ਜਲ ਸ਼ਕਤੀ ਮੰਤਰਾਲਾ
ਦਿੱਲੀ ਵਿੱਚ ਮਜ਼ਬੂਤ ਸ਼ਹਿਰੀ ਨਦੀ ਪ੍ਰਬੰਧਨ ਯੋਜਨਾ ਸ਼ੁਰੂ ਕਰਨ ਲਈ ਸਹਿਯੋਗਾਤਮਕ ਯਤਨ ਜਾਰੀ: ਐੱਨਐੱਮਸੀਜੀ (ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਵਿਭਾਗ) ਨੇ ਦਿੱਲੀ ਵਿੱਚ ਯਮੁਨਾ ਪੁਨਰ ਸੁਰਜੀਤੀ ਲਈ ਨਵੀਂ ਨੀਤੀ ਤੈਅ ਕੀਤੀ
ਜਲ ਸ਼ਕਤੀ ਮੰਤਰਾਲੇ ਦੀ ਅਗਵਾਈ ਹੇਠ, ਰਾਸ਼ਟਰੀ ਸਵੱਛ ਗੰਗਾ ਮਿਸ਼ਨ ਨੇ ਰਾਸ਼ਟਰੀ ਸ਼ਹਿਰੀ ਮਾਮਲਿਆਂ ਦੇ ਸੰਸਥਾਨ ਅਤੇ ਦਿੱਲੀ ਸਰਕਾਰ ਦੇ ਸਹਿਯੋਗ ਨਾਲ, ਅੱਜ ਭਾਰਤ ਮੰਡਪਮ ਵਿਖੇ ਇੱਕ ਇਨਸੈਪਸ਼ਨ ਸਟੇਕਹੋਲਡਰ ਵਰਕਸ਼ਾਪ ਦਾ ਆਯੋਜਨ ਕੀਤਾ
ਇਸ ਵਰਕਸ਼ਾਪ ਨੇ ਯਮੁਨਾ ਨਦੀ ਦੀ ਸਫਾਈ ਅਤੇ ਪੁਨਰ ਸੁਰਜੀਤੀ ਦੇ ਉਦੇਸ਼ ਨਾਲ ਇੱਕ ਏਕੀਕ੍ਰਿਤ ਯੋਜਨਾਬੰਦੀ ਪਹੁੰਚ ਦੀ ਰਸਮੀ ਸ਼ੁਰੂਆਤ ਕੀਤੀ
प्रविष्टि तिथि:
16 JUL 2025 6:05PM by PIB Chandigarh
ਰਾਜਧਾਨੀ ਦੀ ਜੀਵਨ ਰੇਖਾ ਨੂੰ ਬਹਾਲ ਕਰਨ ਵੱਲ ਇੱਕ ਅਹਿਮ ਕਦਮ ਚੁੱਕਦੇ ਹੋਏ, ਜਲ ਸ਼ਕਤੀ ਮੰਤਰਾਲੇ ਦੀ ਅਗਵਾਈ ਹੇਠ ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐਨਐੱਮਸੀਜੀ) ਨੇ, ਰਾਸ਼ਟਰੀ ਸ਼ਹਿਰੀ ਮਾਮਲਿਆਂ ਦੇ ਸੰਸਥਾਨ (NIUA) ਅਤੇ ਦਿੱਲੀ ਸਰਕਾਰ ਦੇ ਸਹਿਯੋਗ ਨਾਲ, ਦਿੱਲੀ ਲਈ ਸ਼ਹਿਰੀ ਨਦੀ ਪ੍ਰਬੰਧਨ ਯੋਜਨਾ (URMP) ਦੀ ਤਿਆਰੀ ਸ਼ੁਰੂ ਕਰਨ ਲਈ ਅੱਜ ਭਾਰਤ ਮੰਡਪਮ ਵਿਖੇ ਇੱਕ ਇਨਸੈਪਸ਼ਨ ਸਟੇਕਹੋਲਡਰ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਸਕੱਤਰ (ਦਿੱਲੀ), ਸ਼੍ਰੀ ਧਰਮੇਂਦਰ ਨੇ ਕੀਤੀ ਅਤੇ ਜਲ ਸੰਸਾਧਨ ਵਿਭਾਗ (DoWR) ਦੇ ਸਕੱਤਰ ਸ਼੍ਰੀਮਤੀ ਦੇਬਾਸ਼੍ਰੀ ਮੁਖਰਜੀ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਹੋਰ ਵਿਸ਼ੇਸ਼ ਬੁਲਾਰਿਆਂ ਅਤੇ ਭਾਗੀਦਾਰਾਂ ਵਿੱਚ ਡਾਇਰੈਕਟਰ ਜਨਰਲ (NMCG), ਸ਼੍ਰੀ ਰਾਜੀਵ ਕੁਮਾਰ ਮਿੱਤਲ, ਭਾਰਤ ਵਿੱਚ ਨੀਦਰਲੈਂਡ ਦੇ ਰਾਜਦੂਤ ਸ਼੍ਰੀਮਤੀ ਮਾਰੀਸਾ ਜੇਰਾਰਡਸ, ਮੁੱਖ ਕਾਰਜਕਾਰੀ ਅਧਿਕਾਰੀ, (ਡੀਜੇਬੀ) ਸ਼੍ਰੀ ਕੌਸ਼ਲ ਰਾਜ ਸ਼ਰਮਾ, ਸ਼੍ਰੀਮਤੀ ਰੇਬੇਕਾ ਐਪਵਰਥ (ਵਿਸ਼ਵ ਬੈਂਕ); ਲੌਰਾ ਸੁਸਟ੍ਰਸਿਕ ਪ੍ਰੋਜੈਕਟ ਡਾਇਰੈਕਟਰ (GIZ), ਸ਼੍ਰੀ ਰਾਜੀਵ ਰੰਜਨ ਮਿਸ਼ਰਾ (ਮੁੱਖ ਸਲਾਹਕਾਰ, ਜਲ ਅਤੇ ਵਾਤਾਵਰਣ, NIUA), ਸ਼੍ਰੀ. ਸੰਦੀਪ ਮਿਸ਼ਰਾ ਮੈਂਬਰ ਸਕੱਤਰ, ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ, ਦੇਬੋਲੀਨਾ ਕੁਮਡੂ, ਡਾਇਰੈਕਟਰ (ਐਨ.ਆਈ.ਯੂ.ਏ.) ਅਤੇ ਪ੍ਰੋਫੈਸਰ ਸੀ.ਆਰ.ਬਾਬੂ , ਪ੍ਰੋਫੈਸਰ ਐਮਰੀਟਸ ਦਿੱਲੀ ਯੂਨੀਵਰਸਿਟੀ ਸ਼ਾਮਲ ਸਨ।
ਇਹ ਵਰਕਸ਼ਾਪ ਯਮੁਨਾ ਨਦੀ ਦੀ ਸਫਾਈ ਅਤੇ ਪੁਨਰ ਸੁਰਜੀਤੀ ਦੇ ਉਦੇਸ਼ ਨਾਲ ਇੱਕ ਏਕੀਕ੍ਰਿਤ ਯੋਜਨਾਬੰਦੀ ਪਹੁੰਚ ਦੀ ਰਸਮੀ ਸ਼ੁਰੂਆਤ ਸੀ। ਇਸ ਪਹਿਲਕਦਮੀ ਵਿੱਚ 14 ਮੁੱਖ ਵਿਭਾਗਾਂ ਅਤੇ ਏਜੰਸੀਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਵਿੱਚ ਦਿੱਲੀ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਦੁਆਰਾ ਗਠਿਤ ਇੱਕ ਬਹੁ-ਹਿੱਸੇਦਾਰ ਸਮੂਹ ਵੀ ਸ਼ਾਮਲ ਸਨ। ਵਰਕਸ਼ਾਪ ਦਾ ਉਦੇਸ਼ ਯੂਆਰਐਮਪੀ ਪਹੁੰਚ ਅਤੇ ਦਿੱਲੀ ਲਈ ਯੂਆਰਐਮਪੀ ਵਿਕਸਿਤ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਬਾਰੇ ਵੱਖ-ਵੱਖ ਹਿੱਸੇਦਾਰਾਂ ਦਰਮਿਆਨ ਸਾਂਝੀ ਸਮਝ ਨੂੰ ਉਤਸ਼ਾਹਿਤ ਕਰਨਾ ਸੀ।

ਆਪਣੇ ਉਦਘਾਟਨੀ ਭਾਸ਼ਣ ਵਿੱਚ, ਡੀਜੀ ਐੱਨਐੱਮਸੀਜੀ ਸ਼੍ਰੀ ਰਾਜੀਵ ਕੁਮਾਰ ਮਿੱਤਲ ਨੇ ਯਮੁਨਾ ਨਦੀ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਏਕੀਕ੍ਰਿਤ ਅਤੇ ਸਹਿਯੋਗੀ ਪਹੁੰਚ ਦੀ ਤੁਰੰਤ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹਿਰੀ ਨਦੀ ਪ੍ਰਬੰਧਨ ਯੋਜਨਾ (ਯੂਆਰਐੱਮਪੀ) ਨੂੰ ਸਿਰਫ਼ ਇੱਕ ਦਸਤਾਵੇਜ਼ ਨਾ ਬਣ ਕੇ, ਇਸ ਦੀ ਬਜਾਏ ਵਿਗਿਆਨਕ ਸਮਝ, ਜੋਖਮ-ਅਧਾਰਿਤ ਮੁਲਾਂਕਣ ਅਤੇ ਸਰਗਰਮ ਹਿੱਸੇਦਾਰਾਂ ਦੀ ਭਾਗੀਦਾਰੀ 'ਤੇ ਅਧਾਰਿਤ ਇੱਕ ਗਤੀਸ਼ੀਲ ਯੋਜਨਾਬੰਦੀ ਅਤੇ ਕਾਰਜ ਸਾਧਨ ਵਜੋਂ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਢਾਂਚਾ ਨਦੀ ਦੇ ਸੰਪੂਰਨ ਸਾਰ ਨੂੰ ਹਾਸਲ ਕਰਨ ਅਤੇ ਲੰਬੇ ਸਮੇਂ ਦੀ ਸਥਿਰਤਾ ਲਈ ਦਿੱਲੀ ਦੀ ਸ਼ਹਿਰੀ ਯੋਜਨਾਬੰਦੀ ਵਿੱਚ ਨਦੀ-ਸੰਵੇਦਨਸ਼ੀਲ ਸੋਚ ਨੂੰ ਸ਼ਾਮਲ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਦਿੱਲੀ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਧਰਮੇਂਦਰ ਨੇ ਆਪਣੇ ਮੁੱਖ ਭਾਸ਼ਣ ਵਿੱਚ ਇੱਕ ਸਪਸ਼ਟ ਸੰਦੇਸ਼ ਦਿੱਤਾ: "ਯਮੁਨਾ ਸੁਧਰੇਗੀ, ਦਿੱਲੀ ਸੁਧਰੇਗੀ" ਉਨ੍ਹਾਂ ਨੇ ਤੁਰੰਤ, ਜ਼ਮੀਨੀ ਨਤੀਜਿਆਂ ਦੀ ਮੰਗ ਕੀਤੀ, ਅਤੇ ਯਮੁਨਾ ਦੀ ਪੁਨਰ ਸੁਰਜੀਤੀ ਲਈ ਇੱਕ ਵਿਵਹਾਰਕ ਅਤੇ ਲਾਗੂ ਕਰਨ ਯੋਗ ਯੋਜਨਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸ਼ਹਿਰ ਦੀ ਜੀਵਨ ਰੇਖਾ ਦੇ ਰੂਪ ਵਿੱਚ ਨਦੀ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ, ਹਿੱਸੇਦਾਰਾਂ ਨੂੰ ਨਾਲਿਆਂ ਦੀ ਸਫਾਈ ਅਤੇ ਸੀਵੇਜ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਤੋਂ ਲੈ ਕੇ ਦਿੱਲੀ ਦੇ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਤੱਕ ਜ਼ਿੰਮੇਦਾਰੀ ਸਵੀਕਾਰ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਦਿੱਲੀ ਦੇ ਨਦੀ-ਪ੍ਰਤੀ ਸੰਵੇਦਨਸ਼ੀਲ ਸ਼ਹਿਰੀ ਵਿਕਾਸ ਲਈ ਸਾਰੇ ਹਿੱਸੇਦਾਰਾਂ ਨੂੰ ਤੁਰੰਤ ਕਾਰਵਾਈ ਦੀ ਜ਼ਰੂਰਤ ਪ੍ਰਗਟ ਕੀਤੀ। ਉਨ੍ਹਾਂ ਨੇ ਸ਼ਹਿਰ ਦੇ ਟਿਕਾਊ ਵਿਕਾਸ ਨੂੰ ਉਤਪ੍ਰੇਰਿਤ ਕਰਨ ਅਤੇ ਰਾਸ਼ਟਰੀ ਰਾਜਧਾਨੀ ਦੇ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਈ URMP ਢਾਂਚੇ ਦੀ ਵਰਤੋਂ 'ਤੇ ਜ਼ੋਰ ਦਿੱਤਾ।
ਮੁੱਖ ਬੁਲਾਰੇ, ਜਲ ਸ਼ਕਤੀ ਮੰਤਰਾਲੇ ਦੇ ਸਕੱਤਰ ਸ਼੍ਰੀਮਤੀ ਦੇਬਾਸ਼੍ਰੀ ਮੁਖਰਜੀ ਨੇ ਜ਼ਿਕਰ ਕੀਤਾ ਕਿ "ਇੱਕ ਸਿਹਤਮੰਦ ਯਮੁਨਾ ਦਿੱਲੀ ਦੇ ਲੋਕਾਂ ਲਈ ਇੱਕ ਸਿਹਤਮੰਦ ਜੀਵਨ ਦਾ ਰਾਹ ਪੱਧਰਾ ਕਰੇਗੀ" ਅਤੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਜਲ ਪ੍ਰਬੰਧਨ ਹੁਣ ਜਲਵਾਯੂ ਪਰਿਵਰਤਨ ਦੇ ਯੁੱਗ ਵਿੱਚ ਸ਼ਹਿਰੀ ਅਨੁਭਵ ਦਾ ਕੇਂਦਰ ਬਣ ਗਿਆ ਹੈ। ਸ਼੍ਰੀਮਤੀ ਮੁਖਰਜੀ ਨੇ ਸ਼ਹਿਰੀ ਨਦੀ ਪ੍ਰਬੰਧਨ ਯੋਜਨਾ (URMP) ਨੂੰ ਸਿਰਫ਼ ਇੱਕ ਸਟੈਂਡ-ਅਲੋਨ ਦਸਤਾਵੇਜ਼ ਤੋਂ ਕਿਤੇ ਵੱਧ ਦੱਸਿਆ ਅਤੇ ਸਰਕਾਰ, ਮੀਡੀਆ, ਭਾਈਵਾਲ ਸੰਸਥਾਵਾਂ ਅਤੇ ਨਾਗਰਿਕਾਂ ਨੂੰ ਸ਼ਾਮਲ ਕਰਕੇ ਇੱਕ ਸਮੂਹਿਕ ਅਤੇ ਨਿਰੰਤਰ ਅੰਦੋਲਨ ਚਲਾਉਣ ਦੀ ਅਪੀਲ ਕੀਤੀ, ਤਾਂ ਜੋ ਨਦੀ ਨੂੰ ਵਾਪਸ ਜੀਵਨ ਵਿੱਚ ਲਿਆਂਦਾ ਜਾ ਸਕੇ ਅਤੇ ਰਾਜਧਾਨੀ ਲਈ ਇੱਕ ਲਚਕੀਲਾ ਭਵਿੱਖ ਬਣਾਇਆ ਜਾ ਸਕੇ।

ਇੱਕ ਵਿਸ਼ੇਸ਼ ਸੰਬੋਧਨ ਦਿੰਦੇ ਹੋਏ, ਭਾਰਤ ਵਿੱਚ ਨੀਦਰਲੈਂਡ ਦੀ ਰਾਜਦੂਤ ਸ਼੍ਰੀਮਤੀ ਮਾਰੀਸਾ ਜੇਰਾਰਡਸ ਨੇ ਜਲ ਪ੍ਰਬੰਧਨ ਵਿੱਚ ਭਾਰਤ-ਨੀਦਰਲੈਂਡ ਦੀ ਡੂੰਘੀ ਹੋ ਰਹੀ ਭਾਈਵਾਲੀ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਸ਼ਹਿਰੀ ਪਾਣੀ ਸੰਕਟ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਆਉਣ ਵਾਲੇ ਸੈਂਟਰ ਆਫ਼ ਐਕਸੀਲੈਂਸ ਔਨ ਅਰਬਨ ਵਾਟਰ ਰੈਜ਼ੀਲੈਂਸ ਦਾ ਐਲਾਨ ਕੀਤਾ - NMCG ਅਤੇ ਆਈਆਈਟੀ ਦਿੱਲੀ ਨਾਲ ਇੱਕ ਸੰਯੁਕਤ ਉੱਦਮ ਜੋ URMP ਦੀ ਤਿਆਰੀ ਵਿੱਚ ਇੱਕ ਮੁੱਖ ਭੂਮਿਕਾ ਨਿਭਾਏਗਾ। ਸ਼੍ਰੀਮਤੀ ਜੇਰਾਰਡਸ ਨੇ ਰਚਨਾਤਮਕ ਜਨਤਕ ਸ਼ਮੂਲੀਅਤ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਅਤੇ ਨਦੀ ਸਿਹਤ ਦੇ ਆਲੇ ਦੁਆਲੇ ਸਮੂਹਿਕ ਕਾਰਵਾਈ ਨੂੰ ਵਧਾਉਣ ਲਈ ਰੀਵਰ ਸਿਟੀਜ਼ ਅਲਾਇੰਸ (RCA) ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਣੀ ਦੇ ਲੀਵਰੇਜ਼ ਵਜੋਂ ਡੱਚ ਸੰਕਲਪ ਨੂੰ URMP ਢਾਂਚੇ ਵਿੱਚ ਜੋੜਿਆ ਜਾ ਸਕਦਾ ਹੈ ਤਾਂ ਜੋ ਇਸ ਨੂੰ ਹੋਰ ਮਜ਼ਬੂਤ ਅਤੇ ਵਿਵਹਾਰਕ ਬਣਾਇਆ ਜਾ ਸਕੇ।

ਵਿਸ਼ਵ ਬੈਂਕ ਦੇ ਪ੍ਰਤੀਨਿਧੀ ਸ਼੍ਰੀਮਤੀ ਰੇਬੇਕਾ ਐਪਵਰਥ ਨੇ ਆਸਟ੍ਰੇਲੀਆ ਤੋਂ ਸ਼ਹਿਰੀ ਨਦੀ ਪ੍ਰਬੰਧਨ ਲਈ ਕੇਸ ਸਟਡੀ ਪੇਸ਼ ਕੀਤੀ ਅਤੇ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੋਈ ਕਿ ਯੂਆਰਐੱਮਪੀ ਦੇ ਤੱਤ ਆਸਟ੍ਰੇਲਿਆਈ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਵਿੱਚ ਹੋਈਆਂ ਕੁਝ ਗਲਤੀਆਂ ਨੂੰ ਦੂਰ ਕਰਨਗੇ ਜਿਵੇਂ ਕਿ ਹਿੱਸੇਦਾਰਾਂ ਦੀ ਸ਼ਮੂਲੀਅਤ ਅਤੇ ਸਾਂਝੀਆਂ ਜ਼ਿੰਮੇਵਾਰੀਆਂ, ਇੱਕ ਸੰਸਥਾਗਤ ਢਾਂਚੇ ਦੀ ਮੌਜੂਦਗੀ ਆਦਿ। ਵਿਸ਼ਵ ਬੈਂਕ ਨੇ ਯੂਆਰਐੱਮਪੀ ਦੀ ਤਿਆਰੀ ਲਈ ਆਪਣੀ ਵਚਨਬੱਧਤਾ ਅਤੇ ਸਮਰਥਨ ਪ੍ਰਗਟ ਕੀਤਾ। ਆਈਆਈਟੀ (ਦਿੱਲੀ) ਦੇ ਪ੍ਰਤੀਨਿਧੀਆਂ ਨੇ ਯੂਆਰਐੱਮਪੀ ਪ੍ਰਕਿਰਿਆ ਵਿੱਚ ਡੇਟਾ ਦੀ ਮਹੱਤਤਾ ਦਾ ਜ਼ਿਕਰ ਕੀਤਾ, ਖਾਸ ਕਰਕੇ ਹੜ੍ਹ ਜੋਖਮ ਮੁਲਾਂਕਣ ਅਤੇ ਪ੍ਰਬੰਧਨ ਨਾਲ ਸਬੰਧਿਤ ਅੰਕੜਿਆਂ ਦਾ ਜ਼ਿਕਰ ਕੀਤਾ। ਆਈਆਈਟੀ (ਦਿੱਲੀ) ਯੂਆਰਐਮਪੀ ਦੇ ਸ਼ਹਿਰੀ ਹੜ੍ਹ ਪਹਿਲੂ 'ਤੇ ਧਿਆਨ ਕੇਂਦ੍ਰਿਤ ਕਰੇਗਾ। ਪ੍ਰੋਫੈਸਰ ਸੀਆਰ ਬਾਬੂ ਨੇ ਕੁਦਰਤ ਅਧਾਰਿਤ ਸਮਾਧਾਨਾਂ ਦੀ ਮਹੱਤਤਾ ਦਾ ਜ਼ਿਕਰ ਕੀਤਾ ਅਤੇ ਯਮੁਨਾ ਦੀ ਪੁਨਰ ਸੁਰਜੀਤੀ ਦੀ ਕੁੰਜੀ ਵਜੋਂ ਜੈਵ ਵਿਭਿੰਨਤਾ 'ਤੇ ਧਿਆਨ ਕੇਂਦ੍ਰਿਤ ਕੀਤਾ।
ਵਰਕਸ਼ਾਪ ਵਿੱਚ URMP ਦੇ ਢਾਂਚੇ ਅਤੇ ਰੋਡਮੈਪ ਦੀ ਵਿਸਤ੍ਰਿਤ ਸੰਖੇਪ ਜਾਣਕਾਰੀ ਪੇਸ਼ ਕੀਤੀ ਗਈ। ਇਹ ਗੱਲ ਸਾਹਮਣੇ ਆਈ ਕਿ ਇਹ ਯੋਜਨਾ NIUA ਅਤੇ IIT ਦਿੱਲੀ ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤੀ ਜਾਵੇਗੀ ਅਤੇ ਡੱਚ ਸਹਿਯੋਗ ਨਾਲ ਆਉਣ ਵਾਲੇ ਸੈਂਟਰ ਆਫ਼ ਐਕਸੀਲੈਂਸ ਦੁਆਰਾ ਪ੍ਰਮੋਟ ਕੀਤੀ ਜਾਵੇਗੀ। URMP ਦਾ ਉਦੇਸ਼ ਪ੍ਰਦੂਸ਼ਣ ਨਾਲ ਨਜਿੱਠਣਾ, ਵੈਟਲੈਂਡ ਪ੍ਰਬੰਧਨ, ਕਬਜ਼ੇ ਨੂੰ ਬਿਹਤਰ ਬਣਾਉਣਾ ਅਤੇ ਤਾਲਮੇਲ ਵਾਲੀ, ਬਹੁ-ਏਜੰਸੀ ਦਖਲਅੰਦਾਜ਼ੀ ਰਾਹੀਂ ਪਾਣੀ ਦੀ ਮੁੜ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਖਾਸ ਤੌਰ 'ਤੇ, ਯੋਜਨਾ ਦੀ ਨਿਗਰਾਨੀ ਨਵੇਂ ਸ਼ਹਿਰੀ ਨਦੀ ਪ੍ਰਬੰਧਨ ਸੂਚਕਾਂਕ ਦੁਆਰਾ ਕੀਤੀ ਜਾਵੇਗੀ, ਦਸ ਮੁੱਖ ਖੇਤਰਾਂ ਵਿੱਚ ਸੁਧਾਰਾਂ ਨੂੰ ਟ੍ਰੈਕ ਕਰੇਗਾ। ਇਹ ਪ੍ਰੋਜੈਕਟ ਕਾਰਵਾਈਯੋਗ ਪ੍ਰੋਜੈਕਟਾਂ ਅਤੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ (DPRs) ਵਿੱਚ ਸਮਾਪਤ ਹੋਣ ਲਈ ਤਿਆਰ ਹੈ, ਜਿਨ੍ਹਾਂ ਨੂੰ ਸਰਕਾਰ, ਵਿਵਹਾਰਕਤਾ ਪਾੜੇ ਅਤੇ ULB ਸਰੋਤਾਂ ਦੇ ਮਿਸ਼ਰਣ ਦੁਆਰਾ ਫੰਡ ਕੀਤਾ ਜਾਂਦਾ ਹੈ।
ਵਰਕਸ਼ਾਪ ਵਿੱਚ ਇੰਟਰਐਕਟਿਵ ਸੈਸ਼ਨ, ਕੁਇਜ਼ ਅਤੇ ਗਤੀਵਿਧੀਆਂ ਸ਼ਾਮਲ ਸਨ, ਜੋ ਨਦੀ ਦੀ ਪੁਨਰ ਸੁਰਜੀਤੀ ਵਿੱਚ ਜਨਤਕ ਭਾਗੀਦਾਰੀ ਦੀ ਮਹੱਤਤਾ ਨੂੰ ਦਰਸਾਉਂਦੀਆਂ ਸਨ। ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ URMP ਦੀ ਸਫਲਤਾ ਵਿਆਪਕ-ਅਧਾਰਿਤ ਸ਼ਮੂਲੀਅਤ ਅਤੇ ਨਿਰੰਤਰ, ਅੰਤਰ-ਖੇਤਰੀ ਸਹਿਯੋਗ 'ਤੇ ਨਿਰਭਰ ਕਰਦੀ ਹੈ। ਅੱਜ ਦੀ ਵਰਕਸ਼ਾਪ ਦੇ ਨਾਲ, ਦਿੱਲੀ ਨੇ ਯਮੁਨਾ ਨੂੰ ਨਾ ਸਿਰਫ਼ ਇੱਕ ਜਲ ਸਰੋਤ ਵਜੋਂ, ਸਗੋਂ ਇੱਕ ਲਚਕੀਲੇ ਅਤੇ ਜੀਵੰਤ ਸ਼ਹਿਰ ਦੇ ਦਿਲ ਦੇ ਰੂਪ ਨੂੰ ਪਰਿਵਰਤਿਤ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ।
ਵਰਕਸ਼ਾਪ ਦੀ ਸਮਾਪਤੀ ‘ਤੇ, ਇਹ ਸੁਨੇਹਾ ਸਪਸ਼ਟਤਾ ਅਤੇ ਦ੍ਰਿੜਤਾ ਨਾਲ ਗੂੰਜਿਆ - ਦਿੱਲੀ ਯਮੁਨਾ ਨੂੰ ਨਾ ਸਿਰਫ਼ ਇੱਕ ਨਦੀ ਦੇ ਰੂਪ ਵਿੱਚ ਸਗੋਂ ਸ਼ਹਿਰ ਦੀ ਪਛਾਣ ਅਤੇ ਲਚਕੀਲੇਪਣ ਦੇ ਦਿਲ ਵਜੋਂ ਮੁੜ ਤੋਂ ਪ੍ਰਾਪਤ ਕਰਨ ਲਈ ਤਿਆਰ ਹੈ । ਸ਼ਹਿਰੀ ਨਦੀ ਪ੍ਰਬੰਧਨ ਯੋਜਨਾ ਨਦੀ ਦੀ ਬਹਾਲੀ ਲਈ ਖੰਡਿਤ ਯਤਨਾਂ ਨਾਲ ਇੱਕ ਏਕੀਕ੍ਰਿਤ, ਕਾਰਜ-ਅਧਾਰਿਤ ਦ੍ਰਿਸ਼ਟੀਕੋਣ ਵੱਲ ਇੱਕ ਪਰਿਵਰਤਨਸ਼ੀਲ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ। ਵਿਗਿਆਨਕ ਸੂਝ, ਵਿਸ਼ਵਵਿਆਪੀ ਸਹਿਯੋਗ, ਅਤੇ ਸਸ਼ਕਤ ਨਾਗਰਿਕ ਭਾਗੀਦਾਰੀ ਦੁਆਰਾ ਸਹਿਯੋਗ ਪ੍ਰਾਪਤ, ਇਹ ਪਹਿਲਕਦਮੀ ਵਾਤਾਵਰਣ ਸਬੰਧੀ ਪੁਨਰ ਸੁਰਜੀਤੀ ਤੋਂ ਕਿਤੇ ਵੱਧ ਹੈ - ਇਹ ਇੱਕ ਸੱਭਿਆਚਾਰਕ ਅਤੇ ਨਾਗਰਿਕ ਜਾਗ੍ਰਿਤੀ ਦਾ ਸੰਕੇਤ ਹੈ। ਯਮੁਨਾ ਦਾ ਪੁਨਰ ਸੁਰਜੀਤੀ ਕੋਈ ਦੂਰ ਦੀ ਉਮੀਦ ਨਹੀਂ ਹੈ, ਸਗੋਂ ਇੱਕ ਦਲੇਰਾਨਾ, ਸਮੂਹਿਕ ਯਾਤਰਾ ਹੈ ਜਿਸ ਦੀ ਪਹਿਲਾਂ ਹੀ ਸ਼ੁਰੂਆਤ ਹੋ ਚੁੱਕੀ ਹੈ।
******
ਮਯੁਸ਼ਾ ਏ.ਐਮ. ਡਾਇਰੈਕਟਰ
(रिलीज़ आईडी: 2145472)
आगंतुक पटल : 14