ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਭੁਬਨੇਸ਼ਵਰ ਵਿੱਚ “ਸੁਸ਼ਾਸਨ ਪ੍ਰਥਾਵਾਂ” (“ਗੁੱਡ ਗਵਰਨੈਂਸ ਪ੍ਰੈਕਟਿਸਸ” ) ‘ਤੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕ੍ਰਾਂਤੀਕਾਰੀ ਸੁਧਾਰਾਂ ਨੇ ਆਮ ਨਾਗਰਿਕਾਂ ਵਿੱਚ ਆਤਮ-ਸਨਮਾਨ, ਆਤਮਵਿਸ਼ਵਾਸ ਅਤੇ ਵਿਸ਼ਵਾਸ ਦੀ ਭਾਵਨਾ ਜਗਾਈ ਹੈ: ਰਾਜ ਮੰਤਰੀ ਡਾ. ਜਿਤੇਂਦਰ ਸਿੰਘ

ਸੁਸ਼ਾਸਨ ਕੁਝ ਲੋਕਾਂ ਦਾ ਵਿਸ਼ੇਸ਼ ਅਧਿਕਾਰ ਨਹੀਂ, ਸਗੋਂ ਹਰੇਕ ਨਾਗਰਿਕ ਦਾ ਅਧਿਕਾਰ ਅਤੇ ਹਰੇਕ ਜਨਤਕ ਸੇਵਕ ਦਾ ਪਵਿੱਤਰ ਕਰਤੱਵ ਹੈ: ਮੁੱਖ ਮੰਤਰੀ ਮੋਹਣ ਚਰਨ ਮਾਝੀ

Posted On: 17 JUL 2025 5:59PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਨੇ ਅੱਜ ਸੰਯੁਕਤ ਤੌਰ ‘ਤੇ ਓਡੀਸ਼ਾ ਦੇ ਭੁਬਨੇਸ਼ਵਰ ਵਿੱਚ “ਗੁੱਡ ਗਵਰਨੈਂਸ ਪ੍ਰੈਕਟਿਸਸ” ‘ਤੇ ਦੋ ਦਿਨਾਂ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ।

 ਇਹ ਸੰਮੇਲਨ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ ਓਡੀਸ਼ਾ ਸਰਕਾਰ ਦੇ ਸਹਿਯੋਗ ਨਾਲ 17-18 ਜੁਲਾਈ, 2025 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਸੰਮੇਲਨ ਦਾ ਵਿਸ਼ਾ, “ਗੁੱਡ ਗਵਰਨੈਂਸ ਪ੍ਰੈਕਟਿਸਸ”, ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰਾਂ ਨਾਲ ਸਨਮਾਨਿਤ ਮਿਸਾਲੀ ਸ਼ਾਸਨ ਪਹਿਲਕਦਮੀਆਂ ਨੂੰ ਉਜਾਗਰ ਕਰਨਾ ਚਾਹੁੰਦਾ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸ਼ਾਸਨ ਸੁਧਾਰਾਂ ਵਿੱਚ ਹੋਈ ਜ਼ਿਕਰਯੋਗ ਪ੍ਰਗਤੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਦੇ ਬਾਅਦ ਤੋਂ ਆਯੋਜਿਤ 41 ਸੁਸ਼ਾਸਨ ਸੰਮੇਲਨਾਂ ਵਿੱਚੋਂ, 29 ਦਾ ਆਯੋਜਨ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਸ ਪੈਮਾਨੇ, ਗਤੀ ਅਤੇ ਲਹਿਜ਼ੇ ਨੂੰ ਦਰਸਾਉਂਦਾ ਹੈ ਜਿਸ ਦੇ ਨਾਲ ਮੌਜੂਦਾ ਯੁੱਗ ਵਿੱਚ ਸ਼ਾਸਨ ਸੁਧਾਰਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

 ਡਾ. ਸਿੰਘ ਨੇ ਸ਼੍ਰੀ ਮੋਦੀ ਦੀ ਅਗਵਾਈ ਵਾਲੇ ਸੁਧਾਰਾਂ ਦੇ ਚਾਰ ਮਹੱਤਵਪੂਰਨ ਆਯਾਮਾਂ (ਪਹਿਲੂਆਂ) ‘ਤੇ ਵਿਸਤਾਰ ਨਾਲ ਚਰਚਾ ਕੀਤੀ। ਸਭ ਤੋਂ ਪਹਿਲਾਂ, ਉਨ੍ਹਾਂ ਨੇ ਇਨ੍ਹਾਂ ਸੁਧਾਰਾਂ ਨੂੰ ਕ੍ਰਾਂਤੀਕਾਰੀ ਦੱਸਿਆ, ਜੋ ਪੁਰਾਣੀਆਂ ਪ੍ਰਥਾਵਾਂ ਤੋਂ ਹਟ ਕੇ ਅਤੇ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਪਰੰਪਰਾਵਾਂ ਨੂੰ ਚੁਣੌਤੀਆਂ ਦੇ ਰਹੇ ਹਨ। ਦੂਸਰੇ, ਉਨ੍ਹਾਂ ਨੇ ਇਨ੍ਹਾਂ ਦੇ ਦੂਰਗਾਮੀ ਸਮਾਜਿਕ-ਆਰਥਿਕ ਪ੍ਰਭਾਵਾਂ ‘ਤੇ ਜ਼ੋਰ ਦਿੱਤਾ, ਖਾਸ ਕਰਕੇ ਜ਼ਮੀਨੀ ਪੱਧਰ ‘ਤੇ, ਜਿੱਥੇ ਇਨ੍ਹਾਂ ਨਾਲ ਸੇਵਾ ਵੰਡ ਵਿੱਚ ਸੁਧਾਰ ਹੋਇਆ ਹੈ ਅਤੇ ਨਾਗਰਿਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਇਆ ਹੈ। ਤੀਸਰੇ, ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਨੇ ਆਮ ਨਾਗਰਿਕਾਂ ਦੀ ਮਾਨਸਿਕਤਾ ਨੂੰ ਮੌਲਿਕ ਰੂਪ ਵਿੱਚ ਬਦਲ ਦਿੱਤਾ ਹੈ, ਅਤੇ ਵਿਵਸਥਾ ਵਿੱਚ ਆਤਮ-ਸਨਮਾਨ, ਆਤਮਵਿਸ਼ਵਾਸ ਅਤੇ ਵਿਸ਼ਵਾਸ ਦੀ ਇੱਕ ਨਵੀਂ ਭਾਵਨਾ ਪੈਦਾ ਕੀਤੀ ਹੈ। ਅੰਤ ਵਿੱਚ, ਡਾ. ਸਿੰਘ ਨੇ ਦੱਸਿਆ ਕਿ ਕਈ ਪਹਿਲਕਦਮੀਆਂ- ਜਿਵੇਂ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਅਤੇ ਡਿਜੀਟਲ ਲਾਈਫ ਸਰਟੀਫਿਕੇਟ- ਇਨੋਵੇਟਿਵ ਗਵਰਨੈਂਸ ਦੇ ਗਲੋਬਲ ਮਾਡਲ ਦੇ ਰੂਪ ਵਿੱਚ ਵਿਕਸਿਤ ਹੋਏ ਹਨ।

ਭਾਰਤ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਦੇ ਤੇਜ਼ੀ ਨਾਲ ਵਧਦੇ ਉਪਯੋਗ ਦਾ ਹਵਾਲਾ ਦਿੰਦੇ ਹੋਏ, ਜਿਸ ਨੇ ਹੁਣ ਵੀਜ਼ਾ ਜਿਹੇ ਗਲੋਬਲ ਪੇਮੈਂਟਸ ਸਿਸਟਮਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਉਨ੍ਹਾਂ ਨੇ ਇਨੋਵੇਸ਼ਨ ਅਤੇ ਡਿਜੀਟਲ ਸਸ਼ਕਤੀਕਰਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪ੍ਰਸ਼ਾਸਨ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਅਤੀਤ ਦੇ ‘ਯਥਾਸਥਿਤੀ’ ਦ੍ਰਿਸ਼ਟੀਕੋਣ ਤੋਂ ਨਿਰਣਾਇਕ ਤੌਰ ‘ਤੇ ਅਲਗ ਹਟਨਾ ਹੈ। ਉਨ੍ਹਾਂ ਨੇ ਕਿਹਾ, “ਨਤੀਜੇ ਵਜੋਂ, 1,600 ਤੋਂ  ਜ਼ਿਆਦਾ ਅਪ੍ਰਚਲਿਤ ਅਤੇ ਪੁਰਾਣੇ ਕਾਨੂੰਨ ਰੱਦ ਕਰ ਦਿੱਤੇ ਗਏ ਹਨ, ਜਿਸ ਨਾਲ ਪ੍ਰਸ਼ਾਸਨਿਕ ਬੋਝ ਬਹੁਤ ਘੱਟ ਹੋਇਆ ਹੈ ਅਤੇ ਸ਼ਾਸਨ ਵਿੱਚ ਬਿਹਤਰ ਕੁਸ਼ਲਤਾ ਅਤੇ ਪਾਰਦਰਸ਼ਿਤਾ ਨੂੰ ਹੁਲਾਰਾ ਮਿਲਿਆ ਹੈ।” 

ਇਸ ਮੌਕੇ ‘ਤੇ ਬੋਲਦੇ ਹੋਏ, ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਨੇ ਜਨ-ਕੇਂਦ੍ਰਿਤ, ਤਕਨੀਕ-ਸੰਚਾਲਿਤ ਅਤੇ ਭਵਿੱਖ-ਤਿਆਰ ਸ਼ਾਸਨ ਦੇ ਪ੍ਰਤੀ ਰਾਜ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

ਉਨ੍ਹਾਂ ਨੇ ਕਿਹਾ, “ਸੁਸ਼ਾਸਨ ਕੁਝ ਲੋਕਾਂ ਦਾ ਵਿਸ਼ੇਸ਼ ਅਧਿਕਾਰ ਨਹੀਂ ਹੈ, ਸਗੋਂ ਹਰੇਕ ਨਾਗਰਿਕ ਦਾ ਅਧਿਕਾਰ ਅਤੇ ਹਰੇਕ ਜਨਤਕ ਸੇਵਕ ਦਾ ਪਵਿੱਤਰ ਕਰਤੱਵ ਹੈ।”

ਓਡੀਸ਼ਾ ਦੀ ਪਰਿਵਰਤਨਕਾਰੀ ਯਾਤਰਾ ‘ਤੇ ਚਾਣਨਾ ਪਾਉਂਦੇ ਹੋਏ, ਉਨ੍ਹਾਂ ਨੇ ਕਿਹਾ ਕਿ ਰਾਜ ਨੇ ਆਪਦਾ-ਪ੍ਰਤੀਰੋਧਕ ਸਮਰੱਥਾ ਤੋਂ ਲੈ ਕੇ ਸਮਾਵੇਸ਼ੀ ਵਿਕਾਸ ਤੱਕ, ਅਤੇ ਨਾਗਰਿਕ ਸੇਵਾਵਾਂ ਤੋਂ ਲੈ ਕੇ ਡੇਟਾ-ਸੰਚਾਲਿਤ ਫੈਸਲੇ ਲੈਣ ਤੱਕ, ਸਾਰੇ ਖੇਤਰਾਂ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ, ਜਿਸ ਨਾਲ ਸੁਸ਼ਾਸਨ ਅਤੇ ਸ਼ਾਸਿਤਾਂ ਦਰਮਿਆਨ ਸਬੰਧਾਂ ਨੂੰ ਨਵੇਂ ਸਿਰ੍ਹੇ ਤੇਂ ਪਰਿਭਾਸ਼ਿਤ ਕੀਤਾ ਗਿਆ ਹੈ।

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸੰਮੇਲਨ ਸਿਵਿਲ ਸੇਵਾ ਦਿਵਸ 2025 ਦੀ ਥੀਮ- “ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਮੁੱਚੇ ਵਿਕਾਸ ਰਾਹੀਂ ਭਾਰਤ ਦੇ ਸਮੁੱਚੇ ਵਿਕਾਸ” ਦੇ ਅਨੁਸਾਰ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਨੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਸਿਵਿਲ ਸੇਵਕਾਂ ਦਰਮਿਆਨ ਪ੍ਰਤੀਬੱਧਤਾ, ਸਹਿਯੋਗ ਅਤੇ ਸਮਰੱਥਾ ਦੇ ਲਈ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਦੁਹਰਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਆਯੋਜਨ ਸ਼ਾਸਨ ਵਿੱਚ ਇੱਕ ਨਵੇਂ ਪੈਰਾਡਾਈਮ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿੱਥੇ ਯੁਵਾ ਸਿਵਿਲ ਸੇਵਕ ਵਿਚਾਰਕਾਂ ਅਤੇ ਇਨੋਵੇਸ਼ਨ ਦੇ ਉਤਪ੍ਰੇਰਕ ਦੇ ਰੂਪ ਵਿੱਚ ਉਭਰ ਰਹੇ ਹਨ ਅਤੇ ਦੇਸ਼ ਭਰ ਵਿੱਚ ਪ੍ਰਭਾਵਸ਼ਾਲੀ ਬਦਲਾਅ ਲਿਆ ਰਹੇ ਹਨ।

ਉਦਘਾਟਨ ਸੈਸ਼ਨ ਵਿੱਚ ਦੇਸ਼ ਭਰ ਤੋਂ 400 ਤੋਂ ਜ਼ਿਆਦਾ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ, ਜ਼ਿਲ੍ਹਾ ਕਲੈਕਟਰ ਅਤੇ ਪੁਰਸਕਾਰ ਜੇਤੂ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਸਨ। ਜ਼ਿਲ੍ਹਾ ਮੈਜਿਸਟ੍ਰੇਟਸ ਅਤੇ ਸਕੱਤਰਾਂ ਸਮੇਤ 20 ਤੋਂ ਜ਼ਿਆਦਾ ਪ੍ਰਤਿਸ਼ਠਿਤ ਬੁਲਾਰੇ ਪਰਿਵਰਤਨਕਾਰੀ ਕੇਸ ਸਟੱਡੀਜ਼ ਪੇਸ਼ ਕਰਨਗੇ ਅਤੇ ਪ੍ਰਮੁੱਖ ਸਰਕਾਰੀ ਯੋਜਨਾਵਾਂ ਦੇ ਤਹਿਤ ਲਾਗੂ ਕੀਤੀਆਂ ਗਈਆਂ ਸਰਵੋਤਮ ਪ੍ਰਥਾਵਾਂ ਨੂੰ ਉਜਾਗਰ ਕੀਤਾ।

ਇਸ ਸਮੇਲਨ ਦਾ ਉਦੇਸ਼ ਰਾਸ਼ਟਰੀ ਅਤੇ ਰਾਜ ਪੱਧਰ ਦੇ ਜਨਤਕ ਪ੍ਰਸ਼ਾਸਨ ਦੇ ਪ੍ਰਮੁੱਖਾਂ ਨੂੰ ਇੱਕ ਏਕੀਕ੍ਰਿਤ ਪਲੈਟਫਾਰਮ ‘ਤੇ ਲਿਆ ਕੇ ਸਹਿਯੋਗਾਤਮਕ ਸਿੱਖਿਆ ਅਤੇ ਸੰਸਥਾਗਤ ਇਨੋਵੇਸ਼ਨ ਦੀ ਭਾਵਨਾ ਨੂੰ ਹੁਲਾਰਾ ਦੇਣਾ ਹੈ। ਇਹ ਸੰਮੇਲਨ ਜਨਤਕ ਸੇਵਾ ਵੰਡ, ਡਿਜੀਟਲ ਸ਼ਾਸਨ, ਨਾਗਰਿਕ ਸ਼ਮੂਲੀਅਤ ਅਤੇ ਸਮਾਵੇਸ਼ੀ ਵਿਕਾਸ ਵਿੱਚ ਸਕੇਲੇਬਲ ਅਤੇ ਬੇਮਿਸਾਲ ਮਾਡਲਾਂ ਦਾ ਪ੍ਰਦਰਸ਼ਨ ਕਰੇਗਾ।

**********

 ਸਵਾਧੀਨ/ਮਨੋਜ


(Release ID: 2145813)
Read this release in: Urdu , English , Hindi , Odia