ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਦੇਸ਼ ਵਿੱਚ ਲਾਈਟ ਹਾਊਸ ਦੀ ਸਥਿਤੀ

Posted On: 28 JUL 2025 5:58PM by PIB Chandigarh

ਪ੍ਰਧਾਨ ਮੰਤਰੀ ਆਵਾਸ ਯੋਜਨਾ –ਸ਼ਹਿਰੀ (PMAY-U), ਦੇ ਤਹਿਤ ਨਿਰਮਾਣ ਖੇਤਰ ਦੇ ਵੱਖ-ਵੱਖ ਹਿਤਧਾਰਕਾਂ ਦੁਆਰਾ ਇਨੋਵੇਟਿਵ, ਟਿਕਾਊ, ਵਾਤਾਵਰਣ ਅਨੁਕੂਲ ਅਤੇ ਆਫਤ-ਰੋਧੀ ਤਕਨੀਕਾਂ ਅਤੇ ਨਿਰਮਾਣ ਸਮੱਗਰੀਆਂ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਅਪਣਾਉਣ ਲਈ ਇੱਕ ਟੈਕਨੋਲੋਜੀ ਉਪ-ਮਿਸ਼ਨ (ਟੀਐੱਸਐੱਮ) ਦੀ ਸਥਾਪਨਾ ਕੀਤੀ ਗਈ ਹੈ, ਤਾਂ ਜੋ ਪਹਾੜੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਸਮੇਤ ਪੂਰੇ ਦੇਸ਼ ਵਿੱਚ ਘਰਾਂ ਦਾ ਤੇਜ਼, ਲਾਗਤ ਪ੍ਰਭਾਵੀ ਅਤੇ ਗੁਣਵੱਤਾਪੂਰਨ ਨਿਰਮਾਣ ਕੀਤਾ ਜਾ ਸਕੇ। ਗਲੋਬਲ ਹਾਊਸਿੰਗ ਟੈਕਨੋਲੋਜੀ ਚੈਲੇਂਜ-ਇੰਡੀਆ (GHTC-India) ਦੀ ਸ਼ੁਰੂਆਤ, ਪਹਿਲਾਂ ਤੋਂ ਤਿਆਰ ਤਕਨੀਕ ਸਹਿਤ ਵਿਸ਼ਵ ਪੱਧਰ ‘ਤੇ ਉਪਲਬਧ ਬੇਹਤਰੀਨ ਨਿਰਮਾਣ ਤਕਨੀਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਕੀਤੀ ਗਈ ਸੀ, ਜਿਸ ਨਾਲ ਤੇਜ਼, ਟਿਕਾਊ, ਹਰਿਤ ਅਤੇ ਆਫਤ-ਰੋਧੀ ਨਿਰਮਾਣ ਹੋ ਸਕਣ। ਜੀਐੱਚਟੀਸੀ-ਇੰਡੀਆ ਦੇ ਤਹਿਤ, ਦੁਨੀਆ ਭਰ ਤੋਂ 54 ਨਵੀਨਤਾ ਪ੍ਰਮਾਣਿਤ ਨਿਰਮਾਣ ਤਕਨੀਕਾਂ ਦੀ ਚੋਣ ਕੀਤੀ ਗਈ ਸੀ। 

ਜੀਐੱਚਟੀਸੀ-ਇੰਡੀਆ ਦੇ ਤਹਿਤ 54 ਚਿੰਨ੍ਹਿਤ ਟੈਕਨੋਲੋਜੀਆਂ ਵਿੱਚੋਂ 1,000 ਤੋਂ ਵੱਧ ਘਰਾਂ ਵਾਲੇ ਛੇ ਲਾਈਟ ਹਾਊਸ ਪ੍ਰੋਜੈਕਟਾਂ (ਐੱਲਐੱਚਪੀ), ਜਿਨ੍ਹਾਂ ਵਿੱਚ ਛੇ ਵੱਖ-ਵੱਖ ਟੈਕਨੋਲੋਜੀਆਂ ਦਾ ਇਸਤੇਮਾਲ ਕਰਦੇ ਹੋਏ ਬੁਨਿਆਦੀ ਢਾਂਚਾ ਸੁਵਿਧਾਵਾਂ ਤਿਆਰ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਨਿਰਮਾਣ ਇੰਦੌਰ (ਮੱਧ ਪ੍ਰਦੇਸ਼), ਰਾਜਕੋਟ (ਗੁਜਰਾਤ), ਚੇੱਨਈ (ਤਮਿਲ ਨਾਡੂ), ਰਾਂਚੀ (ਝਾਰਖੰਡ), ਅਗਰਤਲਾ (ਤ੍ਰਿਪੁਰਾ) ਅਤੇ ਲਖਨਊ (ਉੱਤਰ ਪ੍ਰਦੇਸ਼) ਵਿੱਚ ਕੀਤਾ ਗਿਆ ਹੈ, ਜਿਸ ਦੀ ਕੁੱਲ ਪ੍ਰੋਜੈਕਟ ਲਾਗਤ 843.59 ਕਰੋੜ ਰੁਪਏ ਹੈ। ਦੇਸ਼ ਵਿੱਚ ਮੁੱਖ ਧਾਰਾ ਵਿੱਚ ਲਿਆਉਣ ਲਈ ਇਨ੍ਹਾਂ ਟੈਕਨੋਲੋਜੀਆਂ ਦੀ ਵਰਤੋਂ ਨੂੰ ਦਰਸਾਉਣ ਲਈ, ਐੱਲਐੱਚਪੀ ਦੀਆਂ ਸਾਈਟਾਂ ਨੂੰ, ਚੁਣੌਤੀ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਸੀ। ਚੇੱਨਈ, ਰਾਜਕੋਟ, ਇੰਦੌਰ, ਲਖਨਊ ਅਤੇ ਰਾਂਚੀ ਵਿੱਚ ਐੱਲਐੱਚਪੀ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ ਅਤੇ ਮਾਣਯੋਗ ਪ੍ਰਧਾਨ ਮੰਤਰੀ ਨੇ ਇਨ੍ਹਾਂ ਦਾ ਉਦਘਾਟਨ ਕੀਤਾ ਹੈ। ਅਗਰਤਲਾ ਵਿੱਚ ਐੱਲਐੱਚਪੀ ਦਾ ਨਿਰਮਾਣ ਤੇਜ਼ੀ ਨਾਲ ਜਾਰੀ ਹੈ। ਸ਼ਹਿਰੀ ਯੋਜਨਾਕਾਰਾਂ, ਬਿਲਡਰਾਂ ਅਤੇ ਹੋਰ ਹਿਤਧਾਰਕਾਂ ਦੇ ਦਰਮਿਆਨ ਨਵੀਆਂ ਨਿਰਮਾਣ ਟੈਕਨੋਲੋਜੀਆਂ/ਪ੍ਰਣਾਲੀਆਂ ਦੇ ਉਪਯੋਗ ਅਤੇ ਭਾਰਤ ਦੇ ਸੰਦਰਭ ਵਿੱਚ ਇਨ੍ਹਾਂ ਤਕਨੀਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਬਾਰੇ ਵਿਆਪਕ ਸਿੱਖਿਆ ਨੂੰ ਹੁਲਾਰਾ ਦੇਣ ਲਈ, ਐੱਲਐੱਚਪੀ ਨੇ ਲਾਈਵ ਲੈਬੋਰਟਰੀਜ਼ ਦੇ ਰੂਪ ਵਿੱਚ ਕੰਮ ਕੀਤਾ ਹੈ। 

ਇਹ ਜਾਣਕਾਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ। 

*****

ਐੱਸਕੇ   


(Release ID: 2149760) Visitor Counter : 3
Read this release in: English , Urdu , Hindi