ਜਹਾਜ਼ਰਾਨੀ ਮੰਤਰਾਲਾ
ਸਮੁੰਦਰੀ ਵਪਾਰ ਵਿੱਚ ਡਿਜੀਟਲ ਪਰਿਵਰਤਨ
Posted On:
29 JUL 2025 1:38PM by PIB Chandigarh
ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਨੇ ਭਾਰਤੀ ਸਮੁੰਦਰੀ ਖੇਤਰ ਲਈ ਇੱਕ ਡਿਜੀਟਲ ਸੈਂਟਰ ਆਫ਼ ਐਕਸੀਲੈਂਸ (DCoE) ਦੀ ਸਥਾਪਨਾ ਕਰਨ ਲਈ ਸੈਂਟਰ ਫਾਰ ਡਿਵੈਲਪਮੈਂਟ ਆਫ਼ ਐਡਵਾਂਸਡ ਕੰਪਿਊਟਿੰਗ (C-DAC) ਨਾਲ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ਦਾ ਉਦੇਸ਼ ਐਡਵਾਂਸਡ ਆਈਟੀ ਸੌਲਿਊਸ਼ਨਸ ਰਾਹੀਂ ਡਿਜੀਟਲ ਪਰਿਵਰਤਨ ਵਿੱਚ ਤੇਜ਼ੀ ਲਿਆਉਣਾ, ਇਨੋਵੇਸ਼ਨ ਨੂੰ ਹੁਲਾਰਾ ਦੇਣਾ ਪੋਰਟ ਅਤੇ ਸ਼ਿਪਿੰਗ ਸੈਕਟਰ ਦੇ ਆਧੁਨਿਕੀਕਰਣ ਦਾ ਮਾਰਗਦਰਸ਼ਨ ਕਰਨਾ ਹੈ।
ਸਰਕਾਰ ਨੇ ਸਾਗਰ ਸੇਤੂ (SAGAR SETU) ਪਲੈਟਫਾਰਮ ਲਾਂਚ ਕੀਤਾ ਹੈ, ਜਿਸ ਦਾ ਉਦੇਸ਼ ਭਾਰਤੀ ਪੋਰਟਸ ਅਤੇ ਸ਼ਿਪਿੰਗ ਖੇਤਰ ਵਿੱਚ ਸੰਚਾਲਨ ਕੁਸ਼ਲਤਾ, ਉਤਪਾਦਕਤਾ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਬਣਾਉਣਾ ਹੈ, ਤਾਂ ਜੋ ਨਿਰਵਿਘਨ EXIM ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਅਤੇ ਤੇਜ਼ ਅਤੇ ਕਾਗਜ਼ ਰਹਿਤ ਪ੍ਰਕਿਰਿਆਵਾਂ ਰਾਹੀਂ ਵੈਸੱਲ ਅਤੇ ਕਾਰਗੋ ਦਸਤਾਵੇਜ਼ਾਂ ਵਿੱਚ ਲੱਗਣ ਵਾਲੇ ਸਮੇਂ ਵਿੱਚ ਜ਼ਿਕਰਯੋਗ ਕਮੀ ਲਿਆਂਦੀ ਜਾ ਸਕੇ।
ਸਰਕਾਰ ਨੇ ਪ੍ਰਮੁੱਖ ਪੋਰਟ ਟੈਰਿਫਸ ਲਈ ਇਕਸਾਰ ਢਾਂਚਾ ਪ੍ਰਦਾਨ ਕਰਨ ਲਈ ਇੱਕ ਵਰਗੀਕ੍ਰਿਤ ਸਕੇਲ ਆਫ ਰੇਟਸ (SOR) ਟੈਂਪਲੇਟ ਲਾਂਚ ਕੀਤਾ ਹੈ, ਤਾਂ ਜੋ ਵੱਖ-ਵੱਖ ਅਤੇ ਇਕਸਮਾਨ ਪਰਿਭਾਸ਼ਾਵਾਂ ਅਤੇ ਸ਼ਰਤਾਂ, ਵੱਖ-ਵੱਖ ਪੋਰਟ ਸਰਵਿਸਿਸ ਨੂੰ ਵਰਗੀਕ੍ਰਿਤ ਕਰਨ ਲਈ ਇਕਸਾਰ ਢਾਂਚੇ ਦੀ ਪਾਰਦਰਸ਼ੀ ਪੇਸ਼ਕਾਰੀ ਪ੍ਰਦਾਨ ਕੀਤੀ ਜਾ ਸਕੇ।
ਇਹ ਜਾਣਕਾਰੀ ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਐੱਸਆਰ/ਜੀਡੀਐੱਚ/ਐੱਸਜੇ/ਐੱਚਕੇ
(Release ID: 2150000)