ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਸੰਸਾਧਨਾਂ ਦੇ ਪ੍ਰਬੰਧਨ, ਲੋਕਤੰਤਰ ਦੀ ਰੱਖਿਆ ਅਤੇ ਏਆਈ ਜਿਹੇ ਇਨੋਵੇਸ਼ਨਸ ਨੂੰ ਅਪਣਾ ਕੇ ਵਿਧਾਨ ਸਭਾਵਾਂ ਨੂੰ ਵੱਧ ਕੁਸ਼ਲ ਬਣਾਉਣ ਦੀ ਅਪੀਲ ਕੀਤੀ
ਭਾਰਤ ਦੀ ਸੰਸਦ, ਰਾਜ ਵਿਧਾਨ ਸਭਾਵਾਂ ਦੇ ਨਾਲ ਕੁਸ਼ਲਤਾ ਅਤੇ ਪਾਰਦਰਸ਼ਿਤਾ ਵਧਾਉਣ ਦੇ ਲਈ ਇਨੋਵੇਸ਼ਨ ਅਤੇ ਟੈਕਨੋਲੋਜੀ ਸਾਂਝਾ ਕਰਨ ਦੇ ਲਈ ਤਿਆਰ ਹੈ: ਲੋਕ ਸਭਾ ਸਪੀਕਰ
ਸਾਡਾ ਯਤਨ 2026 ਤੱਕ ਸਾਰੇ ਰਾਜ ਵਿਧਾਨ ਸਭਾਵਾਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ: ਲੋਕ ਸਭਾ ਸਪੀਕਰ
ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਜਿਸ ਵਿੱਚ ਅਪਾਰ ਵਿਵਿਧਤਾ ਹੈ, ਦੇ ਰੂਪ ਵਿੱਚ ਭਾਰਤ ‘ਤੇ ਲੋਕਤੰਤਰੀ ਸੰਸਥਾਵਾਂ ਨੂੰ ਵੱਧ ਪ੍ਰਭਾਵੀ, ਪਾਰਦਰਸ਼ੀ ਅਤੇ ਇਨੋਵੇਟਿਵ ਬਣਾਉਣ ਦੀ ਜ਼ਿੰਮੇਵਾਰੀ ਹੈ: ਲੋਕ ਸਭਾ ਸਪੀਕਰ
ਲੋਕ ਸਭਾ ਸਪੀਕਰ ਨੇ ਧਰਮਸ਼ਾਲਾ ਵਿੱਚ ਸੀਪੀਏ ਇੰਡੀਆ ਖੇਤਰ ਜ਼ੋਨ-II ਦੇ ਸਲਾਨਾ ਸੰਮੇਲਨ ਦਾ ਉਦਘਾਟਨ ਕੀਤਾ
Posted On:
30 JUN 2025 7:21PM by PIB Chandigarh
ਨਵੀਂ ਦਿੱਲੀ/ਧਰਮਸ਼ਾਲਾ, 30 ਜੂਨ 2025: ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਸੰਸਾਧਨਾਂ ਦੇ ਪ੍ਰਬੰਧਨ, ਲੋਕਤੰਤਰ ਦੀ ਰੱਖਿਆ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਜਿਹੇ ਇਨੋਵੇਸ਼ਨਸ ਨੂੰ ਅਪਣਾ ਕੇ ਵਿਧਾਨ ਸਭਾਵਾਂ ਨੂੰ ਵੱਧ ਕੁਸ਼ਲ ਬਣਾਉਣ ਦੀ ਅਪੀਲ ਕੀਤੀ। ਧਰਮਸ਼ਾਲਾ ਦੇ ਤਪੋਵਨ ਵਿੱਚ ਰਾਸ਼ਟਰ ਮੰਡਲ ਸੰਸਦੀ ਸੰਘ (ਸੀਪੀਏ) ਭਾਰਤ ਖੇਤਰ, ਜ਼ੋਨ-II ਦੇ ਸਲਾਨਾ ਸੰਮੇਲਨ ਦਾ ਉਦਘਾਟਨ ਕਰਦੇ ਹੋਏ, ਉਨ੍ਹਾਂ ਨੇ ਰਾਜ ਵਿਧਾਨ ਸਭਾਵਾਂ ਤੋਂ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ, ਵਿਧਾਨਕ ਕਾਰਜਾਂ ਦੀ ਕੁਸ਼ਲਤਾ ਅਤੇ ਪਾਰਦਰਸ਼ਤਾ ਵਧਾਉਣ ਅਤੇ ਆਪਣੇ ਨਿਰਵਾਚਨ ਖੇਤਰਾਂ ਦੀਆਂ ਚੁਣੌਤੀਆਂ ਅਤੇ ਅਕਾਂਖਿਆਵਾਂ ‘ਤੇ ਬਿਹਤਰ ਢੰਗ ਨਾਲ ਧਿਆਨ ਦੇਣ ਦੇ ਲਈ ਸਰਵੋਤਮ ਕਾਰਜ ਪ੍ਰਣਾਲੀਆਂ, ਇਨੋਵੇਸ਼ਨਸ ਅਤੇ ਟੈਕਨੋਲੋਜੀ ਨੂੰ ਸਾਂਝਾ ਕਰਨ ਦੀ ਤਾਕੀਦ ਕੀਤੀ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸੰਸਦ ਸੰਸਦੀ ਕਾਰਜ ਵਿੱਚ ਕੁਸ਼ਲਤਾ ਵਧਾਉਣ ਦੇ ਲਈ ਏਆਈ ਜਿਹੇ ਟੈਕਨੋਲੋਜੀਕਲ ਇਨੋਵੇਸ਼ਨਸ ਦਾ ਵਿਆਪਕ ਤੌਰ ‘ਤੇ ਉਪਯੋਗ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸੰਸਦ ਪਾਰਦਰਸ਼ਿਤਾ, ਜਵਾਬਦੇਹੀ ਅਤੇ ਸੁਸ਼ਾਸਨ ਨੂੰ ਹੁਲਾਰਾ ਦੇਣ ਦੇ ਲਈ ਰਾਜ ਵਿਧਾਨ ਸਭਾਵਾਂ ਦੇ ਨਾਲ ਇਨ੍ਹਾਂ ਨਵੀਨਤਮ ਟੈਕਨੋਲੋਜੀਕਲ ਪ੍ਰਗਤੀ ਨੂੰ ਸਾਂਝਾ ਕਰਨ ਦੇ ਲਈ ਤਿਆਰ ਹੈ।
ਇਸ ਅਵਸਰ ‘ਤੇ, ਸ਼੍ਰੀ ਬਿਰਲਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਜਾਰੀ ‘ਇੱਕ ਰਾਸ਼ਟਰ ਇੱਕ ਵਿਧਾਨਕ ਮੰਚ’ ਪਹਿਲ ਨੂੰ ਯਾਦ ਕੀਤਾ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ 2026 ਤੱਕ ਭਾਰਤ ਦੀ ਸੰਸਦ ਸਾਰੇ ਰਾਜ ਵਿਧਾਨ ਸਭਾਵਾਂ ਦੇ ਲਈ ਇੱਕ ਸਾਂਝਾ ਮੰਚ ਸਥਾਪਿਤ ਕਰੇਗੀ, ਜਿਸ ਨਾਲ ਵਿਧਾਨਕ ਚਰਚਾ, ਬਜਟ ਅਤੇ ਹੋਰ ਵਿਧਾਨਕ ਪਹਿਲਕਦਮੀਆਂ ‘ਤੇ ਸੂਚਨਾਵਾਂ ਦਾ ਨਿਰਵਿਘਨ ਅਦਾਨ-ਪ੍ਰਦਾਨ ਸੰਭਵ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਰਾਜ ਵਿਧਾਨ ਸਭਾਵਾਂ ਦਰਮਿਆਨ ਸਿਹਤ ਮੁਕਾਬਲੇ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਵੇਗੀ, ਜਿਸ ਦਾ ਜਨਤਾ ਨੂੰ ਲਾਭ ਮਿਲੇਗਾ।
ਸ਼੍ਰੀ ਬਿਰਲਾ ਨੇ ਦੇਸ਼ ਭਰ ਦੇ ਜਨਪ੍ਰਤੀਨਿਧੀਆਂ ਨੂੰ ਤਾਕੀਦ ਕਰਦੇ ਹੋਏ ਕਿਹਾ ਕਿ ਗ੍ਰਾਮ ਪੰਚਾਇਤਾਂ ਤੋਂ ਲੈ ਕੇ ਨਗਰ ਪਾਲਿਕਾਵਾਂ ਅਤੇ ਰਾਜ ਵਿਧਾਨ ਸਭਾਵਾਂ ਤੱਕ, ਚੁਣੇ ਹੋਏ ਪ੍ਰਤੀਨਿਧੀਆਂ ਨੂੰ ਆਪਣੀਆਂ ਸੰਸਥਾਵਾਂ ਨੂੰ ਸੰਵਾਦ, ਇਨੋਵੇਸ਼ਨ ਅਤੇ ਉਤਕ੍ਰਿਸ਼ਟਤਾ ਦੇ ਕੇਂਦਰ ਵਿੱਚ ਬਦਲਣਾ ਚਾਹੀਦਾ ਹੈ। ਸ਼੍ਰੀ ਬਿਰਲਾ ਨੇ ਕਿਹਾ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਜਿਸ ਵਿੱਚ ਅਪਾਰ ਵਿਵਿਧਤਾ ਹੈ, ਇਸ ਲਈ ਲੋਕਤੰਤਰੀ ਸੰਸਥਾਵਾਂ ਨੂੰ ਵੱਧ ਪ੍ਰਭਾਵੀ, ਪਾਰਦਰਸ਼ੀ ਅਤੇ ਇਨੋਵੇਟਿਵ ਬਣਾਉਣ ਦੀ ਜ਼ਿੰਮੇਦਾਰੀ ਭਾਰਤ ‘ਤੇ ਹੈ।
ਸ਼੍ਰੀ ਬਿਰਲਾ ਨੇ ਡਾ. ਬੀ. ਆਰ. ਅੰਬੇਡਕਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਸੰਵਿਧਾਨ ਜਾਂ ਸੰਸਥਾ ਦੀ ਸਫਲਤਾ ਉਸ ਦੇ ਮੈਂਬਰਾਂ ਅਤੇ ਪੈਰੋਕਾਰਾਂ ਦੇ ਆਚਰਣ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨਕ ਸੰਸਥਾਵਾਂ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਵਿੱਚ ਸੰਵਾਦ ਅਤੇ ਬਹਿਸ ਨੂੰ ਹੁਲਾਰਾ ਦੇ ਕੇ ਉਨ੍ਹਾਂ ਦੀ ਗਰਿਮਾ ਬਣਾਏ ਰੱਖਣਾ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਰਚਨਾਤਮਕ ਚਰਚਾ ਅਤੇ ਵਿਵੇਕਪੂਰਣ ਤਰਕ ਵਿਅਕਤੀਗਤ ਅਤੇ ਸੰਸਥਾਗਤ ਪ੍ਰਤਿਸ਼ਠਾ ਦੋਵਾਂ ਨੂੰ ਵਧਾਉਂਦੇ ਹਨ।
ਇਹ ਰੇਖਾਂਕਿਤ ਕਰਦੇ ਹੋਏ ਕਿ ਜਨਤਾ ਦੀਆਂ ਉਮੀਦਾਂ ਨੂੰ ਸਨਮਾਨਜਨਕ ਆਚਰਣ ਅਤੇ ਪ੍ਰਭਾਵੀ ਸ਼ਾਸਨ ਦੇ ਮਾਧਿਅਮ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ, ਸ਼੍ਰੀ ਬਿਰਲਾ ਨੇ ਕਿਹਾ ਕਿ ਵਿਧਾਨਕ ਨਿਕਾਵਾਂ ਨੂੰ ਪ੍ਰਗਤੀ ਦੇ ਲਈ ਆਧੁਨਿਕ ਤਰੀਕਿਆਂ ਨੂੰ ਅਪਣਾਉਂਦੇ ਹੋਏ ਪ੍ਰਮੁੱਖ ਮੁੱਦਿਆਂ – ਵਿਕਾਸ ਯੋਜਨਾਵਾਂ, ਬੁਨਿਆਦੀ ਢਾਂਚੇ, ਵਾਤਾਵਰਣ ਸੰਭਾਲ ‘ਤੇ ਧਿਆਨ ਦੇਣਾ ਚਾਹੀਦਾ ਹੈ।
ਹਿਮਾਚਲ ਪ੍ਰਦੇਸ਼ ਦੀ ਲੋਕਤੰਤਰੀ ਵਿਰਾਸਤ ‘ਤੇ ਮਾਣ ਕਰਦੇ ਹੋਏ, ਉਨ੍ਹਾਂ ਨੇ ਯਾਦ ਦਿਵਾਇਆ ਕਿ 1921 ਵਿੱਚ ਸ਼ਿਮਲਾ ਵਿੱਚ ਪ੍ਰਜਾਇਡਿੰਗ ਅਫਸਰਾਂ ਦਾ ਪਹਿਲਾ ਸੰਮੇਲਨ ਆਯੋਜਿਤ ਕੀਤਾ ਗਿਆ ਸੀ, ਜੋ ਲੋਕਤੰਤਰੀ ਸੁਧਾਰਾਂ ਦੇ ਲਈ ਇੱਕ ਇਤਿਹਾਸਿਕ ਪਲ ਸੀ। ਉਨ੍ਹਾਂ ਨੇ ਕਿਹਾ ਕਿ ਵਿਠਲਭਾਈ ਪਟੇਲ ਵੀ ਹਿਮਾਚਲ ਪ੍ਰਦੇਸ਼ ਤੋਂ ਕੇਂਦਰੀ ਵਿਧਾਨ ਪਰਿਸ਼ਦ ਦੇ ਚੇਅਰਮੈਨ ਚੁਣੇ ਗਏ ਸੀ। ਉਨ੍ਹਾਂ ਨੇ ਹਿਮਾਚਲ ਵਿਧਾਨ ਸਭਾ ਦੀ ਦੇਸ਼ ਦੀ ਪਹਿਲੀ ਕਾਗਜ਼ ਰਹਿਤ ਵਿਧਾਨ ਸਭਾ ਬਣਨ ਦੇ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਦੇ ਲੋਕ ਆਪਣੀ ਦੇਸ਼ ਭਗਤੀ ਅਤੇ ਰਾਸ਼ਟਰ ਦੇ ਪ੍ਰਤੀ ਸਮਰਪਣ ਦੇ ਲਈ ਜਾਣੇ ਜਾਂਦੇ ਹਨ। ਸ਼੍ਰੀ ਬਿਰਲਾ ਨੇ ਉਮੀਦ ਜਤਾਈ ਕਿ ਸੰਮੇਲਨ ਨਵੇਂ ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਜਨਮ ਦੇਵੇਗਾ ਅਤੇ ਮਜ਼ਬੂਤ ਵਿਧਾਨ ਸਭਾ ਬਣਾਉਣ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਜਨਤਾ ਦੀ ਬਿਹਤਰ ਸੇਵਾ ਕਰਨ ਦੇ ਲਈ ਸਸ਼ਕਤ ਬਣਾਉਣ ਵਿੱਚ ਮਦਦ ਕਰੇਗਾ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸੁਖਵਿੰਦਰ ਸਿੰਘ ਸੁੱਖੂ, ਰਾਜ ਸਭਾ ਦੇ ਡਿਪਟੀ ਚੇਅਰਮੈਨ, ਸ਼੍ਰੀ ਹਰਿਵੰਸ਼, ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਕੁਲਦੀਪ ਸਿੰਘ ਪਠਾਨੀਆ, ਹਿਮਾਚਲ ਪ੍ਰਦੇਸ਼ ਦੇ ਸੰਸਦੀ ਮਾਮੇਲ ਮੰਤਰੀ ਸ਼੍ਰੀ ਹਰਸ਼ਵਰਧਨ ਚੌਹਾਨ ਅਤੇ ਹੋਰ ਪਤਵੰਤਿਆਂ ਨੇ ਵੀ ਉਦਘਾਟਨ ਸੈਸ਼ਨ ਨੂੰ ਸੰਬੋਧਨ ਕੀਤਾ। ਜ਼ੋਨ-II ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਪ੍ਰਜਾਇਡਿੰਗ ਅਫਸਰ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ, ਕਰਨਾਟਕ ਵਿਧਾਨ ਸਭਾ, ਤੇਲੰਗਾਨਾ ਵਿਧਾਨ ਸਭਾ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਉਦਘਾਟਨ ਸੈਸ਼ਨ ਵਿੱਚ ਮੌਜੂਦ ਸਨ।
********
ਏਐੱਮ
(Release ID: 2140995)