ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਦੇ ਲਈ ਚਲ ਰਹੇ ਵਿਸ਼ੇਸ਼ ਅਭਿਯਾਨ 2.0 ਦੀ ਮਿਡ-ਕੈਂਪੇਨ ਦੀ ਸਮੀਖਿਆ ਕੀਤੀ
ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਦੇ ਲਈ ਵਿਸ਼ੇਸ਼ ਅਭਿਯਾਨ 2.0 ਦੇ ਪਹਿਲੇ 15 ਦਿਨਾਂ ਵਿੱਚੋਂ 2,210 ਟੀਚਾਗਤ ਮਾਮਲਿਆਂ ਵਿੱਚ 73 ਪ੍ਰਤੀਸ਼ਤ ਦਾ ਨਿਪਟਾਰਾ ਕੀਤਾ ਗਿਆ
ਵਿਸ਼ੇਸ਼ ਅਭਿਯਾਨ 2.0 ਤੋਂ ਸੈਂਕੜੋਂ ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਲਾਭਵੰਦ ਹੋਏ
ਵਿਸ਼ੇਸ਼ ਅਭਿਯਾਨ 2.0 ਦੌਰਾਨ ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਦੀ ਲੰਬੇ ਸਮੇਂ ਤੋਂ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ
Posted On:
15 JUL 2025 6:26PM by PIB Chandigarh
ਕੇਂਦਰੀ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਰਜ਼ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ 2 ਜੁਲਾਈ, 2025 ਨੂੰ ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਦੇ ਸਮੇਂ ‘ਤੇ ਅਤੇ ਗੁਣਵੱਤਾਪੂਰਨ ਨਿਪਟਾਰੇ ਦੇ ਲਈ 1 ਤੋਂ 31 ਜੁਲਾਈ ਤੱਕ ਇੱਕ ਮਹੀਨੇ ਦੇ ਵਿਸ਼ੇਸ਼ ਅਭਿਯਾਨ 2.0 ਦੀ ਸ਼ੁਰੂਆਤ ਕੀਤੀ। ਇਸ ਅਭਿਯਾਨ ਵਿੱਚ 2210 ਮਾਮਲੇ ਚੁੱਕੇ ਗਏ ਅਤੇ ਸਬੰਧਿਤ ਹਿਤਧਾਰਕਾਂ ਦੇ ਨਾਲ ਸਾਂਝੇ ਕੀਤੇ ਗਏ।
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ 15 ਜੁਲਾਈ 2025 ਨੂੰ 31 ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਨਾਲ ਸਕੱਤਰ (ਪੈਨਸ਼ਨ) ਦੀ ਪ੍ਰਧਾਨਗੀ ਵਿੱਚ ਚਲ ਰਹੇ ਅਭਿਯਾਨ ਦੀ ਮਿਡ-ਕੈਂਪੇਨ ਸਮੀਖਿਆ ਕੀਤੀ।
ਸਮੀਖਿਆ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ 2024 ਵਿੱਚ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਸਹਿਤ ਕਈ ਲੰਬਿਤ ਸ਼ਿਕਾਇਤਾਂ ਦਾ ਸਫਲਤਾਪੂਰਵਕ ਨਿਪਟਾਰਾ ਕੀਤਾ ਗਿਆ ਹੈ। ਇਸ ਦੇ ਇਲਾਵਾ, ਇੱਕ ਪਰਿਵਾਰਕ ਪੈਨਸ਼ਨਰਜ਼, ਜਿਸ ਨੂੰ 01 ਜੁਲਾਈ 2014 ਤੋਂ ਵਿਸ਼ੇਸ਼ ਪਰਿਵਾਰਕ ਪੈਨਸ਼ਨ ਨਹੀਂ ਮਿਲ ਰਹੀ ਸੀ, ਨੂੰ ਇਸ ਪਹਿਲ ਦਾ ਲਾਭ ਮਿਲਿਆ ਅਤੇ ਉਸ ਨੂੰ 13,92,480 ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਹੈ। ਵਿਸ਼ੇਸ਼ ਅਭਿਯਾਨ 2.0 ਦੇਸ਼ ਭਰ ਦੇ ਪਰਿਵਾਰਕ ਪੈਨਸ਼ਨਰਜ਼ ਅਤੇ ਸੁਪਰ ਸੀਨੀਅਰ ਪੈਨਸ਼ਨਰਜ਼, ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਖੇਤਰਾਂ ਦੇ ਪੈਨਸ਼ਨਰਜ਼ ਨੂੰ ਰਾਹਤ ਪ੍ਰਦਾਨ ਕਰ ਰਿਹਾ ਹੈ, ਨਾਲ ਹੀ ਸੈਂਕੜੋਂ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।
15 ਜੁਲਾਈ, 2025 ਤੱਕ, ਵਿਸ਼ੇਸ਼ ਅਭਿਯਾਨ 2.0 ਦੇ ਲਈ ਨਿਰਧਾਰਿਤ 2210 ਮਾਮਲਿਆਂ ਵਿੱਚੋਂ 1605 ਸ਼ਿਕਾਇਤਾਂ ਦਾ ਸਫਲਤਾਪੂਰਵਕ ਨਿਪਟਾਰਾ ਕੀਤਾ ਜਾ ਚੁੱਕਿਆ ਹੈ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਨਿਪਟਾਰੇ ਦੀ ਗਤੀ ਅਤੇ ਗੁਣਵੱਤਾ ‘ਤੇ ਸਖ਼ਤ ਨਿਗਰਾਨੀ ਰੱਖ ਰਿਹਾ ਹੈ।
ਸਕੱਤਰ (ਪੈਨਸ਼ਨ) ਨੇ 51 ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਦੇ ਤਾਲਮੇਲ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ‘ਸਮੁੱਚੀ ਸਰਕਾਰ ਵਾਲੇ ਦ੍ਰਿਸ਼ਟੀਕੋਣ’ ‘ਤੇ ਜ਼ੋਰ ਦਿੱਤਾ, ਤਾਕਿ ਸ਼ਿਕਾਇਤਾਂ ਨੂੰ ਉਨ੍ਹਾਂ ਦੇ ਤਰਕਪੂਰਨ ਅਤੇ ਪੂਰਨ ਤੌਰ ‘ਤੇ ਨਿਪਟਾਰੇ ਦੇ ਬਾਅਦ ਹੀ ਬੰਦ ਕੀਤਾ ਜਾ ਸਕੇ।
*********
ਐੱਨਕੇਆਰ/ਪੀਐੱਸਐੱਮ
(Release ID: 2145309)
Visitor Counter : 2