ਵਿੱਤ ਮੰਤਰਾਲਾ
ਕੈਬਨਿਟ ਨੇ ਰਣਨੀਤਕ ਅਤੇ ਉੱਭਰਦੇ ਕਾਰਜ ਖੇਤਰਾਂ ਵਿੱਚ ਰਿਸਰਚ, ਵਿਕਾਸ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਰਿਸਰਚ, ਡਿਵੈਲਪਮੈਂਟ ਅਤੇ ਇਨੋਵੇਸ਼ਨ (ਆਰਡੀਆਈ-RDI) ਯੋਜਨਾ ਨੂੰ ਮਨਜ਼ੂਰੀ ਦਿੱਤੀ
Posted On:
01 JUL 2025 3:09PM by PIB Chandigarh
ਭਾਰਤ ਨੇ ਰਿਸਰਚ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਪਰਿਵਰਤਨਕਾਰੀ ਕਦਮ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਇੱਕ ਲੱਖ ਕਰੋੜ ਰੁਪਏ ਦੀ ਰਕਮ ਦੇ ਨਾਲ ਰਿਸਰਚ, ਡਿਵੈਲਪਮੈਂਟ ਅਤੇ ਇਨੋਵੇਸ਼ਨ (ਆਰਡੀਆਈ-RDI) ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ।
ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਰਿਸਰਚ ਦੇ ਵਪਾਰੀਕਰਣ ਵਿੱਚ ਪ੍ਰਾਈਵੇਟ ਸੈਕਟਰ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਰਿਸਰਚ, ਡਿਵੈਲਪਮੈਂਟ ਅਤੇ ਇਨੋਵੇਸ਼ਨ (ਆਰਡੀਆਈ-RDI) ਯੋਜਨਾ ਦਾ ਉਦੇਸ਼ ਆਰਡੀਆਈ ਵਿੱਚ ਪ੍ਰਾਈਵੇਟ ਸੈਕਟਰ ਦੇ ਨਿਵੇਸ਼ ਨੂੰ ਹੁਲਾਰਾ ਦੇਣ ਦੇ ਲਈ ਕੰਮ ਜਾਂ ਜ਼ੀਰੋ ਵਿਆਜ ਦਰਾਂ ‘ਤੇ ਲੰਬੀ ਅਵਧੀ ਦੇ ਲਈ ਦੀਰਘਕਾਲੀ ਵਿੱਤ-ਪੋਸ਼ਣ ਜਾਂ ਪੁਨਰ-ਵਿੱਤ ਪ੍ਰਦਾਨ ਕਰਨਾ ਹੈ। ਇਸ ਯੋਜਨਾ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਤ-ਪੋਸ਼ਣ ਵਿੱਚ ਰੁਕਾਵਟਾਂ ਅਤੇ ਚੁਣੌਤੀਆਂ ਨੂੰ ਦੂਰ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਨੋਵੇਸ਼ਨ ਨੂੰ ਸੁਵਿਧਾਜਨਕ ਬਣਾਉਣ, ਟੈਕਨੋਲੋਜੀ ਦੇ ਅੰਗੀਕਰਣ ਨੂੰ ਹੁਲਾਰਾ ਦੇਣ ਅਤੇ ਮੁਕਾਬਲਾਤਮਕਤਾ ਵਿੱਚ ਵਾਧੇ ਦੇ ਲਈ ਉੱਭਰਦੇ (ਸਨਰਾਇਜ਼) ਅਤੇ ਰਣਨੀਤਕ ਸੈਕਟਰਾਂ ਨੂੰ ਵਿਕਾਸ ਅਤੇ ਜੋਖਮ ਪੂੰਜੀ ਪ੍ਰਦਾਨ ਕਰਨਾ ਹੈ। ਯੋਜਨਾ ਦੇ ਮੁੱਖ ਉਦੇਸ਼ ਇਸ ਪ੍ਰਕਾਰ ਹਨ:
∙ ਪ੍ਰਾਈਵੇਟ ਸੈਕਟਰ ਨੂੰ ਉੱਭਰਦੇ ਕਾਰਜ ਖੇਤਰਾਂ ਅਤੇ ਆਰਥਿਕ ਸੁਰੱਖਿਆ, ਰਣਨੀਤਕ ਉਦੇਸ਼ ਅਤੇ ਆਤਮਨਿਰਭਰਤਾ ਦੇ ਲਈ ਸੁਸੰਗਤ ਹੋਰ ਖੇਤਰਾਂ ਵਿੱਚ ਰਿਸਰਚ, ਡਿਵੈਲਪਮੈਂਟ ਅਤੇ ਇਨੋਵੇਸ਼ਨ (ਆਰਡੀਆਈ-RDI) ਨੂੰ ਵਧਾਉਣ ਦੇ ਲਈ ਪ੍ਰੋਤਸਾਹਿਤ ਕਰਨਾ;
∙ ਟੈਕਨੋਲੋਜੀ ਰੈੱਡੀਨੈੱਸ ਲੇਵਲ (ਟੀਆਰਐੱਲ-TRL) ਦੇ ਉੱਚ ਪੱਧਰਾਂ ‘ਤੇ ਪਰਿਵਰਤਨਸ਼ੀਲ ਪ੍ਰੋਜੈਕਟਾਂ ਨੂੰ ਵਿੱਤਪੋਸ਼ਿਤ ਕਰਨਾ
∙ ਉਨ੍ਹਾਂ ਟੈਕਨੋਲੋਜੀਆਂ ਦੇ ਅਧਿਗ੍ਰਹਿਣ ਵਿੱਚ ਸਹਾਇਤਾ ਕਰਨਾ ਜੋ ਮਹੱਤਵਪੂਰਨ ਜਾਂ ਉੱਚ ਕਾਰਜਨੀਤਕ ਮਹੱਤਵ ਦੇ ਹਨ;
∙ ਡੀਪ-ਟੈੱਕ ਫੰਡ ਆਵ੍ ਫੰਡਸ ਦੀ ਸਥਾਪਨਾ ਦੀ ਸੁਵਿਧਾ ਪ੍ਰਦਾਨ ਕਰਨਾ।
ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਅਨੁਸੰਧਾਨ ਨੈਸ਼ਨਲ ਰਿਸਰਚ ਫਾਉਂਡੇਸ਼ਨ (ਏਐੱਨਆਰਐੱਫ-ANRF) ਦਾ ਸ਼ਾਸੀ ਬੋਰਡ ਆਰਡੀਆਈ (RDI) ਯੋਜਨਾ ਨੂੰ ਵਿਆਪਕ ਰਣਨੀਤਕ ਦਿਸ਼ਾ ਪ੍ਰਦਾਨ ਕਰੇਗਾ। ਅਨੁਸੰਧਾਨ ਨੈਸ਼ਨਲ ਰਿਸਰਚ ਫਾਉਂਡੇਸ਼ਨ (ਏਐੱਨਆਰਐੱਫ-ANRF) ਦੀ ਕਾਰਜਕਾਰੀ ਪਰਿਸ਼ਦ (ਈਸੀ-EC) ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਮਨਜ਼ੂਰੀ ਦੇਵੇਗੀ ਅਤੇ ਸਨਰਾਇਜ਼ ਸੈਕਟਰਾਂ ਵਿੱਚ ਦੂਸਰੇ ਪੱਧਰ ਦੇ ਫੰਡ ਮੈਨੇਜਰਾਂ ਅਤੇ ਪ੍ਰੋਜੈਕਟਾਂ ਦੇ ਦਾਅਰੇ ਅਤੇ ਪ੍ਰਕਾਰ ਦੀ ਸਿਫਾਰਸ਼ ਕਰੇਗੀ। ਕੈਬਨਿਟ ਸਕੱਤਰ ਦੀ ਅਗਵਾਈ ਵਿੱਚ ਸਕੱਤਰਾਂ ਦਾ ਇੱਕ ਅਧਿਕਾਰ ਪ੍ਰਾਪਤ ਸਮੂਹ (ਈਜੀਓਐੱਸ-EGoS) ਯੋਜਨਾ ਦੇ ਨਿਸ਼ਪਾਦਨ ਦੀ ਸਮੀਖਿਆ ਕਰਨ ਦੇ ਅਤਿਰਿਕਤ ਯੋਜਨਾ ਵਿੱਚ ਬਦਲਾਅ, ਸੈਕਟਰਾਂ ਅਤੇ ਪ੍ਰੋਜੈਕਟਾਂ ਦੇ ਪ੍ਰਕਾਰ ਦੇ ਨਾਲ-ਨਾਲ ਦੂਸਰੇ ਪੱਧਰ ਦੇ ਫੰਡ ਮੈਨੇਜਰਾਂ ਨੂੰ ਮਨਜ਼ੂਰੀ ਦੇਣ ਦੇ ਲਈ ਜਵਾਬਦੇਹੀ ਹੋਵੇਗਾ। ਸਾਇੰਸ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ-DST) ਆਰਡੀਆਈ (RDI) ਯੋਜਨਾ ਦੇ ਲਾਗੂਕਰਨ ਦੇ ਲਈ ਨੋਡਲ ਵਿਭਾਗ ਦੇ ਰੂਪ ਵਿੱਚ ਕਾਰਜ ਕਰੇਗਾ।
ਆਰਡੀਆਈ (RDI) ਯੋਜਨਾ ਵਿੱਚ ਟੂ-ਟਾਇਰਡ (two-tiered) ਵਿੱਤ-ਪੋਸ਼ਣ ਤੰਤਰ ਹੋਵੇਗਾ। ਪਹਿਲੇ ਪੱਧਰ ‘ਤੇ, ਏਐੱਨਆਰਐੱਫ (ANRF) ਦੇ ਅੰਦਰ ਇੱਕ ਵਿਸ਼ੇਸ਼ ਪ੍ਰਯੋਜਨ ਨਿਧੀ (ਐੱਸਪੀਐੱਫ-SPF) ਸਥਾਪਿਤ ਕੀਤੀ ਜਾਵੇਗੀ, ਜੋ ਨਿਧੀਆਂ ਦੀ ਸੰਭਾਲ਼ ਦੇ ਰੂਪ ਵਿੱਚ ਕਾਰਜ ਕਰੇਗੀ। ਐੱਸਪੀਐੱਫ (SPF) ਨਿਧੀਆਂ ਨਾਲ ਵਿਭਿੰਨ ਦੂਸਰੇ ਪੱਧਰ ਦੇ ਨਿਧੀ ਪ੍ਰਬੰਧਕਾਂ ਨੂੰ ਨਿਧੀ ਐਲੋਕੇਟ ਕੀਤੀ ਜਾਵੇਗੀ। ਇਹ ਮੁੱਖ ਤੌਰ ‘ਤੇ ਦੀਰਘਕਾਲੀ ਰਿਆਇਤੀ ਕਰਜ਼ਿਆਂ ਦੇ ਰੂਪ ਵਿੱਚ ਹੋਵੇਗਾ। ਦੂਸਰੇ ਪੱਧਰ ਦੇ ਨਿਧੀ ਪ੍ਰਬੰਧਕਾਂ ਦੁਆਰਾ ਰਿਸਰਚ ਅਤੇ ਡਿਵੈਲਪਮੈਂਟ ਪ੍ਰੋਜੈਕਟਾਂ ਨੂੰ ਵਿੱਤ-ਪੋਸ਼ਣ ਤਾਲਮੇਲ ਘੱਟ ਜਾਂ ਜ਼ੀਰੋ ਵਿਆਜ ਦਰਾਂ ‘ਤੇ ਦੀਰਘਕਾਲੀ ਲੋਨ ਦੇ ਰੂਪ ਵਿੱਚ ਹੋਵੇਗਾ। ਵਿਸ਼ੇਸ਼ ਤੌਰ ‘ਤੇ ਸਟਾਰਟਅਪ ਦੇ ਮਾਮਲੇ ਵਿੱਚ ਇਕੁਇਟੀ ਦੇ ਰੂਪ ਵਿੱਚ ਵੀ ਵਿੱਤ-ਪੋਸ਼ਣ ਕੀਤਾ ਜਾ ਸਕਦਾ ਹੈ। ਡੀਪ-ਟੈੱਕ ਫੰਡ ਆਵ੍ ਫੰਡਸ (ਐੱਫਓਐੱਫ-FoF) ਜਾਂ ਆਰਡੀਆਈ ਦੇ ਲਈ ਕਿਸੇ ਹੋਰ ਐੱਫਓਐੱਫ (FoF) ਵਿੱਚ ਯੋਗਦਾਨ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਦੀਰਘਕਾਲੀ, ਕਿਫਾਇਤੀ ਵਿੱਤ-ਪੋਸ਼ਣ ਦੇ ਲਈ ਪ੍ਰਾਈਵੇਟ ਸੈਕਟਰ ਦੀ ਮਹੱਤਵਪੂਰਨ ਜ਼ਰੂਰਤਾਂ ‘ਤੇ ਧਿਆਨ ਦਿੰਦੇ ਹੋਏ ਆਰਡੀਆਈ (RDI) ਯੋਜਨਾ ਆਤਮਨਿਰਭਰਤਾ ਅਤੇ ਆਲਮੀ ਮੁਕਾਬਲੇ ਨੂੰ ਹੁਲਾਰਾ ਦਿੰਦੀ ਹੈ। ਇਸ ਦੇ ਜ਼ਰੀਏ ਦੇਸ਼ ਨੂੰ ਅਨੁਕੂਲ ਇਨੋਵੇਸ਼ਨ ਈਕੋਸਿਸਟਮ ਦੀ ਸੁਵਿਧਾ ਪ੍ਰਾਪਤ ਹੁੰਦੀ ਹੈ ਜੋ 2047 ਤੱਕ ਵਿਕਸਿਤ ਭਾਰਤ ਦੇ ਲਕਸ਼ ਦੇ ਅਨੁਰੂਪ ਹੈ।
******
ਐੱਮਜੇਪੀਐੱਸ/ਬੀਐੱਮ
(Release ID: 2141298)