ਸਿੱਖਿਆ ਮੰਤਰਾਲਾ
azadi ka amrit mahotsav

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਭੁਵਨੇਸ਼ਵਰ ਵਿੱਚ ਰੋਜ਼ਗਾਰ ਮੇਲੇ ਵਿੱਚ 204 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ

Posted On: 12 JUL 2025 5:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ।

ਇਸ 16ਵੇਂ ਰਾਸ਼ਟਰਵਿਆਪੀ ਰੋਜ਼ਗਾਰ ਮੇਲੇ ਦੇ ਤਹਿਤ, ਭੁਵਨੇਸ਼ਵਰ ਦੇ ਰੇਲ ਔਡੀਟੋਰੀਅਮ ਵਿੱਚ ਇੱਕ ਮਹੱਤਵਪੂਰਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿੱਥੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ 204 ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤੇ। ਇਹ ਪ੍ਰੋਗਰਾਮ ਇਨ੍ਹਾਂ ਨੌਜਵਾਨ ਨਿਯੁਕਤੀਆਂ ਦੇ ਪੇਸ਼ੇਵਰ ਸਫ਼ਰ ਵਿੱਚ ਇੱਕ ਮਹੱਤਵਪੂਰਨ ਪਲ ਸੀ ਅਤੇ ਇਸ ਨੇ ਰੋਜ਼ਗਾਰ ਸਿਰਜਣ ‘ਤੇ ਸਰਕਾਰ ਦੇ ਨਿਰੰਤਰ ਬਿਆਨ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ।

ਆਪਣੇ ਸੰਬੋਧਨ ਵਿੱਚ ਸ਼੍ਰੀ ਪ੍ਰਧਾਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ 2022 ਵਿੱਚ ਸ਼ੁਰੂ ਕੀਤੇ ਗਏ ਰੋਜ਼ਗਾਰ ਮੇਲੇ ਦੇ ਜ਼ਰੀਏ ਹੁਣ ਤੱਕ ਦੇਸ਼ ਭਰ ਦੇ ਵਿਭਿੰਨ ਸਰਕਾਰੀ ਵਿਭਾਗਾਂ ਵਿੱਚ 10 ਲੱਖ ਤੋਂ ਜ਼ਿਆਦਾ ਨੌਜਵਾਨਾਂ ਦੀ ਭਰਤੀ ਹੋ ਚੁੱਕੀ ਹੈ। ਉਨ੍ਹਾਂ ਨੇ ਸੁਸ਼ਾਸਨ, ਪਾਰਦਰਸ਼ਿਤਾ ਅਤੇ ਯੁਵਾ ਸਸ਼ਕਤੀਕਰਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।

ਸ਼੍ਰੀ ਪ੍ਰਧਾਨ ਨੇ ਰੋਜ਼ਗਾਰ ਸਿਰਜਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਅੱਜ ਦਾ ਰੋਜ਼ਗਾਰ ਮੇਲਾ ਓਡੀਸ਼ਾ ਦੇ ਸੱਤ ਸਥਾਨਾਂ ਦੇ ਨਾਲ-ਨਾਲ ਦੇਸ਼ ਭਰ ਵਿੱਚ 47 ਸਥਾਨਾਂ ‘ਤੇ ਆਯੋਜਿਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਆਯੋਜਨ ਦੇ ਦੌਰਾਨ 51,000 ਤੋਂ ਜ਼ਿਆਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਓਡੀਸ਼ਾ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਪਹਿਲ ਤੋਂ ਪ੍ਰੇਰਣਾ ਲੈਂਦੇ ਹੋਏ, ਰਾਜ ਨੇ ਨਿਯੁਕਤੀ ਮੇਲਿਆਂ ਦਾ ਆਯੋਜਨ ਕੀਤਾ ਹੈ, ਜਿਸ ਨਾਲ ਇੱਕ ਵਰ੍ਹੇ ਦੇ ਅੰਦਰ 25,000 ਤੋਂ 30,000 ਰੋਜ਼ਗਾਰ ਉਪਲਬਧ ਹੋਏ ਹਨ।

ਵਿਆਪਕ ਰਾਸ਼ਟਰੀ ਪ੍ਰਗਤੀ ‘ਤੇ ਗੱਲ ਕਰਦੇ ਹੋਏ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਜਪਾਨ ਨੂੰ ਪਿਛੇ ਛੱਡਦੇ ਹੋਏ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। 25 ਵਰ੍ਹਿਆਂ ਦੀ ਔਸਤ ਉਮਰ ਦੇ ਨਾਲ, ਭਾਰਤ ਨੌਜਵਾਨਾਂ ਦਾ ਦੇਸ਼ ਬਣਿਆ ਹੋਇਆ ਹੈ, ਅਤੇ ਇਹ ਜਨਸੰਖਿਆ ਲਾਭ ਅਗਲੇ 25 ਤੋਂ 30 ਵਰ੍ਹਿਆਂ ਤੱਕ ਬਣਿਆ ਰਹੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰੀ ਨੌਕਰੀਆਂ ਸਮੇਤ ਸਨਮਾਨਜਨਕ ਰੋਜ਼ਗਾਰ ਦੇਸ਼ ਦੇ ਨੌਜਵਾਨਾਂ ਦੀ ਇੱਕ ਪ੍ਰਮੁੱਖ ਅਭਿਲਾਸ਼ਾ ਹੈ।

ਸ਼੍ਰੀ ਪ੍ਰਧਾਨ ਨੇ ਭਾਰਤ ਦੇ ਮਜ਼ਬੂਤ ਸਟਾਰਟਅੱਪ ਈਕੋਸਿਸਟਮ ਦੇ ਉਦੈ ‘ਤੇ ਵੀ ਚਾਣਨਾ ਪਾਇਆ, ਜੋ ਪਿਛਲੇ ਇੱਕ ਦਹਾਕੇ ਵਿੱਚ ਬਹੁਤ ਵਿਕਸਿਤ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਤੋਂ ਜ਼ਿਆਦਾ ਲੋਕ ਬੀਪੀਐੱਲ (ਗ਼ਰੀਬੀ ਰੇਖਾਂ ਤੋਂ ਹੇਠਾਂ) ਦੀ ਸਥਿਤੀ ਤੋਂ ਬਾਹਰ ਆ ਗਏ ਹਨ।

ਡਿਜੀਟਲ ਦੇ ਮੋਰਚੇ ‘ਤੇ ਬੋਲਦੇ ਹੋਏ, ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਡਿਜੀਟਲ ਅਰਥਵਿਵਸਥਾ ਨੂੰ ਅਪਣਾਉਣ ਵਿੱਚ ਦੁਨੀਆ ਵਿੱਚ ਮੋਹਰੀ ਹੈ। ਕੋਵਿਡ-19 ਮਹਾਮਾਰੀ ‘ਤੇ ਵਿਚਾਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜਦੋਂ ਦੁਨੀਆ ਗੰਭੀਰ ਰੁਕਾਵਟਾਂ ਦਾ ਸਾਹਮਣਾ ਕਰ ਰਹੀ ਸੀ, ਉਸ ਸਮੇਂ ਭਾਰਤ ਦੇ ਸਿਹਤ ਸੰਭਾਲ ਖੇਤਰ ਨੇ ਨਾ ਸਿਰਫ਼ ਸੰਕਟ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕੀਤਾ, ਸਗੋਂ ਦਵਾਈਆਂ ਅਤੇ ਟੀਕਿਆਂ ਰਾਹੀਂ ਹੋਰ ਦੇਸ਼ਾਂ ਦੀ ਵੀ ਮਦਦ ਕੀਤੀ। ਇੱਕ ਸਮਾਂ ਅਮਰੀਕਾ ਤੋਂ ਆਯਾਤ ਕੀਤੇ ਪੀਐੱਲ-480 ਅਨਾਜ ‘ਤੇ ਨਿਰਭਰ ਰਿਹਾ ਭਾਰਤ ਹੁਣ ਪੀਐੱਮ-ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦੇ ਤਹਿਤ ਆਪਣੀ 60-65% ਆਬਾਦੀ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨੇ 5 ਕਿਲੋ ਅਨਾਜ ਵੰਡ ਰਿਹਾ ਹੈ, ਜੋ ਦੇਸ਼ ਦੀ ਆਤਮਨਿਰਭਰਤਾ ਦਾ ਪ੍ਰਮਾਣ ਹੈ।

ਕੇਂਦਰੀ ਮੰਤਰੀ ਨੇ ਨਵ-ਨਿਯੁਕਤ ਨੌਜਵਾਨਾਂ ਨੂੰ ਅਪੀਲ ਕੀਤੀ ਕੀ ਉਹ ਆਪਣੀਆਂ ਉਪਲਬਧੀਆਂ ‘ਤੇ ਸੰਤੁਸ਼ਟ ਨਾ ਹੋਣ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਹੋਰ ਜ਼ਿਆਦਾ ਉਪਲਬਧੀਆਂ ਲਈ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਰੀਅਰ ਵਿਕਾਸ ਅਤੇ ਹੁਨਰ ਵਾਧੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਚੈਟਜੀਪੀਟੀ ਜਿਹੇ ਪਲੈਟਫਾਰਮਾਂ ਨੂੰ ਅਪਣਾਉਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।

 ਭੁਵਨੇਸ਼ਵਰ ਦੇ ਪ੍ਰੋਗਰਾਮ ਵਿੱਚ ਸ਼੍ਰੀ ਪਰਮੇਸ਼ਵਰ ਫੰਕਵਾਲ (Parameshwar Funkwal), ਜਨਰਲ ਮੈਨੇਜਰ, ਈਸਟ ਕੋਸਟ ਰੇਲਵੇ; ਸ਼੍ਰੀ ਐੱਲ.ਵੀ.ਐੱਸ.ਐੱਸ. ਪਾਤਰੂਡੂ (Patrudu), ਪ੍ਰਿੰਸੀਪਲ ਚੀਫ਼ ਪਰਸੋਨਲ ਅਫਸਰ, ਈਸਟ ਕੋਸਟ ਰੇਲਵੇ; ਪ੍ਰੋਫੈਸਰ ਡਾ. ਆਸ਼ੂਤੋਸ਼ ਵਿਸ਼ਵਾਸ, ਕਾਰਜਕਾਰੀ ਨਿਦੇਸ਼ਕ, ਏਮਸ ਭੁਵਨੇਸ਼ਵਰ; ਸ਼੍ਰੀ ਨਿਰਮਲਜੀਤ ਸਿੰਘ, ਮੁੱਖ ਪੋਸਟਮਾਸਟਰ ਜਨਰਲ, ਓਡੀਸ਼ਾ ਸਰਕਲ; ਸ਼੍ਰੀ ਪ੍ਰਕਾਸ਼ ਚੰਦਰ ਨਾਇਕ, ਕਮਿਸ਼ਨਰ, ਜੀਐੱਸਟੀ, ਸੈਂਟਰਲ ਐਕਸਾਈਜ਼ ਐਂਡ ਕਸਟਮਜ਼ ਭੁਵਨੇਸ਼ਵਰ; ਸ਼੍ਰੀ ਪ੍ਰਦੀਪ ਕੁਮਾਰ ਰੇਅ, ਰਜਿਸਟਰਾਰ, ਆਈਆਈਐੱਸਈਆਰ ਬਰਹਾਮਪੁਰ; ਸ਼੍ਰੀ ਗੌਤਮ ਪਾਤਰਾ, ਚੀਫ਼ ਮੈਨੇਜਰ ਅਤੇ ਕਨਵੀਨਰ, ਐੱਸਐੱਲਬੀਸੀ, ਓਡੀਸ਼ਾ; ਸ਼੍ਰੀ ਨਾਗੇਸ਼ ਕੁਮਾਰ, ਡਿਪਟੀ ਕਮਾਂਡੈਂਟ, ਸੀਆਰਪੀਐੱਫ; ਡਾ. ਸੰਘਮਿਤਰਾ ਪਾਟੀ (Pati), ਐਡੀਸ਼ਨਲ ਡਾਇਰੈਕਟਰ ਜਨਰਲ, ਆਈਸੀਐੱਮਆਰ ਅਤੇ ਡਾਇਰੈਕਟਰ-ਇਨ-ਚਾਰਜ, ਆਈਸੀਐੱਮਆਰ-ਆਰਐੱਮਆਰਸੀ ਭੁਵਨੇਸ਼ਵਰ ਸਮੇਤ ਕਈ ਪ੍ਰਤਿਸ਼ਠਿਤ ਪਤਵੰਤੇ ਮੌਜੂਦ ਸਨ।

 

********

ਬਿਕਾਸ਼/ਸਵਾਧੀਨ/ਮਨੋਜ


(Release ID: 2144489)
Read this release in: English , Urdu , Hindi , Odia