ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਐਕਟ, 2019 ਦੀ ਪ੍ਰਕਿਰਿਆ ਦੇ ਅਨੁਸਾਰ ਡਰਾਅ ਰਾਹੀਂ ਨੈਸ਼ਨਲ ਮੈਡੀਕਲ ਕਮਿਸ਼ਨ, ਆਟੋਨੋਮਸ ਬੋਰਡ ਅਤੇ ਖੋਜ ਕਮੇਟੀ ਦੇ ਪਾਰਟ-ਟਾਈਮ ਮੈਂਬਰਾਂ ਦੀ ਚੋਣ ਕੀਤੀ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 10 ਪਾਰਟ-ਟਾਈਮ ਮੈਂਬਰ, ਸਟੇਟ ਮੈਡੀਕਲ ਕੌਂਸਲ ਤੋਂ 9 ਪਾਰਟ-ਟਾਈਮ ਮੈਂਬਰ, ਹਰੇਕ ਆਟੋਨੋਮਸ ਬੋਰਡ ਤੋਂ ਚੌਥਾ ਪਾਰਟ-ਟਾਈਮ ਮੈਂਬਰ ਅਤੇ ਖੋਜ ਕਮੇਟੀ ਦੇ ਲਈ ਇਕ ਮਾਹਿਰ ਦੀ ਨਿਯੁਕਤੀ ਅਗਲੇ ਦੋ ਵਰ੍ਹਿਆਂ ਦੇ ਲਈ ਕੀਤੀ ਗਈ
Posted On:
15 JUL 2025 3:54PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ), ਆਟੋਨੋਮਸ ਬੋਰਡ ਅਤੇ ਖੋਜ ਕਮੇਟੀ ਦੇ ਪਾਰਟ-ਟਾਈਮ ਮੈਂਬਰਾਂ ਦੀ ਨਿਯੁਕਤੀ ਪ੍ਰਕਿਰਿਆ ਵਿੱਚ ਡਰਾਅ ਪ੍ਰਕਿਰਿਆ ਰਾਹੀਂ ਹਿੱਸਾ ਲਿਆ। ਨਿਯੁਕਤੀ ਪ੍ਰਕਿਰਿਆ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਐਕਟ, 2019 ਵਿੱਚ ਦਿੱਤੀ ਗਈ ਹੈ।


ਨੈਸ਼ਨਲ ਮੈਡੀਕਲ ਕਮਿਸ਼ਨ ਐਕਟ 2019 ਦੇ ਅਨੁਸਾਰ, ਇਹ ਨਿਯੁਕਤੀਆਂ ਦੋ ਵਰ੍ਹਿਆਂ ਦੀ ਮਿਆਦ ਲਈ ਕੀਤੀਆਂ ਜਾ ਰਹੀਆਂ ਹਨ। ਮੈਂਬਰਾਂ ਦੀ ਚੋਣ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਕੀਤੀ ਗਈ ਹੈ:
- ਐੱਨਐੱਮਸੀ ਦੇ ਦਸ ਪਾਰਟ-ਟਾਈਮ ਮੈਂਬਰਾਂ ਦੀ ਚੋਣ ਮੈਡੀਕਲ ਸਲਾਹਕਾਰ ਕੌਂਸਲ (ਪਹਿਲੀ ਵਾਰ 2022 ਵਿੱਚ ਨਿਯੁਕਤ) ਵਿੱਚੋਂ ਗੁਜਰਾਤ, ਰਾਜਸਥਾਨ, ਹਿਮਾਚਲ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ ਟਾਪੂ, ਆਂਧਰ ਪ੍ਰਦੇਸ਼, ਮਿਜ਼ੋਰਮ, ਮੇਘਾਲਿਆ, ਝਾਰਖੰਡ, ਚੰਡੀਗੜ੍ਹ ਅਤੇ ਮੱਧ ਪ੍ਰਦੇਸ਼ ਦੇ ਨਾਮਜ਼ਦ ਮੈਂਬਰਾਂ ਵਜੋਂ ਕੀਤੀ ਜਾਂਦੀ ਹੈ।
- ਐੱਨਐੱਮਸੀ ਦੇ ਨੌਂ ਪਾਰਟ-ਟਾਈਮ ਮੈਂਬਰਾਂ ਦੀ ਚੋਣ ਮੈਡੀਕਲ ਸਲਾਹਕਾਰ ਕੌਂਸਲ (ਪਹਿਲੀ ਵਾਰ 2022 ਵਿੱਚ ਨਿਯੁਕਤ) ਵਿੱਚ ਪੱਛਮ ਬੰਗਾਲ, ਕਰਨਾਟਕ, ਨਾਗਾਲੈਂਡ, ਛੱਤੀਸਗੜ੍ਹ, ਤ੍ਰਿਪੁਰਾ, ਜੰਮੂ ਅਤੇ ਕਸ਼ਮੀਰ, ਅਸਾਮ, ਮਣੀਪੁਰ ਅਤੇ ਉੱਤਰਾਖੰਡ ਦੀਆਂ ਰਾਜ ਮੈਡੀਕਲ ਕੌਂਸਲਾਂ ਦੇ ਨਾਮਜ਼ਦ ਮੈਂਬਰਾਂ ਵਿੱਚੋਂ ਕੀਤੀ ਜਾਂਦੀ ਹੈ।
- ਮੈਡੀਕਲ ਸਲਾਹਕਾਰ ਕੌਂਸਲ (ਪਹਿਲੀ ਵਾਰ 2022 ਵਿੱਚ ਨਿਯੁਕਤ) ਵਿੱਚ ਸਟੇਟ ਮੈਡੀਕਲ ਕੌਂਸਲ ਦੇ ਨਾਮਜ਼ਦ ਵਿਅਕਤੀਆਂ ਵਿੱਚੋਂ ਚੁਣੇ ਗਏ ਹਰੇਕ ਆਟੋਨੋਮਸ ਬੋਰਡ ਤੋਂ ਇੱਕ ਚੌਥਾ ਮੈਂਬਰ (ਪਾਰਟ-ਟਾਈਮ ਮੈਂਬਰ) ਸ਼ਾਮਲ ਹੁੰਦਾ ਹੈ।
(a) ਅੰਡਰਗ੍ਰੈਜੂਏਟ ਮੈਡੀਕਲ ਸਿੱਖਿਆ ਬੋਰਡ ਲਈ: ਅਰੁਣਾਚਲ ਪ੍ਰਦੇਸ਼
(b) ਪੋਸਟ ਗ੍ਰੈਜੂਏਟ ਮੈਡੀਕਲ ਸਿੱਖਿਆ ਬੋਰਡ ਲਈ: ਓਡੀਸ਼ਾ
(c) ਮੈਡੀਕਲ ਮੁਲਾਂਕਣ ਅਤੇ ਰੇਟਿੰਗ ਬੋਰਡ: ਹਰਿਆਣਾ
(d) ਨੈਤਿਕਤਾ ਅਤੇ ਮੈਡੀਕਲ ਰਜਿਸਟ੍ਰੇਸ਼ਨ ਬੋਰਡ: ਪੰਜਾਬ
- ਜੰਮੂ ਅਤੇ ਕਸ਼ਮੀਰ ਦੇ ਇੱਕ ਮਾਹਿਰ ਨੂੰ ਖੋਜ ਕਮੇਟੀ ਵਿੱਚ ਨਾਮਜ਼ਦ ਕੀਤਾ ਗਿਆ।
ਮਾਹਿਰਾਂ ਦੇ ਨਾਵਾਂ ਦੀ ਸੂਚੀ ਹੇਠਾਂ ਦਿੱਤੇ ਅਨੁਬੰਧ ਵਿੱਚ ਦਿੱਤੀ ਗਈ ਹੈ। ਡਰਾਅ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ ਮੀਡੀਆ ਕਰਮਚਾਰੀ ਵੀ ਮੌਜੂਦ ਸਨ।

ਇਸ ਸਮਾਗਮ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ (ਵਾਧੂ ਚਾਰਜ) ਸ਼੍ਰੀਮਤੀ ਨਿਵੇਦਿਤਾ ਸ਼ੁਕਲਾ ਵਰਮਾ, ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਡਾ. ਵਿਨੋਦ ਕੋਤਵਾਲ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਅਨੁਬੰਧ:
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਗਏ ਮੈਂਬਰ
ਲੜੀ ਨੰ.
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ
|
ਮੈਂਬਰ ਦਾ ਨਾਮ
|
1
|
ਗੁਜਰਾਤ
|
ਡਾ. ਨੀਰਜਾ ਅਰੁਣ ਗੁਪਤਾ
|
2
|
ਰਾਜਸਥਾਨ
|
ਡਾ. ਐੱਮ ਕੇ ਅਸੇਰੀ
|
3
|
ਹਿਮਾਚਲ ਪ੍ਰਦੇਸ਼
|
ਡਾ. ਸੁਰੇਂਦਰ ਕਸ਼ਯਪ
|
4
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
ਡਾ. ਮੁਕੇਸ਼ ਤ੍ਰਿਪਾਠੀ
|
5
|
ਆਂਧਰਾ ਪ੍ਰਦੇਸ਼
|
ਡਾ. ਚੰਦਰਸ਼ੇਖਰ ਪੁਲਾਲਾ
|
6
|
ਮਿਜ਼ੋਰਮ
|
ਡਾ. ਦਿਬਾਕਰ ਚੰਦਰ ਡੇਕਾ
|
7
|
ਮੇਘਾਲਿਆ
|
प्रो. पीएस शुक्ला
|
8
|
ਝਾਰਖੰਡ
|
ਪ੍ਰੋ. (ਡਾ.) ਦਿਨੇਸ਼ ਕੁਮਾਰ ਸਿੰਘ
|
9
|
ਚੰਡੀਗੜ
|
ਡਾ. ਸੁਮਨ
|
10
|
ਮੱਧ ਪ੍ਰਦੇਸ਼
|
ਡਾ.ਅਸ਼ੋਕ ਖੰਡੇਵਾਲ
|
ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਦੇ ਚੁਣੇ ਹੋਏ ਮੈਂਬਰ
ਲੜੀ ਨੰ.
|
ਸਟੇਟ ਮੈਡੀਕਲ ਕੌਂਸਲ ਦਾ ਨਾਂ
|
ਮੈਂਬਰ ਦਾ ਨਾਮ
|
|
|
1
|
ਪੱਛਮੀ ਬੰਗਾਲ ਮੈਡੀਕਲ ਕੌਂਸਲ
|
ਡਾ.ਸੁਦਿਪਤ ਕੁਮਾਰ ਰਾਏ
|
2
|
ਕਰਨਾਟਕ ਮੈਡੀਕਲ ਕੌਂਸਲ
|
ਡਾ. ਸ਼ਰਨਬਸੱਪਾ ਐੱਸ. ਕਰਭਾਰੀ
|
3
|
ਨਾਗਾਲੈਂਡ ਮੈਡੀਕਲ ਕੌਂਸਲ
|
ਡਾ. ਜਾਰਜ ਥਿਰਾ
|
4
|
ਛੱਤੀਸਗੜ੍ਹ ਮੈਡੀਕਲ ਕੌਂਸਲ
|
ਡਾ. ਮਹੇਸ਼ ਕੁਮਾਰ ਸਿਨਹਾ
|
5
|
ਤ੍ਰਿਪੁਰਾ ਮੈਡੀਕਲ ਕੌਂਸਲ
|
ਡਾ. ਕਨਕ ਚੌਧਰੀ
|
6
|
ਜੰਮੂ ਅਤੇ ਕਸ਼ਮੀਰ ਮੈਡੀਕਲ ਕੌਂਸਲ
|
ਡਾ. ਸੰਦੀਪ ਡੋਗਰਾ
|
7
|
ਅਸਾਮ ਮੈਡੀਕਲ ਕੌਂਸਲ
|
ਡਾ.ਅਨੂਪ ਕੁਮਾਰ ਬਰਮਨ
|
8
|
ਮਨੀਪੁਰ ਮੈਡੀਕਲ ਕੌਂਸਲ
|
ਡਾ. ਸਿਮਪਸਨ ਸਾਰੇਓ
|
9
|
ਉੱਤਰਾਖੰਡ ਮੈਡੀਕਲ ਕੌਂਸਲ
|
ਡਾ. ਮਨੋਜ ਕੁਮਾਰ ਵਰਮਾ
|
ਐੱਨਐੱਮਸੀ (ਪਾਰਟ-ਟਾਈਮ) ਦੇ ਆਟੋਨੋਮਸ ਬੋਰਡਾਂ ਲਈ ਚੁਣੇ ਗਏ ਮੈਂਬਰ
ਲੜੀ ਨੰ.
|
ਸਟੇਟ ਮੈਡੀਕਲ ਕੌਂਸਲ ਦਾ ਨਾਮ
|
ਪਾਰਟ-ਟਾਈਮ ਮੈਂਬਰ ਦਾ ਨਾਮ
|
ਗ੍ਰੈਜੂਏਟ ਮੈਡੀਕਲ ਸਿੱਖਿਆ ਬੋਰਡ
|
1
|
ਅਰੁਣਾਚਲ ਪ੍ਰਦੇਸ਼ ਮੈਡੀਕਲ ਕੌਂਸਲ
|
ਡਾ. ਜੇਗੋ ਓਰੀ
|
ਪੋਸਟ ਗ੍ਰੈਜੂਏਟ ਮੈਡੀਕਲ ਸਿੱਖਿਆ ਬੋਰਡ
|
1
|
ਓਡੀਸ਼ਾ ਮੈਡੀਕਲ ਕੌਂਸਲ
|
ਡਾ. ਸੰਤੋਸ਼ ਕੁਮਾਰ ਮਿਸ਼ਰਾ
|
ਮੈਡੀਕਲ ਮੁਲਾਂਕਣ ਅਤੇ ਰੇਟਿੰਗ ਬੋਰਡ
|
1
|
ਹਰਿਆਣਾ ਮੈਡੀਕਲ ਕੌਂਸਲ
|
ਡਾ. ਮਨੀਸ਼ ਬਾਂਸਲ
|
ਨੈਤਿਕਤਾ ਅਤੇ ਮੈਡੀਕਲ ਰਜਿਸਟ੍ਰੇਸ਼ਨ ਬੋਰਡ
|
1
|
ਪੰਜਾਬ ਮੈਡੀਕਲ ਕੌਂਸਲ
|
ਡਾ. ਸੁਰਿੰਦਰ ਪਾਲ ਸਿੰਘ
|
ਸਰਚ ਕਮੇਟੀ ਲਈ ਚੁਣੇ ਗਏ ਮਾਹਿਰ
|
ਲੜੀ ਨੰ.
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ
|
ਮੈਂਬਰ ਦਾ ਨਾਮ
|
1
|
ਜੰਮੂ ਅਤੇ ਕਸ਼ਮੀਰ ਮੈਡੀਕਲ ਕੌਂਸਲ
|
ਡਾ. ਸੰਦੀਪ ਡੋਗਰਾ
|
******************
ਐੱਮਵੀ
(Release ID: 2145094)