ਭਾਰਤ ਚੋਣ ਕਮਿਸ਼ਨ
azadi ka amrit mahotsav

ਬਿਹਾਰ ਵਿੱਚ ਵਿਸ਼ੇਸ਼ ਤੀਬਰ ਸਮੀਖਿਆ (ਐੱਸਆਈਆਰ) ਦਾ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ


1.04 ਕਰੋੜ (13.19 ਪ੍ਰਤੀਸ਼ਤ) ਜਨਗਣਨਾ ਫਾਰਮ ਇਕੱਠੇ ਕੀਤੇ ਗਏ

ਲਗਭਗ 94 ਪ੍ਰਤੀਸ਼ਤ ਫਾਰਮ ਵੰਡੇ ਗਏ ਸਨ

Posted On: 05 JUL 2025 6:50PM by PIB Chandigarh

ਬਿਹਾਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚਲ ਰਿਹਾ ਹੈ, ਜਿਸ ਵਿੱਚ ਬੂਥ ਲੈਵਲ ਅਫਸਰ (ਬੀਐੱਲਓ), ਬੀਐੱਲਓ ਸੁਪਰਵਾਈਜ਼ਰ, ਸਾਰੇ ਚੋਣ ਅਧਿਕਾਰੀ, ਰਾਜਨੀਤਿਕ ਪਾਰਟੀਆਂ ਦੁਆਰਾ ਨਿਯੁਕਤ ਬੀਐੱਲਏ ਅਤੇ ਵਲੰਟੀਅਰ ਜ਼ਮੀਨੀ ਪੱਧਰ 'ਤੇ ਸਖ਼ਤ ਮਿਹਨਤ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਯੋਗ ਵੋਟਰ ਛੂਟ ਨਾ ਜਾਵੇ।

ਅੱਜ ਸ਼ਾਮ 6 ਵਜੇ ਤੱਕ, 1,04,16, 545 ਗਿਣਤੀ ਫਾਰਮ ਪ੍ਰਾਪਤ ਹੋਏ ਹਨ ਜੋ ਕਿ 24 ਜੂਨ 2025 ਤੱਕ ਬਿਹਾਰ ਵਿੱਚ ਦਰਜ ਕੁੱਲ 7,89,69,844 (ਲਗਭਗ 7.90 ਕਰੋੜ) ਵੋਟਰਾਂ ਦਾ 13.19 ਪ੍ਰਤੀਸ਼ਤ ਹੈ। ਵੰਡੇ ਗਏ ਫਾਰਮਾਂ ਦਾ ਪ੍ਰਤੀਸ਼ਤ ਅੰਕੜਾ ਵੀ ਵਧ ਕੇ 93.57 ਪ੍ਰਤੀਸ਼ਤ ਹੋ ਗਿਆ ਹੈ, ਜਿਸ ਵਿੱਚ 7,38,89,333 ਫਾਰਮ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ।

 

ਲਗਭਗ 77,895 ਬੀਐੱਲਓ ਘਰ-ਘਰ ਜਾ ਕੇ ਵੋਟਰਾਂ ਨੂੰ ਗਿਣਤੀ ਫਾਰਮ ਭਰਨ ਅਤੇ ਇਕੱਠੇ ਕਰਨ ਵਿੱਚ ਮਦਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਬੀਐੱਲਓ ਵੋਟਰਾਂ ਦੀਆਂ ਲਾਈਵ ਫੋਟੋਆਂ ਖਿੱਚ ਰਹੇ ਹਨ ਅਤੇ ਉਹਨਾਂ ਨੂੰ ਅਪਲੋਡ ਕਰ ਰਹੇ ਹਨ, ਜਿਸ ਨਾਲ ਵੋਟਰਾਂ ਨੂੰ ਉਹਨਾਂ ਦੀਆਂ ਫੋਟੋਆਂ ਖਿੱਚਣ ਦੀ ਪਰੇਸ਼ਾਨੀ ਤੋਂ ਬਚਾਇਆ ਜਾ ਰਿਹਾ ਹੈ।

ਅੰਸ਼ਿਕ ਤੌਰ 'ਤੇ ਭਰੇ ਹੋਏ ਫਾਰਮ ਈਸੀਆਈ ਪੋਰਟਲ (https://voters.eci.gov.in/) ਦੇ ਨਾਲ-ਨਾਲ ਭਾਰਤੀ ਚੋਣ ਕਮਿਸ਼ਨ ਨੈੱਟਵਰਕ (ਈਸੀਆਈਐੱਨਈਟੀ) ਐਪ 'ਤੇ ਡਾਊਨਲੋਡ ਕਰਨ ਲਈ ਉਪਲਬਧ ਹਨ ਅਤੇ ਭਰੇ ਹੋਏ ਫਾਰਮ ਵੋਟਰ ਖੁਦ ਈਸੀਆਈਐੱਨਈਟੀ ਐਪ 'ਤੇ ਅਪਲੋਡ ਕਰ ਸਕਦੇ ਹਨ।

 

ਇਸ ਤੋਂ ਇਲਾਵਾ, ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਅਤੇ ਸਮੇਂ ਸਿਰ ਪੂਰਾ ਕਰਨ ਲਈ 20,603 ਬੀਐੱਲਓ ਨਿਯੁਕਤ ਕੀਤੇ ਜਾ ਰਹੇ ਹਨ। ਸਰਕਾਰੀ ਅਧਿਕਾਰੀ, ਐੱਨਸੀਸੀ ਕੈਡੇਟ, ਐੱਨਐੱਸਐੱਸ ਮੈਂਬਰ ਆਦਿ ਸਮੇਤ ਲਗਭਗ 4 ਲੱਖ ਵਲੰਟੀਅਰ ਐੱਸਆਈਆਰ ਪ੍ਰਕਿਰਿਆਵਾਂ ਵਿੱਚ ਬਜ਼ੁਰਗਾਂ, ਦਿਵਯਾਂਗਜਨਾਂ, ਬਿਮਾਰਾਂ ਅਤੇ ਹੋਰਾਂ ਦੀ ਸੁਵਿਧਾ ਲਈ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ, ਵੋਟਰਾਂ ਨੂੰ ਆਪਣੇ ਫਾਰਮ ਜਮ੍ਹਾਂ ਕਰਾਉਣ ਵਿੱਚ ਸਹੂਲਤ ਦੇਣ ਲਈ 239 ਈਆਰਓ, 963 ਏਈਆਰਓ, 38 ਡੀਈਓ ਅਤੇ ਸਟੇਟ ਸੀਈਓ ਫੀਲਡ ਪੱਧਰ 'ਤੇ ਮੌਜੂਦ ਹਨ।

 

ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੁਆਰਾ ਨਿਯੁਕਤ 1,54,977 ਬੂਥ ਲੈਵਲ ਏਜੰਟ (ਬੀਐੱਲਏ) ਵੀ ਐੱਸਆਈਆਰ ਪ੍ਰਕਿਰਿਆ ਵਿੱਚ ਸਰਗਰਮ ਸਹਿਯੋਗ ਪ੍ਰਦਾਨ ਕਰ ਰਹੇ ਹਨ।

******

ਪੀਕੇ/ਜੀਡੀਐੱਚ/ਆਰਪੀ


(Release ID: 2142689)
Read this release in: English , Urdu , Hindi , Tamil