ਸਹਿਕਾਰਤਾ ਮੰਤਰਾਲਾ
azadi ka amrit mahotsav

ਨਾਬਾਰਡ ਨੇ ਮਨਾਇਆ 44ਵਾਂ ਸਥਾਪਨਾ ਦਿਵਸ


ਹਰਿਆਣਾ ਵਿੱਚ 700 ਪੈਕਸ ਹੁਣ ਨਾਬਾਰਡ ਦੁਆਰਾ ਕੰਪਿਊਟਰਾਈਜ਼ਡ :ਡਾ. ਅਰਵਿੰਦ ਸ਼ਰਮਾ, ਸਹਿਕਾਰਤਾ ਮੰਤਰੀ, ਹਰਿਆਣਾ

13 ਕਰੋੜ ਕਿਸਾਨ ਪੈਕਸ ਵਿੱਚ ਸ਼ਾਮਲ ਹੋ ਚੁੱਕੇ ਹਨ: ਡਾ. ਅਰਵਿੰਦ ਸ਼ਰਮਾ, ਸਹਿਕਾਰਤਾ ਮੰਤਰੀ

प्रविष्टि तिथि: 16 JUL 2025 4:17PM by PIB Chandigarh

ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਨੇ 16 ਜੁਲਾਈ, 2025 ਨੂੰ ਚੰਡੀਗੜ੍ਹ ਦੇ ਲਲਿਤ ਹੋਟਲ ਵਿੱਚ ਆਪਣਾ 44 ਵਾਂ ਸਥਾਪਨਾ ਦਿਵਸ ਮਨਾਇਆ।

ਮਾਣਯੋਗ ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਐਫਪੀਓ, ਐਸਐਚਜੀ, ਜੇਐਲਜੀ ਅਤੇ ਐਚਪੀਸੀ ਦੁਆਰਾ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕੀਤਾ ਜਿਸ ਵਿੱਚ ਹੱਥ ਨਾਲ ਬਣੇ ਅਤੇ ਪ੍ਰੋਸੈਸ ਕੀਤੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਨਾਬਾਰਡ ਦੀ ਚੀਫ਼ ਜਨਰਲ ਮੈਨੇਜਰ ਸ਼੍ਰੀਮਤੀ ਨਿਵੇਦਿਤਾ ਤਿਵਾੜੀ ਨੇ ਉਨ੍ਹਾਂ ਨੂੰ ਇਨ੍ਹਾਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਸ਼ਰਮਾ ਨੇ ਪ੍ਰਦਰਸ਼ਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਉੱਦਮਤਾ ਯਾਤਰਾ ਵਿੱਚ ਉਤਸ਼ਾਹਿਤ ਕੀਤਾ।

ਮਾਣਯੋਗ ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਐੱਫਪੀਓ, ਐੱਸਐੱਚਜੀ, ਜੇਐੱਲਜੀ ਅਤੇ ਐੱਚਪੀਸੀ ਦੁਆਰਾ ਆਯੋਜਿਤ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਜਿਸ ਵਿੱਚ ਹੱਥ ਨਾਲ ਬਣੇ ਅਤੇ ਪ੍ਰੋਸੈੱਸ ਕੀਤੇ ਉਤਪਾਦ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਨਾਬਾਰਡ ਦੀ ਮੁੱਖ ਜਨਰਲ ਮੈਨੇਜਰ, ਸ਼੍ਰੀਮਤੀ ਨਿਵੇਦਿਤਾ ਤਿਵਾਰੀ ਨੇ ਉਨ੍ਹਾਂ ਨੂੰ ਇਨ੍ਹਾਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਸ਼ਰਮਾ ਨੇ ਪ੍ਰਦਰਸ਼ਕਾਂ ਨਾਲ ਸੰਵਾਦ ਕੀਤਾ ਅਤੇ ਉਨ੍ਹਾਂ ਦੀ ਉੱਦਮਤਾ ਯਾਤਰਾ ਲਈ ਉਨ੍ਹਾਂ ਨੂੰ  ਉਤਸ਼ਾਹਿਤ ਕੀਤਾ।

ਮਾਣਯੋਗ ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਨਾਬਾਰਡ ਦੇ 44ਵੇਂ ਸਥਾਪਨਾ ਦਿਵਸ ‘ਤੇ ਆਪਣੇ ਸੰਬੋਧਨ ਵਿੱਚ ਮਹਾਤਮਾ ਗਾਂਧੀ ਦੁਆਰਾ ਦੇਖੇ ਗਏ ਅਤੇ ਹੁਣ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਾਕਾਰ ਹੋ ਰਹੇ ‘ਵਿਕਸਿਤ ਭਾਰਤ 2047’ ਦੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਗਾਂਧੀ ਜੀ ਦੇ ਕਥਨ, “ਭਾਰਤ ਦੀ ਆਤਮਾ ਪਿੰਡ ਵਿੱਚ ਵਸਦੀ ਹੈ’ ਦਾ ਹਵਾਲਾ ਦਿੰਦੇ ਹੋਏ, ਸਮੁੱਚੇ ਗ੍ਰਾਮੀਣ ਵਿਕਾਸ ਨੂੰ ਵਿਕਸਿਤ ਭਾਰਤ ਦਾ ਮੂਲ ਦੱਸਿਆ।

ਡਾ. ਸ਼ਰਮਾ ਨੇ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ‘ਤੇ ਸਰਕਾਰ ਦੇ ਜ਼ੋਰ ‘ਤੇ ਚਾਣਨਾ ਪਾਇਆ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਇੱਕ ਅਲਗ ਸਹਿਕਾਰਤਾ ਮੰਤਰਾਲੇ ਦਾ ਗਠਨ ਵੀ ਸ਼ਾਮਲ ਹੈ। ਅੱਜ, 13 ਕਰੋੜ ਕਿਸਾਨ ਪੈਕਸ ਨਾਲ ਜੁੜ ਚੁੱਕੇ ਹਨ ਅਤੇ ਪੈਕਸ ਦਾ ਵਿਸਤਾਰ ਹਰ ਪਿੰਡ ਤੱਕ ਕਰਨ ਦੀ ਯੋਜਨਾ ਹੈ। ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸੈਨੀ ਨੇ ਗ੍ਰਾਮੀਣ ਵਿਕਾਸ ਨੂੰ ਹੁਲਾਰਾ ਦੇਣ ਲਈ 500 ਸੀਐੱਮ ਪੈਕਸ ਨੂੰ ਸ਼ਾਮਲ ਕਰਨ ਵਾਲੇ ਬਜਟ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਇੱਕ ਜੀਵੰਤ ਸਹਿਕਾਰੀ ਨੈੱਟਵਰਕ ਰਾਹੀਂ ਗ੍ਰਾਮੀਣ ਖੇਤਰਾਂ ਦੇ ਵਿਕਾਸ ਅਤੇ ਪ੍ਰਗਤੀ ਦੇ ਸੰਦਰਭ ਵਿੱਚ ਗ੍ਰਾਮੀਣ-ਸ਼ਹਿਰ ਦੇ ਪਾੜੇ ਨੂੰ ਪੂਰਾ ਕਰਨ ‘ਤੇ ਜ਼ੋਰ ਦਿੱਤਾ, ਜਿਸ ਨੂੰ ਵਰਤਮਾਨ ਵਿੱਚ ਪ੍ਰਸਤਾਵਿਤ ਇੱਕ ਨਵੀਂ ਸਹਿਕਾਰੀ ਨੀਤੀ ਦੁਆਰਾ ਸਮਰਥਿਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ਼੍ਰੀ ਨਾਇਬ ਸੈਨੀ ਦੀ ਅਗਵਾਈ ਵਿੱਚ, ਹਰਿਆਣਾ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ- 24 ਫਸਲਾਂ ‘ਤੇ ਨਿਊਨਤਮ ਸਮਰਥਨ ਮੁੱਲ (MSP) ਪ੍ਰਦਾਨ ਕਰਨ ਵਾਲਾ ਅਤੇ ਕਿਸਾਨ-ਕੇਂਦ੍ਰਿਤ ਯੋਜਨਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਹੈ।

ਡਾ. ਸ਼ਰਮਾ ਨੇ ਸਹਿਕਾਰੀ ਸਿੱਖਿਆ ਨੂੰ ਹੁਲਾਰਾ ਦੇਣ ਲਈ ਭਾਰਤ ਦੀ ਪਹਿਲੀ ਤ੍ਰਿਭੂਵਨ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ  ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਨਾਬਾਰਡ ਨੇ ਹਰਿਆਣਾ ਵਿੱਚ 700 ਪੈਕਸ ਦਾ ਕੰਪਿਊਟਰੀਕਰਣ ਕੀਤਾ ਹੈ, ਜਿਸ ਨਾਲ ਵਧੇਰੇ ਪਾਰਦਰਸ਼ਿਤਾ ਨੂੰ ਯਕੀਨੀ ਬਣਾਇਆ ਗਿਆ ਹੈ।

ਉਨ੍ਹਾਂ ਨੇ ਮੋਦੀ ਸਰਕਾਰ ਦੇ 11 ਵਰ੍ਹਿਆਂ ਦੇ ਕਾਰਜਕਾਲ ਵਿੱਚ ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ ਦੇ ਟੀਚਿਆਂ ਨੂੰ ਲਾਗੂ ਕਰਨ ਵਿੱਚ ਨਾਬਾਰਡ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਸਥਾਪਨਾ ਦਿਵਸ ਦੀ ਥੀਮ, “ਗ੍ਰਾਮੀਣ ਭਾਰਤ ਦੀ ਆਵਾਜ਼” ਦੀ ਸ਼ਲਾਘਾ ਕੀਤੀ। ਸਮਾਪਨ ਕਰਦੇ ਹੋਏ, ਡਾ. ਸ਼ਰਮਾ ਨੇ ਦੁਹਰਾਇਆ: “ਸਸ਼ਕਤ ਗ੍ਰਾਮੀਣ, ਸਸ਼ਕਤ ਭਾਰਤ” ਅਤੇ “ ਨਾਲ ਮਿਲ ਕੇ ਚਲੋ, ਨਾਲ ਮਿਲ ਕੇ ਵਧੋ।”

ਖੇਤਰੀ ਡਾਇਰੈਕਟਰ ਸ਼੍ਰੀ ਵਿਵੇਕ ਸ੍ਰੀਨਿਵਾਸ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੈਕਸ ਨੂੰ ਗ੍ਰਾਮ-ਪੱਧਰੀ ਸਟਾਰਟਅੱਪ ਇਨਕਿਊਬੇਟਰਾਂ ਦੇ ਰੂਪ ਵਿੱਚ ਵਿਕਸਿਤ ਹੋਣਾ ਚਾਹੀਦਾ ਹੈ, ਜੋ ਸਥਾਨਕ ਉੱਦਮੀਆਂ ਨੂੰ ਪੂੰਜੀ, ਟ੍ਰੇਨਿੰਗ , ਬਜ਼ਾਰ ਪਹੁੰਚ ਅਤੇ ਡਿਜੀਟਲ ਉਪਕਰਣ ਪ੍ਰਦਾਨ ਕਰੇ। ਉਨ੍ਹਾਂ ਨੇ ਤਿੰਨ-ਪੱਧਰੀ ਦ੍ਰਿਸ਼ਟੀਕੋਣ ਦਾ ਪ੍ਰਸਤਾਵ ਰੱਖਿਆ: ਪਾਰਦਰਸ਼ਿਤਾ ਅਤੇ ਡਿਜੀਟਲਾਈਜ਼ੇਸ਼ਨ ਦੇ ਨਾਲ ਸੰਸਥਾਗਤ ਸੁਧਾਰ; ਸਾਂਝੇਦਾਰੀ ਅਤ ਫਿਨਟੈਕ ਰਾਹੀਂ ਵਿੱਤੀ ਇਨੋਵੇਸ਼ਨ; ਅਤੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਪ੍ਰਾਥਮਿਕਤਾ ਦੇ ਕੇ ਸਮਾਜਿਕ ਸਸ਼ਕਤੀਕਰਣ, ਸੰਯੁਕਤ ਗ੍ਰਾਮ ਯੋਜਨਾਬੰਦੀ ਨੂੰ ਸਮਰਥਨ ਅਤੇ ‘ਇੱਕ ਪਿੰਡ, ਇੱਕ ਉਤਪਾਦ’ ਜਿਹੀ ਪਹਿਲ।

ਨਾਬਾਰਡ ਹਰਿਆਣਾ ਦੀ ਮੁੱਖ ਜਨਰਲ ਮੈਨੇਜਰ ਸ਼੍ਰੀਮਤੀ ਨਿਵੇਦਿਤਾ ਤਿਵਾਰੀ ਨੇ ਪਿਛਲੇ ਚਾਰ ਦਹਾਕਿਆਂ ਵਿੱਚ ਖੇਤੀਬਾੜੀ ਕ੍ਰੈਡਿਟ ਨੂੰ ਅੱਗੇ ਵਧਾਉਣ, ਸਹਿਕਾਰੀ ਸੰਸਥਾਵਾਂ ਦੇ ਸਸ਼ਕਤ ਬਣਾਉਣ, ਗ੍ਰਾਮੀਣ ਬੁਨਿਆਦੀ ਢਾਂਚੇ ਦੇ ਨਿਰਮਾਣ, ਵਿੱਤੀ ਸਮਾਵੇਸ਼ਨ ਨੂੰ ਹੁਲਾਰਾ ਦੇਣ, ਕੁਦਰਤੀ ਸੰਸਾਧਨਾਂ ਦੇ ਪ੍ਰਬੰਧਨ ਅਤੇ ਗ੍ਰਾਮੀਣ ਕੌਸ਼ਲ ਅਤੇ ਉੱਦਮਤਾ ਨੂੰ ਪੋਸ਼ਿਤ ਕਰਨ ਵਿੱਚ ਨਾਬਾਰਡ ਦੀ ਮੱਹਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਪਿਛਲੇ 43 ਵਰ੍ਹਿਆਂ ਵਿੱਚ, ਨਾਬਾਰਡ ਨੇ ਕਿਸਾਨ ਉਤਪਾਦਕ ਸੰਗਠਨਾਂ, ਸਵੈ ਸਹਾਇਤਾ ਸਮੂਹਾਂ, ਸੰਯੁਕਤ ਦੇਣਦਾਰੀ ਸਮੂਹਾਂ, ਗੈਰ ਖੇਤੀਬਾੜੀ ਉਤਪਾਦਕ ਸੰਗਠਨਾਂ ਸਮੇਤ ਜ਼ਮੀਨੀ ਪੱਧਰ ਦੀਆਂ ਗ੍ਰਾਮੀਣ ਸੰਸਥਾਵਾਂ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਮਾਵੇਸ਼ੀ ਵਿਕਾਸ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਵਿੱਚ, ਨਾਬਾਰਡ ਨੇ ਸਹਿਕਾਰੀ ਬੈਂਕਾਂ ਨੂੰ ਪੁਨਰ ਵਿੱਤ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਨਾਲ ਵਿੱਤੀ ਸੇਵਾਵਾਂ ਦੀ ਅੰਤਿਮ ਸਿਰ੍ਹੇ ਤੱਕ ਡਿਲੀਵਰੀ ਸੰਭਵ ਹੋਈ ਹੈ। ਕੋਰ ਬੈਂਕਿੰਗ ਸੌਲਿਊਸ਼ਨ (ਸੀਬੀਐੱਸ ਤੇ ਸੀਬੀਐੱਸ+) ਜਿਹੀ ਬੁਨਿਆਦੀ ਢਾਂਚਾਗਤ ਪ੍ਰਗਤੀ ਅਤੇ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੋਸਾਇਟੀਜ਼ (ਪੀਏਸੀਐੱਸ) ਦੇ ਕੰਪਿਊਟਰੀਕਰਣ ਰਾਹੀਂ, ਨਾਬਾਰਡ ਨੇ ਟੈਕਨੋਲੋਜੀ ਅਤੇ ਸੰਚਾਲਨ ਕੁਸ਼ਲਤਾ ਦੇ ਨਾਲ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤਾ ਹੈ।

ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਪੈਕਸ ਕੰਪਿਊਟਰਾਈਜ਼ੇਸ਼ਨ ਸਕੀਮ ਅਧੀਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੈਕਸ, ਡੀਸੀਸੀਬੀ ਅਤੇ ਐੱਸਟੀਸੀਬੀ ਨੂੰ ਸਨਮਾਨਿਤ ਕੀਤਾ। ਨਾਲ ਹੀ ਉਨ੍ਹਾਂ ਨੇ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਇਕੁਇਟੀ ਗ੍ਰਾਂਟ ਵੀ ਪ੍ਰਦਾਨ ਕੀਤੀ, ਅਤੇ ਡੇਅਰੀ ਸੁਸਾਇਟੀਆਂ ਨੂੰ ਮਾਈਕ੍ਰੋ ਏਟੀਐੱਮ ਵੀ ਵੰਡੇ ਗਏ।

ਇਸ ਅਵਸਰ ‘ਤੇ ਰਾਜ ਸਰਕਾਰ ਅਤੇ ਜਨਤਕ, ਨਿਜੀ ਅਤੇ ਸਹਿਕਾਰੀ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਪੈਕਸ, ਐੱਫਪੀਓ, ਗੈਰ ਸਰਕਾਰੀ ਸੰਗਠਨਾਂ ਅਤੇ ਨਾਬਾਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗਰਿਮਾਮਈ ਮੌਜੂਦਗੀ ਰਹੀ।

ਨੋਟ: ਨਾਬਾਡਰ ਦਾ ਸਥਾਪਨਾ ਦਿਵਸ ਅਸਲ ਵਿੱਚ 12 ਜੁਲਾਈ ਨੂੰ ਹੁੰਦਾ ਹੈ, ਲੇਕਿਨ ਨਾਬਾਰਡ ਹਰਿਆਣਾ ਖੇਤਰੀ ਦਫ਼ਤਰ ਦੁਆਰਾ ਇਸ ਨੂੰ ਅੱਜ, 16 ਜੁਲਾਈ 2025 ਨੂੰ ਮਨਾਇਆ ਗਿਆ।

******** 

ਪੀਆਈਬੀ ਚੰਡੀਗੜ੍ਹ: ਏ.ਕੇ/ਰੂਸ


(रिलीज़ आईडी: 2145286) आगंतुक पटल : 26
इस विज्ञप्ति को इन भाषाओं में पढ़ें: English , Punjabi