾ ਪ੍ਰਾਪਤ ਬੱਚੇ




 

ਵਿੱਤੀ ਵਰ੍ਹੇ 2024-25 ਵਿੱਚ ਗੈਰ-ਸੰਸਥਾਗਤ ਦੇਖਭਾਲ (ਸਪਾਂਸਰਸ਼ਿਪ/ਪਾਲਣ-ਪੋਸ਼ਣ ਦੇਖਭਾਲ/ ਦੇਖਭਾਲ ਤੋਂ ਬਾਅਦ) ਅਧੀਨ ਸਹਾਇਤਾ ਪ੍ਰਾਪਤ ਬੱਚੇ

76,882

1,70,895

 

ਮਿਸ਼ਨ ਵਾਤਸਲਿਆ ਦੇ ਤਹਿਤ ਐਮਰਜੈਂਸੀ ਰਿਸਪਾਂਸ ਅਤੇ ਆਉਟਰੀਚ ਸੇਵਾ ਟੋਲ-ਫ੍ਰੀ ਚਾਈਲਡ ਹੈਲਪਲਾਈਨ (#1098) ਰਾਹੀਂ ਦਿੱਤੀ ਜਾਂਦੀ ਹੈ, ਜੋ ਕਿ ਔਖੇ ਹਲਾਤਾਂ ਵਿੱਚ ਬੱਚਿਆਂ ਲਈ 24X7X365 ਸੇਵਾ ਹੈ। ਇਸਨੂੰ ਗ੍ਰਹਿ ਮੰਤਰਾਲੇ ਦੀ ਐਮਰਜੈਂਸੀ ਰਿਸਪਾਂਸ ਸਹਾਇਤਾ ਪ੍ਰਣਾਲੀ – 112 (ERSS – 112) ਹੈਲਪਲਾਈਨ ਅਤੇ ਮਹਿਲਾ ਹੈਲਪਲਾਈਨ (181) ਨਾਲ ਜੋੜਿਆ ਗਿਆ ਹੈ। ਸਾਰੇ 36 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚਾਈਲਡ ਹੈਲਪਲਾਈਨ ਲਈ ਰਾਜ ਪੱਧਰ ‘ਤੇ ਸਮਰਪਿਤ ਮਹਿਲਾ ਅਤੇ ਬਾਲ ਵਿਕਾਸ-ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।

ਇਹ ਜਾਣਕਾਰੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਸਾਵਿਤਰੀ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।


**************


(Release ID: 2150683)
Read this release in: English , Urdu , Hindi