ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਰਾਸ਼ਟਰੀ ਖੇਡ ਨੀਤੀ ਦਾ ਲਾਗੂਕਰਨ

Posted On: 24 JUL 2025 5:16PM by PIB Chandigarh

ਖੇਲੋ ਇੰਡੀਆ ਨੀਤੀ-2025 ਵਿੱਚ ਕੋਈ ਵਿੱਤੀ ਖਰਚਾ ਨਿਰਧਾਰਤ ਨਹੀਂ ਕੀਤਾ ਗਿਆ ਹੈ ਕਿਉਂਕਿ ਨੀਤੀ ਕਿਸੇ ਖਾਸ ਪ੍ਰੋਗਰਾਮ/ਯੋਜਨਾ ਦਾ ਪ੍ਰਸਤਾਵ ਨਹੀਂ ਕਰਦੀ ਹੈ ।

ਖੇਲੋ ਇੰਡੀਆ ਨੀਤੀ-2025 ਖੇਡਾਂ ਦੇ ਸਮੁੱਚੇ ਪ੍ਰਚਾਰ ਵਿੱਚ ਰਣਨੀਤਕ ਨਿਵੇਸ਼, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਖਿਡਾਰੀਆਂ ਨੂੰ ਸਹਾਇਤਾ ਰਾਹੀਂ ਨਿੱਜੀ ਖੇਤਰ ਨੂੰ ਇੱਕ ਮੁੱਖ ਭਾਈਵਾਲ ਵਜੋਂ ਕਲਪਨਾ ਕਰਦੀ ਹੈ। ਇਹ ਨੀਤੀ ਖੇਡ ਬੁਨਿਆਦੀ ਢਾਂਚੇ ਦੇ ਨਿਰਮਾਣ, ਸਿਖਲਾਈ ਪ੍ਰੋਗਰਾਮਾਂ ਨੂੰ ਫੰਡ ਦੇਣ, ਲੀਗਾਂ ਦਾ ਆਯੋਜਨ ਕਰਨ ਅਤੇ ਖਿਡਾਰੀਆਂ ਜਾਂ ਟੀਮਾਂ ਨੂੰ ਗੋਦ ਲੈਣ ਲਈ ਕਾਰਪੋਰੇਟ ਸਪਾਂਸਰਸ਼ਿਪ ਅਤੇ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਨੂੰ ਉਤਸ਼ਾਹਿਤ ਕਰਦੀ ਹੈ। ਕਾਰਪੋਰੇਟਾਂ ਤੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਪਹਿਲਕਦਮੀਆਂ, ਖੇਡ ਤਕਨਾਲੋਜੀ ਵਿੱਚ ਨਵੀਨਤਾ ਅਤੇ ਖੇਡਾਂ ਨਾਲ ਸਬੰਧੀ ਕਾਰੋਬਾਰਾਂ ਵਿੱਚ ਹੁਨਰ ਵਿਕਾਸ ਦਾ ਸਮਰਥਨ ਕਰਨ ਰਾਹੀਂ ਯੋਗਦਾਨ ਪਾਉਣ ਦੀ ਵੀ ਉਮੀਦ ਕੀਤੀ ਜਾਂਦੀ ਹੈ।

ਖੇਲੋ ਇੰਡੀਆ ਨੀਤੀ-2025 ਸਿੱਖਿਆ ਪ੍ਰਣਾਲੀ ਵਿੱਚ ਖੇਡਾਂ ਨੂੰ ਏਕੀਕ੍ਰਿਤ ਕਰਕੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਮਾਧਿਅਮ ਰਾਹੀਂ ਨੌਜਵਾਨ ਖੇਡ ਪ੍ਰਤਿਭਾਵਾਂ ਦੀ ਪਛਾਣ ਕਰਨ ਅਤੇ ਪੋਸ਼ਣ ਸਬੰਧੀ ਇੱਕ ਵਿਆਪਕ ਢਾਂਚੇ ਦਾ ਪ੍ਰਸਤਾਵ ਕਰਦੀ ਹੈ। ਮੁੱਖ ਪਹਿਲਕਦਮੀਆਂ ਵਿੱਚ ਨਿਯਮਿਤ ਪ੍ਰਤੀਯੋਗੀ ਪ੍ਰਦਰਸ਼ਨ ਦੇ ਲਈ ਸਮੁਦਾਇ, ਵਿੱਦਿਅਕ ਅਦਾਰੇ ਅਤੇ ਜ਼ਿਲ੍ਹਾ ਪੱਧਰ 'ਤੇ ਢਾਂਚਾਗਤ ਖੇਡ ਮੁਕਾਬਲਿਆਂ ਅਤੇ ਲੀਗਾਂ ਦੀ ਸ਼ੁਰੂਆਤ, ਵਿਆਪਕ ਭਾਗੀਦਾਰੀ ਲਈ ਨਿਯਮਿਤ ਉਤਸਵਾਂ, ਪ੍ਰਤਿਭਾ ਖੋਜ ਕੈਂਪਾਂ ਅਤੇ ਮੁਕਾਬਲਿਆਂ ਦੇ ਆਯੋਜਨ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਇਸ ਨਾਲ ਸ਼ੁਰੂਆਤੀ ਪੜਾਅ ਵਿੱਚ ਹੀ ਹੋਣਹਾਰ ਐਥਲੀਟਾਂ ਦੀ ਪਹਿਚਾਣ ਕਰਨ ਵਿੱਚ ਮਦਦ ਮਿਲਦੀ ਹੈ। ਖੇਲੋ ਇੰਡੀਆ ਨੀਤੀ-2025 ਬਚਪਨ ਤੋਂ ਹੀ ਸਰੀਰਕ ਸਾਖਰਤਾ ਨੂੰ ਇੱਕ ਮੁੱਖ ਹਿੱਸੇ ਦੇ ਰੂਪ ਵਿੱਚ ਏਕੀਕ੍ਰਿਤ ਕਰਦੀ ਹੈ। ਜੋ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਅਨੁਸਾਰ ਸਮੁੱਚੇ ਜੀਵਨ ਤੰਦਰੁਸਤੀ ਅਤੇ ਕਲਿਆਣ ਨੂੰ ਹੁਲਾਰਾ ਦੇਣ ਦੇ ਲਈ ਇੱਕ ਏਕੀਕ੍ਰਿਤ ਵਿਸ਼ਾ ਵਜੋਂ ਮੰਨਦਾ ਹੈ।

ਖੇਲੋ ਭਾਰਤ ਨੀਤੀ 2025 ਇੱਕ ਵਿਆਪਕ ਅਤੇ ਐਥਲੀਟ-ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਮਾਧਿਅਮ ਰਾਹੀਂ, ਓਲੰਪਿਕ ਸਮੇਤ ਆਉਣ ਵਾਲੇ ਕੌਮਾਂਤਰੀ ਖੇਡ ਸਮਾਗਮਾਂ ਲਈ ਦੇਸ਼ ਦੀਆਂ ਤਿਆਰੀਆਂ ਦੇ ਨਾਲ ਮੇਲ ਖਾਂਦੀ ਹੈ। ਰਾਸ਼ਟਰੀ ਖੇਡ ਨੀਤੀ-2001 ਖੇਲੋ ਇੰਡੀਆ ਯੋਜਨਾ ਅਤੇ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ ਜਿਹੀਆਂ ਪਿਛਲੀਆਂ ਪਹਿਲਕਦਮੀਆਂ ਦੀ ਨੀਂਹ 'ਤੇ ਅਧਾਰਿਤ, ਇਹ ਯੋਜਨਾ ਪ੍ਰਤਿਭਾਵਾਂ ਦੀ ਛੇਤੀ ਪਛਾਣ, ਜ਼ਮੀਨੀ ਪੱਧਰ ਤੋਂ ਲੈ ਕੇ ਉੱਚ ਪੱਧਰ ਤੱਕ ਦੇ ਮਜ਼ਬੂਤ ਰਸਤੇ ਅਤੇ ਉੱਚ-ਪ੍ਰਦਰਸ਼ਨ ਸਿਖਲਾਈ ਪ੍ਰੋਗਰਾਮਾਂ 'ਤੇ ਜ਼ੋਰ ਦਿੰਦੀ ਹੈ। ਖੇਲੋ ਇੰਡੀਆ ਨੀਤੀ-2025 ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦੀ ਹੈ, ਖੇਡ ਵਿਗਿਆਨ ਏਕੀਕਰਨ ਨੂੰ ਉਤਸ਼ਾਹਿਤ ਕਰਦੀ ਹੈ, ਅਤੇ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਪ੍ਰਤੀਯੋਗੀ ਪ੍ਰਦਰਸ਼ਨ ਨੂੰ ਵਧਾਉਂਦੀ ਹੈ।

ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ।

*****

ਐਮਜੀ/ਡੀਕੇ


(Release ID: 2149269)
Read this release in: English , Urdu , Hindi